Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬੀਆਂ ਨੂੰ ਲਗਾਤਾਰ ਡਸ ਰਿਹਾ ਹੈ ਨਸ਼ੇ ਦਾ ਨਾਗ; ਮੌਤਾਂ ਦਾ ਸਿਲਸਿਲਾ ਜਾਰੀ

ਪੰਜਾਬੀਆਂ ਨੂੰ ਲਗਾਤਾਰ ਡਸ ਰਿਹਾ ਹੈ ਨਸ਼ੇ ਦਾ ਨਾਗ; ਮੌਤਾਂ ਦਾ ਸਿਲਸਿਲਾ ਜਾਰੀ

ਚੰਡੀਗੜ੍ਹ: ਪੰਜਾਬ ਵਿਚ ਨਸ਼ੇ ਨਾਲ ਮਰ ਰਹੇ ਨੌਜਵਾਨਾਂ ਦੀ ਲੜੀ ਟੁੱਟਣ ਦਾ ਨਾਂ ਨਹੀਂ ਲੈ ਰਹੀ। ਪਿਛਲੇ 40 ਦਿਨਾਂ ਦੌਰਾਨ ਸਿਹਤ ਵਿਭਾਗ ਨੇ ਵਿਸਰੇ ਦੇ 23 ਸੈਂਪਲ ਨਸ਼ੇ ਕਾਰਨ ਹੋਈ ਮੌਤ ਦੇ ਸ਼ੱਕ ਦੇ ਅਧਾਰ ‘ਤੇ ਜਾਂਚ ਲਈ ਖਰੜ ਸਥਿਤ ਸੂਬੇ ਦੇ ਜਾਂਚ ਕੇਂਦਰ ਵਿਚ ਭੇਜੇ ਹਨ। ਇਸ ਸਾਲ ਦੌਰਾਨ ਇਸ ਜਾਂਚ ਕੇਂਦਰ ਵਲੋਂ ਇਸ ਤਰ੍ਹਾਂ ਦੇ 105 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।

ਪੰਜਾਬ ਦੇ ਸਮੁੱਚੇ ਸਿਆਸੀ ਦਲ ਨਸ਼ੇ ਖਤਮ ਕਰਨ ਦੇ ਦਾਅਵੇ ਕਰ ਰਹੇ ਹਨ; ਤਸਵੀਰ ਸਿਰਫ ਪ੍ਰਤੀਕ ਦੇ ਤੌਰ ‘ਤੇ ਵਰਤੀ ਗਈ

ਟ੍ਰਿਬਿਊਨ ਅਖਬਾਰ ਵਲੋਂ ਛਾਪੇ ਗਏ ਅੰਕੜਿਆਂ ਮੁਤਾਬਕ 26 ਜੁਲਾਈ ਤੋਂ 4 ਸਤੰਬਰ ਦੇ ਸਮੇਂ ਦਰਮਿਆਨ ਵਿਸਰੇ ਦੇ 23 ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਹਨਾਂ ਵਿਚੋਂ 12 ਦੀ ਮੌਤ ਜੁਲਾਈ ਵਿਚ ਹੋਈ, ਚਾਰ ਦੀ ਅਗਸਤ ਵਿਚ ਜਦਕਿ ਬਾਕੀ ਮੌਤਾਂ ਸਤੰਬਰ ਮਹੀਨੇ ਵਿਚ ਹੋਈਆਂ ਹਨ।

ਨਸ਼ੇ ਕਾਰਨ ਬੀਤੇ ਸਮੇਂ ਦੌਰਾਨ ਹੋਈਆਂ ਮੌਤਾਂ ਵਿਚ ਸਭ ਤੋਂ ਖਤਰਨਾਕ ਪਹਿਲੂ ਇਹ ਹੈ ਕਿ ਮਰਨ ਵਾਲਿਆਂ ਵਿਚ 85 ਫੀਸਦੀ 30 ਸਾਲ ਦੀ ਉਮਰ ਤੋਂ ਘੱਟ ਸਨ। ਇਹਨਾਂ ਵਿਚੋਂ ਕੁਝ ਤਾਂ 20 ਸਾਲ ਤੋਂ ਵੀ ਘੱਟ ਉਮਰ ਦੇ ਨੌਜਵਾਨ ਸਨ।

ਜਾਂਚ ਤੋਂ ਸਾਹਮਣੇ ਆਇਆ ਹੈ ਕਿ ਮੌਤ ਦਾ ਕਾਰਨ ਬਣਨ ਵਾਲੇ ਨਸ਼ੀਲੇ ਪਦਾਰਥਾਂ ਵਿਚ ਮੋਰਫਿਨ, ਬੇਂਜ਼ੋਡਾਇਜ਼ੇਪਾਈਨ, ਟਰੈਮਾਡੋਲ ਅਤੇ ਕੋਕੀਨ ਸ਼ਾਮਿਲ ਹਨ। ਗੌਰਤਲਬ ਹੈ ਕਿ ਬੇਂਜ਼ੋਡਾਇਜ਼ੇਪਾਈਨ ਨੂੰ ਨਸ਼ਾ ਛੁਡਾਉਣ ਲਈ ਵੀ ਵਰਤਿਆ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਨਸ਼ੇ ਦਾ ਸੰਤਾਪ ਭੋਗ ਰਹੇ ਪੰਜਾਬ ਵਿਚ ਜੁਲਾਈ ਮਹੀਨੇ ਅੰਦਰ ਨਸ਼ੇ ਦਾ ਕਹਿਰ ਸਾਰੀ ਦੁਨੀਆ ਨੇ ਦੇਖਿਆ ਸੀ ਜਦੋਂ ਇਕ ਮਹੀਨੇ ਵਿਚ ਨਸ਼ੇ ਕਾਰਨ 25 ਮੌਤਾਂ ਦਾ ਮਾਮਲਾ ਸਾਹਮਣੇ ਆਇਆ ਸੀ। ਭਾਵੇਂ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਨਸ਼ੇ ਨੂੰ ਖਤਮ ਕਰਨ ਦਾ ਦਾਅਵਾ ਸਾਰੀਆਂ ਹੀ ਪਾਰਟੀਆਂ ਕਰਦੀਆਂ ਰਹੀਆਂ, ਪਰ ਵੋਟਾਂ ਦਾ ਮੌਸਮ ਲੰਘਣ ਤੋਂ ਬਾਅਦ ਨਸ਼ਾ ਭਾਵੇਂ ਨਹੀਂ ਖਤਮ ਹੋਇਆ, ਪਰ ਪੰਜਾਬ ਦਾ ਨੌਜਵਾਨ ਲਗਾਤਾਰ ਖਤਮ ਹੋ ਰਿਹਾ ਹੈ ਤੇ ਸਰਕਾਰਾਂ ਬੇਸ਼ਰਮੀ ਦੀ ਨੀਂਦ ਸੁੱਤੀਆਂ ਪਈਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਜਥਾ ਮਾਲਵਾ ਨੇ 2008 ਅਤੇ 2026 ਦੇ ਸਤਿਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੋਧਾਂ ਵਾਲੀ ਪਹੁੰਚ ਗੈਰ-ਸਿਧਾਂਤਕ ਹੈ। ਜਥੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ
ਪੰਜਾਬ ਦੇ ਮੁੱਦਿਆਂ ਤੇ ਲੋਕਾਂ ਵਿਚ ਮਕਬੂਲ ਪ੍ਰਵਚਨ ਨੂੰ ਪ੍ਰਚਾਰਨ ਕਰਕੇ ਪੰਜਾਬ ਦੀ ਸਿਆਸਤ ਵਿਚ ਥਾਂ ਬਣਾਉਣ ਵਾਲੀ ਆਮ ਆਦਮੀ ਪਾਰਟੀ ਹੁਣ ਪੁਰਾਣੀਆਂ ਪਾਰਟੀਆਂ ਵਾਙ ਇਸੇ ਘੇਰੇ ਵਿਚ ਹੀ ਲੋਕਾਂ
ਬੀਤੇ ਦਿਨ ਤ੍ਰਿਕਾਲਾਂ ਵੇਲੇ ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ‘ਚ ਪੁਲਿਸ ਕਾਮਿਆਂ ਨੂੰ ਵਰਤ ਕੇ ਸ਼ੰਭੂ ਅਤੇ ਖਨੌਰੀ ਹੱਦ ਤੋਂ ਮੋਰਚਾ ਜ਼ਬਰੀ ਚੱਕ ਦਿੱਤਾ ਗਿਆ। ਕੇਂਦਰ ਅਤੇ ਪੰਜਾਬ ਸਰਕਾਰ ਦੇ
ਬਹਿਸ ਕਰਨ ਵਾਲਿਆਂ ਦੇ ਘਰ ਪੁਲਿਸ ਛਾਪੇ ਮਾਰ ਰਹੀ ਹੈ। ਲਾਲ ਬੱਤੀ ਅਤੇ ਸੁਰੱਖਿਆ ਕਰਮਚਾਰੀਆਂ ਦੀ ਬਹੁਤਾਤ ਨੂੰ ਟਿੱਚਰਾਂ ਕਰਨ ਵਾਲੇ ਆਪ ਆਗੂ ਖੁਦ ਲਾਲ ਬੱਤੀਆਂ ਅਤੇ ਸਖਤ ਸੁਰੱਖਿਆ 'ਚ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: