ਨਵੀਂ ਦਿੱਲੀ: ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ਼ੀਲਾ ਦੀਕਸ਼ਿਤ ਨੂੰ ਪੰਜਾਬ ਮਾਮਲਿਆਂ ਦੀ ਇੰਚਾਰਜ ਲਾਇਆ ਜਾ ਸਕਦਾ ਹੈ। ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਕਮਲ ਨਾਥ ਦੇ ਰੋਲ ਬਾਰੇ ਉਠੇ ਵਿਵਾਦ ਤੋਂ ਬਾਅਦ ਕਮਲਨਾਥ ਦੇ ਅਸਤੀਫੇ ਤੋਂ ਬਾਅਦ ਇਹ ਨਿਯੁਕਤੀ ਹੋਣ ਲੱਗੀ ਹੈ।

ਸ਼ੀਲਾ ਦੀਕਸ਼ਿਤ ਦਾ ਪਿਛੋਕੜ ਕਪੂਰਥਲਾ ਦਾ ਹੈ ਅਤੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਸਮਝੀ ਜਾਂਦੀ ਹੈ।
ਸ਼ੀਲਾ ਦੀਕਸ਼ਿਤ ਦੇ ਆਉਣ ਨਾਲ ਕੇਜਰੀਵਾਲ ਅਤੇ ਸ਼ੀਲਾ ਦੀਕਸ਼ਿਤ ਵਿਚ ਦਿੱਲੀ ਵਾਂਗ ਇਕ ਹੋਰ ਜੰਗ ਦਿਸਣ ਦੇ ਆਸਾਰ ਹਨ।
ਦੂਜੇ ਪਾਸੇ ਕਮਲ ਨਾਥ ਨੇ ਆਪਣੇ ਅਸਤੀਫੇ ਵਿਚ ਸੋਨੀਆ ਨੂੰ ਲਿਖਿਆ ਕਿ, “ਮੈਂ ਇਹ ਅਹੁਦਾ ਇਸ ਲਈ ਛੱਡ ਰਿਹਾ ਹਾਂ ਤਾਂ ਜੋ ਪੰਜਾਬ ਦੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾ ਕੇ ਕਿਸੇ ਹੋਰ ਪਾਸੇ ਨਾ ਲਾਇਆ ਜਾ ਸਕੇ”।
ਕਮਲ ਨਾਥ ਨੇ ਇਹ ਵੀ ਕਿਹਾ ਕਿ ਮੇਰੇ ਖਿਲਾਫ ਕੋਈ ਐਫ.ਆਈ.ਆਰ. ਜਾਂ ਸ਼ਿਕਾਇਤ ਦਰਜ ਨਹੀਂ ਹੈ ਇਹ ਸਭ ਰਾਜਨੀਤਖ ਫਾਇਦੇ ਚੁੱਕਣ ਲਈ ਕੀਤਾ ਜਾ ਰਿਹਾ ਹੈ।