Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਤਰਾਲ (ਕਸ਼ਮੀਰ) ‘ਚ ਹੋਏ ਗ੍ਰਨੇਡ ਹਮਲੇ ਨੂੰ ਹਿਜ਼ਬੁਲ ਮੁਜਾਹਦੀਨ ਨੇ ਭਾਰਤੀ ਏਜੰਸੀਆਂ ਦਾ ਕੰਮ ਦੱਸਿਆ

ਤਰਾਲ (ਕਸ਼ਮੀਰ) ‘ਚ ਹੋਏ ਗ੍ਰਨੇਡ ਹਮਲੇ ਨੂੰ ਹਿਜ਼ਬੁਲ ਮੁਜਾਹਦੀਨ ਨੇ ਭਾਰਤੀ ਏਜੰਸੀਆਂ ਦਾ ਕੰਮ ਦੱਸਿਆ

ਸ੍ਰੀਨਗਰ: ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਕਸਬੇ ‘ਚ ਦੁਪਹਿਰ ਵੇਲੇ ਮੰਤਰੀ ਦੇ ਕਾਫ਼ਲੇ ‘ਤੇ ਗ੍ਰਨੇਡ ਨਾਲ ਹਮਲਾ ਕੀਤਾ, ਜੋ ਨਿਸ਼ਾਨੇ ‘ਤੋਂ ਭਟਕ ਕੇ ਸੜਕ ਕਿਨਾਰੇ ਇਕ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਜਿਸ ‘ਚ ਇਕ ਲੜਕੀ ਸਮੇਤ 3 ਜਣਿਆਂ ਦੀ ਮੌਤ ਹੋ ਗਈ। ਭਾਰਤੀ ਨੀਮ ਫੌਜੀ ਦਸਤੇ ਦੇ 7 ਮੁਲਾਜ਼ਮਾਂ ਸਣੇ 34 ਆਮ ਸ਼ਹਿਰੀ ਇਸ ਹਮਲੇ ‘ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤਰਾਲ ਅਤੇ ਸ੍ਰੀਨਗਰ ਦੇ ਹਸਪਤਾਲਾਂ ‘ਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਵੇਰੇ 11:45 ਵਜੇ ਜੰਮੂ ਕਸ਼ਮੀਰ ਦੇ ਮੰਤਰੀ ਨਈਮ ਅਖ਼ਤਰ ਤਰਾਲ ਜਾ ਰਹੇ ਸਨ।

ਗ੍ਰਨੇਡ ਹਮਲੇ 'ਚ ਮਰਨ ਵਾਲੀ ਪਿੰਟੀ ਕੌਰ ਦੇ ਪਰਿਵਾਰਕ ਮੈਂਬਰ-1
ਗ੍ਰਨੇਡ ਹਮਲੇ ‘ਚ ਮਰਨ ਵਾਲੀ ਪਿੰਟੀ ਕੌਰ ਦੇ ਪਰਿਵਾਰਕ ਮੈਂਬਰ-1

ਅਣਪਛਾਤੇ ਹਮਲਾਵਰ ਵਲੋਂ ਤਰਾਲ ਬੱਸ ਅੱਡੇ ਨੇੜੇ ਮੰਤਰੀ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਗ੍ਰਨੇਡ ਸੁੱਟਿਆ, ਜੋ ਭੀੜ ਵਾਲੇ ਸਥਾਨ ‘ਤੇ ਜਾ ਫਟਿਆ। ਜਿਸ ‘ਚ ਪਿੰਟੀ ਕੌਰ ਪੁੱਤਰੀ ਇਛਪਾਲ ਸਿੰਘ ਵਾਸੀ ਛਤਰੋਓ ਗ੍ਰਾਮ ਤਰਾਲ, ਗੁਲਾਮ ਨਬੀ ਅਤੇ ਮੁਹੰਮਦ ਇਕਬਾਲ ਖ਼ਾਨ ਦੀ ਮੌਤ ਹੋ ਗਈ। ਇਹ ਸਾਰੇ ਤਰਾਲ ਦੇ ਰਹਿਣ ਵਾਲੇ ਸਨ। ਇਸ ਹਮਲੇ ‘ਚ ਭਾਰਤੀ ਨੀਮ ਫੌਜੀ ਦਸਤੇ ਦੇ 7 ਮੁਲਾਜ਼ਮਾਂ ਸਣੇ 30 ਸ਼ਹਿਰੀ ਜ਼ਖ਼ਮੀ ਹੋ ਗਏ। ਜਿਨ੍ਹਾਂ ‘ਚ ਸੁਪਰਿੰਟੈਂਡਿੰਗ ਇੰਜੀਨੀਅਰ ਦਾ ਡਰਾਈਵਰ ਵੀ ਸ਼ਾਮਿਲ ਹੈ, ਜਿਸ ਦੀ ਹਾਲਤ ਗੰਭੀਰ ਹੈ।

ਸਥਾਨਕ ਲੋਕਾਂ ਨੇ ਹਸਪਤਾਲ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਦੱਸਿਆ ਕਿ ਗ੍ਰਨੇਡ ਹਮਲੇ ਦੇ ਬਾਅਦ ਭਾਰਤੀ ਨੀਮ ਫੌਜੀ ਦਸਤਿਆਂ ਵਲੋਂ ਗ੍ਰਨੇਡ ਹਮਲੇ ਤੋਂ ਬਾਅਦ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਆਮ ਸ਼ਹਿਰੀਆਂ ਦੀ ਮੌਤ ਹੋਈ। ਜਦਕਿ ਪੁਲਿਸ ਬੁਲਾਰੇ ਨੇ ਐਸ.ਪੀ. ਅਵੰਤੀਪੋਰਾ ਜ਼ਾਹਿਦ ਮਲਿਕ ਦੇ ਹਵਾਲੇ ਨਾਲ ਦੱਸਿਆ ਕਿ ਗ੍ਰਨੇਡ ਹਮਲੇ ਦੇ ਬਾਅਦ ਨੀਮ ਫੌਜੀ ਦਸਤਿਆਂ ਨੇ ਮੰਤਰੀ ਦੇ ਕਾਫਲੇ ਨੂੰ ਸੁਰੱਖਿਅਤ ਕੱਢਣ ਲਈ ਹਵਾ ‘ਚ ਗੋਲੀਆਂ ਚਲਾਈਆਂ। ਜੰਮੂ-ਕਸ਼ਮੀਰ ਦੇ ਡੀ.ਜੀ.ਪੀ ਡਾ:ਐਸ. ਪੀ. ਵੈਦ ਨੇ ਤਰਾਲ ਗ੍ਰਨੇਡ ਹਮਲੇ ਦੇ ਸਬੰਧ ‘ਚ ਦਿੱਤੇ ਪਹਿਲੇ ਬਿਆਨ ਤੋਂ ਮੁਕਰਦੇ ਕਿਹਾ ਕਿ ਉਹ ਇਹ ਨਹੀਂ ਕਹਿ ਸਕਦੇ ਕਿ ਹਮਲਾਵਰਾਂ ਦੇ ਨਿਸ਼ਾਨੇ ‘ਤੇ ਮੰਤਰੀ ਨਈਮ ਅਖ਼ਤਰ ਹੀ ਸਨ।

ਤਰਾਲ (ਕਸ਼ਮੀਰ) 'ਚ ਗ੍ਰਨੇਡ ਹਮਲੇ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਲਿਜਾਂਦੇ ਸਥਾਨਕ ਲੋਕ
ਤਰਾਲ (ਕਸ਼ਮੀਰ) ‘ਚ ਗ੍ਰਨੇਡ ਹਮਲੇ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਲਿਜਾਂਦੇ ਸਥਾਨਕ ਲੋਕ

ਹਿਜ਼ਬੁਲ ਮੁਜਹਾਦੀਨ ਨੇ ਆਮ ਸ਼ਹਿਰੀਆਂ ‘ਤੇ ਤਰਾਲ ‘ਚ ਕੀਤੇ ਹਮਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਭਾਰਤੀ ਖੁਫ਼ੀਆ ਏਜੰਸੀਆਂ ਦਾ ਕਾਰਾ ਦੱਸਿਆ ਹੈ। ਹਿਜ਼ਬੁਲ ਦੇ ਆਪ੍ਰੇਸ਼ਨ ਬੁਲਾਰੇ ਬੁਰਹਾਨ-ਓ-ਦੀਨ ਨੇ ਸਥਾਨਕ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਹਮਲਾ ਕਸ਼ਮੀਰ ਦੀ ਅਜ਼ਾਦੀ ਦੀ ਜੱਦੋਜਹਿਦ ਨੂੰ ਬਦਨਾਮ ਕਰਨ ਦਾ ਹਿੱਸਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਦੇ ਰਾਸ਼ਟਰਪਤੀ ਦੀ ਭਾਰਤ ਫੇਰੀ ਤੋਂ 72 ਘੰਟੇ ਪਹਿਲਾਂ ਦਲ ਖਾਲਸਾ ਨੇ ਡੋਨਾਲਡ ਟਰੰਪ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਹਕੂਮਤ ਦੇ ਇਸ ਤਰਕ ਕਿ ਦੇਸ਼ ਅੰਦਰ ਵਸਦੀਆਂ
• ਰਾਜਸਥਾਨ ਨੇ ਨਾ.ਸੋ.ਕਾ., ਨਾਗਰਿਕਤਾ ਰਜਿਸਟਰ ਅਤੇ ਜਨਸੰਖਿਆ ਰਜਿਸਟਰ ਖਿਲਾਫ ਮਤਾ ਕੀਤਾ ਪਾਸ। • ਨਾ.ਸੋ.ਕਾ. ਵਿੱਚ ਸੋਧਾਂ ਨੂੰ ਵਾਪਸ ਲੈਣ ਲਈ ਕਿਹਾ। • ਜਨਸੰਖਿਆ ਰਜਿਸਟਰ ਦੇ ਖਦਸ਼ਿਆਂ ਨੂੰ ਦੂਰ ਕਰਨ
ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅ ਦੌਰਾਨ ਅੱਜ ਦੋਵਾਂ ਪਾਸਿਆਂ ਦੀ ਫੌਜ ਨੇ ਮੁੜ ਇਕ ਦੂਜੇ ਉੱਤੇ ਗੋਲੀਆਂ ਦਾਗੀਆਂ। ਕਸ਼ਮੀਰ ਦੇ ਤੰਗਧਾਰ ਅਤੇ ਕੰਜ਼ਾਬਤਾਂ ਖੇਤਰਾਂ ਵਿੱਚ ਲੰਘੇ ਸ਼ੁੱਕਰਵਾਰ ਤੋਂ
ਭਾਵੇਂ ਕਿ ਭਾਰਤੀ ਉਪਮਹਾਂਦੀਪ ਦੀ ਸੱਤਾ ਉੱਤੇ ਕਾਬਜ਼ ਭਾਰਤੀ ਜਨਤਾ ਪਾਰਟੀ ਕੋਲ ਮੁਕਾਮੀ ਪੱਧਰ ਉੱਤੇ ਇੰਨੀ ਸਿਆਸੀ ਤਾਕਤ ਹੈ ਕਿ ਇਹ ਆਪਣੇ ਚਿਰਾਂ ਤੋਂ ਐਲਾਨੇ ਕਾਰਜਾਂ ਨੂੰ ਸਾਰੇ ਵਿਰੋਧਾਂ ਨੂੰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: