Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜਾਧਵ ਨੂੰ ਮਿਲ ਕੇ ਭਾਰਤ ਉਸ ਵਲੋਂ ਇੱਕਤਰ ਕੀਤੀਆਂ ਖੁਫੀਆ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦੈ: ਕੌਮਾਂਤਰੀ ਅਦਾਲਤ ‘ਚ ਪਾਕਿਸਤਾਨ ਦਾ ਜਵਾਬ

ਜਾਧਵ ਨੂੰ ਮਿਲ ਕੇ ਭਾਰਤ ਉਸ ਵਲੋਂ ਇੱਕਤਰ ਕੀਤੀਆਂ ਖੁਫੀਆ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦੈ: ਕੌਮਾਂਤਰੀ ਅਦਾਲਤ ‘ਚ ਪਾਕਿਸਤਾਨ ਦਾ ਜਵਾਬ

ਇਸਲਾਮਾਬਾਦ: ਪਾਕਿਸਤਾਨ ਨੇ ਕੌਮਾਂਤਰੀ ਅਦਾਲਤ (ਆਈ.ਸੀ.ਜੇ) ‘ਚ ਬੁੱਧਵਾਰ (13 ਦਸੰਬਰ, 2017) ਨੂੰ ਕਿਹਾ ਕਿ ਸਾਬਕਾ ਨੇਵੀ ਅਧਿਕਾਰੀ ਅਤੇ ਭਾਰਤੀ ਜਾਸੂਸ ਕੁਲਭੂਸ਼ਣ ਜਾਧਵ (47) ਪਾਕਿਸਤਾਨ ‘ਚ ਜਾਸੂਸੀ ਕਰਨ ਅਤੇ ਭੰਨ੍ਹਤੋੜ ਦੀ ਕਾਰਵਾਈਆਂ ਨੂੰ ਅੰਜ਼ਾਮ ਦੇਣ ਲਈ ਦਾਖ਼ਲ ਹੋਇਆ ਸੀ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਿਕ ਪਾਕਿਸਤਾਨ ਨੇ ਆਈ.ਸੀ.ਜੇ. ‘ਚ ਆਪਣਾ ਜਵਾਬ ਭਾਰਤ ਸਥਿਤ ਆਪਣੇ ਵਿਦੇਸ਼ ਦਫ਼ਤਰ ਦੀ ਨਿਰਦੇਸ਼ਕ ਫਰੀਹਾ ਬੁਗਤੀ ਰਾਹੀਂ ਦਾਖ਼ਲ ਕਰਦਿਆਂ ਦਾਅਵਾ ਕੀਤਾ ਹੈ ਕਿ ਜਾਧਵ ਦਾ ਮਾਮਲਾ ਵਿਆਨਾ ਕਨਵੈਨਸ਼ਨ ਦੇ ਅਧਿਕਾਰ ਖੇਤਰ ਅਧੀਨ ਨਹੀਂ ਆਉਂਦਾ।

kulbhushan jadhav
ਕੌਮਾਂਤਰੀ ਅਦਾਲਤ ‘ਚ ਭਾਰਤੀ ਵਕੀਲ ਹਰੀਸ਼ ਸਾਲਵੇ, ਕੁਲਭੂਸ਼ਣ ਜਾਧਵ, ਪਾਕਿਸਤਾਨੀ ਵਕੀਲ ਖਾਵਰ ਕੁਰੈਸ਼ੀ

ਰਿਪੋਰਟ ਮੁਤਾਬਿਕ ਪਾਕਿਸਤਾਨ ਨੇ ਸੁਣਵਾਈ ਦੌਰਾਨ ਜਾਧਵ ਵਲੋਂ ਕਬੂਲ ਕੀਤੇ ਦਸਤਾਵੇਜ਼ ਵੀ ਪੇਸ਼ ਕੀਤੇ ਜਿਸ ‘ਚ ਉਸ ਨੇ ਪਾਕਿਸਤਾਨ ‘ਚ ਭੰਨ੍ਹਤੋੜ ਦੀਆਂ ਕਾਰਵਾਈਆਂ ‘ਚ ਆਪਣੀ ਸ਼ਮੂਲੀਅਤ ਨੂੰ ਸਵੀਕਾਰ ਕੀਤਾ ਹੈ। ਇਸ ਦੌਰਾਨ ਪਾਕਿਸਤਾਨ ਨੇ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਜਾਧਵ ਲਈ ਭਾਰਤ ਵਲੋਂ ਏਲਚੀ ਪਹੁੰਚ (ਕੌਂਸਲ ਅਕਸੈਸ) ਦੀ ਕੀਤੀ ਜਾ ਰਹੀ ਮੰਗ ਦਾ ਮੁੜ ਵਿਰੋਧ ਕਰਦਿਆਂ ਕਿਹਾ ਹੈ ਕਿ ਭਾਰਤ ਇਹ ਮੰਗ ਇਸ ਲਈ ਕਰ ਰਿਹਾ ਹੈ ਤਾਂ ਜੋ ਕੁਲਭੂਸ਼ਣ ਜਾਧਵ ਵਲੋਂ ਇੱਕਤਰ ਕੀਤੀਆਂ ਖੁਫੀਆ ਸੂਚਨਾਵਾਂ ਪ੍ਰਾਪਤ ਕੀਤੀਆਂ ਜਾ ਸਕਣ।

ਸਬੰਧਤ ਖ਼ਬਰ:

ਭਾਰਤ ਨੇ ਜਾਸੂਸ ਕੁਲਭੂਸ਼ਣ ਜਾਧਵ ਦੀ ਪਤਨੀ ਦੀ ਮੁਲਾਕਾਤ ਸਮੇਂ ਪੁੱਛਗਿੱਛ ਨਾ ਕਰਨ ਗਾਰੰਟੀ ਮੰਗੀ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਿੱਖਾਂ ਲਈ ਪਾਕਿਸਤਾਨ ਦਾ ਵੀਜ਼ਾ ਲੈਣ ਦੀ ਲੋੜ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ।ਇਹ ਮੰਗ ਖਾਲਸਾ ਦੇ ਜਨਮ
ਪਾਕਿਸਤਾਨ ਨੇ ਉਨ੍ਹਾਂ ਅਟਕਲਾਂ ਨੂੰ ਸਿਰੇ ਤੋਂ ਖ਼ਾਰਿਜ ਕੀਤਾ ਹੈ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਕੁਲਭੂਸ਼ਣ ਜਾਧਵ ਦੀ ਮਾਤਾ ਅਤੇ ਪਤਨੀ ਨਾਲ ਸੋਮਵਾਰ ਨੂੰ ਆਖਰੀ ਮੁਲਾਕਾਤ ਹੋਵੇਗੀ। ਵਿਦੇਸ਼ ਦਫ਼ਤਰ
ਪਾਕਿਸਤਾਨ ਨੇ ਭਾਰਤੀ ਜਾਸੂਸ ਕੁਲਭੂਸ਼ਣ ਜਾਧਵ (47) ਦੀ ਪਤਨੀ ਅਤੇ ਮਾਤਾ ਨੂੰ ਇਸਲਾਮਾਬਾਦ ਦੌਰੇ ਲਈ ਕੱਲ੍ਹ (20 ਦਸੰਬਰ) ਵੀਜ਼ਾ ਜਾਰੀ ਕਰ ਦਿੱਤਾ ਹੈ। ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ
ਪਾਕਿਸਤਨ ਵਲੋਂ ਰਾਅ ਦੇ ਏਜੰਟ ਕੁਲਭੂਸ਼ਣ ਜਾਧਵ ਵੀ ਪਤਨੀ ਅਤੇ ਮਾਂ ਨੂੰ ਉਸ ਨਾਲ ਮਿਲਣ ਦੀ ਇਜਾਜ਼ਤ ਦੇਣ ਸਬੰਧੀ ਆਈਆਂ ਖ਼ਬਰਾਂ ਤੋਂ ਬਾਅਦ ਭਾਰਤ ਨੇ ਕੁਲਭੂਸ਼ਣ ਜਾਧਵ ਦੀ ਮਾਂ ਅਤੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: