Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ਨਸਲਕੁਸ਼ੀ: ਜਗਦੀਸ਼ ਟਾਇਟਲਰ ਦੋਸ਼ ਮੁਕਤੀ ਮਾਮਲੇ ਵਿੱਚ ਅੱਜ ਫੈਸਲਾ ਆਉਣ ਦੀ ਸੰਭਾਵਨਾ

ਸਿੱਖ ਨਸਲਕੁਸ਼ੀ: ਜਗਦੀਸ਼ ਟਾਇਟਲਰ ਦੋਸ਼ ਮੁਕਤੀ ਮਾਮਲੇ ਵਿੱਚ ਅੱਜ ਫੈਸਲਾ ਆਉਣ ਦੀ ਸੰਭਾਵਨਾ

ਜਗਦੀਸ਼ ਟਾਈਟਲਰ
ਜਗਦੀਸ਼ ਟਾਈਟਲਰ

ਨਵੀਂ ਦਿੱਲੀ (16 ਨਵੰਬਰ, 2015): ਦਿੱਲੀ ਸਿੱਖ ਨਸਲਕੁਸ਼ੀ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਅਤੇ ਨਸਲਕੁਸ਼ੀ ਦੇ ਮੰਨੇ ਜਾਂਦੇ ਮੁੱਖ ਦੋਸ਼ੀ ਜਗਦੀਸ਼ ਟਾਇਟਲਰ ਨੂੰ ਸੀਬੀਆਈ ਵੱਲੋਂ ਦੋਸ਼ ਮੁਕਤ ਕਰਾਰ ਦੇਣ ਦੇ ਮਾਮਲੇ ਵਿੱਚ ਪੀੜਤਾਂ ਵੱਲੋਂ ਦਾਇਰ ਅਰਜ਼ੀ ‘ਤੇ ਅਦਲਾਤ ਵੱਲੋਂ ਅੱਜ ਫੇਸਲਾ ਦਿੱਤੇ ਜਾਣ ਦੀ ਸੰਭਾਵਨਾ ਹੈ।

ਦੋਸ਼ ਮੁਕਤੀ ਸਵੀਕਾਰ ਕਰਨ ਜਾ ਨਾ ਕਰਨ ਦੇ ਮਾਮਲੇ ‘ਤੇ ਸੀ. ਬੀ. ਆਈ. ਦੇ ਵਕੀਲ ਅਤੇ ਕਤਲੇਆਮ ਦੇ ਪੀੜਤਾਂ ਦੇ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਵਧੀਕ ਚੀਫ ਮੈਟਰੋਪਾਲੀਟਨ ਮੈਜਿਸਟ੍ਰੇਟ ਐਸ ਪੀ ਐਸ ਲਾਲੇਰ ਨੇ ਬੀਤੀ 30 ਅਕਤੂਬਰ ਨੂੰ ਆਪਣਾ ਫੈਸਲਾ ਰਾਖਵਾਂ ਰੱਖਿਆ ਸੀ ।

ਸੀ. ਬੀ. ਆਈ. ਵੱਲੋਂ ਟਾਈਟਲਰ ਨੂੰ ਤਿੰਨ ਵਾਰ ਕਲੀਨ ਚਿੱਟ ਦਿੱਤੇ ਜਾਣ ‘ਤੇ ਪੀੜਤਾਂ ਨੇ ਰੋਸ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਚ ਦਾਅਵਾ ਕੀਤਾ ਗਿਆ ਹੈ ਕਿ ਟਾਈਟਲਰ ਦੇ ਖਿਲਾਫ ਕਾਫੀ ਸਬੂਤ ਮੌਜੂਦ ਹਨ ਅਤੇ ਉਨ੍ਹਾਂ ਦੋਸ਼ ਲਾਇਆ ਕਿ ਸੀ. ਬੀ. ਆਈ. ਟਾਈਟਲਰ ਦਾ ਪੱਖ ਲੈਂਦੀ ਹੈ ।

ਸ਼ਿਕਾਇਤਕਰਤਾ ਲਖਵਿੰਦਰ ਕੌਰ, ਜਿਸਦਾ ਪਤੀ ਬਾਦਲ ਸਿੰਘ ਕਤਲੇਆਮ ਵਿਚ ਮਾਰਿਆ ਗਿਆ ਸੀ ਨੇ ਆਪਣੀ ਰੋਸ ਪਟੀਸ਼ਨ ਵਿਚ ਸੀ. ਬੀ. ਆਈ. ਦੀ ਦੋਸ਼ ਮੁਕਤੀ ਨੂੰ ਚੁਣੌਤੀ ਦਿੰਦਿਆਂ ਮੰਗ ਕੀਤੀ ਕਿ ਅਦਾਲਤ ਸੀ. ਬੀ. ਆਈ. ਨੂੰ ਇਸ ਮਾਮਲੇ ‘ਚ ਹੋਰ ਜਾਂਚ ਕਰਨ ਦੇ ਲਈ ਹੁਕਮ ਜਾਰੀ ਕਰੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਦੀ ਜ਼ੋਰਦਾਰ ਪੈਰਵੀ ਲਈ, ਕੈਨੇਡਾ ਦੀ ਸੈਨੇਟ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਆਗੂ
ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਹਾਲ ਹੀ ਵਿਚ ਛਪੀ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ)” ਕਿਤਾਬ ਦਿੱਲੀ ਦਰਬਾਰ ਦੇ “ਦਿੱਲੀ ਦੰਗਿਆਂ” ਦੇ ਝੂਠੇ ਬਿਰਤਾਂਤ ਨੂੰ ਤੋੜ ਕੇ “ਸਿੱਖ ਨਸਲਕੁਸ਼ੀ 1984” ਦਾ ਸੱਚ
ਪਟਿਆਲਾ (04ਨਵੰਬਰ 2022): ਬੀਤੇ ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੂਹ ਵਿਦਿਆਰਥੀਆਂ ਅਤੇ ਜਥੇਬੰਦੀਆਂ ਵੱਲੋ ਸਾਂਝੇ ਰੂਪ ਵਿੱਚ ਸਿੱਖ ਨਸਲਕੁਸ਼ੀ 1984 ਦੀ ਯਾਦ ਨੂੰ ਸਮਰਪਿਤ ਮਾਰਚ ਕੀਤਾ ਗਿਆ। ਇਹ ਮਾਰਚ ਭਾਈ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: