ਚੰਡੀਗੜ੍ਹ: ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਭਾੲੀ ਰਣਜੀਤ ਸਿੰਘ ਦਮਦਮੀ ਟਕਸਾਲ ਦੇ ਘਰ ਪੁਲਿਸ ਵਲੋਂ ਤੜਕਸਾਰ ਛਾਪੇਮਾਰੀ ਕੀਤੀ ਗੲੀ। ਭਾੲੀ ਰਣਜੀਤ ਸਿੰਘ ਘਰ ਨਾ ਹੋਣ ਕਰਕੇ ਗ੍ਰਿਫਤਾਰੀ ਤੋਂ ਬੱਚ ਗੲੇ। ਦੂਜੇ ਪਾਸੇ ਪ੍ਰਧਾਨ ਭਾੲੀ ਗੋਪਾਲਾ ਵੀ ਘਰ ਦੇ ਪਿਛਲੇ ਪਾਸੋਂ ਨਿਕਲਣ ਚ ਸਫ਼ਲ ਹੋ ਗੲੇ ਅਤੇ ਪੁਲਿਸ ਨੂੰ ਵਾਪਸ ਮੁੜਨਾ ਪਿਅਾ। ਭਾੲੀ ਗੋਪਾਲਾ ਦੇ ਘਰ ਦੇਰ ਸ਼ਾਮ ਤੱਕ ਬਾਰ-ਬਾਰ ਪੁਲਿਸ ਵਲੋਂ ਛਾਪੇਮਾਰੀ ਹੁੰਦੀ ਰਹੀ।

ਜ਼ਿਕਰਯੋਗ ਹੈ ਕਿ ਅੱਜ ਭਾਈ ਭਗਤਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਆਰੰਭ ਹੋਣਾ ਸੀ। 17 ਨੂੰ ਭੋਗ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਾਤਾਰ ਹੋ ਰਹੀ ਬੇਅਦਬੀ ਦੇ ਰੋਸ ‘ਚ ਅਤੇ ਦੋਸ਼ੀਆਂ ਖਿਲਾਫ਼ ਕਾਰਵਾੲੀ ਨਾ ਹੋਣ ਦੇ ਸਬੰਧ ਚ ਵੱਡਾ ਇਕੱਠ ਕਰਕੇ ਬਰਗਾੜੀ ਤੱਕ ਰੋਸ ਮਾਰਚ ਕੱਢਿਅਾ ਜਾਣਾ ਸੀ। ਫ਼ੈਡਰੇਸ਼ਨ ਦੇ ਜਨਰਲ ਸਕੱਤਰ ਭਾੲੀ ਮੇਜਰ ਸਿੰਘ ਕੰਗ ਨੇ ਕਿਹਾ ਕਿ ਬਾਦਲ ਸਰਕਾਰ ਪੰਥਕ ਆਗੂਆਂ ਅਤੇ ਸਿੱਖ ਪ੍ਰਚਾਰਕਾਂ ਨੂੰ ਗ੍ਰਿਫਤਾਰ ਕਰਕੇ ਮੋਦੀ ਸਰਕਾਰ ਨੂੰ ਖੁਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਬਾਦਲ ਸਰਕਾਰ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਨਹੀਂ ਫੜਦੀ ਪਰ ਸਿੱਖਾਂ ਨੂੰ ਝੂਠੇ ਕੇਸਾਂ ਚ ਫਸਾਇਆ ਜਾ ਰਿਹਾ ਹੈ।