Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਤਿੰਨ ਸਾਲ ਪਹਿਲਾਂ ਅਮਰੀਕਾ ਗਏ ਜਲੰਧਰ ਦੇ ਨੌਜਵਾਨ ਦਾ ਜੰਕਸ਼ਨ ਸਿਟੀ (ਅਮਰੀਕਾ) ‘ਚ ਕਤਲ

ਤਿੰਨ ਸਾਲ ਪਹਿਲਾਂ ਅਮਰੀਕਾ ਗਏ ਜਲੰਧਰ ਦੇ ਨੌਜਵਾਨ ਦਾ ਜੰਕਸ਼ਨ ਸਿਟੀ (ਅਮਰੀਕਾ) ‘ਚ ਕਤਲ

ਜਲੰਧਰ: ਜਲੰਧਰ ਦੇ ਨਿਊ ਡਿਫੈਂਸ ਕਾਲੋਨੀ ‘ਚ ਰਹਿੰਦੇ ਪੰਜਾਬ ਪੁਲਿਸ ਦੇ ਇਕ ਹੈੱਡ ਕਾਂਸਟੇਬਲ ਦੇ ਪੁੱਤਰ ਸੰਦੀਪ ਸਿੰਘ (23) ਦਾ ਅਮਰੀਕਾ ‘ਚ ਸਥਿਤ ਜੰਕਸ਼ਨ ਸਿਟੀ ‘ਚ ਬੀਤੇ ਐਤਵਾਰ ਦੀ ਦੇਰ ਰਾਤ ਲੁੱਟ ਦੀ ਨੀਅਤ ਨਾਲ ਕਰੀਬ ਤਿੰਨ ਲੁਟੇਰਿਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੌਰਾਨ ਉਸ ਦੇ ਦੋ ਸਾਥੀ ਵੀ ਉਥੇ ਸਨ, ਜੋ ਕਿ ਮੁਸ਼ਕਿਲ ਨਾਲ ਆਪਣੀ ਜਾਨ ਬਚਾ ਸਕੇ।

ਸੰਦੀਪ ਸਿੰਘ (ਫਾਈਲ ਫੋਟੋ)
ਸੰਦੀਪ ਸਿੰਘ (ਫਾਈਲ ਫੋਟੋ)

ਸੰਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ, ਜੋ ਥਾਣਾ ਰਾਮਾ ਮੰਡੀ ‘ਚ ਹੈੱਡ ਮੁਣਸ਼ੀ ਵਜੋਂ ਤਾਇਨਾਤ ਹਨ, ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸੰਦੀਪ ਸਿੰਘ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਅਮਰੀਕਾ ਗਿਆ ਸੀ ਤੇ ਉਹ ਅਮਰੀਕਾ ‘ਚ ਸਥਿਤ ਜੰਕਸ਼ਨ ਸਿਟੀ ‘ਚ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਦੇ ਸ਼ੋਅ ਰੂਮ ‘ਚ ਆਪਣੇ ਦੋ ਹੋਰ ਸਾਥੀਆਂ ਸਮੇਤ ਕੰਮ ਕਰਦਾ ਸੀ ਤੇ ਬੀਤੇ ਐਤਵਾਰ ਦੀ ਸ਼ਾਮ ਕਰੀਬ 7 ਵਜੇ ਉਸ ਨੇ ਕੰਮ ਖ਼ਤਮ ਕਰਕੇ ਆਪਣੇ ਘਰ ਵਾਪਸ ਆਉਣਾ ਸੀ ਪਰ ਕਾਰ ‘ਚ ਤਕਨੀਕੀ ਖ਼ਰਾਬੀ ਆਉਣ ਕਾਰਨ ਉਹ ਆਪਣੇ ਦੋ ਸਾਥੀਆਂ ਰਾਜਾ ਤੇ ਇਕ ਹੋਰ ਨੌਜਵਾਨ ਨਾਲ ਦੇਰ ਰਾਤ ਨੂੰ ਘਰ ਦੇ ਬਾਹਰ ਪਹੁੰਚਿਆ ਹੀ ਸੀ ਕਿ ਪਹਿਲਾਂ ਤੋਂ ਹੀ ਹਥਿਆਰਾਂ ਨਾਲ ਲੈਸ ਖ਼ੜ੍ਹੇ ਕਰੀਬ ਤਿੰਨ ਅਣਪਛਾਤੇ ਲੁਟੇਰਿਆਂ ਨੇ ਸੰਦੀਪ ਸਿੰਘ ਤੇ ਉਸ ਦੇ ਦੋ ਸਾਥੀਆਂ ਨੂੰ ਘੇਰ ਲਿਆ।

ਲੁਟੇਰਿਆਂ ਨੇ ਸੰਦੀਪ ਸਿੰਘ ਤੇ ਉਸ ਦੇ ਸਾਥੀਆਂ ਤੋਂ ਨਗਦੀ ਤੇ ਮੋਬਾਈਲ ਆਦਿ ਲੁੱਟ ਲਿਆ ਤੇ ਜਦੋਂ ਸੰਦੀਪ ਸਿੰਘ ਆਪਣੀ ਕਾਰ ਵੱਲ ਨੂੰ ਜਾਣ ਲੱਗਾ ਤਾਂ ਇਕ ਲੁਟੇਰੇ ਵਲੋਂ ਸੰਦੀਪ ਸਿੰਘ ਦੇ ਪੇਟ ‘ਚ ਗੋਲੀ ਮਾਰ ਦਿੱਤੀ ਤੇ ਲੁਟੇਰੇ ਪੈਸੇ ਤੇ ਮੋਬਾਈਲ ਲੈ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਦੋਸਤਾਂ ਦੀ ਮਦਦ ਨਾਲ ਸੰਦੀਪ ਸਿੰਘ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

22 ਮਈ, 2018 ਨੂੰ ਟਰਲੋਕ ਸ਼ਹਿਰ ਦੀ ਕਾਉਂਸਲ ਵਲੋਂ ਮੇਅਰ ਗੈਰੀ ਸੋਇਸੇਥ ਦੇ ਦਸਤਖਤਾਂ ਹੇਠ ਪ੍ਰਵਾਨ ਕੀਤੇ ਗਏ ਮਤੇ ਵਿਚ ਜੂਨ 1984 ਨੂੰ ਪੰਜਾਬ 'ਤੇ ਹੋਏ ਭਾਰਤੀ ਫੌਜੀ ਹਮਲੇ ਦੌਰਾਨ
5 ਫਰਵਰੀ ਦੇ ਦਿਨ ਨੂੰ ਪਾਕਿਸਤਾਨ ਨੇ 1990 ਵਿੱਚ 'ਕਸ਼ਮੀਰ ਇੱਕਮੁੱਠਤਾ ਦਿਹਾੜੇ' ਵਜੋਂ ਐਲਾਨਿਆ ਸੀ ਅਤੇ ਹਰ ਸਾਲ ਇਸ ਦਿਨ ਮੌਕੇ ਕਸ਼ਮੀਰੀਆਂ ਵੱਲੋਂ ਆਪਣੀ ਆਜ਼ਾਦੀ ਲਈ ਹਾਅ ਦਾ ਨਾਅਰਾ ਮਾਰਿਆ
ਗੁਰਬੀਰ ਸਿੰਘ ਗਰੇਵਾਲ ਅਮਰੀਕਾ 'ਚ ਪਹਿਲੇ ਸਿੱਖ ਅਟਾਰਨੀ ਜਨਰਲ ਹੋਣਗੇ। ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਨੇ ਮੰਗਲਵਾਰ (12 ਦਸੰਬਰ, 2017) ਗੁਰਬੀਰ ਸਿੰਘ ਗਰੇਵਾਲ ਦਾ ਨਾਂਅ ਸੂਬੇ ਦੇ ਅਟਾਰਨੀ ਜਨਰਲ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: