Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Punjab Police

ਪੋਲੀਸ ਪੁਲਸ ਵਰਤੋਂ ਦੀ ਰਾਜਨੀਤੀ

ਪੋਲੀਸ ਪੁਲਸ ਵਰਤੋਂ ਦੀ ਰਾਜਨੀਤੀ

 

ਪੁਲਸ ਦੀ ਹਿੰਸਾ ਸਭ ਨੂੰ ਦਿਸਦੀ ਹੈ ਪਰ ਪੁਲਸ ਦੀ ਵਰਤੋਂ ਰਾਜਨੀਤੀ ਬਿਨਾ ਸਮਝ ਨਹੀ ਆਉਂਦੀ। ਸੁਕਰਾਤ ਦੇ ਵੇਲਿਆਂ ਵਿਚ ਯੂਨਾਨ ਦੇ ਲੋਕ ਰਾਜਨੀਤੀ ਨੂੰ ਪੋਲੀਸ ਕਹਿੰਦੇ ਸਨ ਸ਼ਾਇਦ ਇਸ ਕਰਕੇ ਇਹਦੀ ਵਰਤੋਂ ਹੀ ਰਾਜਨੀਤੀ ਬਣ ਜਾਂਦੀ ਹੈ। ਜੁਲਮ ਦਾ ਸੰਦ ਬਣਨ ਵਾਲਿਆਂ, ਸੰਦ ਵਰਤਣ ਵਾਲਿਆਂ ਅਤੇ ਸੰਦ ਬਣਾਉਣ ਵਾਲਿਆਂ ਵਿਚ ਸਦਾ ਫਰਕ ਹੁੰਦਾ ਹੈ।

Dr Sewak Singh
ਡਾ. ਸੇਵਕ ਸਿੰਘ

ਮੋਰਚੇ ਵਾਲੇ ਸ਼ਹਿਰ ਮਾਨਸਾ ਦੇ ਨਹਿਰੂ ਕਾਲਜ ਦੀ ਸੁਣੀ ਸੁਣਾਈ ਤੇ ਕਾਫੀ ਪੁਰਾਣੀ ਘਟਨਾ ਹੈ ਕਿ ਓਥੇ ਪਹਿਲੇ ਪ੍ਰਿੰਸੀਪਲ ਬੀ. ਪੀ ਮੋਹਨ ਦਾ ਸਾਹਮਣਾ ਲਾਲ ਝੰਡਾ ਵਿਦਿਆਰਥੀ ਜਥੇਬੰਦੀ ਨਾਲ ਹੋਇਆ ਜਦੋਂ ਓਹ ਧਰਨੇ ਉਤੇ ਬੈਠ ਗਏ। ਸਭ ਧਰਨੇ ਵਾਲਿਆਂ ਦੀ ਸਲਾਹ ਸੀ ਕਿ ਜਦੋਂ ਪ੍ਰਿੰਸੀਪਲ ਆਇਆ ਤਾਂ ਉਹਦੇ ਮੁਰਦਾਬਾਦ ਦੇ ਨਾਅਰੇ ਲਾਉਣੇ ਹਨ। ਉਸ ਬੰਦੇ ਦਾ ਕਾਫੀ ਦਬਦਬਾ ਸੀ। ਜਦੋਂ ਉਹ ਦੂਰ ਸੀ ਓਦੋਂ ਤਾਂ ਇਕ ਦੋ ਨਾਹਰੇ ਗੂੰਜੇ ਪਰ ਜਦ ਨੇੜੇ ਆਇਆ ਤਾਂ ਅਵਾਜ ਦਬ ਗਈ। ਉਹ ਵੀ ਹੰਢਿਆ ਹੋਇਆ ਬੰਦਾ ਸੀ ਉਹਨੇ ਆਪਣੇ ਮੁਰਦਾਬਾਦ ਦਾ ਨਾਅਰੇ ਆਪ ਲਾਏ ਤੇ ਫਿਰ ਵਿਦਿਆਰਥੀਆਂ ਨੂੰ ਕਹਿੰਦਾ ਚਲੋ ਹੁਣ ਜਮਾਤਾਂ ਲਾਈਏ, ਤੁਹਾਡਾ ਵਿਰੋਧ ਪੂਰਾ ਹੋ ਗਿਆ। ਇਸ ਤੋਂ ਪਹਿਲਾਂ ਕਿ ਆਗੂਆਂ ਨੂੰ ਕੁਝ ਸਮਝ ਆਉਂਦਾ, ਪ੍ਰਿੰਸੀਪਲ ਵਿਦਿਆਰਥੀਆਂ ਨੂੰ ਉਠਾਉਣ ਵਿਚ ਸਫਲ ਹੋ ਗਿਆ। ਕੁਝ ਸਮੇਂ ਬਾਅਦ ਫਿਰ ਹੜਤਾਲ ਮੁੱਦਾ ਬਣਿਆ ਤਾਂ ਵਿਦਿਆਰਥੀ ਆਗੂ ਵੀ ਪਹਿਲਾਂ ਨਾਲੋਂ ਚੇਤੰਨ ਸਨ, ਪਰ ਇਸ ਵਾਰ ਪ੍ਰਿੰਸੀਪਲ ਨੇ ਵੀ ਨਾਅਰੇ ਨਹੀ ਲਾਏ ਸਗੋਂ ਆ ਕੇ ਸਖਤ ਚੇਤਾਵਨੀ ਦਿਤੀ ਕਿ ਧਰਨਾ ਜਿੰਨਾ ਚਿਰ ਮਰਜੀ ਕਰੋ ਪਰ ਕੋਈ ਵੀ ਗਲਤ ਹਰਕਤ ਬਰਦਾਸ਼ਤ ਨਹੀ ਕੀਤੀ ਜਾਵੇਗੀ। ਜੇ ਕਿਸੇ ਬਾਰੀ ਦਾ ਇਕ ਸ਼ੀਸਾ ਵੀ ਟੁਟ ਗਿਆ ਤਾਂ ਮੈਂ ਪਰਚਾ ਕਰਵਾ ਦਿਆਂਗਾ। ਇਹ ਵੰਗਾਰ ਸੁਣ ਕੇ ਜਵਾਨੀ ਅਤੇ ਇਨਕਲਾਬੀ ਖੂਨ ਖੌਲ ਗਿਆ, ਧਰਨਾਕਾਰੀਆਂ ਨੇ ਸਾਰੀਆਂ ਬਾਰੀਆਂ ਦੇ ਸ਼ੀਸੇ ਤੋੜ ਦਿਤੇ। ਪ੍ਰਿੰਸੀਪਲ ਨੇ ਵਾਅਦੇ ਮੁਤਾਬਿਕ ਪੁਲਸ ਬੁਲਾ ਕੇ, ਓਹਨਾਂ ਦੇ ਬੰਦੇ ਫੜਵਾ ਦਿੱਤੇ। ਇਸ ਘਟਨਾ ਨਾਲ ਸ਼ੰਘਰਸ਼ ਦਾ ਰੂਪ ਬਦਲ ਗਿਆ ਤੇ ਵਿਦਿਆਰਥੀ ਮੰਗ ਕਰਨ ਲੱਗੇ ਕਿ ਝੂਠੇ ਪਰਚੇ ਵਾਪਸ ਲਓ, ਸਾਡੇ ਬੰਦੇ ਰਿਹਾਅ ਕਰੋ। ਵਿਦਿਆਰਥੀਆਂ ਦੇ ਸਖਤ ਵਿਰੋਧ ਕਰਕੇ ਰਿਹਾਈਆਂ ਦੇ ਮੁੱਦੇ ਉਤੇ ਬੈਠ ਕੇ ਗੱਲ ਹੋਈ ਤਾਂ ਪਰਬੰਧਕ ਕਹਿੰਦੇ ਤੁਸੀਂ ਆਪਣੀ ਹੜਤਾਲ ਵਾਪਸ ਲੈ ਲਵੋ ਤਾਂ ਅਸੀਂ ਪਰਚੇ ਵਾਪਸ ਲੈ ਲੈਂਦੇ ਹਾਂ। ਵਿਦਿਆਰਥੀਆਂ ਨੇ ਆਗੂਆਂ ਦੀ ਰਿਹਾਈ ਦੇ ਜਿੱਤ ਵਜੋਂ ਜਸ਼ਨ ਮਨਾਏ ਤੇ ਪ੍ਰਿੰਸੀਪਲ ਬੀ ਪੀ ਮੋਹਨ ਨੇ ਵੀ ਮੁਸਕਰਾਅ ਛੱਡਿਆ ।

ਅਸਲ ਗੱਲ ਹੈ ਕਿ ਜਿਥੇ ਵੀ ਲੋਕ ਹਕੂਮਤ ਖਿਲਾਫ ਬੋਲਦੇ ਜਾਂ ਉਠਦੇ ਹਨ ਤਾਂ ਲੋਕਾਂ ਦਾ ਮੁੱਦਾ ਜਿੰਨਾ ਜਿਆਦਾ ਵੱਡਾ, ਹੱਕੀ ਜਾਂ ਭਾਵਕ ਹੋਵੇਗਾ, ਹਾਕਮਾਂ ਦੀ ਇਛਾ ਓਨੀ ਹੀ ਜਿਆਦਾ ਮੰਗ ਕਰਦੀ ਹੈ ਕਿ ਲੜਾਈ ਨੂੰ ਲੀਹੋਂ ਕਿਵੇ ਲਾਹਿਆ ਜਾਵੇ। ਲੜਾਈ ਰੋਕਣੀ ਬਹੁਤੀ ਵਾਰ ਹਕੂਮਤਾਂ ਲਈ ਲਾਹੇਬੰਦ ਨਹੀ ਮੰਨੀ ਜਾਂਦੀ ਕਿਉਕਿ ਵਿਗੜੇ ਹਾਲਾਤ ਹੀ ਲੋਕਾਂ ਨੂੰ ਹੋਰ ਵਧ ਕਾਬੂ ਕਰਨ ਦਾ ਸਬੱਬ ਬਣਦੇ ਹਨ।

ਸਦੀਆਂ ਦੇ ਤਜਰਬਿਆਂ ਦੇ ਹਿਸਾਬ ਨਾਲ, ਹਾਕਮਾਂ ਦੀ ਪਹਿਲ ਇਹੋ ਹੁੰਦੀ ਹੈ ਕਿ ਲੜਾਈ ਹਾਕਮਾਂ ਅਤੇ ਲੋਕਾਂ ਵਿਚਕਾਰ ਹੋਣ ਦੀ ਥਾਂ, ਲੋਕਾਂ ਅਤੇ ਪੁਲਸ ਵਿਚਕਾਰ ਹੀ ਬਣ ਜਾਵੇ, ਖਾਸ ਕਰਕੇ ਜੇ ਪੁਲਸ ਵੀ ਓਹਨਾਂ ਲੋਕਾਂ ਦੀ ਪਛਾਣ ਵਾਲੀ ਹੋਵੇ ਤਾਂ ਲੋਕ ਆਪਣੇ ਖਰਚੇ ਤੇ ਆਪ ਮਰਦੇ ਹਨ। ਲੋਕ ਆਪਣੀ ਸ਼ਕਲ ਵਾਲੀ ਪੁਲਸ ਵੱਲ਼ ਜਿੰਨਾ ਜਿਆਦਾ ਔਖੇ, ਨਫਰਤੀ ਤੇ ਸਿੱਧੇ ਹੋਣਗੇ, ਪੁਲਸ ਹਾਕਮਾਂ ਲਈ ਓਨਾ ਹੀ ਵਧੀਆ ਕੰਮ ਕਰੇਗੀ।

Mansa Police
ਭੰਮੇ ਕਲਾਂ ਵਿਚ ਨਸ਼ੇ ਨਾਲ ਮਰਨ ਵਾਲੇ ਨੌਜਵਾਨ ਦੀ ਲਾਸ਼ ਪਰਿਵਾਰ ਕੋਲੋ ਖੋਹ ਕੇ ਪੁਲਿਸ ਲਿਜਾਂਦੀ ਹੋਈ

ਹਕੂਮਤਾਂ ਦਾ ਦੂਜਾ ਤਰੀਕਾ ਬੀ ਪੀ ਮੋਹਨ ਵਾਂਗ ਹੁੰਦਾ ਹੈ ਕਿ ਲੜਾਈ ਦੇ ਚਲਦੇ ਹੀ ਓਹਦਾ ਰੁਖ ਜਾਂ ਮੁੱਦਾ ਹੀ ਬਦਲ ਦਿਓ, ਜਿਵੇ ਹੁਣ ਮਾਨਸਾ ਮੋਰਚੇ ਵਿਚ ਭੰਮੇ ਕਲਾਂ ਵਿਚ ਨਸ਼ੇ ਨਾਲ ਮਰਨ ਵਾਲੇ ਨੌਜਵਾਨ ਦੀ ਲਾਸ਼ ਨੂੰ ਮੋਰਚੇ ਵਿਚ ਲਿਆਉਣ ਦੀ ਕਾਰਵਾਈ ਨੇ ਇਹਦਾ ਰੂਪ ਬਦਲ ਦਿਤਾ ਹੈ। ਹੁਣ ਲੋਕ ਭਾਵਨਾ ਦੀ ਸੇਧ ਮੋਰਚੇ ਦੀਆਂ ਮੁਖ ਮੰਗਾਂ ਦੀ ਥਾਂ ਪੁਲਸ ਦਾ ਵਿਹਾਰ ਕੇਂਦਰ ਵਿਚ ਲਿਆਉਣ ਵੱਲ ਹੋ ਗਈ।ਕੋਈ ਵੀ ਇਕ ਹੋਰ ਘਟਨਾ ਇਸ ਮੋਰਚੇ ਦਾ ਮੂਲ ਰੂਪ ਬਦਲ ਸਕਦੀ ਹੈ।

ਹਕੂਮਤਾਂ ਦਾ ਤੀਜਾ ਬਹੁਤ ਪਰਖਿਆ ਹੋਇਆ ਤਰੀਕਾ ਹੁੰਦਾ ਹੈ ਕਿ ਪੁਲਸ ਦੀ ਬੇਲੋੜੀ ਵਰਤੋਂ ਕਰਕੇ ਲੋਕਾਂ ਦੇ ਰੋਹ ਅਤੇ ਵਿਚਾਰ ਨੂੰ ਬਦਲ ਦਿਓ। ਕਈ ਵਾਰ ਸਿਧਾ ਹੀ ਹਿੰਸਾ ਦੇ ਰਾਹ ਵੱਲ ਧੱਕਿਆ ਜਾਂਦਾ ਹੈ ਜਿਵੇ 1982 ਵਿਚ ਇਕ ਅੰਗਰੇਜ ਲਿਖਾਰੀ ਪੰਜਾਬ ਵੱਲ ਇਸ਼ਾਰਾ ਕਰਦਾ ਹੈ, ਜਿਵੇਂ ਫਰਾਂਸ ਨੇ ਅਲਜੀਰੀਆ ਵਿਚ ਕੀਤਾ ਮੰਨਿਆ ਜਾਂਦਾ ਹੈ ਜਾਂ ਜਿਵੇ ਇੰਗਲੈਂਡ ਨੇ ਮਲੇਸ਼ੀਆ ਵਿਚ ਕੀਤਾ ਸੀ। ਹਕੂਮਤ ਵਿਰੁਧ ਲੜਾਈ ਵਿਚ ਦੂਜਾ ਬਦਲਾਅ ਲੋਕਾਂ ਦੇ ਆਗੂ ਚਿਹਰੇ ਨੂੰ ਬਦਲਣ ਦਾ ਵੀ ਹੁੰਦਾ ਹੈ। ਇਸ ਤਰੀਕੇ ਵੀ ਲੋਕ ਲਹਿਰ ਤਿਲਕ ਜਾਂਦੀ ਹੈ ਕਿ ਮਸਲੇ ਵਿਚਲਾ ਕੇਂਦਰੀ ਬੰਦਾ ਹੀ ਬਦਲ ਦਿਓ। ਨਵੇਂ ਬੰਦੇ ਦੁਆਲੇ ਸਾਵੀ ਗਲ ਨੂੰ ਖੜਾ ਰਖਣਾ ਸਦਾ ਹੀ ਔਖਾ ਹੁੰਦਾ ਹੈ ਕਿਉਂਕਿ ਪਹਿਲੇ ਚਿਹਰੇ ਨਾਲ ਸਬੰਧਤ ਬੰਦੇ ਕੁਦਰਤੀ ਹੀ ਵਿਰੋਧ ਵਿਚ ਆ ਜਾਂਦੇ ਹਨ ਅਤੇ ਦੂਜਾ ਹਕੂਮਤ ਹੀ ਤੁਲਨਾ ਸ਼ੂਰੂ ਕਰ ਦਿੰਦੀ ਹੈ, ਜਿਸ ਨਾਲ ਲੋਕ ਦੋ ਧਿਰਾਂ ਬਣ ਜਾਂਦਾ ਹਨ ਇਹ ਵਧੀਆ ਜਾਂ ਉਹ ਵਧੀਆ।

ਪੁਲਸ ਦੀ ਵਰਤੋਂ ਦੇ ਨੁਕਤੇ ਤੋਂ ਜੇ ਪੰਜਾਬ ਦਾ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਪਤਾ ਲਗਦਾ ਹੈ ਕਿ ਅੰਗਰੇਜਾਂ ਦੀ ਆਮਦ ਨਾਲ ਹੀ ਪੁਲਸ ਵਰਤੋਂ ਨੇ ਕਿਵੇ ਸਾਰੇ ਸੰਘਰਸ਼ਾਂ ਉਤੇ ਅਸਰ ਪਾਇਆ।

1870 ਦੇ ਲਾਗੇ, ਕੂਕਾ ਲਹਿਰ ਵਾਲੇ ਬਾਬੇ ਵੀ ਬਹੁਤ ਵੱਡੀ ਤਿਆਰੀ ਵਿਚ ਸਨ ਪਰ ਮਾਲੇਰਕੋਟਲੇ ਵਿਚ ਪੁਲਸ ਵਲੋਂ ਕਾਰਵਾਈ ਨਾ ਕਰਨ ਕਰਕੇ ਕੁਝ ਸਿੰਘਾਂ ਵਲੋਂ ਬੁਚੜਾਂ ਨਾਲ ਖਹਿਬੜਣ ਕਰਕੇ ਕੁਝ ਬੰਦੇ ਫੜੇ ਗਏ, ਸਾਰਾ ਕੁਝ ਇਕਦਮ ਸਰਕਾਰ ਦੇ ਧਿਆਨ ਵਿਚ ਆ ਗਿਆ ਤੇ ਸਾਰੀ ਤਿਆਰੀ ਧਰੀ ਧਰਾਈ ਰਹਿ ਗਈ।

ਗਦਰ ਲਹਿਰ ਦੇ ਮਾਮਲੇ ਵਿਚ ਹੀ ਇਹ ਨੁਕਤਾ ਹਾਜਰ ਹੈ ਕਿ ਓਹਨਾਂ ਦੀ 2-3 ਥਾਂ ਪੁਲਸ ਨਾਲ ਮਾਮੂਲੀ ਉਲਝਣ ਨੇ, ਇਸ ਗੱਲ਼ ਵਿਚ ਹਿਸਾ ਪਾਇਆ ਕਿ ਓਹ ਦੁਨੀਆ ਦਾ ਇਤਿਹਾਸ ਬਦਲ ਦੇਣ ਵਾਲੇ ਮੌਕੇ ਤੋਂ ਖੁੰਝ ਗਏ।

ਭਗਤ ਸਿੰਘ ਹੋਣਾਂ ਦੀ ਲਹਿਰ ਵੀ ਲਾਲਾ ਲਾਜਪਤ ਰਾਏ ਦੀ ਮੌਤ ਬਾਰੇ ਅਖਬਾਰੀ ਮਾਹੌਲ ਦੇ ਦਬਆਅ ਹੇਠ ਪੁਲਸ ਅਫਸਰ ਨੂੰ ਸਜਾ ਦੇਣ ਦਾ ਮਾਮਲਾ ਵਿਚ ਨੁਕਸਾਨੀ ਗਈ।

ਸਿਖ ਸੰਘਰਸ਼ ਦੌਰਾਨ ਇਕੋ ਦਿਨ ਦੋ ਹਮਲੇ ਹੋਏ, ਰਾਜੀਵ ਗਾਂਧੀ ਤੇ ਹਮਲਾ ਕਰਨ ਵਾਲਾ ਇਕੋ ਅਣਜਾਣ ਬੰਦਾ ਸੀ ਤੇ ਦੂਜੇ ਪਾਸੇ ਪੁਲਸ ਮੁਖੀ ਤੇ ਹਮਲਾ ਕਰਨ ਵਾਲੇ ਦਰਜਨ ਤੋਂ ਵੱਧ ਇਨਾਮੀ ਅਤੇ ਤਜਰਬੇਕਾਰ ਬੰਦੇ ਸਨ। ਇਹ ਸੰਘਰਸ਼ ਵਿਚ ਪੁਲਸ ਨਾਲ ਜਿਵੇ ਜਿਵੇਂ ਟਕਰਾਅ ਵਧਦਾ ਗਿਆ, ਹਕੂਮਤ ਲਈ ਲੜਾਈ ਓਵੇਂ ਹੀ ਸੌਖੀ ਹੁੰਦੀ ਗਈ।

ਮੌਜੂਦਾ ਸਮੇਂ ਵਿਚ ਪੰਜਾਬ ਦੇ ਵਾਰਿਸ ਦਲ ਦਾ ਵਹੀਰ ਵੀ ਥਾਣੇ ਦੀ ਘਟਨਾ ਨਾਲ ਨਬੇੜਿਆ ਗਿਆ। ਇਹ ਪਰਖਿਆ ਹੋਇਆ ਨੁਕਤਾ ਹੈ ਕਿ ਕੋਈ ਲੋਕ ਵਿਰੋਧ ਜਿੰਨਾ ਜਿਆਦਾ ਰਾਖੀ ਦਲਾਂ ਖਿਲਾਫ ਸੇਧਤ ਹੋਏਗਾ, ਹਕੂਮਤ ਲਈ ਲੋਕਾਂ ਨੂੰ ਹਰਾਉਣਾ, ਕਾਬੂ ਕਰਨਾ ਅਤੇ ਤੋੜਣਾ ਓਨਾ ਹੀ ਸੌਖਾ ਹੋਏਗਾ।

ਨੋਟ – ਇਹ ਲਿਖਤ ਕੋਈ ਪੁਖਤਾ ਇਤਿਹਾਸ ਨਹੀ ਸਗੋਂ ਹਵਾਲਿਆਂ ਆਸਰੇ ਇਸ਼ਾਰੇ ਮਾਤਰ ਨੁਕਤਾ ਹੈ ਜੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕਿਸਾਨ ਜਥੇਬੰਦੀਆਂ ਆਪਣੇ ਧੜੇ ਦੇ ਲੋਕਾਂ ਅਤੇ ਮਾਰਕਸੀ ਕਿਸਮ ਦੇ ਰਾਜਸੀ ਖਿਆਲ ਦੀ ਅਗਵਾਈ ਕਰ ਰਹੀਆਂ ਹਨ ਪਰ ਮੋਰਚੇ ਉਤੇ ਪਹੁੰਚੇ ਲੋਕਾਂ ਦੀ ਗਿਣਤੀ ਅਤੇ ਭਾਵਨਾ ਓਹਨਾਂ ਦੇ ਘੇਰੇ ਅਤੇ
ਕਿਸਾਨਾਂ ਦੀ ਅਗਵਾਈ ਕਰਨ ਵਾਲੇ ਲੋਕਾਂ ਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਉਹਨਾਂ ਦਾ ਵਿਰੋਧ ਕਿਸੇ ਲੋਕਤੰਤਰੀ ਹਕੂਮਤ ਦੀ ਥਾਂ ਅਜਿਹੇ ਮਾਨਸਿਕ ਵਰਤਾਰੇ ਨਾਲ ਹੈ ਜਿਸਨੂੰ ਕਿਸੇ
ਕੁਦਰਤ ਦਾ ਖੇਲ ਬਹੁਤ ਬਚਿੱਤਰ ਹੈ ਬੰਦਾ ਜਿਉਂ ਜਿਉਂ ਅੰਤ ਪਾਉਣ ਲਈ ਜ਼ੋਰ ਲਾ ਰਿਹਾ ਹੈ ਤਿਉਂ ਤਿਉਂ ਉਸਨੂੰ ਆਪਣਾ ਆਪ ਹੋਰ ਛੋਟਾ ਲੱਗ ਰਿਹਾ ਹੈ। ਸੌ-ਡੇਢ ਸੌ ਸਾਲ ਪਹਿਲਾਂ
ਭਾਰਤ ਵਿਚ ਫੌਜ ਜਾਂ ਪੁਲੀਸ ਦੀ ਮਹਿਮਾ ਇਸ ਲਈ ਕੀਤੀ ਜਾਂਦੀ ਹੈ ਕਿ ਉਹ ਸਰਹੱਦਾਂ 'ਤੇ ਸਾਡੇ ਵਾਸਤੇ ਦਿਨ ਰਾਤ ਦੀ ਡਿਊਟੀਆਂ ਕਰਦੇ ਹਨ। ਇਹਨਾਂ ਸੁਰੱਖਿਆ ਕਰਮੀਆਂ ਦੀ ਬਦੌਲਤ ਜਨਤਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: