8:17 ਪੰਚਕੁਲਾ ਦੇ ਲੋਕਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਦੌਰੇ ਸਮੇਂ ਖੱਟੜ ਵਿਰੋਧੀ ਨਾਅਰੇ ਲਾਏ
18:16 ਸਿਰਸਾ ‘ਚ ਮਿਲਕ ਪਲਾਂਟ ਨੂੰ ਡੇਰਾ ਸਮਰਥਕਾਂ ਨੇ ਲਗਾਈ ਅੱਗ
18:09 ਫ਼ਰੀਦਕੋਟ: ਡੇਰਾ ਸਿਰਸਾ ਦੇ ਮੁਖੀ ਖ਼ਿਲਾਫ਼ ਫ਼ੈਸਲਾ ਆਉਣ ਤੋਂ ਬਾਅਦ ਪੈਦਾ ਹੋਏ ਹਲਾਤਾਂ ਨੂੰ ਕਾਬੂ ‘ਚ ਰੱਖਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਸਾਢੇ ਪੰਜ ਵਜੇ ਤੋਂ ਲੈ ਕੇ ਸ਼ਨੀਵਾਰ ਸਵੇਰੇ 9 ਵਜੇ ਤੱਕ ਕਰਫ਼ਿਊ ਲਾ ਦਿੱਤਾ ਗਿਆ ਹੈ। ਪੁਲਿਸ ਵੱਲੋਂ ਕਰਫ਼ਿਊ ਸੰਬੰਧੀ ਕਾਹਲੀ ‘ਚ ਲਏ ਗਏ ਫ਼ੈਸਲੇ ਕਾਰਨ ਲੋਕਾਂ ਨੂੰ ਆਪਣੇ ਘਰਾਂ ਤੱਕ ਪੁੱਜਣ ਤੱਕ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੇ ਕਰਫ਼ਿਊ ਲਾਉਣ ਤੋਂ ਕੁੱਝ ਮਿੰਟ ਪਹਿਲਾਂ ਹੀ ਮੁਨਾਦੀ ਕਰਵਾਈ ਅਤੇ ਇਸ ਤੋਂ ਤੁਰੰਤ ਬਾਅਦ ਸਮੁੱਚੇ ਸ਼ਹਿਰ ਨੂੰ ਪੁਲਿਸ ਅਤੇ ਫ਼ੌਜ ਦੇ ਹਵਾਲੇ ਕਰ ਦਿੱਤਾ ਗਿਆ।
17:49 ਹਾਈਕੋਰਟ ਨੇ ਡੇਰਾ ਸਿਰਸਾ ਦੀ ਸਾਰੀ ਜਾਇਦਾਦ ਦਾ ਬਿਉਰਾ ਮੰਗਿਆ, ਹਾਈਕੋਰਟ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਡੇਰਾ ਪ੍ਰੇਮੀਆਂ ਨਾਲ ਮਿਲੀ ਹੋਈ ਹੈ।
17:43 ਮੁਕਤਸਰ ਸਾਹਿਬ: ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਕਈ ਥਾਵਾਂ ਤੇ ਤਣਾਅ ਦੀ ਸਥਿਤੀ ਬਣੀ ਹੋਈ ਹੈ, ਪਰ ਹਾਲਾਤ ਕਾਬੂ ਹੇਠ ਹਨ। ਪਿੰਡ ਹਾਕੂਵਾਲਾ ਵਿਖੇ ਡੇਰਾ ਪ੍ਰੇਮੀਆਂ ਨੇ ਪੈਟਰੋਲ ਪੰਪ ਨੂੰ ਅੱਗ ਲਾ ਦਿੱਤੀ ਤੇ ਜਿਸ ਕਰਕੇ ਤੇਲ ਪਾਉਣ ਵਾਲੀ ਮਸ਼ੀਨ ਸੜ ਗਈ, ਪਰ ਅੱਗ ਤੇ ਜਲਦੀ ਕਾਬੂ ਪਾ ਲਿਆ ਗਿਆ।
17:41 ਡੇਰਾ ਪ੍ਰੇਮੀ ਪੰਚਕੁਲਾ ‘ਚ ਆਮ ਲੋਕਾਂ ਦੇ ਘਰਾਂ ‘ਚ ਘੁਸੇ