“ਵਿਟਨੈੱਸ 84” (Witness 84) ਲੜੀ ਦੇ ਇਸ 21ਵੇਂ ਅੰਕ ਵਿੱਚ ਸੀਨੀਅਰ ਪੱਤਰਕਾਰ ਰਾਹੁਲ ਬੇਦੀ ਨਾਲ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਸੰਬੰਧੀ ਵਿਸ਼ੇਸ਼ ਗੱਲਬਾਤ ਕੀਤੀ ਗਈ ਹੈ। ਨਵੰਬਰ 1984 ਦੌਰਾਨ ਜ਼ਮੀਨੀ ਪੱਧਰ ‘ਤੇ ਰਿਪੋਰਟਿੰਗ ਕਰਦਿਆਂ ਉਨ੍ਹਾਂ ਨੇ ਤ੍ਰਿਲੋਕਪੁਰੀ ਅਤੇ ਅਰਜੁਨ ਨਗਰ ਵਰਗੇ ਇਲਾਕਿਆਂ ਵਿੱਚ ਵਾਪਰੇ ਕਤਲੇਆਮ ਅਤੇ ਪ੍ਰਸ਼ਾਸਨਿਕ ਮਿਲੀਭੁਗਤ ਨੂੰ ਬਹੁਤ ਨੇੜਿਓਂ ਦੇਖਿਆ। ਹਾਲਾਂਕਿ ਸ਼ੁਰੂਆਤੀ ਦੌਰ ਵਿੱਚ ਸਰਕਾਰੀ ਤੇ ਮੁੱਖ ਧਾਰਾ ਦੇ ਬਿਰਤਾਂਤ ਵੱਲੋਂ ਇਸ ਨੂੰ ਮਹਿਜ਼ ‘ਦੰਗੇ’ ਕਹਿ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਹਕੀਕਤ ਇਹ ਸਾਹਮਣੇ ਆਉਂਦੀ ਹੈ ਕਿ ਇਹ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤੀ ਗਈ ਨਸਲਕੁਸ਼ੀ ਸੀ।
ਨਵੰਬਰ 1984 ਦੌਰਾਨ ਰਾਹੁਲ ਬੇਦੀ ਵੱਲੋਂ ਕੀਤੀ ਗਈ ਗਰਾਊਂਡ ਰਿਪੋਰਟਿੰਗ, ਪ੍ਰਸ਼ਾਸਨ ਦੀ ਭੂਮਿਕਾ ਦੇ ਨਿਰੀਖਣ ਅਤੇ ਪੀੜਤਾਂ ਨਾਲ ਹੋਏ ਸਿੱਧੇ ਰਾਬਤੇ ਨੇ ਇਸ ਤ੍ਰਾਸਦੀ ਦੇ ਕਈ ਅਹਿਮ ਪਹਿਲੂ ਉਜਾਗਰ ਕੀਤੇ ਹਨ। ਇਸੇ ਇਤਿਹਾਸਕ ਪਿਛੋਕੜ ਅਤੇ ਅੱਖੀਂ ਡਿੱਠੇ ਹਾਲਾਤਾਂ ਨੂੰ ਦਸਤਾਵੇਜ਼ੀ ਰੂਪ ਦੇਣ ਲਈ ਸਿੱਖ ਸਿਆਸਤ ਵੱਲੋਂ ‘ਵਿਟਨੈੱਸ 84’ ਲੜੀ ਤਹਿਤ ਉਨ੍ਹਾਂ ਨਾਲ ਇਹ ਗੱਲਬਾਤ ਕੀਤੀ ਗਈ।
(ਧਿਆਨ ਹਿਤ: ਹਮੇਸ਼ਾ ਵਾਂਗ, ਮਹਿਮਾਨ ਵੱਲੋਂ ਪ੍ਰਗਟਾਏ ਗਏ ਵਿਚਾਰ ਉਨ੍ਹਾਂ ਦੇ ਆਪਣੇ ਨਿੱਜੀ ਵਿਚਾਰ ਹਨ ਅਤੇ ਜ਼ਰੂਰੀ ਨਹੀਂ ਕਿ ਇਹ ਗੱਲਬਾਤ (ਇੰਟਰਵਿਊ) ਕਰਨ ਵਾਲੇ ਪੇਸ਼ਕਾਰ ਜਾਂ ਅਦਾਰਾ ਸਿੱਖ ਸਿਆਸਤ ਦੇ ਵਿਚਾਰਾਂ ਨਾਲ ਮੇਲ ਖਾਂਦੇ ਹੋਣ।)
ਸਿੱਖ ਸਿਆਸਤ ਨੂੰ ਸਬਸਕ੍ਰਾਈਬ ਕਰੋ ਅਤੇ ਅਜਿਹੀਆਂ ਇਤਿਹਾਸਕ ਤੇ ਦਸਤਾਵੇਜ਼ੀ ਗਵਾਹੀਆਂ ਨਾਲ ਜੁੜੇ ਰਹੋ।