Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸ਼੍ਰੀ ਦਰਬਾਰ ਸਾਹਿਬ ‘ਤੇ ਹਮਲੇ ਦੀ 30ਵੀਂ ਵਰੇਗੰਢ ਮੌਕੇ ਦਲ ਖਾਲਸਾ ਕਰੇਗਾ ਸ਼ਹੀਦੀ ਕਾਨਫਰੰਸ ਅਤੇ ਘੱਲੂਘਾਰਾ ਯਾਦਗਾਰੀ ਮਾਰਚ

ਸ਼੍ਰੀ ਦਰਬਾਰ ਸਾਹਿਬ ‘ਤੇ ਹਮਲੇ ਦੀ 30ਵੀਂ ਵਰੇਗੰਢ ਮੌਕੇ ਦਲ ਖਾਲਸਾ ਕਰੇਗਾ ਸ਼ਹੀਦੀ ਕਾਨਫਰੰਸ ਅਤੇ ਘੱਲੂਘਾਰਾ ਯਾਦਗਾਰੀ ਮਾਰਚ

ਅੰਮ੍ਰਿਤਸਰ, 12 ਮਈ 2014):-ਸਿੱਖ ਹਿੱਤਾਂ ਲਈ ਲੰਮੇ ਸਮੇਂ ਤੋਂ ਜੂਝ ਰਹੀ ਸਿੱਖ ਜੱਥੇਬੰਦੀ ਦਲ ਖ਼ਾਲਸਾ ਵੱਲੋਂ ਸਾਕਾ ਨੀਲਾ ਤਾਰਾ ਦੀ 6 ਜੂਨ ਨੂੰ ਮਨਾਈ ਜਾ ਰਹੀ 30ਵੀਂ ਸ਼ਹੀਦੀ ਯਾਦ ਮੌਕੇ 5 ਜੂਨ ਨੂੰ ਅੰਮ੍ਰਿਤਸਰ ਸ਼ਹਿਰ ‘ਚ ਵੱਡੇ ਪੱਧਰ ‘ਤੇ ਘੱਲੂਘਾਰਾ ਯਾਦਗਾਰੀ ਮਾਰਚ ਕੱਢੇ ਜਾਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਜਿਸ ਦੀ ਸਮਾਪਤੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਨਾਲ ਹੋਵੇਗੀ।

ਇਸ ਸਬੰਧੀ ਦਲ ਦੇ ਦਫ਼ਤਰ ਵਿਖੇ ਪੱਤਰਕਾਰ ਮਿਲਣੀ ਦੌਰਾਨ ਸੀਨੀਅਰ ਆਗੂ ਭਾਈ ਕੰਵਰਪਾਲ ਸਿੰਘ ਬਿੱਟੂ ਅਤੇ ਸ: ਸਤਨਾਮ ਸਿੰਘ ਪਾਊਂਟਾ ਸਾਹਿਬ ਨੇ ਦੱਸਿਆ ਕਿ ਪਿਛਲੇ 30 ਵਰ੍ਹਿਆਂ ‘ਚ ਇਸ ਘੱਲੂਘਾਰੇ ਦੀਆਂ ਉੱਘੜੀਆਂ ਸਮੂਹ ਕੜੀਆਂ ਦਾ ਲੇਖਾ ਜੋਖਾ ਸੰਘਰਸ਼ ਦੇ ਪੜਾਅ ਅਤੇ ਭਵਿੱਖ ਦੀ ਯੋਜਨਾਬੰਧੀ ਬਾਰੇ ਦਲ ਖ਼ਾਲਸਾ ਵੱਲੋਂ ਵਿਚਾਰ ਚਰਚਾ ਕੀਤੀ ਗਈ ਹੈ।
ਸ਼ਹੀਦੀ ਸਮਾਰੋਹ ਦਾ ਮੰਤਵ ਸਿੱਖਾਂ ਅੰਦਰ ਸ਼ਹੀਦਾਂ ਪ੍ਰਤੀ ਸਤਿਕਾਰ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਮਿਸ਼ਨ ਨੂੰ ਅੱਗੇ ਲਿਜਾਣ ਦਾ ਅਹਿਦ ਕਰਨਾ ਵੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕੇਂਦਰ ਨਾਲ ਰਾਬਤਾ ਕਰਦਿਆਂ ਸਾਕਾ ਨੀਲਾ ਤਾਰਾ ਮੌਕੇ ਸ਼ਹੀਦ ਹੋਏ ਸਮੂਹ ਬੇਗੁਨਾਹਾਂ, ਸ਼ਰਧਾਲੂਆਂ ਅਤੇ ਜੁਝਾਰੂਆਂ ਦੀ ਪਹਿਚਾਣ ਸਬੰਧੀ ਸੂਚੀ ਜਾਰੀ ਕੀਤੀ ਜਾਵੇ।
ਉਨ੍ਹਾਂ ਸ਼੍ਰੋਮਣੀ ਕਮੇਟੀ ਕੋਲੋਂ ਮੰਗ ਕੀਤੀ ਕਿ ਹਰ ਸਾਲ ਕੁੱਝ ਚੋਣਵੇਂ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੀ ਥਾਂ ਦਲ ਖ਼ਾਲਸਾ ਦੀ ਸੂਚੀ ਮੁਤਾਬਕ ਸ਼ਹੀਦ ਹੋਏ 218 ਸਿੰਘਾਂ ਸਿੰਘਣੀਆਂ ਦੇ ਪਰਿਵਾਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਨਮਾਨਿਤ ਕੀਤਾ ਜਾਵੇ।
ਇਸ ਮੌਕੇ ਆਗੂਆਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਪਾਕਿਸਤਾਨ ਜਾ ਕੇ ਨਾਨਕਸ਼ਾਹੀ ਕੈਲੰਡਰ ਨੂੰ ਆਪਣੀ ਮਰਜ਼ੀ ਅਨੁਸਾਰ ਠੋਸਣ ਦੀ ਕੋਸ਼ਿਸ਼ ਦਾ ਵਿਰੋਧ ਕਰਦਿਆਂ ਕਿਹਾ ਕਿ ਆਪਣੀ ਗੁਲਾਮ ਮਾਨਸਿਕਤਾ ਨੂੰ ਦੂਸਰਿਆਂ ‘ਤੇ ਥੋਪਣ ਦੀ ਜਗ੍ਹਾ ਇਸ ਸਬੰਧੀ ਸਰਵਪ੍ਰਵਾਨਿਤ ਰਾਹ ਕੱਢਿਆ ਜਾਣਾ ਚਾਹੀਦਾ ਹੈ।
ਇਸ ਮੌਕੇ ਅਵਤਾਰ ਸਿੰਘ, ਕੁਲਦੀਪ ਸਿੰਘ, ਕੁਲਵੰਤ ਸਿੰਘ, ਰਣਬੀਰ ਸਿੰਘ, ਸਰਬਜੀਤ ਸਿੰਘ, ਨੋਬਲਜੀਤ ਸਿੰਘ, ਪਰਮਜੀਤ ਸਿੰਘ, ਮਾ: ਕੁਲਵੰਤ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅੰਮ੍ਰਿਤਸਰ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਫੌਜੀ ਹਮਲੇ, ਕਥਿਤ ਝੂਠੇ ਪੁਲਿਸ ਮੁਕਾਬਲਿਆਂ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਫਾਈਲਾਂ ਜਨਤਕ ਕਰਨ ਸਮੇਤ
ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਅਤੇ 65 ਤੋਂ ਵੱਧ ਹੋਰ ਗੁਰਦੁਆਰਿਆਂ 'ਤੇ ਹੋਏ ਫੌਜੀ ਹਮਲਿਆਂ ਦੀ ਸੱਚਾਈ ਅਤੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਨੂੰ ਉਜਾਗਰ ਕਰਦੀ ਖੋਜ ਭਰਪੂਰ ਕਿਤਾਬ ਹੁਣ
ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੇ ਨੁਮਾਇੰਦਿਆਂ ਨੇ ਅਜ਼ਰਬਾਈਜਾਨ ਦੇ ਬਾਕੂ ਵਿੱਚ ਉੱਚ-ਪੱਧਰੀ ਮੁਲਾਕਾਤਾਂ ਰਾਹੀਂ ਸਿੱਖ ਕੂਟਨੀਤੀ, ਕੌਮਾਂਤਰੀ ਹਮਾਇਤ ਅਤੇ ਆਤਮ-ਨਿਰਣੈ ਦੇ ਹੱਕ ਪ੍ਰਤੀ ਵਿਸ਼ਵ-ਵਿਆਪੀ ਜਾਗਰੂਕਤਾ ਨੂੰ ਮਜ਼ਬੂਤ ਕਰਨ ਵੱਲ ਅਹਿਮ ਕਦਮ
ਸਿੱਖ ਇਤਿਹਾਸ ਵਿੱਚ ਤੀਜੇ ਘੱਲੂਘਾਰੇ ਵਜੋਂ ਯਾਦ ਕੀਤੇ ਜਾਦੇ ੧੯੮੪ ਦੇ ਘਟਨਾਕ੍ਰਮ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਨੂੰ ਸਮਰਪਿਤ ਕਿਤਾਬ ‘ਜਾਂਬਾਜ਼ ਰਾਖਾ’ ਮਿਤੀ 2 ਨਵੰਬਰ 2025 ਨੂੰ ਤਖਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: