Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਈ ਭਿਓਰਾ ਦੀ ਮਾਤਾ ਦੇ ਚੈੱਕਅਪ ਲਈ ਡਾਕਟਰਾਂ ਦੀ ਟੀਮ ਪਿੰਡ ਭਟੇੜੀ ਜਾਵੇਗੀ

ਭਾਈ ਭਿਓਰਾ ਦੀ ਮਾਤਾ ਦੇ ਚੈੱਕਅਪ ਲਈ ਡਾਕਟਰਾਂ ਦੀ ਟੀਮ ਪਿੰਡ ਭਟੇੜੀ ਜਾਵੇਗੀ

ਚੰਡੀਗੜ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਦੇ ਕੇਸ ਵਿੱਚ ਸਜ਼ਾ ਭੁੱਗਤ ਰਹੇ ਭਾਈ ਪਰਮਜੀਤ ਸਿੰਘ ਭਿਓਰਾ ਵੱਲੋਂ ਆਪਣੀ ਮਾਤਾ ਨੂੰ ਮਿਲਣ ਲਈ ਦੋ ਘੰਟਿਆਂ ਦੀ ਪੈਰੋਲ ਦੇਣ ਲਈ ਪਾਈ ਅਰਜ਼ੀ ’ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਏਬੀ ਚੌਧਰੀ ਤੇ ਇੰਦਰਜੀਤ ਸਿੰਘ ਦੇ ਬੈਂਚ ਨੇ ਯੂਟੀ ਪ੍ਰਸ਼ਾਸਨ ਨੂੰ ਦੋ ਡਾਕਟਰਾਂ ਦੀ ਟੀਮ ਪਟਿਆਲਾ ਜ਼ਿਲੇ ਦੇ ਪਿੰਡ ਭਟੇੜੀ ਭੇਜਣ ਦੀ ਤਾਕੀਦ ਕੀਤੀ।

ਇਸ ਪਿੰਡ ਵਿੱਚ ਹੀ ਭਾਈ ਭਿਓਰਾ ਦੀ ਮਾਤਾ ਰਹਿੰਦੀ ਹੈ।ਜ਼ਿਕਰਯੋਗ ਹੈ ਕਿ ਭਾਈ ਭਿਓਰਾ ਦੀ ਮਾਤਾ ਕੁਝ ਸਮੇਂ ਤੋਂ ਬਿਮਾਰ ਹਨ।

ਜਸਟਿਸ ਏਬੀ ਚੌਧਰੀ ਤੇ ਇੰਦਰਜੀਤ ਸਿੰਘ ਦੇ ਬੈਂਚ ਨੇ ਕਿਹਾ ਕਿ ਡਾਕਟਰਾਂ ਦੀ ਟੀਮ ਭਾਈ ਭਿਓਰਾ ਦੀ ਮਾਤਾ ਦੀ ਹਾਲਤ ਦਾ ਜਾਇਜ਼ਾ ਲੈ ਕੇ ਅਦਾਲਤ ਨੂੰ ਰਿਪੋਰਟ ਦੇਵੇ ਕਿ ਕੀ ਉਹ ਸਫ਼ਰ ਕਰਨ ਦੀ ਹਾਲਤ ’ਚ ਹੈ। ਜੇ ਅਜਿਹਾ ਹੈ ਤਾਂ ਕਿ ਉਸ ਨੂੰ ਐਂਬੂਲੈਂਸ ਰਾਹੀਂ ਬੁੜੈਲ ਜੇਲ ਲਿਆਂਦਾ ਜਾ ਸਕਦਾ ਹੈ।ਅਗਲੀ ਸੁਣਵਾਈ 27 ਫਰਵਰੀ ਨੂੰ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਲ ਖ਼ਾਲਸਾ ਨੇ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਤੋਂ ਬਾਅਦ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਭਾਰਤ ਦੇ ਗ੍ਰਹਿ ਮੰਤਰੀ ਨੂੰ ਢੁਕਵਾਂ ਤੇ ਕਰਾਰਾ ਜਵਾਬ ਦੇਣ ਦੀ ਭਰਪੂਰ
ਅਜਿਹਾ ਵਿਸ਼ਲੇਸ਼ਣ ਅਜਿਹੇ ਮਹੱਤਵਪੂਰਨ ਕੇਸਾਂ ਦਾ ਹੋਣਾ ਬਹੁਤ ਜਰੂਰੀ ਹੈ ਤਾਂ ਜੋ ਸਾਡੀ ਅਗਲੇਰੀ ਪੀੜੀ ਭਵਿੱਖ ਵਿੱਚ ਅਜਿਹੀਆਂ ਸਥਿਤੀਆਂ ਦੇ ਸਨਮੁਖ ਹੋ ਸਕੇ ਅਤੇ ਪੰਥਕ ਭਾਵਨਾਵਾਂ ਤੇ ਸਥਾਪਤ ਅਦਾਲਤੀ ਸਿਸਟਮ
ਬੰਦੀ ਸਿੰਘ ਭਾਈ ਪਰਮਜੀਤ ਸਿੰਘ ਭਿਓਰਾ ਦੇ ਮਾਤਾ ਜੀ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ (31 ਜਨਵਰੀ) ਨੂੰ ਮੁਹਾਲੀ ਵਿਖੇ ਹੋਇਆ। ਮਾਤਾ ਪ੍ਰੀਤਮ ਕੌਰ ਜੀ ਵੀਰਵਾਰ ਨੂੰ ਪੂਰੇ ਹੋ ਗਏ ਸਨ।
• ਬੰਦੀ ਸਿੰਘ ਭਾਈ ਪਰਮਜੀਤ ਸਿੰਘ ਭਿਓਰਾ ਦੇ ਮਾਤਾ ਜੀ ਵੀਰਵਾਰ (30 ਜਨਵਰੀ) ਦੇਰ ਸ਼ਾਮ ਚਲਾਣਾ ਕਰ ਗਏ। • ਮਾਤਾ ਪ੍ਰੀਤਮ ਕੌਰ ਜੀ ਲੰਘੇ ਕਾਫੀ ਅਰਸੇ ਤੋਂ ਬਿਮਾਰ ਸਨ। •

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: