Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ਆਗੂਆਂ ਦੀ ਪੇਸ਼ੀ ਮੌਕੇ ਅਦਾਲਤੀ ਕੰਪਲੈਕਸ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ: ਕਾਹਨ ਸਿੰਘ ਵਾਲਾ ਤੇ ਮਨਾਵਾਂ ਨੂੰ ਜੇਲ੍ਹ ਭੇਜਿਆ; ਭਾਈ ਮੰਡ ਦਾ ਇਕ ਦਿਨ ਦਾ ਹੋਰ ਰਿਮਾਂਡ

ਸਿੱਖ ਆਗੂਆਂ ਦੀ ਪੇਸ਼ੀ ਮੌਕੇ ਅਦਾਲਤੀ ਕੰਪਲੈਕਸ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ: ਕਾਹਨ ਸਿੰਘ ਵਾਲਾ ਤੇ ਮਨਾਵਾਂ ਨੂੰ ਜੇਲ੍ਹ ਭੇਜਿਆ; ਭਾਈ ਮੰਡ ਦਾ ਇਕ ਦਿਨ ਦਾ ਹੋਰ ਰਿਮਾਂਡ

ਅੰਮ੍ਰਿਤਸਰ: ਸਰਬੱਤ ਖਾਲਸਾ ਦੇ ਅਯੋਜਨ ਨੂੰ ਲੈਕੇ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਕੁਝ ਪੰਥਕ ਆਗੂਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਖਿਲਾਫ ਦਰਜ ਕੀਤੇ ਦੇਸ਼ ਧ੍ਰੋਹ ਦੇ ਮਾਮਲੇ ਦੀ ਸੁਣਾਵਈ ਕਰਦਿਆਂ ਇੱਕ ਸਥਾਨਕ ਅਦਾਲਤ ਨੇ ਭਾਈ ਸਤਨਾਮ ਸਿੰਘ ਮਨਾਵਾ ਅਤੇ ਭਾਈ ਜਸਕਰਨ ਸਿੰਘ ਕਾਹਨਸਿੰਘ ਵਾਲਾ ਨੂੰ ਜੇਲ੍ਹ ਭੇਜ ਦਿੱਤਾ ਹੈ ਜਦੋਂਕਿ ਭਾਈ ਧਿਆਨ ਸਿੰਘ ਮੰਡ ਦਾ ਇਕ ਦਿਨ ਦਾ ਹੋਰ ਪੁਲਿਸ ਰਿਮਾਂਡ ਦੇ ਦਿੱਤਾ। ਜਿਲ੍ਹਾ ਪੁਲਿਸ ਵਲੋਂ ਭਾਰੀ ਸੁਰੱਖਿਆ ਤਹਿਤ ਬਾਅਦ ਦੁਪਿਹਰ 3:30 ਦੇ ਕਰੀਬ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਭਾਈ ਸਤਨਾਮ ਸਿੰਘ ਮਨਾਵਾ ਨੂੰ ਮੈਡਮ ਹਰਸਿਮਰਨ ਜੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਜਿਥੇ ਸਫਾਈ ਧਿਰ ਵਲੋਂ ਸ੍ਰ ਜਸਬੀਰ ਸਿੰਘ ਜੰਮੂ ਵਕੀਲ ਪੇਸ਼ ਹੋਏ ।ਦੋਨਾਂ ਧਿਰਾਂ ਨੂੰ ਸੁਨਣ ਬਾਅਦ ਮਾਨਯੋਗ ਅਦਾਲਤ ਨੇ ਭਾਈ ਕਾਹਨ ਸਿੰਘ ਵਾਲਾ ਅਤੇ ਭਾਈ ਮਨਾਵਾ ਨੂੰ ਜੇਲ੍ਹ ਭੇਜ ਦਿੱਤਾ।

A view of police deployment at Amritsar Court complex
ਸਿੱਖ ਆਗੂਆਂ ਦੀ ਪੇਸ਼ੀ ਮੌਕੇ ਅਦਾਲਤ ਵਿਚ ਤੈਨਾਤ ਪੁਲਿਸ

ਇਸੇ ਤਰ੍ਹਾਂ ਪੁਲਿਸ ਨੇ ਦੇਰ ਸ਼ਾਮ 4:30 ਦੇ ਕਰੀਬ ਸਰਬੱਤ ਖਾਲਸਾ ਦੁਆਰਾ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਵੀ ਉਸੇ ਹੀ ਅਦਾਲਤ ਵਿੱਚ ਪੇਸ਼ ਕਰਕੇ 14 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ । ਭਾਈ ਮੰਡ ਵਲੋਂ ਵਕੀਲ ਸ੍ਰ ਅਮਿਤ ਪਾਲ ਸਿੰਘ ਪੇਸ਼ ਹੋਏ। ਇਸੇ ਦੌਰਾਨ ਭਾਈ ਧਿਆਨ ਸਿੰਘ ਮੰਡ ਨੇ ਵੀ ਅਦਲਾਤ ਨੂੰ ਦੱਸਿਆ ਕਿ ਸਰਬੱਤ ਖਾਲਸਾ ਕੋਈ ਦੇਸ਼ ਵਿਰੋਧੀ ਨਹੀ ਸੀ, ਇਸ ਵਿੱਚ ਸਟੇਜ ਵਲੋਂ ਕੋਈ ਵੀ ਖਾਲਿਸਤਾਨ ਦਾ ਨਾਅਰਾ ਨਹੀ ਲਗਾਇਆ ਗਿਆ।ਪੇਸ਼ ਕੀਤੇ ਮਤੇ ਸੰਗਤ ਦੀ ਧਾਰਮਿਕ ਭਾਵਨਾਵਾ ਅਨੁਸਾਰ ਤੇ ਸੰਗਤ ਵਲੋਂ ਹੀ ਪਾਸ ਕੀਤੇ ਗਏ ਹਨ ।ਉਨ੍ਹਾਂ ਮਾਨਯੋਗ ਅਦਾਲਤ ਨੂੰ ਦੱਸਿਆ ਕਿ ਉਹ ਸਾਬਕਾ ਮੈਂਬਰ ਪਾਰਲੀਮੈਂਟ ਹਨ ਉਨ੍ਹਾਂ ਜੋ ਕੁਝ ਵੀ ਕੀਤਾ ਹੈ ਜਾਂ ਕਰਨਗੇ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ ਹੀ ਹੋਵੇਗਾ।ਮਾਨਯੋਗ ਅਦਾਲਤ ਨੇ ਸਾਰੇ ਪੱਖ ਸੁਨਣ ਬਾਅਦ ਭਾਈ ਮੰਡ ਦਾ ਸਿਰਫ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ।

Bhai Dhian Singh Mand being presented before a local court in Amritsar
ਭਾਈ ਧਿਆਨ ਸਿੰਘ ਮੰਡ ਦੀ ਪੇਸ਼ੀ ਮੌਕੇ ਦਾ ਦ੍ਰਿਸ਼

ਉਧਰ ਅਦਾਲਤ ਦੇ ਅੰਦਰ ਤੇ ਬਾਹਰ ਨੂੰ ਪੁਲਿਸ ਨੇ ਸਵੇਰ ਤੋਂ ਹੀ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਸੀ ।ਮੀਡੀਆ ਨੂੰ ਪੰਥਕ ਆਗੂਆਂ ਦੀ ਤਸਵੀਰਾਂ ਖਿੱਚਣ ਤੋਂ ਰੋਕਣ ਦੀ ਮਨਸ਼ਾ ਨਾਲ ਹੀ ਪੁਲਿਸ ਅਧਿਕਾਰੀਆਂ ਨੇ ਕਈ ਵਾਰ ਰਣਨੀਤੀ ਬਦਲੀ।ਪੁਲਿਸ ਦੀ ਐਨੀ ਸਖਤੀ ਦੇ ਬਾਵਜੂਦ ਅਦਾਲਤੀ ਕੰਪਲੈਕਸ ਦੇ ਬਾਹਰ ਦਮਦਮੀ ਟਕਸਾਲ ਅਜਨਾਲਾ, ਸ੍ਰੀ ਗੁਰੁ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਵੱਡੀ ਗਿਣਤੀ ਸਿੰਘਾਂ ਤੋਂ ਇਲਾਵਾ ਭਾਈ ਕਾਹਨਸਿੰਘ ਵਾਲਾ ਦੇ ਨਜਦੀਕੀ ਰਿਸ਼ਤੇਦਾਰ ਇੱਕਤਰ ਹੋਏ ਤੇ ਆਪਣੇ ਆਗੂਆਂ ਦੀ ਝਲਕ ਮਾਤਰ ਪਾਕੇ ‘ਸ੍ਰੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ, ਰਾਜ ਕਰੇਗਾ ਖਾਲਸਾ’ ਦੇ ਨਾਅਰੇ ਬੁਲੰਦ ਕੀਤੇ ਅਤੇ ਸਮੁਚਾ ਸਮਾਂ ਨਿਰੰਤਰ ਸਤਿਨਾਮ ਵਾਹਿਗੁਰੂ ਕਰਦੇ ਰਹੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਸ਼ੇਰੋਂ ਵਿੱਚ ਨੌਜਵਾਨ ਮੋਹਨਜੀਤ ਸਿੰਘ ਨਾਲ ਪੁਲਿਸ ਹਿਰਾਸਤ ਦੌਰਾਨ ਕਥਿਤ ਤਸ਼ੱਦਦ ਦੀ ਸਖ਼ਤ ਨਿੰਦਾ ਕੀਤੀ ਹੈ। ਸੰਗਠਨ ਨੇ ਮਾਮਲੇ ਦੀ ਨਿਰਪੱਖ ਜਾਂਚ, ਸੁਤੰਤਰ ਮੈਡੀਕਲ ਅਤੇ
ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ
ਸਾਬਕਾ ਜੱਜ ਰਣਜੀਤ ਸਿੰਘ ਦੀ ਸੁਣਨ ਵਾਲੀ ਗਲਬਾਤ ਆਪ ਸੁਣੋ ਅਤੇ ਹੋਰਨਾਂ ਨਾਲ ਸਾਂਝੀ ਕਰੋ ਜੀ।
ਪੰਜਾਬਮਨੁੱਖੀ ਅਧਿਕਾਰ ਸੰਗਠਨ (PHRO) ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਕੀਤੇ ਗਏ ਕਥਿਤ ਮੁਕਾਬਲੇ ਦੌਰਾਨ ਨੌਜਵਾਨ ਰਣਜੀਤ ਸਿੰਘ ਦੀ ਮੌਤ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਸੰਗਠਨ ਨੇ ਇਸ ਘਟਨਾ ਨੂੰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: