Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਥਕ ਤਾਲਮੇਲ ਸੰਗਠਨ ਵਲੋਂ ਪੰਜਾਬ ਦੀਆਂ ਰਾਜਸੀ ਜਥੇਬੰਦੀਆਂ ਦੇ ਨਾਂ ਖੁੱਲ੍ਹਾ ਪੱਤਰ

ਪੰਥਕ ਤਾਲਮੇਲ ਸੰਗਠਨ ਵਲੋਂ ਪੰਜਾਬ ਦੀਆਂ ਰਾਜਸੀ ਜਥੇਬੰਦੀਆਂ ਦੇ ਨਾਂ ਖੁੱਲ੍ਹਾ ਪੱਤਰ

ਚੰਡੀਗੜ੍ਹ: ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਅਤੇ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਆਉਂਦੀਆਂ ਪੰਜਾਬ ਵਿਧਾਨ ਸਭਾ ਦੇ ਮੱਦੇਨਜ਼ਰ ਪੰਜਾਬ ਦੀਆਂ ਸਿਆਸੀ ਜਮਾਤਾਂ ਦੇ ਆਗੂਆਂ ਨੂੰ ਇਕ ਖੁੱਲ੍ਹ ਖਤ ਲਿਖਿਆ ਹੈ। ਉਨ੍ਹਾਂ ਚਿੱਠੀ ਦੀ ਸ਼ੁਰੂਆਤ ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫਤਿਹ॥ ਨਾਲ ਕਰਦਿਆ ਅੱਗੇ ਲਿਖਿਆ ਕਿ ਬੜੇ ਦੁੱਖ ਦੀ ਗੱਲ ਹੈ ਕਿ ਭਾਰਤੀ ਲੋਕਤੰਤਰ ਰਾਜ ਪ੍ਰਬੰਧ ਦੀਆਂ ਵਾਰਸ ਜਾਂ ਦਾਅਵੇਦਾਰ ਰਾਜਸੀ ਜਥੇਬੰਦੀਆਂ ਆਪਣਾ-ਆਪਣਾ ਪੱਖ ਦ੍ਰਿੜਤਾ ਨਾਲ ਖੂਬਸੂਰਤ ਅੱਖਰਾਂ ਵਿੱਚ ਸਮਾਜ ਅੱਗੇ ਰੱਖਣ ਦੀ ਥਾਂ ਰੁੱਖੇ ਅਤੇ ਭੱਦੇ ਸ਼ਬਦਾਂ ਜਾਂ ਬੋਲਾਂ ਦੀ ਵਰਤੋਂ ਆਮ ਹੀ ਕਰਦੀਆਂ ਸੁਣਾਈ ਤੇ ਦਿਖਾਈ ਦੇ ਰਹੀਆਂ ਹਨ। ਅਜਿਹਾ ਕਰਦਿਆਂ ਇੱਕ ਦੂਜੇ ਦੇ ਮਜ਼ਹਬਾਂ ਧਾਰਮਿਕ ਚਿੰਨ੍ਹਾਂ ਅਤੇ ਅਸਥਾਨਾਂ ਦੀਆਂ ਤਸਵੀਰਾਂ ਆਦਿ ਦੀ ਵਰਤੋਂ ਤੋਂ ਗੁਰਜ਼ ਵੀ ਨਹੀਂ ਕੀਤਾ ਜਾਂਦਾ। ਅਜਿਹਾ ਕਰਨ ਨਾਲ ਜਿਥੇ ਸਬੰਧਤ ਸਮਾਜ ਨੂੰ ਠੇਸ ਪੁੱਜਦੀ ਹੈ ਉਥੇ ਇਸ ਨਾਲ ਰੋਸ ਤੇ ਨਿਰਾਸ਼ਤਾ ਪੈਦਾ ਹੁੰਦੀ ਹੈ। ਪੰਜਾਬ ਅੰਦਰ ਕਿਉਂਕਿ ਚੋਣ ਮਾਹੌਲ ਹੈ ਤੇ ਰਾਜਸੀ ਇਕੱਠਾਂ ਵਿੱਚ ਆਗੂ ਵੱਧ ਘੱਟ ਅਪਮਾਨਤ ਬੋਲ ਬੋਲਣੇ ਸ਼ੁਰੂ ਹੋ ਗਏ ਹਨ ਜੋ ਕਿ ਨਿੰਦਣ ਯੋਗ ਕਿਰਿਆ ਹੈ।

ਗਿਆਨੀ ਕੇਵਲ ਸਿੰਘ ਨੇ ਪੱਤਰ ‘ਚ ਅੱਗੇ ਲਿਖਿਆ, “ਜਾਣਕਾਰੀ ਮਿਲੀ ਹੈ ਕਿ ਕਾਂਗਰਸੀ ਰਾਜਸੀ ਜਥੇਬੰਦੀ ਨੇ ਪ੍ਰਚਾਰ ਕਰਨ ਲਈ ਇੱਕ ਗੀਤਕਾਰ ਦੇ ਗੀਤ ਦੀ ਵਰਤੋਂ ਕੀਤੀ ਹੈ ਜਿਸ ਵਿੱਚ ਦਰਬਾਰ ਸਾਹਿਬ ਦੀ ਫੋਟੋ ਦੀ ਵਰਤੋਂ ਕਰਨ ਦੀ ਭੁੱਲ ਕੀਤੀ ਹੈ। ਇੱਕ ਟੋਪੀ ਪਹਿਨੀ ਵੀਰ ਪਾਸੋਂ ਭਾਸ਼ਣ ਦਿਵਾਇਆ ਜਾ ਰਿਹਾ ਹੈ ਤੇ ਇੱਕ ਦਸਤਾਰਧਾਰੀ ਵੀਰ ਅੱਗੇ ਆਉਂਦਾ ਹੈ ਤਾਂ ਦੂਜਾ ਟੋਪੀ ਵਾਲਾ ਵੀਰ ਉਸਨੂੰ ਰੋਕਦਾ ਹੈ। ਇਸ ਨਾਲ ਪੰਜਾਬ ਵਿੱਚ ਹਿੰਦੂ ਸਿੱਖ ਭਾਈਚਾਰੇ ਵਿੱਚ ਟਕਰਾਉ ਪੈਦਾ ਹੋ ਸਕਦਾ ਹੈ। ਇਥੋਂ ਤੱਕ ਵੀ ਪਤਾ ਲੱਗਿਆ ਹੈ ਕਿ ਕਾਂਗਰਸ ਦੇ ਕੇਂਦਰੀ ਆਗੂ ਰਾਹੁਲ ਗਾਂਧੀ ਨੇ ਕਾਂਗਰਸ ਦੇ ਚੋਣ ਨਿਸ਼ਾਨ ਪੰਜੇ ਨੂੰ ਗੁਰੂ ਨਾਨਕ ਜੀ ਦਾ ਪੰਜਾ ਆਖਣ ਦੀ ਘੋਰ ਅਵੱਗਿਆ ਕੀਤੀ ਹੈ।”

ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਅਤੇ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ (ਫਾਈਲ ਫੋਟੋ)
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਅਤੇ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ (ਫਾਈਲ ਫੋਟੋ)

ਗਿਆਨੀ ਕੇਵਲ ਸਿੰਘ ਨੇ ਅੱਗੇ ਕਿਹਾ, “ਪੰਥਕ ਤਾਲਮੇਲ ਸੰਗਠਨ ਇਸ ਕਾਰਵਾਈ ਦੀ ਘੋਰ ਨਿੰਦਾ ਕਰਦਾ ਹੈ। ਸਵਾਲ ਹੈ! ਕੀ ਕਾਂਗਰਸ, ਪੰਜਾਬ ਦਾ ਫਿਰ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ? ਸਾਰੀਆਂ ਰਾਜਸੀ ਜਥੇਬੰਦੀਆਂ ਨੂੰ ਪ੍ਰੇਰਨਾ ਹੈ ਕਿ ਆਪਣੀ ਗੱਲ, ਅਦਬ ਸਤਿਕਾਰ ਨਾਲ ਰੱਖੋ, ਭਾਵੇਂ ਬੋਲੋ ਜਾਂ ਲਿਖੋ। ਇੱਕ ਹੋਰ ਬੁਰਾ ਰੁਝਾਨ ਪੈਦਾ ਹੋ ਰਿਹਾ ਹੈ ਇੱਕ ਦੂਜੇ ਦੇ ਵਿਰੋਧੀ ਆਗੂਆਂ ਤੇ ਸ਼ਿਆਹੀ ਸੁੱਟਣੀ, ਜੁੱਤੀ ਸੁੱਟਣੀ, ਇੱਟ ਪੱਥਰ ਮਾਰਨਾ, ਇਹ ਸਭ ਕਾਰਵਾਈਆਂ ਲੋਕਤੰਤਰ ਪ੍ਰਣਾਲੀ ਦੇ ਵਿਰੋਧੀ ਹਨ। ਕਿਸੇ ਨੂੰ ਵੀ ਐਸਾ ਨਹੀਂ ਕਰਨਾ ਚਾਹੀਦਾ। ਚੋਣਾਂ ਚੰਗੇ ਰਾਜ ਪ੍ਰਬੰਧ ਲਈ ਹਨ, ਸਮਾਜ ਤੋੜਨ ਲਈ ਨਹੀਂ, ਜਾਤ ਪਾਤ ਦਾ ਪ੍ਰਚਾਰ ਕਰਨ ਲਈ ਨਹੀਂ, ਚੋਣਾਂ ਦੌਰਾਨ ਤਾਕਤ, ਨਸ਼ਾ ਤੇ ਪੈਸਾ ਇਨ੍ਹਾਂ ਦੀ ਵਰਤੋਂ ਕੋਈ ਵੀ ਨਾ ਕਰੇ। ਜਿਹੜਾ ਵੀ ਆਗੂ ਜਾਂ ਰਾਜਸੀ ਜਥੇਬੰਦੀ ਐਸਾ ਕਰਨਗੇ ਉਹ ਪੰਜਾਬ ਅਤੇ ਸਮਾਜ ਦੇ ਦੁਸ਼ਮਣ ਹਨ। ਪੰਜਾਬ ਵਾਸੀਆਂ ਨੂੰ ਆਪਸੀ ਭਾਈਚਾਰੇ ਦੀ ਮਜਬੂਤੀ ਕਾਇਮ ਰੱਖਣੀ ਚਾਹੀਦੀ ਹੈ। ਧੜੇਬਾਜ ਰਾਜਸੀ ਲੋਕਾਂ ਦੇ ਅੱਖਾਂ ਬੰਦ ਕਰਕੇ ਪਿੱਛਲਗ ਨਹੀਂ ਬਣਨਾ ਚਾਹੀਦਾ।”

ਪੱਤਰ ਦੇ ਅਖੀਰ ‘ਚ ਗਿਆਨੀ ਕੇਵਲ ਸਿੰਘ ਨੇ ਲਿਖਿਆ, “ਸਾਫ ਸੁਥਰਾ ਰਾਜ ਪ੍ਰਬੰਧ ਕਾਇਮ ਕਰਨ ਲਈ, ਨਿਰਭੈ ਹੋ ਕੇ ਪੰਜਾਬ ਵਾਸੀ ਵੋਟ ਦੀ ਵਰਤੋਂ ਕਰਨ। ਆਸ ਹੈ ਰਾਜਸੀ ਜਥੇਬੰਦੀਆਂ ਹਰ ਇੱਕ ਮਜ਼ਹਬੀ ਅਸੂਲਾਂ ਦਾ ਸਤਿਕਾਰ ਕਾਇਮ ਰੱਖਣਗੀਆਂ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਵਿਚੋਂ ਬੁਧੀਜੀਵੀਆਂ, ਲੇਖਕਾਂ, ਸਿਆਸੀ ਦਲਾਂ, ਸਮਾਜਸੇਵੀ ਜਥੇਬੰਦੀਆਂ ਅਤੇ ਚਿੰਤਕਾਂ ਦਾ ਇੱਕ ਵਫਦ ਪਿੰਡ ਬਚਾਓ ਪੰਜਾਬ ਬਚਾਓ ਦੇ ਸੱਦੇ ‘ਤੇ 18 ਸਤੰਬਰ ਨੂੰ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਕਸ਼ਮੀਰੀਆਂ
ਸਿੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਵਿਚਰ ਰਹੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਨੈਤਿਕ ਜ਼ਿੰਮੇਵਾਰੀ
ਲੰਘੇ ਦਿਨ ਜਲੰਧਰ ਵਿਖੇ ਇਕ ਪੱਤਰਕਾਰ ਮਿਲਣੀ ਦੌਰਾਨ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ "ਪੰਥਕ ਅਸੈਂਬਲੀ" ਨਾਂ ਹੇਠ ਇਕ ਇਕੱਤਰਤਾ ਕਰਕੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਬਾਰੇ
ਪੰਥਕ ਤਾਲਮੇਲ ਸੰਗਠਨ ਵਲੋਂ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਪੰਥਕ ਤਾਲਮੇਲ ਸੰਗਠਨ ਦੀ ਇਕ ਇਕੱਤਰਤਾ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਦਮਦਮਾ ਸਾਹਿਬ ਜੀ ਅਗਵਾਈ ਹੇਠ ਬੀਤੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: