Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਫਰਾਂਸ ਵਿਚ ‘ਬਾਸਟਿਲ ਦਿਨ’ ਮਨਾਉਂਦੇ ਲੋਕਾਂ ‘ਤੇ ਟਰੱਕ ਚੜ੍ਹਾ ਕੇ ਕੀਤੇ ਗਏ ਹਮਲੇ ਵਿਚ 84 ਦੀ ਮੌਤ, 150 ਜ਼ਖਮੀ

ਫਰਾਂਸ ਵਿਚ ‘ਬਾਸਟਿਲ ਦਿਨ’ ਮਨਾਉਂਦੇ ਲੋਕਾਂ ‘ਤੇ ਟਰੱਕ ਚੜ੍ਹਾ ਕੇ ਕੀਤੇ ਗਏ ਹਮਲੇ ਵਿਚ 84 ਦੀ ਮੌਤ, 150 ਜ਼ਖਮੀ

ਪੇਰਿਸ: ਫ੍ਰਾਂਸ ਦੇ ਸ਼ਹਿਰ ਨੀਸ ਵਿਚ ‘ਬਾਸਤੀਲ ਦਿਹਾੜਾ’ ਮਨਾਉਣ ਮੌਕੇ ਹੋ ਰਹੇ ਪ੍ਰੋਗਰਾਮ ਦੌਰਾਨ ਇਕ ਬੰਦੇ ਵਲੋਂ ਲੋਕਾਂ ‘ਤੇ ਟਰੱਕ ਚੜ੍ਹਾ ਦੇਣ ਦੀ ਖ਼ਬਰ ਆਈ ਹੈ।

ਜਾਂਚ ਅਧਿਕਾਰੀ ਇਹ ਪਤਾ ਕਰਨ ਵਿਚ ਲੱਗੇ ਹਨ ਇਸ ਹਮਲੇ ਨੂੰ ਅੰਜਾਮ ਦੇਣ ਵਾਲੇ 31 ਸਾਲਾ ਮੁਹੰਮਦ ਲਾਹੋਏਜ-ਬੁਲੇਲ ਦਾ ਕੀ ਮਕਸਦ ਸੀ। ਇਸੇ ਦੌਰਾਨ, ਫ੍ਰਾਂਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਸ਼ੱਕੀ ਬਾਰੇ ਖੁਫੀਆ ਏਜੰਸੀਆਂ ਨੂੰ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਸੀ।

ਫਰਾਂਸ ਦੇ ਨੀਸ ਸ਼ਹਿਰ ਵਿਚ ਹੋਏ ਟਰੱਕ ਹਮਲੇ ਵਾਲੀ ਥਾਂ 'ਤੇ ਜਾਂਚ ਕਰਦੇ ਹੋਏ ਪੁਲਿਸ ਅਧਿਕਾਰੀ
ਫਰਾਂਸ ਦੇ ਨੀਸ ਸ਼ਹਿਰ ਵਿਚ ਹੋਏ ਟਰੱਕ ਹਮਲੇ ਵਾਲੀ ਥਾਂ ‘ਤੇ ਜਾਂਚ ਕਰਦੇ ਹੋਏ ਪੁਲਿਸ ਅਧਿਕਾਰੀ

ਅੱਤਵਾਦ ਵਿਰੋਧੀ ਅਧਿਕਾਰੀ ਫ੍ਰਾਂਸਵਾ ਮੋਲਿੰਸ ਨੇ ਦੱਸਿਆ, “ਖੁਫੀਆ ਏਜੰਸੀਆਂ ਲਈ ਇਹ ਪੂਰੀ ਤਰ੍ਹਾਂ ਅਣਜਾਣ ਸੀ ਅਤੇ ਇਸਦੇ ਜੇਹਾਦੀ ਹੋਣ ਦਾ ਕੋਈ ਸ਼ੱਕ ਨਹੀਂ ਸੀ”।

ਇਸ ਦੌਰਾਨ ਇਹ ਖ਼ਬਰ ਆਈ ਹੈ ਕਿ ਹਮਲਾਵਰ ਦੀ ਸਾਬਕਾ ਪਤਨੀ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਟਰੱਕ ਹਮਲੇ ਵਿਚ 84 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਅਤੇ 150 ਤੋਂ ਵੱਧ ਜ਼ਖਮੀ ਹਨ। ਪੁਲਿਸ ਦੀ ਫਾਇਰਿੰਗ ਵਿਚ ਹਮਲਾਵਰ ਟਰੱਕ ਡਰਾਈਵਰ ਮਾਰਿਆ ਗਿਆ।

ਖ਼ਬਰ: ਸਿੰਡੀਕੇਟ ਫੀਡ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੈਰਿਸ: ਫਰਾਂਸ ਦੇ ਪੈਰਿਸ ਵਿੱਚ ਵੱਖ ਵੱਖ ਥਾਵਾਂ ਤੇ ਹੋਏ ਅੱਤਵਾਦੀ ਹਮਲਿਆਂ ਵਿੱਚ ਸੈਂਕੜੇ ਲੌਕਾਂ ਦੀ ਮੌਤ ਹੋਣ ਦੀ ਖਬਰ ਹੈ।ਅੱਤਵਾਦੀ ਹਮਲੇ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਫ੍ਰੇਨਕੋਇਸ ਹੋਲੈਂਡ ਵੱਲੋਂ
ਇਸਲਾਮ ਦੇ ਅਤਿ ਸਤਿਕਾਰਤ ਪੈਗੰਬਰ ਮੁਹੰਮਦ ਸਾਹਿਬ ਦਾ ਕਾਰਟੂਨ “ਸ਼ਾਰਲੀ ਐਬਦੋ” ਵਿੱਚ ਪ੍ਰਕਾਸ਼ਿਤ ਹੋਤ ਤੋਂ ਬਾਅਦ ਫਰਾਂਸ ਵਿੱਚ ਕਰਵਾਏ ਸਰਵੇਖਣ ਅਨੁਸਾਰ ਦੇਸ਼ ਦੇ 42 ਫੀਸਦੀ ਲੋਕ ਮੁਹੰਮਦ ਦਾ ਕਾਰਟੂਨ ਛਾਪੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: