ਚੰਡੀਗੜ੍ਹ: ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਤਿੰਨ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਕਸ਼ਮੀਰੀਆਂ ਨਾਲ ਮਿਲ ਕੇ ਪੰਜਾਬ ‘ਚ ਰੇਲਵੇ ਟਰੈਕ ਉਡਉਣਾ ਚਾਹੁੰਦੇ ਸੀ। ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਫੜ੍ਹੇ ਗਏ ਹਥਿਆਰ ਇਨ੍ਹਾਂ ਲਈ ਹੀ ਆਏ ਸਨ ਜੋ ਪੁਲਿਸ ਤੇ ਬੀਐਸਐਫ ਨੇ ਫੜ੍ਹੇ ਸਨ।

ਪੁਲਿਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਗੁਰਦਿਆਲ ਸਿੰਘ ਗੜ੍ਹਸ਼ੰਕਰ ਤੇ ਜਗਰੂਪ ਸਿੰਘ ਪਾਕਿਸਤਾਨ ਵੀ ਜਾ ਚੁੱਕੇ ਹਨ। ਪੁਲਿਸ ਮੁਤਾਬਕ ਇਨ੍ਹਾਂ ਦਾ ਤੀਜਾ ਸਾਥੀ ਸਤਵਿੰਦਰ ਸਿੰਘ ਵੀ ਇਨ੍ਹਾਂ ਨਾਲ ਮਿਲਿਆ ਹੋਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਪਾਬੰਦੀਸ਼ੁਦਾ ਜਥੇਬੰਦੀਆਂ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਲਈ ਕੰਮ ਕਰ ਰਹੇ ਸੀ।

ਸਬੰਧਤ ਖ਼ਬਰ:
ਪੁਲਿਸ ਮੁਤਾਬਕ ਗੁਰਦਿਆਲ ਸਿੰਘ ਜਰਮਨੀ ‘ਚ ਰਹਿੰਦੇ ਬਲਬੀਰ ਸਿੰਘ ਸੰਧੂ ਦੇ ਸੰਪਰਕ ‘ਚ ਸੀ। ਉਸ ਨਾਲ ਮਿਲ ਕੇ ਹੀ ਉਹ ਪਾਕਿਸਤਾਨ ਗਿਆ ਸੀ। ਗੁਰਦਿਆਲ ਸਿੰਘ ‘ਤੇ ਪਹਿਲਾਂ ਹੀ ਕਈ ਕੇਸ ਦਰਜ ਹਨ।
ਸਬੰਧਤ ਖ਼ਬਰ:
ਮੀਡੀਆ ਰਿਪੋਰਟਾਂ: ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਨੇ ਦੋ ਸਿੱਖਾਂ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ …