ਚੰਡੀਗੜ੍ਹ: ਜੂਨ 2012 ਵਿੱਚ ਹਰਿਆਣਾ ਦੇ ਕਸਬਾ ਚੌਟਾਲਾ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਰਾਜਸਥਾਨ ਦੇ ਸਾਧ ਸੂਰਜ ਮੁਨੀ ਨੂੰ ਸੋਧਾ ਲਾਉਣ ਦੇ ਦੋਸ਼ਾਂ ਤਹਿਤ ਸਜਾ ਕੱਟ ਰਹੇ ਬਾਬਾ ਨਗਿੰਦਰ ਸਿੰਘ ਨੂੰ ਜਮਾਨਤ ਮਿਲ ਗਈ ਹੈ।
ਇਸ ਕੇਸ ਵਿੱਚ ਪੁਲਿਸ ਨੇ ਬਾਬਾ ਨਗਿੰਦਰ ਸਿੰਘ ਸ਼ਹਿਣਾ, ਭਾਈ ਨਿਰਮਲ ਸਿੰਘ ਖਰਲੀਆਂ, ਭਾਈ ਗੁਰਸੇਵਕ ਸਿੰਘ ਤੇ ਭਾਈ ਅਮ੍ਰਿਤਪਾਲ ਸਿੰਘ ਗੋਲੂਵਾਲ ਨੂੰ ਗ੍ਰਿਫਤਾਰ ਕੀਤਾ ਸੀ।
ਹਨੂੰਮਾਨਗੜ੍ਹ ਦੀ ਸ੍ਰੀ ਦਇਆ ਰਾਮ ਗੋਦਾਰਾ ਦੀ ਅਦਾਲਤ ਨੇ ਬਾਬਾ ਨਗਿੰਦਰ ਸਿੰਘ ਅਤੇ ਭਾਈ ਨਿਰਮਲ ਸਿੰਘ ਖਰਲੀਆ ਨੂੰ 09-09-2014 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਜਦਕਿ ਬਾਬਾ ਅਮ੍ਰਿਤਪਾਲ ਸਿੰਘ ਤੇ ਗੁਰਸੇਵਕ ਸਿੰਘ ਧੂਰਕੋਟ ਬਰੀ ਕਰ ਦਿੱਤੇ ਸਨ।
