ਗਾਜ਼ੀਪੁਰ: ਬੀਤੇ ਸ਼ਨੀਵਾਰ (21 ਅਕਤੂਬਰ, 2017) ਦੀ ਸਵੇਰ 3 ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਆਰ.ਐਸ.ਐਸ. ਸ਼ਾਖਾ ਦਾ ਪ੍ਰਬੰਧਕ ਅਤੇ ਇਕ ਹਿੰਦੀ ਅਖ਼ਬਾਰ ਦੇ ਪੱਤਰਕਾਰ ਰਾਜੇਸ਼ ਮਿਸ਼ਰਾ (35) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜਦੋਂ ਕਿ ਉਸ ਦਾ ਭਰਾ ਜ਼ਖ਼ਮੀ ਹੋ ਗਿਆ। ਸਰਕਲ ਅਫ਼ਸਰ ਹਿਰਦਯਾਨੰਦ ਸਿੰਘ ਨੇ ਦੱਸਿਆ ਕਿ ਆਰਐੱਸਐੱਸ ਵਰਕਰ ਤੇ ਪੱਤਰਕਾਰ ਰਾਜੇਸ਼ ਮਿਸ਼ਰਾ ਤੇ ਉਸ ਦਾ ਭਰਾ ਜਦੋਂ ਬ੍ਰਾਹਮਣਪੁਰਾ ਛਟੀ ਵਿੱਚ ਆਪਣੀ ਬਿਲਡਿੰਗ ਮਟੀਰੀਅਲ ਦੀ ਦੁਕਾਨ ਉਤੇ ਬੈਠੇ ਸਨ ਤਾਂ ਤਿੰਨ ਹਮਲਾਵਰਾਂ ਨੇ ਉਨ੍ਹਾਂ ਉਤੇ ਗੋਲੀਆਂ ਚਲਾ ਦਿੱਤੀਆਂ।

ਮਿਸ਼ਰਾ ਦੇ ਸਿਰ ਵਿੱਚ ਗੋਲੀ ਲੱਗੀ, ਜਦੋਂ ਕਿ ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਉਸਦੇ ਭਰਾ ਅਮਿਤੇਸ਼ ਮਿਸ਼ਰਾ (30) ਦੀ ਖੱਬੀ ਲੱਤ ਅਤੇ ਮੋਢੇ ‘ਤੇ ਗੋਲੀ ਲੱਗੀ। ਉਸਨੂੰ ਗਾਜ਼ੀਪੁਰ ਤੋਂ 60 ਕਿਲੋਮੀਟਰ ਦੂਰ ਵਾਰਾਣਸੀ (ਬਨਾਰਸ) ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।