Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਤੀਸ ਹਜ਼ਾਰੀ ਦੇ ਸਿੱਖ ਇਤਿਹਾਸ ਦੇ ਬੋਰਡ ਲਗਾਏ ਜਾਣ – ਸਿੱਖ ਐਡਵੋਕੇਟ ਆਫ ਦਿੱਲੀ

ਤੀਸ ਹਜ਼ਾਰੀ ਦੇ ਸਿੱਖ ਇਤਿਹਾਸ ਦੇ ਬੋਰਡ ਲਗਾਏ ਜਾਣ – ਸਿੱਖ ਐਡਵੋਕੇਟ ਆਫ ਦਿੱਲੀ

ਨਵੀਂ ਦਿੱਲੀ (18 ਜੁਲਾਈ 2026) – ਸਿੱਖ ਐਡਵੋਕੇਟਸ ਆਫ਼ ਦਿੱਲੀ ਨੇ ਅੱਜ ਦਿੱਲੀ ਬਾਰ ਐਸੋਸੀਏਸ਼ਨ ਦੇ ਸਕੱਤਰ ਸ਼੍ਰੀ ਵਿਕਾਸ ਗੋਇਲ ਅਤੇ ਵਧੀਕ ਸਕੱਤਰ ਸ਼੍ਰੀ ਸਾਹਿਲ ਪੁਰੀ ਨੂੰ ਇੱਕ ਮੰਗ-ਪੱਤਰ ਸੌਂਪਦਿਆਂ ਤੀਸ ਹਜ਼ਾਰੀ ਅਦਾਲਤ ਕੰਪਲੈਕਸ ਦੇ ਹਰ ਪ੍ਰਵੇਸ਼ ਅਤੇ ਨਿਕਾਸ ਦੁਆਰ ‘ਤੇ ਸਥਾਈ ਜਾਣਕਾਰੀ ਬੋਰਡ ਸਥਾਪਤ ਕਰਨ ਦੀ ਅਪੀਲ ਕੀਤੀ।ਮੰਗ-ਪੱਤਰ ਵਿੱਚ ਬੇਨਤੀ ਕੀਤੀ ਗਈ ਹੈ ਕਿ ਇਨ੍ਹਾਂ ਜਾਣਕਾਰੀ ਬੋਰਡਾਂ ‘ਤੇ ਤੀਸ ਹਜ਼ਾਰੀ ਦੇ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਨੂੰ ਪ੍ਰਮੁੱਖਤਾ ਨਾਲ ਦਰਸਾਇਆ ਜਾਵੇ, ਤਾਂ ਜੋ ਵਕੀਲਾਂ, ਮੁਕੱਦਮੇਬਾਜ਼ਾਂ, ਆਉਣ ਵਾਲੇ ਸੈਲਾਨੀਆਂ ਅਤੇ ਆਮ ਲੋਕਾਂ ਨੂੰ ਇਸ ਸਥਾਨ ਦੀ ਇਤਿਹਾਸਕ ਵਿਰਾਸਤ ਬਾਰੇ ਜਾਣਕਾਰੀ ਮਿਲ ਸਕੇ। ਸਿੱਖ ਐਡਵੋਕੇਟਸ ਆਫ਼ ਦਿੱਲੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਸ ਪਹਿਲ ਦਾ ਉਦੇਸ਼ ਸਿੱਖ ਇਤਿਹਾਸ ਦੇ ਇਸ ਮਹੱਤਵਪੂਰਨ ਅਧਿਆਇ ਨੂੰ ਸੰਭਾਲਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਹੈ।

ਜਿਕਰਯੋਗ ਹੈ ਕਿ 1783 ਈਸਵੀ ਵਿਚ ਜਦੋਂ ਬਾਬਾ ਬਘੇਲ ਸਿੰਘ ਅਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਸਿੱਖ ਫੌਜਾਂ ਨੇ ਦਿੱਲੀ ਫਤਹਿ ਕੀਤੀ ਸੀ ਤਾਂ ਉਸ ਸਮੇਂ ਇੱਥੇ ਸਿੱਖਾਂ ਦੇ ਘੋੜਸਵਾਰਾਂ ਦੀ ਗਿਣਤੀ ਲਗਭਗ 30,000 (ਤੀਹ ਹਜ਼ਾਰ) ਸੀ।

ਸਿੱਖ ਐਡਵੋਕੇਟਸ ਆਫ਼ ਦਿੱਲੀ ਦੇ ਨੁਮਾਇੰਦੇ ਮੰਗ ਪੱਤਰ ਸੋਂਪਦੇ ਹੋਏ

ਵਫ਼ਦ ਨੇ ਕਿਹਾ ਕਿ ਤੀਸ ਹਜ਼ਾਰੀ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਹੈ ਅਤੇ ਇੱਥੇ ਸਥਾਈ ਜਾਣਕਾਰੀ ਬੋਰਡਾਂ ਦੀ ਸਥਾਪਨਾ ਇਸ ਇਤਿਹਾਸਕ ਵਿਰਾਸਤ ਨੂੰ ਸਨਮਾਨ ਦੇਣ ਦੇ ਨਾਲ-ਨਾਲ ਲੋਕਾਂ ਵਿੱਚ ਇਸ ਪ੍ਰਤੀ ਜਾਗਰੂਕਤਾ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ। ਇਹ ਮੰਗ-ਪੱਤਰ ਸਿੱਖ ਐਡਵੋਕੇਟਸ ਆਫ਼ ਦਿੱਲੀ ਦੇ ਇੱਕ ਵਫ਼ਦ ਵੱਲੋਂ ਸੌਂਪਿਆ ਗਿਆ, ਜਿਸ ਵਿੱਚ ਸੰਦੀਪ ਸਿੰਘ, ਸਿਮਰਨਜੀਤ ਸਿੰਘ, ਹਾਂਸਲੀਨ ਸਿੰਘ, ਐਚ. ਐੱਸ. ਹਾਂਸ, ਤਰੁਨਜੀਤ ਸਿੰਘ ਜੌਲੀ, ਦੇਵਿੰਦਰ ਸਿੰਘ, ਨਵਜੋਤ ਕੌਰ, ਪਰਮਜੀਤ ਸਿੰਘ, ਜੇ. ਐੱਸ. ਬੇਦੀ, ਐਡਵੋਕੇਟ ਅੰਮ੍ਰਿਤ ਸਿੰਘ ਅਤੇ ਕਾਨੂੰਨੀ ਭਾਈਚਾਰੇ ਦੇ ਹੋਰ ਕਈ ਮੈਂਬਰ ਸ਼ਾਮਲ ਸਨ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਖ ਐਡਵੋਕੇਟਸ ਆਫ਼ ਦਿੱਲੀ ਦੇ ਨੁਮਾਇੰਦੇ

ਵਫ਼ਦ ਨੇ ਉਮੀਦ ਜਤਾਈ ਕਿ ਕਿ ਦਿੱਲੀ ਬਾਰ ਐਸੋਸੀਏਸ਼ਨ ਇਸ ਮੰਗ-ਪੱਤਰ ‘ਤੇ ਸਕਾਰਾਤਮਕ ਵਿਚਾਰ ਕਰੇਗੀ ਅਤੇ ਜਲਦ ਤੋਂ ਜਲਦ ਸਥਾਈ ਜਾਣਕਾਰੀ ਬੋਰਡ ਲਗਾਉਣ ਲਈ ਲੋੜੀਂਦੇ ਕਦਮ ਚੁੱਕੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਦਿੱਲੀ ਦੇ ਸਿਵਲ ਲਾਇਨ ਥਾਣੇ 'ਚ BNS ਦੀ ਧਾਰਾ 353(1) ਤੇ 192 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।
5 ਨਵੰਬਰ 2024 ਨੂੰ ਦਿੱਲੀ ਦੇ ਰਜੌਰੀ ਗਾਰਡਨ ਗੁਰਦੁਆਰਾ ਸਾਹਿਬ ਵਿਖੇ ਸਿੱਖ ਨਸਲਕੁਸ਼ੀ, ਨਵੰਬਰ 1984 ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ।
ਨਵੰਬਰ 1984 ਸਿੱਖ ਨਸਲਕੁਸ਼ੀ ਦਾ ਉਹ ਦੌਰ ਸੀ, ਜਿਸ ਸਮੇਂ ਹਜੂਮ ਨੇ ਬਿਪਰ ਹਕੂਮਤ ਵੱਲੋਂ ਮਿਲੇ ਹੋਏ ਵਹਸ਼ੀਪੁਣੇ ਦੇ ਥਾਪੜੇ ਨਾਲ ਨਿਹੱਥੇ ਅਤੇ ਬੇਦੋਸ਼ੇ ਸਿੱਖਾਂ ਉੱਤੇ ਹਰ ਉਹ ਜੁਲਮ ਕੀਤਾ
ਬੀਤੀ ਸ਼ਾਮ ਨੂੰ ਕੇਂਦਰ ਸਰਕਾਰ ਅਤੇ ਕਿਸਾਨ ਯੂਨੀਅਨਾਂ ਦਰਮਿਆਨ ਹੋਈ ਹੋਈ ਬੈਠਕ ਬੇਸਿੱਟਾ ਰਹੀ। ਕੇਂਦਰ ਸਰਕਾਰ ਦੇ ਨੁਮਾਇੰਦਿਆਂ ਅਤੇ ਕਿਸਾਨ ਯੂਨੀਅਨ ਵਿਚਕਾਰ ਫਸਲ ਦੀ ਘੱਟੋ ਘੱਟ ਮੁੱਲ ਉੱਤੇ ਖਰੀਦ ਦੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: