Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਸ਼ੂਤੋਸ਼ ਡੇਰਾ ਜੁਟਿਆ ਸਰਕਾਰ ਨਾਲ ਟੱਕਰ ਲੈਣ ਦੀਆਂ ਤਿਆਰੀਆਂ ਵਿੱਚ, ਫਿਰ ਹੋ ਸਕਦਾ ਹੈ ਰਾਮਪਾਲ ਡੇਰੇ ਵਾਂਗ ਟਕਰਾਅ

ਆਸ਼ੂਤੋਸ਼ ਡੇਰਾ ਜੁਟਿਆ ਸਰਕਾਰ ਨਾਲ ਟੱਕਰ ਲੈਣ ਦੀਆਂ ਤਿਆਰੀਆਂ ਵਿੱਚ, ਫਿਰ ਹੋ ਸਕਦਾ ਹੈ ਰਾਮਪਾਲ ਡੇਰੇ ਵਾਂਗ ਟਕਰਾਅ

Ashutosh
ਮ੍ਰਿਤਕ ਸਾਧ ਆਸ਼ੂਤੋਸ਼

ਜਲੰਧਰ (6 ਦਸੰਬਰ,2014): ਪ੍ਰਾਪਤ ਜਾਣਕਾਰੀ ਅਨੁਸਾਰ ਨੂਰਮਹਿਲ ਡੇਰੇ ਵਿਚ 600 ਤੋਂ ਵੱਧ ਮੁੰਡਿਆਂ ਨੂੰ ਤਿੰਨ ਸਾਬਕਾ ਡੀ. ਐਸ. ਪੀ. ਹਥਿਆਰਾਂ ਦੀ ਸਪਲਾਈ ਦੇਣ ਵਿਚ ਰੁੱਝੇ ਹੋਏ ਹਨ। ਸਿਖਲਾਈ ਪ੍ਰਾਪਤ ਕਰਨ ਵਾਲਿਆਂ ’ਚ ਬਹੁਗਿਣਤੀ ਦਲਿਤ ਭਾਈਚਾਰੇ ਨਾਲ ਸਬੰਧਿਤ ਨੌਜਵਾਨਾਂ ਦੀ ਜਿਸ ਤੋਂ ਜਾਪਦਾ ਹੈ ਕਿ ਡੇਰਾ ਪੰਜਾਬ ਵਿਚ ਇਕ ਖਤਰਨਾਕ ਸਾਜ਼ਿਸ਼ ਨਾਲ ਦਲਿਤ ਭਾਈਚਾਰੇ ਦੀ ਵਰਤੋਂ ਕਰਕੇ ਪੰਜਾਬ ਵਿਚ ਜਾਤ ਪਾਤ ਦੀ ਅੱਗ ਨੂੰ ਭੜਕਾਉਣਾ ਚਾਹੁੰਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਡੇਰੇ ਵਿਚ ਰਾਈਫਲਾਂ , ਗੰਡਾਸੇ ਅਤੇ ਡਾਂਗਾ ਆਦਿ ਵੱਡੀ ਗਿਣਤੀ ਵਿਚ ਇਕੱਠੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਇੱਟਾ ਰੋਡਿਆਂ, ਅਤੇ ਮੋਟੀ ਬਜ਼ਰ ਦੇ ਕਈ ਟਰੱਕ ਵੀ ਡੇਰੇ ਵਿਚ ਜਾਂਦੇ ਦੇਖੇ ਹਨ।

ਜਿਵੇਂ ਜਿਵੇਂ ਨੂਰਮਹਿਲੀਏ ਸਾਧ ਆਸ਼ੂਤੋਸ਼ ਦੀ ਮਿ੍ਰਤਕ ਦੇਹ ਦੇ ਸਸਕਾਰ ਲਈ ਅਦਾਲਤ ਵਲੋਂ ਦਿੱਤੀ ਮਿਆਦ ਪੁਗਦੀ ਜਾ ਰਹੀ ਹੈ ਉਵੇਂ ਉਵੇਂ ਨੂਰਮਹਿਲੀਏ ਦੇ ਡੇਰੇ ਵਲੋਂ ਟਕਰਾਅ ਦੀਆਂ ਤਿਆਰੀਆਂ ਵੀ ਮੁਕੰਮਲ ਕੀਤੀਆ ਜਾ ਰਹੀਆ ਹਨ। ਜਦੋਂ ਕਿ ਸਰਕਾਰ ਡੇਰੇ ਦੀਆਂ ਖ਼ਤਰਨਾਕ ਗਤੀਵਿਧੀਆਂ ਵੇਖਦਿਆਂ ਹੋਇਆ ਵੀ ਅੱਖਾਂ ਬੰਦ ਕਰੀ ਬੈਠੀ ਹੈ।

ਡੇਰੇ ਵਲੋਂ ਸਰਕਾਰ ਉੱਤੇ ਦਬਾਅ ਪਾਉਣ ਲਈ ਆਪਣੀਆਂ ਦਬਾਅ ਪਾਉਣ ਵਾਲੀਆਂ ਕਾਰਵਾਈਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਅਦਾਲਤ ਵਲੋਂ ਡੇਰੇ ਦੀ ਪਟੀਸ਼ਨ ਖਾਰਜ ਕਰਨ ਤੋਂ ਬਾਅਦ ਭਾਵੇਂ ਡੇਰੇ ਵਲੋਂ ਸੁਪਰੀਮ ਕੋਰਟ ਵਿਚ ਜਾਣ ਦੀਆਂ ਤਿਆਰੀਆਂ ਵੀ ਕੀਤੀਆ ਜਾ ਰਹੀਆਂ ਹਨ ਪਰੰਤੂ ਬਹੁਤਾ ਜ਼ੋਰ ਟਕਰਾਅ ਦੀਆਂ ਤਿਆਰੀਆਂ ’ਤੇ ਦਿੱਤਾ ਜਾ ਰਿਹਾ ਦੱਸਿਆ ਜਾ ਰਿਹਾ ਹੈ।

ਜਦੋਂ ਕਿ ਪੰਜਾਬ ਸਰਕਾਰ ਇਸ ਸਥਿਤੀ ਤੇ ਨਜ਼ਰ ਰੱਖਣ ਦਾ ਦਾਅਵਾ ਤਾ ਕਰ ਰਹੀ ਹੈ। ਪਰੰਤੂ ਡੇਰੇ ਨੂੰ ਹਰ ਤਰਾਂ ਦੀ ਖੁੱਲ ਦਿੱਤੀ ਸਾਫ਼ ਦਿਖਾਈ ਦਿੰਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਜਲੰਧਰ ਦੇ ਇੱਕ ਪਿੰਡ ਵਿੱਚ ਡਾ. ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਦੀ ਨਿਖੇਧੀ ਕਰਦਿਆਂ ਨਿਰਪੱਖ ਅਤੇ ਸਮਾਂਬੱਧ ਜਾਂਚ ਦੀ ਮੰਗ ਕੀਤੀ।
ਪੰਜਾਬ ਸਰਕਾਰ ਵੱਲੋਂ ਲੰਘੇ ਕੱਲ 1 ਪੀ.ਸੀ.ਐਸ. ਅਤੇ 13 ਆਈ. ਏ. ਐਸ. ਅਫਸਰਾਂ ਦੇ ਤਬਾਦਲੇ ਤੇ ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ। ਸਰਕਾਰੀ ਨੁਮਾਇੰਦੇ ਨੇ ਕਿਹਾ ਕਿ ਇਹ ਹੁਕਮ ਤੁਰੰਤ
ਪੰਜਾਬ ਸਰਕਾਰ ਦੇ ਵਜ਼ੀਰਾਂ ਦੇ ਟੋਲੇ, ਜਿਸ ਨੂੰ ਸਰਕਾਰੀ ਭਾਸ਼ਾ ਵਿੱਚ ਕੈਬਨਿਟ ਕਿਹਾ ਜਾਂਦਾ ਹੈ, ਨੇ ਬੀਤੇ ਕੱਲ ਚੰਡੀਗੜ੍ਹ ਵਿੱਚ ਬੈਠ ਕੇ ਇਹ ਮਤਾ ਪਕਾਇਆ ਕਿ ਪੰਜਾਬ ਵਿੱਚ 17 ਕੰਮਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: