Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਡੇਰਾ ਸਿਰਸਾ ਮੁਖੀ ਨੂੰ ਬਲਾਤਕਾਰ ਦੇ ਦੋਸ਼ੀ ਐਲਾਨਣ ਵਾਲੇ ਜੱਜ ਜਗਦੀਪ ਸਿੰਘ

ਡੇਰਾ ਸਿਰਸਾ ਮੁਖੀ ਨੂੰ ਬਲਾਤਕਾਰ ਦੇ ਦੋਸ਼ੀ ਐਲਾਨਣ ਵਾਲੇ ਜੱਜ ਜਗਦੀਪ ਸਿੰਘ

ਚੰਡੀਗੜ੍ਹ: ਹਰਿਆਣਾ ਦੇ ਪੰਚਕੁਲਾ ‘ਚ ਸੀਬੀਆਈ ਅਦਾਲਤ ‘ਚ ਜੱਜ ਜਗਦੀਪ ਸਿੰਘ ਨੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਕੇਸ ‘ਚ ਦੋਸ਼ੀ ਦੇਣ ਵਾਲਾ ਫੈਸਲਾ ਸੁਣਾਇਆ ਹੈ। ਫੈਸਲੇ ਤੋਂ ਬਾਅਦ ਡੇਰਾ ਪ੍ਰੇਮੀਆਂ ਵਲੋਂ ਹਿੰਸਾ ਸ਼ੁਰੂ ਕਰ ਦਿੱਤੀ ਗਈ।

ਆਪਣੇ ਸੁਭਾਅ ਲਈ ਆਪਣੇ ਸਾਥੀਆਂ ‘ਚ ਚਰਚਿਤ ਜਗਦੀਪ ਸਿੰਘ ਨੇ ਬੀਤੇ ਸਾਲ ਹੀ ਸਪੈਸ਼ਲ ਸੀਬੀਆਈ ਜੱਜ ਦੀ ਜ਼ਿੰਮੇਵਾਰੀ ਸੰਭਾਲੀ ਸੀ।

ਜੱਜ ਜਗਦੀਪ ਸਿੰਘ
ਜੱਜ ਜਗਦੀਪ ਸਿੰਘ

ਮੀਡੀਆ ਰਿਪੋਰਟਾਂ ਮੁਤਾਬਕ ਰਾਮ ਰਹੀਮ ਦੇ ਮਾਮਲੇ ‘ਚ ਵੀ ਜੱਜ ਜਗਦੀਪ ਸਿੰਘ ਨੇ ਫੈਸਲਾ ਸੁਣਾਉਂਦੇ ਹੋਏ ਸਾਰਿਆਂ ਨੂੰ ਅਦਾਲਤ ਤੋਂ ਬਾਹਰ ਕਰ ਦਿੱਤਾ ਸੀ ਸਿਰਫ ਦੋਸ਼ੀ ਅਤੇ ਵਕੀਲਾਂ ਨੂੰ ਹੀ ਰਹਿਣ ਦਿੱਤਾ ਗਿਆ ਸੀ।

ਜੱਜ ਬਣਨ ਤੋਂ ਪਹਿਲਾਂ ਜਗਦੀਪ ਸਿੰਘ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਵਕਾਲਤ ਕਰਦੇ ਰਹੇ ਹਨ। ਇਸਤੋਂ ਪਹਿਲਾਂ ਸੋਨੀਪਤ ‘ਚ ਤੈਨਾਤ ਰਹੇ ਜਗਦੀਪ ਸਿੰਘ ਚਾਰ ਲੋਕਾਂ ਦੀ ਜਾਨ ਬਚਾਉਣ ਲਈ ਵੀ ਚਰਚਾ ‘ਚ ਰਹੇ ਹਨ। ਸਾਲ 2016 ‘ਚ ਜੱਜ ਜਗਦੀਪ ਸਿੰਘ ਹਿਸਾਰ ਤੋਂ ਪੰਚਕੁਲਾ ਜਾਂਦੇ ਸਮੇਂ ਰਾਜ ‘ਚ ਦੁਰਘਟਨਾ ਦੇਖ ਕੇ ਰੁਕ ਗਏ। ਇਸਤੋਂ ਬਾਅਦ ਐਂਬੂਲੈਂਸ ਦੇਰ ਹੋਣ ਲੱਗੀ ਤਾਂ ਉਨ੍ਹਾਂ ਨੇ ਖੁਦ ਹੀ ਜ਼ਖਮੀਆਂ ਨੂੰ ਆਪਣੀ ਗੱਡੀ ‘ਚ ਹਸਪਤਾਲ ਭਰਤੀ ਕਰਾਇਆ।

ਜਗਦੀਪ ਸਿੰਘ ਹਰਿਆਣਾ ਦੇ ਹੀ ਹਨ ਅਤੇ 2000 ‘ਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਵਕਾਲਤ ਦੀ ਡਿਗਰੀ ਹਾਸਲ ਕੀਤੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਲੰਘੇ ਕੱਲ ਭਾਰਤ ਸਰਕਾਰ ਦੀ ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ.) ਤੇ ਪੱਛਮੀ ਬੰਗਾਲ ਸੂਬੇ ਦੀ ਪੁਲਿਸ ਦਰਮਿਆਨ ਉਸ ਵੇਲੇ ਟਕਰਾਅ ਹੋ ਗਿਆ ਜਦੋਂ ਸੀ.ਬੀ.ਆਈ. ਦੀ ਇਕ 40 ਜਾਣਿਆਂ ਦੀ ਵੱਡੀ ਟੋਲੀ
ਬੀਤੇ ਦਿਨ (27 ਅਗਸਤ ਨੂੰ) ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਦੇ ਲੇਖੇ ਉੱਤੇ ਚਰਚਾ ਹੋਈ। ਇਸ ਚਰਚਾ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਧਾਇਕਾਂ ਨੇ ਸ਼ਮੂਲੀਅਤ ਨਹੀਂ ਕੀਤੀ।
ਰਾਸ਼ਟਰੀ ਸਵੈਸੇਵਕ ਸੰਘ (ਰ.ਸ.ਸ.) ਦੇ ਆਗੂ ਤੇ ਫੌਜ ਦੇ ਸੇਵਾਮੁਕਤ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦੇ ਕਤਲ ਦੇ ਮਾਮਲੇ ਵਿੱਚ ਅੱਠ ਮਹੀਨੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਿਸ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: