Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ‘ਤੇ ਨਸਲੀ ਹਮਲਾ ਕਰਕੇ ਦਸਤਾਰ ਦੀ ਬੇਅਦਬੀ ਦੇ ਕੇਸ ‘ਚ ਕਾਰਵਾਈ ਨਾ ਕਰਨ ਕਾਰਣ ਪੁਲਿਸ ਨੇ ਮੰਗੀ ਪੀੜਤ ਸਿੱਖ ਤੋਂ ਮੁਆਫੀ

ਸਿੱਖ ‘ਤੇ ਨਸਲੀ ਹਮਲਾ ਕਰਕੇ ਦਸਤਾਰ ਦੀ ਬੇਅਦਬੀ ਦੇ ਕੇਸ ‘ਚ ਕਾਰਵਾਈ ਨਾ ਕਰਨ ਕਾਰਣ ਪੁਲਿਸ ਨੇ ਮੰਗੀ ਪੀੜਤ ਸਿੱਖ ਤੋਂ ਮੁਆਫੀ

Sikhs in Landon
ਪੀੜਤ ਸਿੱਖ ਅਤੇ ਅਪਰਾਧੀ ਔਰਤ

ਲੰਡਨ (3 ਦਸੰਬਰ, 2014): ਸਿੱਖ ਟੈਕਸੀ ਡਰਾਈਵਰ ‘ਤੇ ਬੀਤੇ ਸਾਲ ਹੋਏ ਨਸਲੀ ਹਮਲੇ ਨੂੰ ਗੰਭੀਰਤਾ ਨਾਲ ਨਾ ਲੈਣ ‘ਤੇ ਬਰਤਾਨੀਆ ਦੀ ਪੁਲਿਸ ਨੇ ਮੁਆਫ਼ੀ ਮੰਗੀ ਹੈ । ਜਦ ਕਿ ਹੁਣ ਏਵੋਨ ਅਤੇ ਸਮਰਸੈੱਟ ਦੀ ਪੁਲਿਸ ਨੇ ਮੰਨਿਆ ਕਿ ਉਨ੍ਹਾਂ ਤੋਂ ਗ਼ਲਤੀ ਹੋਈ ਹੈ, ਅਸਲ ‘ਚ ਉਨ੍ਹਾਂ ਨੂੰ ਦੋਸ਼ੀ ਔਰਤਾਂ ਖਿਲਾਫ਼ ਮਾਮਲਾ ਦਰਜ ਕਰਨਾ ਚਾਹੀਦਾ ਸੀ।

 21 ਨਵੰਬਰ ਨੂੰ ਬਰਿਸਟਲ ਅਦਾਲਤ ‘ਚ ਸਬੰਧਿਤ ਔਰਤ ਨੇ ਦੋਸ਼ਾਂ ਮੰਨ ਨੂੰ ਮੰਨਿਆ, ਜਿਸ ਨੂੰ ਅਦਾਲਤ ਨੇ 366 ਪੌਾਡ ਜੁਰਮਾਨਾ ਕੀਤਾ ਅਤੇ ਭਰੀ ਅਦਾਲਤ ‘ਚ ਉਸ ਨੇ ਮਿ: ਸਿੰਘ ਪਾਸੋਂ ਮੁਆਫ਼ੀ ਮੰਗੀ।

19 ਸਤੰਬਰ 2013 ਨੂੰ ਬਿਸ਼ਪਸਵਰਥ ਵਿਖੇ ਨਸ਼ੇ ‘ਚ ਚੂਰ ਹੋਈਆਂ 5 ਔਰਤਾਂ ਸਵੀਡਨ ਤੱਕ ਮੁਫ਼ਤ ਸਫ਼ਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ।

ਜਦ ਟੈਕਸੀ ਦੇ ਸਿੱਖ ਡਰਾਈਵਰ ਨੇ ਉਨ੍ਹਾਂ ਨੂੰ ਟੈਕਸੀ ‘ਚੋਂ ਹੇਠਾਂ ਉਤਰਨ ਲਈ ਕਿਹਾ ਤਾਂ ਇਨ੍ਹਾਂ ਔਰਤਾਂ ਨੇ ਉਸ ਦੀ ਦਸਤਾਰ ਉਤਾਰ ਕੇ ਉਸ ਦੇ ਸਾਹਮਣੇ ਅੱਗ ‘ਚ ਸਾੜ ਦਿੱਤੀ ਅਤੇ ਨਾਲ ਹੀ ਉਸ ਨੂੰ ਬਿਨ ਲਾਦਿਨ, ਪਾਕੀ ਅਤੇ ਹੋਰ ਨਸਲੀ ਗਾਲ੍ਹਾਂ ਕੱਢੀਆਂ, ਪਰ ਇਸ ਘਟਨਾ ਨੂੰ ਪੁਲਿਸ ਨੇ ਗੰਭੀਰਤਾ ਨਾਲ ਨਹੀਂ ਲਿਆ ਅਤੇ ਔਰਤਾਂ ਨੂੰ ਸਿਰਫ਼ ਚਿਤਾਵਨੀ ਦੇ ਕੇ ਛੱਡ ਦਿੱਤਾ।

ਪੀੜਤ ਸਿੱਖ ਨੇ ਕਿਹਾ ਕਿ ਇਸ ਘਟਨਾ ਨਾਲ ਉਸ ਦਾ ਪਰਿਵਾਰ ਪ੍ਰਭਾਵਿਤ ਹੋਇਆ ਹੈ, ਉਸ ਦੇ ਬੱਚੇ ਡਰੇ ਹੋਏ ਹਨ, ਮੇਰੀ ਪਤਨੀ ਮੈਨੂੰ ਘਰੋਂ ਬਾਹਰ ਭੇਜਣ ਤੋਂ ਡਰਦੀ ਹੈ, ਜਦ ਕਿ ਮੈਂ ਵੀ ਸੋਚਦਾ ਹਾਂ ਕਿ ਮੇਰੇ ‘ਤੇ ਮੁੜ ਹਮਲਾ ਹੋ ਸਕਦਾ ਹੈ ਙ ਐਸ. ਏ. ਆਰ. ਆਈ. ਦੇ ਡਾਇਰੈਕਟਰ ਐਲੈਕਸ ਰਾਇਕੀਸ ਨੇ ਕਿਹਾ ਕਿ ਇਹ ਕਿਸੇ ਵਿਅਕਤੀ ‘ਤੇ ਸਾਧਾਰਨ ਹਮਲਾ ਨਹੀਂ ਸੀ, ਸਿੱਖ ‘ਤੇ ਇਸ ਤਰ੍ਹਾਂ ਦਾ ਹਮਲਾ ਬਹੁਤ ਗੰਭੀਰ ਮਾਮਲਾ ਹੈ।  ਇਸ ਮਾਮਲੇ ‘ਚ ਪੁਲਿਸ ਨੇ ਦੋ ਗਿ੍ਫ਼ਤਾਰੀਆਂ ਕੀਤੀਆਂ ਸਨ, ਜਿਨ੍ਹਾਂ ‘ਚੋਂ ਇਕ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਸੀ ।

ਪੀੜਤ ਸਿੱਖ ਨੂੰ ਇਨਸਾਫ਼ ਦਿਵਾਉਣ ਲਈ ਬਰਿਸਟਲ ਦੇ ਸਿੱਖ ਭਾਈਚਾਰੇ ਨੇ 8 ਮਹੀਨੇ ਸੰਘਰਸ਼ ਕੀਤਾ ਙ ਜਦ ਕਿ ਬਾਅਦ ‘ਚ ਇਹ ਕੇਸ ਐਸ. ਏ. ਆਰ. ਆਈ. (ਸਟੈਂਡ ਅਗੇਂਸਟ ਰੇਸਿਜ਼ਮ ਐਾਡ ਇੰਕੁਆਲਿਟੀ) ਕੋਲ ਗਿਆ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਅਧਾਰਤ ਸਿੱਖ ਖੋਜ ਅਦਾਰੇ 'ਸਿੱਖ ਰਿਸਰਚ ਇੰਸਚੀਟਿਊਟ' ਵੱਲੋਂ "ਸਿੱਖ, ਪੰਜਾਬ, ਇੰਡੀਆ ਅਤੇ ਡਾਇਸਪੋਰਾ (ਪਰਵਾਸੀ ਭਾਈਚਾਰਾ): ਇਤਿਹਾਸਕ ਪ੍ਰਸੰਗ ਬਾਰੇ ਖਾਸ ਲੇਖਾ (1984 ਤੋਂ 2013)" ਸਿਰਲੇਖ ਹੇਠ ਇਕ 14 ਸਫਿਆਂ ਦਾ
ਇੰਡੀਆ ਵੱਲੋਂ ਪੱਛਮੀ ਮੁਲਕਾਂ ਵਿੱਚ ਸਿੱਖ ਆਜ਼ਾਦੀ ਲਹਿਰ ਨਾਲ ਸੰਬੰਧਿਤ ਵਿਅਕਤੀਆਂ ਦੇ ਕਤਲਾਂ ਦੀ ਵਿਉਂਤ ਸਾਹਮਣੇ ਆਉਣ ਤੋਂ ਬਾਅਦ ਇੰਡੀਆ ਦੀ ਖੁਫੀਆ ਏਜੰਸੀ ਰਾਅ ਦੇ ਅਧਿਕਾਰੀਆਂ ਨੂੰ ਅਮਰੀਕਾ ਇੰਗਲੈਂਡ ਅਤੇ
ਇੰਗਲੈਂਡ ਦੇ ਇਕ ਪ੍ਰਮੁੱਖ ਰੋਜਾਨਾ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਬੀਤੇ ਦਿਨ ਛਾਪੀ ਇਕ ਖਾਸ ਰਿਪੋਰਟ ਵਿਚ ਇਹ ਤੱਥ ਉਜਾਗਰ ਕੀਤਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਇੰਡੀਆ ਵੱਲੋਂ ਅਮਰੀਕਾ ਦੀ ਧਰਤ
ਪੰਥਕ ਸਫਾਂ ਵਿੱਚ ਇਹ ਖ਼ਬਰ ਬਹੁਤ ਦੁੱਖ ਅਤੇ ਅਫਸੋਸ ਦੇ ਨਾਲ ਪੜ੍ਹੀ ਜਾਵੇ ਜੀ ਕਿ ਸਿੱਖ ਐਕਟੀਵਿਟਿਸ ਅਤੇ ਕੇਸਰੀ ਲਹਿਰ ਦੇ ਮੋਢੀਆਂ ਵਿੱਚ ਸ਼ੁਮਾਰ ਭਾਈ ਸਾਹਿਬ ਸਰਦਾਰ ਜਗਦੀਸ਼ ਸਿੰਘ ਜੀ,

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: