Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਦੀ ਕਰਜ਼ੇਮਾਰੀ ਕਿਸਾਨੀ ਅਤੇ ਜਵਾਨੀ ਨੂੰ ਆਸਵਾਦੀ ਸੁਨੇਹਾ ਦਿੰਦੀ ਛੋਟੀ ਫਿਲਮ: ਬੇਰੁਜ਼ਗਾਰ

ਪੰਜਾਬ ਦੀ ਕਰਜ਼ੇਮਾਰੀ ਕਿਸਾਨੀ ਅਤੇ ਜਵਾਨੀ ਨੂੰ ਆਸਵਾਦੀ ਸੁਨੇਹਾ ਦਿੰਦੀ ਛੋਟੀ ਫਿਲਮ: ਬੇਰੁਜ਼ਗਾਰ

ਚੰਡੀਗੜ੍ਹ ( 8 ਮਾਰਚ, 2016): ਪਰਦੀਪ ਸਿੰਘ ਅਤੇ ਪੰਜ ਤੀਰ ਰਿਕਾਰਡਜ਼ ਵੱਲੋਂ ਸਿੱਖੀ ਅਸੂਲਾਂ ਅਤੇ ਸ਼ਾਨਾਂਮੱਤੀਆਂ ਸਿੱਖ ਰਵਾਇਤਾਂ, ਪੰਜਾਬ ਦੀ ਜਵਾਨੀ ਨੂੰ ਖਾ ਰਹੇ ਨਸ਼ਿਆਂ ਦੇ ਦੈਂਤ ਅਤੇ ਪੰਜਾਬ ਦੇ ਸੱਭਿਆਚਾਰ ਮਾਹੌਲ ਨੂੰ ਗੰਧਲਾ ਕਰ ਰਹੇ ਰੀਤਾਂ ਰਿਵਾਜ਼ਾਂ ‘ਤੇ ਨਿਵੇਕਲੇ ਅੰਦਾਜ਼ ਵਿੱਚ ਛੋਟੀਆਂ ਫਿਲਮਾਂ ਦਰਸ਼ਕਾਂ ਦੇ ਰੁਬਰੂ ਕਰਨ ਤੋਂ ਬਾਅਦ ਪੰਜਾਬ ਵਿੱਚ ਕਰਜ਼ੇ ਦੇ ਭਾਰ ਹੇਠ ਦੱਬੀ ਕਿਸਾਨੀ ਵਿੱਚ ਖੁਦਕੁਸ਼ੀਆਂ ਦੇ ਪੈਦਾ ਹੋਏ ਰੁਝਾਨ ਅਤੇ ਪੰਜਾਬ ਦੀ ਜਵਾਨੀ ਵਿੱਚ ਪਸਰੀ ਬੇਰੁਜ਼ਗਾਰੀ ਨੂੰ ਆਪਣੀ ਨਵੀ ਫਿਲਮ ਦਾ ਵਿਸ਼ਾ ਬਣਾਇਆ ਹੈ।

ਇਸ ਛੋਟੀ ਫਿਲਮ ਵਿੱਚ ਕਿਸਾਨਾਂ ਦੀ ਮੂਲ ਸਮੱਸਿਆ ਕਰਜ਼ੇ ਦਾ ਕਾਰਣ ਦੱਸਣ ਦੀ ਬਜ਼ਾਏ ਜਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਵਰਤਾਰਾ ਬਿਆਨਣ ਦੀ ਬਜ਼ਾਏ, ਆਸਾਵਾਦੀ ਸੋਚਣੀ ਬਣਾਉਣ ਦਾ ਸੱਦਾ ਦਿੱਤਾ ਗਿਆ ਹੈ।

ਫਿਲਮ ਵਿੱਚ ਇਹ ਵੀ ਵਿਖਾਇਆ ਗਿਆ ਹੈ ਕਿ ਕਰਜ਼ੇ ਅਤੇ ਬੇਰੁਜ਼ਗਾਰੀ ਤੋਂ ਤੰਗ ਆਕੇ ਇਸ ਤੋਂ ਖਹਿੜਾ ਛੁਡਾਉਣ ਲਈ ਨਸ਼ੇ ਵੇਚਣ ਵਰਗੇ ਮਾੜੇ ਧੰਦੇ ਕਰਕੇ ਜੀਵਨ ਬਰਬਾਦ ਕਰਨ ਵਾਲੇ ਪਾਸੇ ਨਹੀ ਜਾਣਾ ਚਾਹੀਦਾ। ਦਿਨ ਬਦਲਦਿਆਂ ਦੇਰ ਨਹੀ ਲੱਗਦੀ।

ਇਸ ਫਿਲਮ ਦਾ ਨਿਰਦੇਸ਼ਨ ਸੰਗਤ ਢਿੱਲੋਂ ਅਤੇ ਹੰਸਪਾਲ ਸਿੰਘ ਨੇ ਕੀਤਾ ਹੈ। ਫਿਲਮ ਦੀ ਕਹਾਣੀ ਹੰਸਪਾਲ ਸਿੰਘ ਨੇ ਲਿਖੀ ਹੈ ਅਤੇ ਇਸ ਫਿਲਮ ਨੂੰ ਪਿੱਠ ਵਰਤੀ ਅਵਾਜ਼ ਗੁਰਲੀਨ ਕੌਰ ਨੇ ਦਿੱਤੀ ਹੈ।

ਫਿਲਮ ਵਿੱਚ ਹੰਸਪਾਲ ਸਿੰਘ, ਦਵਿੰਦਰ ਸਿੰਘ ਮਨਜੋਤ ਸਿੰਘ, ਸਰਬਜੋਤ ਸਿੰਘ ਗਿੱਲ, ਹਰਮਿੰਦਰ ਸੋਹੀ, ਗੁਰਵਿੰਦਰ ਸਿੰਘ ਸੋਹਲ, ਅਮਨ ਧਾਲੀਵਾਲ, ਦਵਿੰਦਰ ਮੰਗਤ ਨੇ ਭੂਮਿਕਾ ਨਿਭਾਈਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜ ਤੀਰ ਰਿਕਾਰਡਸ ਨੇ 6 ਮਸ਼ਹੂਰ ਛੋਟੀਆਂ ਪੰਜਾਬੀ ਫਿਲਮਾਂ ਦਾ ਇਕ ਸਾਂਝੀ ਵੀਡੀਓ ਟ੍ਰੈਕ ਜਾਰੀ ਕੀਤਾ ਹੈ। ਇਸ ਵੀਡੀਓ ਟ੍ਰੈਕ 'ਚ, ਪੀਕੇ ਵਿਧ ਸਿੰਘ, ਬੇਰੋਜ਼ਗਾਰ, ਵੈਲੇਨਟਾਈਨਸ ਡੇ, ਵਾਏ ਉਡਦਾ ਪੰਜਾਬ,
ਪੰਜ ਤੀਰ ਰਿਕਾਰਡਸ ਅਤੇ ਹੈਰੀਟੇਜ ਪ੍ਰੋਡਕਸ਼ਨਸ ਪੇਸ਼ ਕਰਦੇ ਹਨ ਪੰਜਾਬੀ ਛੋਟੀ ਫਿਲਮ "ਭਗਤ ਸਿੰਘ"। ਇਹ ਫਿਲਮ ਭਾਈ ਰਣਧੀਰ ਸਿੰਘ ਦੀ ਰਿਹਾਈ ਵਾਲੇ ਦਿਨ ਸ਼ਹੀਦ ਭਗਤ ਸਿੰਘ ਨਾਲ ਕੇਂਦਰੀ ਜੇਲ੍ਹ ਲਾਹੌਰ
ਪੰਜ ਤੀਰ ਰਿਕਾਰਡ ਵਲੋਂ 23 ਮਈ ਨੂੰ ਆਉਣ ਵਾਲੀ ਛੋਟੀ ਫਿਲਮ "ਭਗਤ ਸਿੰਘ" ਦੀ ਅਧਿਕਾਰਤ ਝਲਕ ਜਾਰੀ ਕਰ ਦਿੱਤੀ ਗਈ। ਇਹ ਫਿਲਮ ਭਾਈ ਰਣਧੀਰ ਸਿੰਘ ਦੀ ਲਾਹੌਰ ਸੈਂਟਰ ਜੇਲ੍ਹ 'ਚੋਂ
ਪੰਜ ਤੀਰ ਰਿਕਾਰਡਸ ਨੇ ਅੱਜ ਸੋਸ਼ਲ ਮੀਡੀਆ 'ਤੇ ਨਵੀਂ ਛੋਟੀ ਫਿਲਮ 'ਆਪਣਾ ਪੰਜਾਬ?' ਜਾਰੀ ਕਰ ਦਿੱਤੀ ਹੈ। ਫਿਲਮ ਪੰਜਾਬ ਦੇ ਨੌਜਵਾਨਾਂ ਨੂੰ ਪੇਸ਼ ਆ ਰਹੀਆਂ ਮੌਜੂਦਾ ਸਮਾਜਿਕ-ਸਭਿਆਚਾਰਕ ਪਰੇਸ਼ਾਨੀ ਦੀ ਤਸਵੀਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: