ਚੰਡੀਗੜ੍ਹ: ਹਰਿਆਣਾ ਦੇ ਪੰਚਕੁਲਾ ‘ਚ ਸੀਬੀਆਈ ਅਦਾਲਤ ‘ਚ ਜੱਜ ਜਗਦੀਪ ਸਿੰਘ ਨੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਕੇਸ ‘ਚ ਦੋਸ਼ੀ ਦੇਣ ਵਾਲਾ ਫੈਸਲਾ ਸੁਣਾਇਆ ਹੈ। ਫੈਸਲੇ ਤੋਂ ਬਾਅਦ ਡੇਰਾ ਪ੍ਰੇਮੀਆਂ ਵਲੋਂ ਹਿੰਸਾ ਸ਼ੁਰੂ ਕਰ ਦਿੱਤੀ ਗਈ।
ਆਪਣੇ ਸੁਭਾਅ ਲਈ ਆਪਣੇ ਸਾਥੀਆਂ ‘ਚ ਚਰਚਿਤ ਜਗਦੀਪ ਸਿੰਘ ਨੇ ਬੀਤੇ ਸਾਲ ਹੀ ਸਪੈਸ਼ਲ ਸੀਬੀਆਈ ਜੱਜ ਦੀ ਜ਼ਿੰਮੇਵਾਰੀ ਸੰਭਾਲੀ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਰਾਮ ਰਹੀਮ ਦੇ ਮਾਮਲੇ ‘ਚ ਵੀ ਜੱਜ ਜਗਦੀਪ ਸਿੰਘ ਨੇ ਫੈਸਲਾ ਸੁਣਾਉਂਦੇ ਹੋਏ ਸਾਰਿਆਂ ਨੂੰ ਅਦਾਲਤ ਤੋਂ ਬਾਹਰ ਕਰ ਦਿੱਤਾ ਸੀ ਸਿਰਫ ਦੋਸ਼ੀ ਅਤੇ ਵਕੀਲਾਂ ਨੂੰ ਹੀ ਰਹਿਣ ਦਿੱਤਾ ਗਿਆ ਸੀ।
ਜੱਜ ਬਣਨ ਤੋਂ ਪਹਿਲਾਂ ਜਗਦੀਪ ਸਿੰਘ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਵਕਾਲਤ ਕਰਦੇ ਰਹੇ ਹਨ। ਇਸਤੋਂ ਪਹਿਲਾਂ ਸੋਨੀਪਤ ‘ਚ ਤੈਨਾਤ ਰਹੇ ਜਗਦੀਪ ਸਿੰਘ ਚਾਰ ਲੋਕਾਂ ਦੀ ਜਾਨ ਬਚਾਉਣ ਲਈ ਵੀ ਚਰਚਾ ‘ਚ ਰਹੇ ਹਨ। ਸਾਲ 2016 ‘ਚ ਜੱਜ ਜਗਦੀਪ ਸਿੰਘ ਹਿਸਾਰ ਤੋਂ ਪੰਚਕੁਲਾ ਜਾਂਦੇ ਸਮੇਂ ਰਾਜ ‘ਚ ਦੁਰਘਟਨਾ ਦੇਖ ਕੇ ਰੁਕ ਗਏ। ਇਸਤੋਂ ਬਾਅਦ ਐਂਬੂਲੈਂਸ ਦੇਰ ਹੋਣ ਲੱਗੀ ਤਾਂ ਉਨ੍ਹਾਂ ਨੇ ਖੁਦ ਹੀ ਜ਼ਖਮੀਆਂ ਨੂੰ ਆਪਣੀ ਗੱਡੀ ‘ਚ ਹਸਪਤਾਲ ਭਰਤੀ ਕਰਾਇਆ।
ਜਗਦੀਪ ਸਿੰਘ ਹਰਿਆਣਾ ਦੇ ਹੀ ਹਨ ਅਤੇ 2000 ‘ਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਵਕਾਲਤ ਦੀ ਡਿਗਰੀ ਹਾਸਲ ਕੀਤੀ ਸੀ।