ਤਖਤ, ਹੁਕਮ ਤੇ ਤਾਜ ਨਾ ਹੁੰਦੇ
ਬੋਲਬਾਲੇ ਤੇ ਰਾਜ ਨਾ ਹੁੰਦੇ
ਧਰਮ ਯੁੱਧ ਕੇ ਚਾਉ ਬਾਝੋਂ
ਘੋੜੇ, ਨਗਾਰੇ, ਬਾਜ ਨਾ ਹੁੰਦੇ
ਬਿਪਰਾਂ ਵਾਲੀ ਰਾਤ ‘ਤੇ ਚੱਲ ਕੇ
ਕਦੇ ਨਿਆਰੇ ਕਾਜ ਨਾ ਹੁੰਦੇ
ਸੱਚ ਦੇ ਮਾਰਗ ਸੀਸ ਲਗੇਂਦੇ
ਪਰਦੇ ਪਿਛਲੇ ਪਾਜ ਨਾ ਹੁੰਦੇ
ਨਿੱਜ ਮੁਫਾਦਾਂ ਲਈ ਜੋ ਵੱਜਦੇ
ਉਹੋ ਪਵਿੱਤਰ ਸਾਜ ਨਾ ਹੁੰਦੇ
ਮਾਲਕ ਜਦ ਫਰਿਆਦੀ ਹੋਵੇ
ਤਦ ਰੁਤਬੇ ਦੇ ਨਾਜ ਨਾ ਹੁੰਦੇ
ਤਖਤ, ਹੁਕਮ ਤੇ ਤਾਜ ਨਾ ਹੁੰਦੇ
ਬੋਲਬਾਲੇ ਦੇ ਰਾਜ ਨਾ ਹੁੰਦੇ