Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਵਿੱਚ ਹੜ੍ਹ

ਪੰਜਾਬ ‘ਚ ਹੜ੍ਹਾਂ ਵਰਗੇ ਹਾਲਾਤ ਹਮੇਸ਼ਾ ਬਣਦੇ ਰਹੇ ਹਨ। ਸਿਰਫ ਸਾਲ ਬਦਲਦੇ ਰਹੇ ਹਨ ਕਦੇ 1988, 1993, 2019, 2023 ਅਤੇ ਹੁਣ 2025। ਹੁਣ ਪਠਾਨਕੋਟ, ਅੰਮ੍ਰਿਤਸਰ, ਹੁਸ਼ਿਆਰਪੁਰ, ਗੁਰਦਾਸਪੁਰ,ਤਰਨਤਾਰਨ ਅਤੇ ਫਿਰੋਜ਼ਪੁਰ ਆਦਿ ਜ਼ਿਲ੍ਹੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਆਮ ਜਲ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਕੁਦਰਤ ਦੀ ਮਾਰ ਅੱਗੇ ਕਿਸੇ ਦੀ ਨਹੀਂ ਚਲਦੀ। ਸੁੱਤੇ ਸਿੱਧ ਪਾਣੀ ਦਾ ਪੱਧਰ ਮਨੁੱਖ ਨੂੰ ਕਿਧਰ ਤੋਂ ਕਿੱਧਰ ਲੈ ਜਾਵੇਗਾ, ਇਹ ਵੀ ਨਹੀਂ ਪਤਾ।

ਇੱਥੇ ਵਿਚਾਰਨ ਯੋਗ ਮਸਲਾ ਇਹ ਹੈ ਕਿ ਆਏ ਸਾਲ ਆਉਣ ਵਾਲੇ ਹੜ ਕਿੰਨੀ ਕੁ ਕੁਦਰਤੀ ਸਮੱਸਿਆ ਹੈ ਅਤੇ ਕਿੰਨੀ ਕੁ ਮਨੁੱਖ ਦੀ ਆਪ ਦੀ ਬਣਾਈ ਹੋਈ। ਹਿਮਾਚਲ ਚੋਂ ਬੇਹਿਸਾਬ ਪਾਣੀ ਆਉਣ ਨਾਲ ਪੰਜਾਬ ਦੇ ਡੈਮਾਂ ਦੀ ਸਮਰੱਥਾ ਹੱਦ ਲਗਭਗ ਪੂਰੀ ਹੋ ਗਈ। ਪੋਂਗ ਡੈਮ, ਭਾਖੜਾ ਨੰਗਲ ਡੈਮ ਅਤੇ ਹਰੀਕੇ ਪੱਤਣ ‘ਚੋਂ ਛੱਡਿਆ ਜਾ ਰਿਹਾ ਪਾਣੀ ਪਿੰਡਾਂ ਵੱਡੀ ਮਾਰ ਕਰ ਰਿਹਾ ਹੈ। ਅੱਜ ਕੱਲ ਜੋ ਜਿਆਦਾ ਹੜ ਆ ਰਹੇ ਹਨ ਉਸ ਦਾ ਕਾਰਨ ਮਨੁੱਖੀ ਵਧੇਰੇ ਹੈ।

punjab flood 2025
ਹੜ੍ਹ ਵਿਚ ਘਿਰੇ ਪੰਜਾਬੀ ਕਿਸਾਨ

ਬੰਨ੍ਹ ਪ੍ਰਬੰਧਕੀ ਬੋਰਡ ਦੀ ਕਾਰਗੁਜ਼ਾਰੀ ਤੇ ਪੰਜਾਬ ਵਾਸੀ ਪਿਛਲੇ ਕਈ ਸਾਲਾਂ ਤੋਂ ਸੁਆਲ ਖੜ੍ਹੇ ਕਰ ਰਹੇ ਹਨ। ਜੇਕਰ ਮੌਸਮ ਦੇ ਅਗਾਊ ਅਨੁਮਾਨ ਮੁਤਾਬਿਕ ਪਹਿਲਾਂ ਹੀ ਥੋੜ੍ਹਾ ਥੋੜ੍ਹਾ ਕਰਕੇ ਪਾਣੀ ਛੱਡਿਆ ਜਾਵੇ ਤਾਂ ਨੁਕਸਾਨ ਦਾ ਪੱਧਰ ਕੀਤੇ ਘੱਟ ਹੋਵੇ। ਬੋਰਡ ਵੱਲੋਂ ਪਿਛਲੇ ਸਾਲਾਂ ਚ ਇਹ ਤਰਕ ਦਿੱਤਾ ਗਿਆ ਸੀ ਕਿ ਝੀਲਾਂ ਭਰਨ ਲਈ ਪਹਿਲਾਂ ਬਰਸਾਤਾਂ ‘ਚ ਹੀ ਪਾਣੀ ਜਮ੍ਹਾਂ ਕਰਨਾ ਹੁੰਦਾ ਹੈ। ਮਾੜਾ ਪ੍ਰਬੰਧਕੀ ਢਾਂਚਾ ਜਾਂ ਤਾਂ ਮੌਸਮ ਦੇ ਅਗਾਊ ਅਨੁਮਾਨ ਮੁਤਾਬਿਕ ਪਾਣੀ ਛੱਡਣ ਦਾ ਹਿਸਾਬ ਨਹੀਂ ਲਾ ਪਾਉਂਦਾ ਜਾਂ ਨੀਅਤ ‘ਚ ਬੇਈਮਾਨੀ ਹੈ। ਇੱਕਦਮ ਛੱਡਿਆ ਪਾਣੀ ਪੰਜਾਬ ਦਾ ਕਰੋੜਾਂ ਦਾ ਨੁਕਸਾਨ ਕਰ ਜਾਂਦਾ ਹੈ ਅਤੇ ਕਈ ਪਰਿਵਾਰ ਕਰਜ਼ੇ ਅਤੇ ਮਾਨਸਿਕ ਬੋਝ ਦੀ ਪੰਡ ਥੱਲੇ ਆ ਜਾਂਦੇ ਹਨ।

Punjab flood 2025
ਹੜ੍ਹ ਕਾਰਨ ਪਿੰਡਾਂ ਵਿਚ ਫਸੇ ਲੋਕ ਕਿਸ਼ਤੀ ਰਾਹੀਂ ਸੁਰੱਖਿਅਤ ਥਾਵਾਂ ਵੱਲ ਜਾਂਦੇ ਹੋਏ।

ਮੀਂਹ ਦੇ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਰਕੇ, ਹਰ ਥਾਂ ਪੱਕੀਆਂ ਸੜਕਾਂ, ਪੱਕੇ ਵਿਹੜੇ ਹੋਣ ਕਰਕੇ ਪਾਣੀ ਰਿਸਣ ਦੀ ਥਾਂ ਘੱਟ ਗਈ ਹੈ, ਕਈ ਬਰਸਾਤੀ ਨਾਲਿਆਂ ‘ਚ ਭਰਤ ਪਾ ਕੇ ਕਲੋਨੀਆਂ ‘ਚ ਤਬਦੀਲ ਕਰ ਦਿੱਤੇ ਗਏ ਅਤੇ ਜਾਂ ਵਾਹ ਲਏ ਗਏ। ਮਿਸਾਲ ਵਜ਼ੋਂ ਲੁਧਿਆਣੇ ਦੁੱਗਰੀ ਤੋਂ ਸੰਗੋਵਾਲ ਵੱਲ ਜਾਂਦਾ ਸੂਆ ਰੋਡ, ਜਿੱਥੇ ਸੰਗੋਵਾਲ ਵੱਲੋਂ ਆਉਂਦੇ ਸੂਏ ਤੇ ਹੀ ਉਸਾਰੀ ਹੋਈ ਹੋਈ ਹੈ। ਜੀ. ਐੱਨ. ਈ.‌ ਕਾਲਜ ਕੋਲ ਪਹੁੰਚਣ ਤੋਂ ਪਹਿਲਾਂ ਹੀ ਸੂਏ ਦਾ ਕੋਈ ਨਿਸ਼ਾਨ ਨਹੀਂ ਦਿਖਦਾ। ਅਜਿਹਾ ਹੋਕ ਕਰਕੇ ਮੀਹ ਸਮੇਂ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਅਤੇ ਹੜ੍ਹਾਂ ਵਰਗੇ ਹਲਾਤ ਬਣ ਜਾਂਦੇ ਹਨ।

ਪੰਜਾਬ ਵਿੱਚ ਹੜਾਂ ਦੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਦੇ ਬਹੁਤ ਜ਼ਿਲ੍ਹਿਆਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਲੋਕਾਂ ਨੂੰ ਸਾਵਧਾਨੀ ਅਤੇ ਅਹਿਤਿਆਤ ਰੱਖਣ ਵਾਸਤੇ ਕਿਹਾ ਗਿਆ ਹੈ। ਸੰਗਰੂਰ, ਮਾਨਸਾ, ਬਠਿੰਡਾ ਅਤੇ ਲੁਧਿਆਣਾ ਜ਼ਿਲ੍ਹੇ ਵਿੱਚ ਮੀਹ ਪੈਣ ਦੀ ਚੇਤਾਵਨੀ ਜਰੂਰ ਜਾਰੀ ਹੋਈ ਹੈ। ਅਜੀਤ ਅਖਬਾਰ ਦੀ ਬੀਤੇ ਦਿਨ ਛਪੀ ਖਬਰ ਮੁਤਾਬਕ ਲੁਧਿਆਣੇ ‘ਚ ਪਿਛਲੇ 47 ਸਾਲਾਂ ਦਾ ਮੀਂਹ ਦਾ ਰਿਕਾਰਡ ਟੁੱਟਿਆ।

ਲੋਕਾਂ ਨੇ ਆਪਣੇ ਪੱਧਰ ਉੱਤੇ ਕਈ ਕੋਸ਼ਿਸ਼ਾਂ ਕੀਤੀਆਂ, ਕਈ ਥਾਉਂ ਬੰਨ ਬਣਾਏ ਜਿਸ ਨਾਲ ਕੁਝ ਪਿੰਡਾਂ ਨੂੰ ਹੜਾਂ ਦੀ ਮਾਰ ਤੋਂ ਬਚਾਇਆ ਵੀ। ਪਰ ਜੋ ਹੱਲ ਸਰਕਾਰਾਂ ਦੇ ਪੱਧਰ ਉੱਤੇ ਹੋਣੇ ਚਾਹੀਦੇ ਸੀ ਉਹ ਸੰਤੁਸ਼ਟੀਜਨਕ ਨਹੀਂ।

ਇਹ ਸੁਆਲ ਹੈ ਕਿ ਕੀ ਹਰਿਆਣਾ, ਰਾਜਸਥਾਨ ਲਈ ਭਾਂਡਾ ਬਣੇ ਅਤੇ ਪੰਜਾਬ ਲਈ ਸੋਕੇ ਅਤੇ ਹੜ੍ਹਾਂ ਦਾ ਕਾਰਨ ਬਣੇ ਬੰਨ੍ਹਾਂ (ਡੈਮਾਂ) ਦੇ ਮਾੜੇ ਪ੍ਰਬੰਧਾਂ ਅਤੇ ਪ੍ਰਬੰਧਕਾਂ ਦੀ ਬੇਈਮਾਨੀ ਤੇ ਸਿਆਸੀ ਆਗੂ ਸਖ਼ਤੀ ਨਾਲ ਕਾਰਵਾਈ ਕਿਉਂ ਨਹੀਂ ਕਰਦੇ? ਹੜ੍ਹਾਂ ਨਾਲ ਹਰ ਵਾਰ ਜੋ ਵੀ ਮੁਸੀਬਤਾਂ, ਜੋ ਵੀ ਨੁਕਸਾਨ ਹੁੰਦਾ ਹੈ, ਜਿੰਮੇਵਾਰ ਧਿਰਾਂ ਕੋਈ ਹੱਲ ਕਰਨਾ ਚਾਹੁੰਦੀਆਂ ਹਨ ਜਾਂ ਸਿਰਫ ਰਵਾਇਤੀ ਤੌਰ ਤੇ ਗਸ਼ਤ ਕਰਕੇ ਹੀ ਉਹਨਾਂ ਦੀ ਜਿੰਮੇਵਾਰੀ ਪੂਰੀ ਹੋ ਜਾਂਦੀ ਹੈ? ਇਹ ਜਿੰਮੇਵਾਰ ਧਿਰਾਂ ਆਪਣੀ ਜਿੰਮੇਵਾਰੀ ਕਿਸੇ ਬੇਈਮਾਨੀ ਚੋਂ ਨਹੀਂ ਨਿਭਾਉਂਦੀਆਂ ਜਾਂ ਫਿਰ ਉਹਨਾਂ ਦੀ ਸਮਝ ਦਾ ਪੱਧਰ ਹੀ ਇੰਨਾ ਕੁ ਹੈ? ਕਾਰਨ ਭਾਵੇਂ ਕੋਈ ਵੀ ਹੋਵੇ ਪਰ ਹਰ ਵਾਰ ਇਸ ਸਵਾਲ ਮੁੜ ਘੁੜ ਕੇ ਸਾਹਮਣੇ ਆ ਜਾਂਦਾ ਹੈ ਕਿ ਪੰਜਾਬ ਦੇ ਨਾਲ ਕਲੋਨੀਆਂ ਵਾਲਾ ਸਲੂਕ ਕਿਉਂ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਆਪਣੀ ਨਵੀਂ ਕਿਤਾਬ 'ਨੋ ਵਨ ਹਰਡ ਦ ਹਾਰਵੈਸਟ ਕਰਾਈ' ਵਿੱਚ, 18 ਸਾਲਾ ਇਰਮ ਕੌਰ ਪੰਨੂ ਨੇ ਪੰਜਾਬ ਦੇ ਕਿਸਾਨੀ ਭਾਈਚਾਰੇ ਦੇ ਤਜਰਬਿਆਂ ਨੂੰ ਦਰਜ ਕੀਤਾ ਹੈ। ਮੁਲਾਕਾਤਾਂ ਅਤੇ ਜ਼ਮੀਨੀ ਤੱਥਾਂ
ਪੰਜਾਬ ਵਿੱਚ ਆਏ ਮੌਜੂਦਾ ਹੜ੍ਹਾਂ ਦੇ ਅਸਲੀ ਕਾਰਣਾਂ ਨੂੰ ਸਮਝਣ ਤੇ ਉਹਨਾਂ ਦਾ ਹੱਲ ਕੱਢਣ ਲਈ ਮਹਿਜ਼ ਹਮਦਰਦੀ, ਸਮਾਜ ਸੇਵੀ ਸੰਸਥਾਵਾਂ ਨੂੰ ਦਾਨ-ਪੁੰਨ ਜਾਂ ਦਿੱਲੀ ਵੱਲ ਗੁੱਸਾ ਕੱਢ ਕੇ ਅਸੀਂ
ਨਵੀਆਂ ਬਣੀਆਂ ਅਤੇ ਬਣ ਰਹੀਆਂ ਇਹਨਾਂ ਸੜਕਾਂ ਨਾਲ ਜੁੜਦੇ ਪੁਲ ਭਵਿੱਖ ਚ ਵੱਡੀ ਸਮੱਸਿਆ ਦਾ ਕਾਰਨ ਬਣ ਸਕਦੇ ਹਨ । ਸ਼ਹਿਰਾਂ ਤੋਂ ਬਾਹਰਵਾਰ (ਬਾਈਪਾਸ) ਸੜਕ ਕੱਢਦਿਆਂ, ਰੇਲ ਲੀਹਾਂ, ਜੋੜਨੀਆਂ (ਲਿੰਕ)
ਬੰਦੇ ਦੇ ਸੁਭਾਅ ਤੇ ਵਿਹਾਰ ਉਪਰ ਉਸ ਦੇ ਕਿੱਤੇ ਦਾ ਖਾਸ ਅਸਰ ਹੁੰਦਾ ਹੈ। ਕਿੱਤਾ ਬੰਦੇ ਦੀ ਰੋਜੀ-ਰੋਟੀ ਦਾ ਵਸੀਲਾ ਤੇ ਵਿਹਾਰ ਉਸ ਦਾ ਜਿਓਣ ਢੰਗ ਮੰਨਿਆ ਜਾ ਸਕਦਾ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: