Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਹੋਲੇ-ਮਹੱਲੇ ਉੱਤੇ ਭਾਈ ਦਲਜੀਤ ਸਿੰਘ ਦਾ ਸੁਨੇਹਾ: ਖਾਲਸਾ ਪੰਥ, ਅਕਾਲੀ, ਅਕਾਲੀ ਦਲ ਤੇ ਅਜੋਕੇ ਹਾਲਾਤ

ਹੋਲੇ-ਮਹੱਲੇ ਉੱਤੇ ਭਾਈ ਦਲਜੀਤ ਸਿੰਘ ਦਾ ਸੁਨੇਹਾ: ਖਾਲਸਾ ਪੰਥ, ਅਕਾਲੀ, ਅਕਾਲੀ ਦਲ ਤੇ ਅਜੋਕੇ ਹਾਲਾਤ

ਸ੍ਰੀ ਅਨੰਦਪੁਰ ਸਾਹਿਬ: ਸਿੱਖ ਸੰਘਰਸ਼ ਦੇ ਸਧਾਂਤਿਕ ਆਗੂ ਭਾਈ ਦਲਜੀਤ ਸਿੰਘ ਵਲੋਂ ਅੱਜ ਹੋਲੇ ਮਹੱਲੇ ਦੇ ਦਿਹਾੜੇ ਮੌਕੇ  ਸਿੱਖ ਸੰਗਤ ਦੇ ਨਾਮ ਇਕ ਸੁਨੇਹਾ ਅਤੇ ਇਕ ਲਿਖਤੀ ਬਿਆਨ ਜਾਰੀ ਕੀਤਾ ਗਿਆ ਹੈ। ਭਾਈ ਦਲਜੀਤ ਸਿੰਘ ਹੋਰਾਂ ਜਿੱਥੇ ਸਿੱਖ ਜਗਤ ਨੂੰ ਹੋਲੇ-ਮਹੱਲੇ ਦੀ ਵਧਾਈ ਦਿੱਤੀ ਹੈ ਓਥੇ ਅਕਾਲੀ ਦਲ ਦੀ ਮੁੜ-ਸੁਰਜੀਤੀ ਦੇ ਹਵਾਲੇ ਨਾਲ ਚੱਲ ਰਹੀ ਚਰਚਾ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ। ਅਸੀਂ ਸਿੱਖ ਸਿਆਸਤ ਦੇ ਪਾਠਕਾਂ ਅਤੇ ਦਰਸ਼ਕਾਂ ਦੀ ਸਹੂਲਤ ਲਈ ਭਾਈ ਦਲਜੀਤ ਸਿੰਘ ਵਲੋਂ ਜਾਰੀ ਕੀਤਾ ਪੂਰਾ ਲਿਖਤੀ ਬਿਆਨ ਅਤੇ ਬੋਲਦਾ ਸੁਨੇਹਾ ਹੇਠਾਂ ਸਾਂਝਾ ਕਰ ਰਹੇ ਹਾਂ।

ਭਾਈ ਦਲਜੀਤ ਸਿੰਘ ਵਲੋਂ ਜਾਰੀ ਕੀਤਾ ਗਿਆ ਬਿਆਨ (ਇੰਨ-ਬਿੰਨ):-

ਸਮੂਹ ਸਿੱਖ ਜਗਤ ਨੂੰ ਹੋਲੇ ਮਹੱਲੇ ਦੀ ਹਾਰਦਿਕ ਵਧਾਈ ਹੋਵੇ। ਅੱਜ ਸਾਡੇ ਲਈ ਇਹ ਜਰੂਰੀ ਹੈ ਕਿ ਅਸੀਂ ਆਪਣੇ ਮੂਲ, ਗੁਰਮਤਿ ਅਤੇ ਖਾਲਸਾ ਪੰਥ ਦੀਆਂ ਰਿਵਾਇਤਾਂ, ਵੱਲ ਪਰਤੀਏ ਅਤੇ ਅਜੋਕੇ ਬਦਲ ਰਹੇ ਹਾਲਾਤ ਵਿਚ ਭਵਿੱਖ ਵੱਲ ਪੇਸ਼ਕਦਮੀ ਕਰੀਏ। ਹਾਲੀਆ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਅਕਾਲੀ ਦਲ ਦੇ ਸਾਰੇ ਧੜਿਆ ਦੀ ਹਾਰ ਤੋਂ ਬਾਅਦ ਸਿੱਖ ਜਗਤ ਅੰਦਰ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਮਲ ਨੂੰ ਪੰਥਕ ਹਿਤਾ ਮੁਤਾਬਿਕ ਸਾਧਣ ਲਈ ਚਰਚਾ ਅਤੇ ਕਵਾਇਦ ਸ਼ੁਰੂ ਹੋ ਰਹੀ ਹੈ। ਅਜਿਹੀ ਸਰਗਰਮੀ ਦੀ ਇਸ ਵੇਲੇ ਬਹੁਤ ਜਰੂਰਤ ਹੈ ਅਤੇ ਇਹ ਅਮਲ ਨੂੰ ਵਧੇਰੇ ਸਾਰਥਕ ਬਣਾਉਣ ਲਈ ਹੇਠਲੇ ਨੁਕਤਿਆ ਵੱਲ ਗੌਰ ਕਰਨੀ ਚਾਹੀਦੀ ਹੈ:

    • “ਅਕਾਲੀ” ਦਸ਼ਮੇਸ਼ ਜੀ ਦੇ ਸਾਜੇ ਨਿਵਾਜੇ ਖਾਲਸਾ ਪੰਥ ਦਾ ਉਹ ਸੁਤੰਤਰ ਸੰਤ-ਸਿਪਾਹੀ ਹੈ ਜੋ ਇਕ ਅਕਾਲ ਪੁਰਖ ਦੀ ਸਦੀਵੀ ਸੱਤਾ ਤੋਂ ਬਿਨਾ ਕਿਸੇ ਵੀ ਦੁਨਿਆਵੀ ਤਾਕਤ ਦੀ ਸੱਤਾ ਦੀ ਅਧੀਨਗੀ ਨਹੀਂ ਕਬੂਲਦਾ। ਅਕਾਲੀ ‘ਸਰਬੱਤ ਦੇ ਭਲੇ’ ਅਤੇ ‘ਖਾਲਸਾ ਜੀ ਕੇ ਬੋਲਬਾਲੇ’ ਹਿਤ ਨਿਸ਼ਕਾਮ ਤੌਰ ਉੱਤੇ ਸੰਘਰਸ਼ ਕਰਦਾ ਹੈ ਅਤੇ ਦੁਨਿਆਵੀ ਰਾਜ-ਭਾਗ ਵੇਲੇ ਵੀ ਕਿਸੇ ਅਹੁਦੇ ਉੱਤੇ ਨਹੀਂ ਬਿਰਾਜਦਾ, ਜਿਵੇਂ ਕਿ ਸਰਕਾਰ-ਏ-ਖਾਲਸਾ ਵੇਲੇ ਅਕਾਲੀ ਫੂਲਾ ਸਿੰਘ ਨੇ ਰਾਜ-ਭਾਗ ਦਾ ਕੋਈ ਅਹੁਦਾ ਨਹੀਂ ਸੀ ਲਿਆ।
    • “ਅਕਾਲੀ ਦਲ” ਗੁਰਮਤਿ ਸਿਧਾਂਤ ਨੂੰ ਪ੍ਰਣਾਏ ਸੰਘਰਸ਼ ਵਾਲੀ ਜਥੇਬੰਦੀ ਸੀ ਪਰ ਮੌਜੂਦਾ ਅਕਾਲੀ ਅਖਵਾਉਣ ਵਾਲੇ ਧੜਿਆਂ ਉੱਤੇ ਦੁਨਿਆਵੀ ਰਾਜਸੀ ਢਾਂਚਿਆਂ ਦੇ ਪ੍ਰਭਾਵ ਅਤੇ ਦਿੱਲੀ ਦਰਬਾਰ ਅਧੀਨ ਸੂਬੇਦਾਰੀ ਦੀਆਂ ਲਾਲਸਾਵਾਂ ਇਨ੍ਹਾਂ ਦੇ ਪਤਨ ਅਤੇ ਮੌਜੂਦਾ ਤਰਸਯੋਗ ਹਾਲਾਤ ਦਾ ਕਾਰਨ ਬਣੀਆਂ ਹਨ।
    • ਅਕਾਲੀ ਦਲ ਦੇ ਮੌਜੂਦਾ ਸੰਕਟ ਦੇ ਹੱਲ ਲਈ ਜਰੂਰੀ ਹੈ ਕਿ ਇਸ ਦੀ ਪੁਨਰ-ਸੁਰਜੀਤੀ ਪੰਥਕ ਰਵਾਇਤ ਅਨੁਸਾਰ ਹੋਵੇ ਜਿਸ ਤਹਿਤ ਇਸ ਦੀ ਅਗਵਾਈ ਪੰਚ ਪ੍ਰਧਾਨੀ ਪ੍ਰਣਾਲੀ ਮੁਤਾਬਿਕ ਹੋਵੇ, ਫੈਸਲੇ ਗੁਰਮਤਾ ਵਿਧੀ ਵਿਧਾਨ ਰਾਹੀਂ ਹੋਣ ਅਤੇ ਇਹ ਸਦਾ ਨਿਸ਼ਕਾਮ ਤੌਰ ਉੱਤੇ ਰਾਜਨੀਤਕ ਸੰਘਰਸ਼ ਕਰੇ।
    • ਅਜਿਹੇ ਗੁਣਾਂ ਵਾਲੇ “ਅਕਾਲੀ” ਅਤੇ “ਅਕਾਲੀ ਦਲ” ਤਖਤ ਸਾਹਿਬਾਨ ਅਤੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਦੀ ਦੇਖ-ਰੇਖ ਕਰਨ ਅਤੇ ਕਿਸੇ ਹੋਰ ਦੁਨਿਆਵੀ ਤਾਕਤ ਦੇ ਮਤਹਿਤ ਨਾ ਹੋਣ ਅਤੇ ਨਾ ਹੀ ਕਦੇ ਕਿਸੇ ਦੁਨਿਆਵੀ ਅਹੁਦੇਦਾਰੀਆਂ ਦੀ ਦੌੜ ਵਿਚ ਪੈਣ ਸਗੋਂ ਉਹ ਰਾਜਸੀ ਦਲਾਂ ਅਤੇ ਨਿਜਾਮ ਦੇ ਨਿਗਰਾਨ ਹੋਣੇ ਚਾਹੀਦੇ ਹਨ।
    • ਵੋਟ ਰਾਜਨੀਤੀ ਵਾਲਾ ਕੋਈ ਵੀ ਰਾਜਸੀ ਧੜਾ ਆਪਣੇ ਆਪ ਵਿਚ ਸਮੁੱਚੇ ਖਾਲਸਾ ਪੰਥ ਦੀ ਨੁਮਾਇੰਦਗੀ ਦਾ ਦਾਅਵਾ ਨਹੀਂ ਕਰ ਸਕਦਾ।
    • ਦੁਨਿਆਵੀ ਢਾਂਚਿਆਂ ਜਾਂ ਸੂਬੇਦਾਰੀ ਨਿਜਾਮ ਵਿਚ ਦਾਅਵੇਦਾਰ ਸਿੱਖ ਰਾਜਨੀਤਕ ਪਾਰਟੀ ਵੀ ਜਰੂਰੀ ਹੈ ਜੋ ਕਿ ਅਕਾਲੀਆਂ ਜਾਂ ਅਕਾਲੀ ਦਲ ਤੋਂ ਵੱਖਰੀ ਹੋਵੇ। ਇਹ ਪਾਰਟੀ ਮੌਕੇ ਦੇ ਰਾਜਸੀ ਢਾਂਚਿਆਂ ਰਾਹੀਂ ਸਿੱਖ ਉਮੰਗਾਂ ਅਤੇ ਸੰਬੰਧਤ ਖਿੱਤੇ ਦੀਆਂ ਹੱਕੀ ਮੰਗਾਂ ਨੂੰ ਸਿੱਖੀ ਸਿਧਾਂਤ ਅਨੁਸਾਰ ਉਭਾਰੇ, ਅਤੇ ਇਹਨਾਂ ਨੂੰ ਪੂਰਿਆਂ ਕਰਨ ਲਈ ਯਤਨ ਕਰੇ। ਇਹ ਰਾਜਨੀਤਕ ਪਾਰਟੀ ਦਾ ਨਾਮ ‘ਅਕਾਲੀ ਦਲ’ ਨਹੀਂ ਹੋਣਾ ਚਾਹੀਦਾ, ਬਲਕਿ ਇਹ ਧਿਰ ਕਿਸੇ ਹੋਰ ਨਾਮ ਹੇਠ ਜਥੇਬੰਦ ਕਰਨੀ ਚਾਹੀਦੀ ਹੈ।

ਇਹ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਵੋਟ ਅਮਲ ਰਾਹੀਂ ‘ਖਾਲਸਾ ਜੀ ਕੇ ਬੋਲਬਾਲੇ’ ਦਾ ਟੀਚਾ ਸਰ ਨਹੀਂ ਕੀਤਾ ਜਾ ਸਕਦਾ ਬਲਕਿ ਕੁਝ ਵਕਤੀ ਅਤੇ ਅੰਸ਼ਕ ਰਾਹਤ ਹਾਸਲ ਕੀਤੀ ਜਾ ਸਕਦੀ ਹੈ ਉਹ ਵੀ ਤਾਂ ਜੇਕਰ ਸਿੱਖ ਰਾਜਨੀਤੀ ਅਤੇ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਪੰਥਕ ਰਵਾਇਤ ਅਨੁਸਾਰ ਚੱਲ ਰਿਹਾ ਹੋਵੇ।

ਗੁਰੂ ਪੰਥ ਦਾ ਦਾਸ

ਦਲਜੀਤ ਸਿੰਘ

੧ ਚੇਤ ੫੪੪ ਨ.ਸ. (19 ਮਾਰਚ 2022 ਈ.)


ਭਾਈ ਦਲਜੀਤ ਸਿੰਘ ਵੱਲੋਂ ਹੋਲੇ-ਮਹੱਲੇ ਉੱਤੇ ਸੁਨੇਹਾ:-

***

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪਿੰਡ ਡੱਲੇਵਾਲ ਨੇੜੇ ਗੁਰਾਇਆ ਵਿਖੇ ਸ਼ਹੀਦ ਭਾਈ ਸਤਪਾਲ ਸਿੰਘ ਡੱਲੇਵਾਲ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਥਕ ਸ਼ਖ਼ਸੀਅਤਾਂ ਅਤੇ ਸੰਗਤਾਂ ਨੇ ਉਨ੍ਹਾਂ ਦੀ ਕੁਰਬਾਨੀ ਤੇ ਸਿੱਖ ਸੰਘਰਸ਼
ਗੁਰਦੁਆਰਾ ਮੰਜੀ ਸਾਹਿਬ ਆਲੋਅਰਖ ਵਿਖੇ ਸ਼ਹੀਦੀ ਯਾਦਗਾਰ ਕਮੇਟੀ ਵੱਲੋਂ ਧਰਮ ਯੁੱਧ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਥਕ ਆਗੂਆਂ ਨੇ ਵਿਚਾਰ ਸਾਂਝੇ ਕੀਤੇ ਅਤੇ ਸ਼ਹੀਦਾਂ
ਦਲ ਖਾਲਸਾ, ਪੰਚ ਪ੍ਰਧਾਨੀ ਜਥਾ, ਅਕਾਲ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ “ਖਾਲਿਸਤਾਨ: ਸਿਧਾਂਤ ਵਿਰਾਸਤ ਅਤੇ ਭਵਿੱਖ” ਸਿਰਲੇਖ ਤਹਿਤ ਇਕ ਸਾਂਝਾ ਨੀਤੀ ਦਸਤਾਵੇਜ ਜਾਰੀ
ਸ੍ਰੀ ਅਮ੍ਰਿਤਸਰ ਵਿਖੇ ੨੬ ਜਨਵਰੀ ੨੦੨੬ ਨੂੰ ਹੋਈ ਸਾਂਝੀ ਪੰਥਕ ਇਕੱਤਕਤਾ ਨੂੰ ਸੰਬੋਧਨ ਕਰਦਿਆਂ ਪੰਥ ਸੇਵਕ ਭਾਈ ਦਲਜੀਤ ਸਿੰਘ (ਪੰਚ ਪ੍ਰਧਾਨੀ ਜਥਾ) ਨੇ ਸੰਸਾਰ ਤੇ ਖੇਤਰ ਦੇ ਬਦਲ ਰਹੇ ਹਾਲਾਤਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: