Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਕਾਲੀ-ਭਾਜਪਾ ਦੀ ਸੀਪੀਐਸ ਦੀ ਫੌਜ ਸਰਕਾਰੀ ਖਜ਼ਾਨੇ ਨੂੰ ਦੋਵੇਂ ਹੱਥੀ ਲੁੱਟ ਰਹੀ ਹੈ: ਆਪ

ਅਕਾਲੀ-ਭਾਜਪਾ ਦੀ ਸੀਪੀਐਸ ਦੀ ਫੌਜ ਸਰਕਾਰੀ ਖਜ਼ਾਨੇ ਨੂੰ ਦੋਵੇਂ ਹੱਥੀ ਲੁੱਟ ਰਹੀ ਹੈ: ਆਪ

ਚੰਡੀਗੜ੍ਹ: ਅਕਾਲੀ-ਭਾਜਪਾ ਸਰਕਾਰ ਦੁਆਰਾ ਬਿਨਾਂ ਕਿਸੇ ਕਾਰਜ ਤੋਂ ਪੰਜਾਬ ਦੇ 24 ਸੀਪੀਐਸ ਨੂੰ ਲੁਟਾਏ ਜਾ ਰਹੇ ਜਨਤਾ ਦੇ ਪੈਸੇ ਉਤੇ ਸਖਤ ਇਤਰਾਜ਼ ਜ਼ਾਹਿਰ ਕਰਦਿਆਂ ਆਮ ਆਦਮੀ ਪਾਰਟੀ ਨੇ ਇਨ੍ਹਾਂ ਸੀਪੀਐਸ ਨੂੰ ਬਿਨਾਂ ਕਿਸੇ ਦੇਰੀ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਆਪ ਨੇ ਕਿਹਾ ਕਿ ਇਹ ਅਧਿਕਾਰੀ ਸਿੱਧੇ ਤੌਰ ‘ਤੇ ਰਾਜ ਦੇ ਖਜ਼ਾਨੇ ਉੱਤੇ ਗੈਰ ਜ਼ਰੂਰੀ ਭਾਰ ਹਨ।
ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਆਰਟੀਆਈ ਦੁਆਰਾ ਇਕੱਠੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ 21 ਸੀਪੀਐਸ ਦਾ ਹਰ ਰੋਜ਼ ਦਾ ਤੇਲ ਦਾ ਖਰਚਾ 1 ਲੱਖ ਰੁਪਏ ਪ੍ਰਤੀ ਸੀਪੀਐਸ ਹੈ। ਮਾਨ ਨੇ ਪੁੱਛਿਆ ਕਿ ਕੀ ਇਹ ਸਿੱਧੇ ਤੌਰ ‘ਤੇ ਸਰਕਾਰੀ ਖਜ਼ਾਨੇ ਦੀ ਲੁੱਟ ਨਹੀਂ?

ਪੰਜਾਬ ਦੇ ਨਵੇਂ ਬਣੇ ਪਾਰਲੀਮਾਨੀ ਸਕੱਤਰ (ਫਾਈਲ ਫੋਟੋ)
ਪੰਜਾਬ ਦੇ ਨਵੇਂ ਬਣੇ ਪਾਰਲੀਮਾਨੀ ਸਕੱਤਰ (ਫਾਈਲ ਫੋਟੋ)

ਇਕ ਪਾਸੇ ਤਾਂ ਬੀਜੇਪੀ ਅਤੇ ਅਕਾਲੀ ਦਿੱਲੀ ਦੇ 21 ਸੀਪੀਐਸ ਜੋ ਕਿ ਬਿਨਾਂ ਕਿਸੇ ਪੈਸੇ ਤੋਂ ਲੋਕਾਂ ਦੀ ਮੁਫਤ ਸੇਵਾ ਕਰ ਰਹੇ ਹਨ ਬਾਰੇ ਸ਼ੋਰ ਮਚਾ ਰਹੇ ਹਨ ਅਤੇ ਦੂਸਰੇ ਪਾਸੇ ਉਨ੍ਹਾਂ ਦੇ ਖੁਦ ਦੇ 24 ਸੀਪੀਐਸ ਖਜ਼ਾਨੇ ਨੂੰ ਦੋਹੀਂ ਹੱਥੀ ਲੁੱਟ ਰਹੇ ਹਨ। ਇੱਥੇ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਕੋਈ ਵੀ ਐਮਐਲਏ ਆਪਣੇ ਪਦ ‘ਤੇ ਰਹਿੰਦੇ ਹੋਏ ਮੰਤਰੀ ਬਣਨ ਤੋਂ ਬਿਨਾ ਹੋਰ ਕੋਈ ਵੀ ਲਾਭ ਦਾ ਅਹੁਦਾ ਨਹੀਂ ਗ੍ਰਹਿਣ ਕਰ ਸਕਦਾ ਅਤੇ ਅਜਿਹਾ ਕਰਨ ਤੇ ਉਸਨੂੰ ਬਰਖਾਸਤ ਕੀਤਾ ਜਾ ਸਕਦਾ ਹੈ।

ਮਾਨ ਨੇ ਪੁਛਿਆ, ”ਕੀ ਬਿਨਾ ਕਿਸੇ ਪੈਸੇ ਤੋਂ ਕਾਰਜ ਕਰਨ ਵਾਲੇ ਦਿੱਲੀ ਦੇ ਸੀਪੀਐਸ ਲਾਭ ਦਾ ਅਹੁਦੇ ਅਧੀਨ ਆਉਂਦੇ ਹਨ ਜਾਂ ਜਨਤਾ ਦੇ ਪੈਸੇ ਵਿਚੋਂ ਲੱਖਾਂ ਰੁਪਏ ਖਰਚਣ ਵਾਲੇ ਪੰਜਾਬ ਦੇ ਸੀਪੀਐਸ?” ”ਦਿੱਲੀ ਦੇ ਸੀਪੀਐਸ ਨੂੰ ਕਾਰ, ਘਰ ਜਾਂ ਤਨਖਾਹ ਵਰਗੀ ਕੋਈ ਸੁਵਿਧਾ ਨਹੀਂ ਦਿੱਤੀ ਜਾਂਦੀ ਅਤੇ ਵਲੰਟੀਅਰ ਵਜੋਂ ਮੰਤਰੀਆਂ ਦੇ ਕੰਮ ਵਿਚ ਉਨ੍ਹਾਂ ਦੀ ਸਹਾਇਤਾ ਕਰਦੇ ਹਨ। ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਲੀਡਰਾਂ ਨੂੰ ਨੈਤਿਕ ਤੌਰ ‘ਤੇ ਦਿੱਲੀ ਦੇ ਸੀਪੀਐਸ ਬਾਰੇ ਬੋਲਣ ਦਾ ਕੋਈ ਅਧਿਕਾਰ ਨਹੀਂ ਕਿਉਂ ਜੋ ਉਨ੍ਹਾਂ ਦੇ ਖੁਦ ਦੇ ਸੀਪੀਐਸ ਵੱਖ ਵੱਖ ਰਾਜਾਂ ਵਿਚ ਸਰਕਾਰੀ ਖਜ਼ਾਨੇ ਵਿਚੋਂ ਕਰੋੜਾਂ ਰੁਪਏ ਖਰਚ ਰਹੇ ਹਨ।”

ਮਾਨ ਨੇ ਕਿਹਾ ਕਿ ਇਨ੍ਹਾਂ 24 ਸੀਪੀਐਸ ਦੀ ਨਿਯੁਕਤੀ ਭਾਰਤ ਦੇ ਸੰਵਿਧਾਨ ਦੇ ਵਿਰੁੱਧ ਹੈ ਕਿਉਂਕਿ ਸੰਵਿਧਾਨ ਦੀ ਧਾਰਾ 191 ਦੇ ਅਧੀਨ ਕਿਸੇ ਰਾਜ ਦੇ ਐਮਐਲਏ ਨੂੰ ਰਾਜ ਸਰਕਾਰ ਜਾਂ ਕੇਂਦਰ ਸਰਕਾਰ ਦੇ ਅਧੀਨ ਕਿਸੇ ਵੀ ਲਾਭ ਦਾ ਅਹੁਦੇ ‘ਤੇ ਪਾਏ ਜਾਣ ਦੀ ਸੂਰਤ ਵਿਚ ਉਸਨੂੰ ਬਰਖਾਸਤ ਕੀਤਾ ਜਾ ਸਕਦਾ ਹੈ।

ਆਰਟੀਆਈ ਦੁਆਰਾ ਇਕੱਠੀ ਕੀਤੀ ਜਾਣਕਾਰੀ ਦੇ ਅਨੁਸਾਰ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ 21 ਸੀਪੀਐਸ ਦੇ 18 ਮਹੀਨਿਆਂ ਦੇ ਕੁੱਲ 4.6 ਕਰੋੜ ਰੁਪਏ ਦਾ ਭੁਗਤਾਨ ਸਰਕਾਰੀ ਖਜਾਨੇ ਵਿਚੋਂ ਕੀਤਾ ਹੈ। ਇਹ ਰਾਸ਼ੀ ਅਪ੍ਰੈਲ 2014 ਤੋਂ ਅਕਤੂਬਰ 2015 ਤੱਕ ਦੀ ਸੀ।

ਸ੍ਰੋਮਣੀ ਅਕਾਲੀ ਦਲ ਨਾਲ ਸੰਬੰਧੀ ਸ੍ਰੀ ਹਰਗੋਬਿੰਦ ਪੁਰ ਤੋਂ ਐਮਐਲਏ ਦੇਸ਼ਰਾਜ ਧੁੱਗਾ ਨੇ ਸਰਕਾਰ ਵਲੋਂ ਦਿੱਤੀਆਂ 2 ਕਾਰਾਂ ਵਿਚ ਪ੍ਰਤੀ ਮਹੀਨਾ 2 ਲੱਖ ਰੁਪਏ ਦਾ ਤੇਲ ਖਰਚ ਕੀਤਾ ਅਤੇ ਉਹ ਸਭ ਤੋਂ ਵੱਧ ਖਰਚ ਕਰਨ ਵਾਲੇ ਸੀਪੀਐਸ ਬਣੇ। ਉਨ੍ਹਾਂ ਨੇ 18 ਮਹੀਨਿਆਂ ਵਿਚ ਕੁੱਲ 35 ਲੱਖ ਰੁਪਏ ਤੇਲ ਉਤੇ ਖਰਚੇ।

ਧੁੱਗਾ ਤੋਂ ਬਾਅਦ ਜਲੰਧਰ (ਉਤਰੀ) ਤੋਂ ਬੀਜੇਪੀ ਦੇ ਐਮਐਲਏ ਕੇ.ਡੀ ਭੰਡਾਰੀ ਨੇ ਇੰਨੇ ਹੀ ਸਮੇਂ ਵਿਚ 33 ਲੱਖ ਰੁਪਏ ਤੇਲ ‘ਤੇ ਖਰਚ ਕੀਤੇ। ਖੇਮਕਰਨ ਤੋਂ ਅਕਾਲੀ ਐਮਐਲਏ ਵਿਰਸਾ ਸਿੰਘ ਵਲਟੋਹਾ ਨੇ ਸਿਰਫ ਇਕ ਕਾਰ ਵਿਚ ਹੀ ਕੁੱਲ 29 ਲੱਖ ਰੁਪਏ ਦਾ ਤੇਲ ਭਰਵਾਉਣ ਦਾ ਬਿੱਲ ਸਰਕਾਰ ਨੂੰ ਸੋਂਪਿਆ। ਬਲੂਆਣਾ ਤੋਂ ਅਕਾਲੀ ਐਮਐਲਏ ਗੁਰਤੇਜ ਸਿੰਘ ਘੁੜਿਆਣਾ ਨੇ ਸਭ ਤੋਂ ਘੱਟ 8.8 ਲੱਖ ਰੁਪਏ ਦਾ ਤੇਲ ਫੂਕਿਆ। ਬਲਾਚੌਰ ਤੋਂ ਅਕਾਲੀ ਐਮਐਲਏ ਚੌਧਰੀ ਨੰਦ ਲਾਲਾ ਨੇ 9.73 ਲੱਖ ਰੁਪਏ ਅਤੇ ਗੁਰਦਾਸਪੁਰ ਤੋਂ ਅਕਾਲੀ ਐਮਐਲਏ ਗੁਰਬਚਨ ਸਿੰਘ ਨੇ 13 ਲੱਖ ਰੁਪਏ ਤੇਲ ਤੇ ਖਰਚ ਕੀਤੇ।

ਇਥੇ ਰੋਚਕ ਗੱਲ ਇਹ ਹੈ ਕਿ ਸੀਪੀਐਸ ਦੇ ਤੇਲ ਬਿੱਲਾਂ ਦੀ ਕੋਈ ਹੱਦ ਸੀਮਾ ਨਹੀਂ ਹੁੰਦੀ ਅਤੇ ਉਹ ਜੋ ਵੀ ਬਿੱਲ ਸਰਕਾਰ ਨੂੰ ਪੇਸ਼ ਕਰਦੇ ਹਨ ਉਨ੍ਹਾਂ ਨੂੰ ਬਿਨਾਂ ਕਿਸੇ ਪੁਛ ਪੜਤਾਲ ਤੋਂ ਹੀ ਪੈਸੇ ਦੇ ਦਿੱਤੇ ਜਾਂਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰੱਖੜ ਪੁੰਨਿਆਂ ਮੌਕੇ ਲੰਘੀ 29 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ।
ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਨੂੰ ਆਮ ਆਦਮੀ ਪਾਰਟੀ ਦੇ ਝੰਡੇ ਵਾਲੇ ਰੰਗ ਵਿੱਚ ਰੰਗਣ ਸਬੰਧੀ
ਪੰਜਾਬ ਵਿੱਚ 1 ਜੂਨ ਨੂੰ ਇੰਡੀਅਨ ਪਾਰਲੀਮੈਂਟ (ਲੋਕ ਸਭਾ) ਦੇ ਮੈਂਬਰਾਂ ਦੀ ਚੋਣ ਵਾਸਤੇ ਵੋਟਾਂ ਪੈਣ ਜਾ ਰਹੀਆਂ ਹਨ। ਇਸ ਦੌਰਾਨ ਸਿੱਖਾਂ ਅਤੇ ਪੰਜਾਬ ਦੀ ‘ਸਿੱਖ ਵੋਟ ਰਾਜਨੀਤੀ’ ਵਿੱਚ ਰੁਚੀ
ਲੋਕ ਸਭਾ ਚੋਣਾਂ 2024 ਵਿਚ ਜਿੱਥੇ ਇੰਡੀਆ ਪੱਧਰ ਉੱਤੇ ਕਾਂਗਰਸ ਤੇ ਹੋਰਨਾ ਪਾਰਟੀਆਂ ਨੇ ‘ਇੰਡੀਆ’ ਨਾਮੀ ਗਠਜੋੜ ਬਣਾਇਆ ਹੈ ਜਿਸ ਵਿਚ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੈ ਓਥੇ ਇਸ ਗਠਜੋੜ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: