Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
November 1984 Samagam at Banglore

ਨਵੰਬਰ 1984, ਇਕ ਨਾ ਭੁਲਣਯੋਗ ਖ਼ੂਨੀ ਸਾਕਾ – ਬੰਗਲੌਰ ਦੀਆਂ ਸੰਗਤਾਂ ਵੱਲੋਂ 1984 ਵਿਚ ਕਤਲ ਹੋਏ ਸਿੱਖਾਂ ਦੀ ਯਾਦ ਵਿਚ ਸਮਾਗਮ

ਨਵੰਬਰ 1984, ਇਕ ਨਾ ਭੁਲਣਯੋਗ ਖ਼ੂਨੀ ਸਾਕਾ – ਬੰਗਲੌਰ ਦੀਆਂ ਸੰਗਤਾਂ ਵੱਲੋਂ 1984 ਵਿਚ ਕਤਲ ਹੋਏ ਸਿੱਖਾਂ ਦੀ ਯਾਦ ਵਿਚ ਸਮਾਗਮ

ਬੰਗਲੌਰ, ਭਾਰਤ (ਨਵੰਬਰ 09, 2013): ਸਿੱਖ ਸਿਆਸਤ ਨਿਊਜ਼ ਨੂੰ ਬੰਗਲੌਰ ਤੋਂ ਸ. ਗੋਬਿੰਦ ਸਿੰਘ ਵੱਲੋਂ ਭੇਜੀ ਗਈ ਰਿਪੋਰਟ ਅਨੁਸਾਰ ਬੰਗਲੌਰ ਦੀ ਸਿੱਖ ਸੰਗਤ ਨੇ ਨਵੰਬਰ 1984 ਵਿਚ ਭਾਰਤ ਭਰ ਵਿਚ ਕਤਲ ਕੀਤੇ ਗਏ ਸਿੱਖਾਂ ਦੀ ਯਾਦ ਵਿਚ ਇਕ ਗੁਰਮਤਿ ਸਮਾਗਮ ਕਰਕੇ ਉਨ੍ਹਾਂ ਵਿਛੜੀਆਂ ਰੂਹਾਂ ਨੂੰ ਯਾਦ ਕੀਤਾ ਗਿਆ। ਇਹ ਰਿਪੋਰਟ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਸਾਂਝੀ ਕੀਤੀ ਜਾ ਰਹੀ ਹੈ:-

ਬੰਦੀ ਛੋੜ ਦਿਵਸ ਸਿੱਖ ਜਗਤ ਵਿਚ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੈਦ ਚੋਂ ਰਿਹਾ ਹੋਏ ਸਨ ਅਤੇ ਗੁਰੂ ਜੀ ਨੇ ਆਪਣੇ ਨਾਲ 52 ਹੋਰ ਹਿੰਦੂ ਰਾਜਿਆਂ ਨੂੰ ਵੀ ਕੈਦ ਚੋਂ ਆਜ਼ਾਦ ਕਰਵਾਇਆ ਸੀ। ਪਰ ਇਸ ਸਾਲ ਇਹ ਦਿਨ ਸਾਰੇ ਸਿੱਖ ਜਗਤ ਵਾਸਤੇ ਬਹੁਤ ਹੀ ਦੁਖਦਾਈ ਯਾਦਾਂ ਲੈ ਕੇ ਆਇਆ।

29 ਸਾਲ ਪਹਿਲਾਂ, ਨਵੰਬਰ ਦੇ ਪਹਿਲੇ ਹਫ਼ਤੇ ਦੌਰਾਨ ਦੇਸ਼-ਭਰ ਵਿਚ ਸਿੱਖਾਂ ਦਾ ਭਾਰੀ ਕਤਲੇਆਮ ਕੀਤਾ ਗਿਆ ਜਿਸ ਵਿਚ 30,000 ਨਿਰਦੋਸ਼ੇ ਸਿੱਖਾਂ ਨੂੰ ਇਸ ਆਜ਼ਾਦ ਅਤੇ ਜਮਹੂਰੀ ਕਹੇ ਜਾਣ ਵਾਲੇ ਦੇਸ਼ ਵਿਚ ਦਿਨ-ਦਿਹਾੜੇ ਮੌਤ ਦੇ ਘਾਟ ਉਤਾਰ ਦਿਤਾ ਗਿਆ।

November 1984 Samagam at Banglore31 ਅਕਤੂਬਰ 1984 ਵਾਲੇ ਦਿਨ ਜਦੋਂ ਭਾਈ ਬੇਅੰਤ ਸਿੰਘ ਜੀ ਤੇ ਭਾਈ ਸਤਵੰਤ ਸਿਘ ਜੀ ਨੇ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਲੀ ਭਾਰਤ ਦੀ ਪ੍ਰਧਾਨ-ਮੰਤਰੀ ਇੰਦਰਾ ਗਾਂਧੀ ਨੂੰ ਕੀਤੀ ਦਾ ਫ਼ਲ ਭੁਗਤਾਇਆ, ਤਾਂ ਰਾਤੋ-ਰਾਤ ਇੰਦਰਾ ਗਾਂਧੀ ਦੇ ਪੁੱਤਰ ਰਜੀਵ ਗਾਂਧੀ ਨੂੰ ਪ੍ਰਧਾਨ-ਮੰਤਰੀ ਦੀ ਕੁਰਸੀ ਤੇ ਬਿਠਾ ਦਿੱਤਾ ਗਿਆ। ਰਾਜੀਵ ਗਾਂਧੀ ਨੇ ਪ੍ਰਧਾਨ-ਮੰਤਰੀ ਬਣਦੇ ਸਾਰ ਹੀ ਆਪਣੇ ਕਾਰਕੂਨਾਂ ਅਤੇ ਪੁਲਿਸ ਨੂੰ ਇਹ ਖੁੱਲਾ ਤੇ ਸ਼ਰੇਆਮ ਹੁਕਮ ਦਿੱਤਾ ਕਿ ਸਿੱਖਾਂ ਦਾ ਖੁਰਾ ਖੋਜ ਮਿਟਾ ਦਿਓ।

ਹਿੰਦੁਸਤਾਨ ਦੀ ਅੱਨੀ ਅਤੇ ਫ਼ਿਰਕੂ ਜਨਤਾ ਨੇ ਸਰਕਾਰ ਦੇ ਇਸ ਹੁਕਮ ਦੀ ਦਿਲ ਲਗਾ ਕੇ ਪਾਲਨਾ ਕੀਤੀ ਅਤੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਵਿਚ ਕੋਈ ਕਸਰ ਨਹੀਂ ਛੱਡੀ। ਸਿੱਖਾਂ ਦੀਆਂ ਧੀਆਂ-ਭੈਣਾ ਦੀ ਇੱਜ਼ਤ ਲੁੱਟੀ ਗਈ। ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ ਉਹਨਾਂ ਨੂੰ ਜ਼ਿੰਦਾ ਸਾੜਿਆ ਗਿਆ। ਸਿੱਖਾਂ ਦੇ ਪਰਵਾਰਾਂ ਸਮੇਤ ਘਰਾਂ ਨੂੰ ਅੱਗਾਂ ਲਗਾ ਦਿੱਤੀਆਂ ਗਈਆਂ।

ਸਰਕਾਰੀ ਦਸਤਾਵੇਜ਼ਾਂ ਤੇ ਪਹਿਚਾਨ ਪੱਤਰਾਂ ਵਿਚੋਂ ਸਿਖਾਂ ਦੇ ਘਰਾਂ ਦਾ ਪਤਾ ਕੀਤਾ ਗਿਆ ਤੇ ਉਨ੍ਹਾਂ ਘਰਾਂ ਤੇ ਨਿਸ਼ਾਨ ਲਗਾ ਦਿੱਤੇ ਗਏ ਤਾਂ ਕਿ ਹਰ ਕੋਈ ਸਿੱਖਾਂ ਨੂੰ ਕਤਲ ਕਰ ਕੇ ‘ਪੁੰਨ’ ਕਮਾ ਸਕੇ। ਭਾਰਤੀ ਟੀ. ਵੀ. ਅਤੇ ਪ੍ਰਿੰਟ ਮੀਡੀਏ ਵਲੋਂ ਸਿੱਖਾਂ ਦੇ ਖਿਲਾਫ਼ ਭੜਕਾੳ ਪਰਚਾਰ ਕਰ ਕੇ ਹਿੰਦੂ ਜਨਤਾ ਨੂੰ ਸਿੱਖਾਂ ਦੇ ਕਤਲ ਵਾਸਤੇ ਉਕਸਾਇਆ ਗਿਆ। ਕਈ ਮਸ਼ਹੂਰ ਹਸਤੀਆਂ ਨੇ “ਖੂਨ ਕਾ ਬਦਲਾ ਖੂਨ” ਕਹ ਕੇ ਆਮ ਜਨਤਾ ਦਾ ਹੌਂਸਲਾ ਵਧਾਇਆ। ਦੇਸ਼ ਭਰ ਵਿਚ ਸਿੱਖਾਂ ਦੀ ਇਸ ਨਸਲਕੁਸ਼ੀ ਨੂੰ ਜਾਇਜ਼ ਸਾਬਿਤ ਕਰਨ ਲਈ ਭਾਰਤ ਦੇ ਨਵੇਂ ਬਣੇ ਪ੍ਰਧਾਨਮੰਤਰੀ ਰਜੀਵ ਗਾਂਧੀ ਨੇ ਬਿਆਨ ਦਿੱਤਾ ਕਿ “ਜਦ ਕੋਈ ਵੱਡਾ ਦਰਖ਼ਤ ਡਿੱਗਦਾ ਹੈ ਤਾਂ ਧਰਤੀ ਤਾਂ ਹਿਲਦੀ ਹੀ ਹੈ”।

ਸਾਰਾ ਹੀ ਭਾਰਤੀ ਤੰਤਰ ਅਤੇ ਭਾਰਤੀ ਜਨਤਾ, ਸਿੱਖਾਂ ਦੇ ਵੈਰੀ ਹੋ ਨਿਬੜੇ। ਸਿੱਖਾਂ ਦੀ ਕਿਸੇ ਨੇ ਸਾਰ ਨਾ ਲਈ। ਜ਼ਿਕਰਯੋਗ ਹੈ ਕਿ ਇਸ ਪੂਰੇ ਸਾਕੇ ਦੌਰਾਨ ਭਾਰਤ ਦੇ ਬਹੁ-ਗਿਣਤੀ ਹਿੰਦੂ ਵਰਗ ਦਾ ਰੋਲ ਬਹੁਤ ਹੀ ਨਿੰਦਣਯੋਗ ਰਿਹਾ। ਉਸ ਅੱਤ ਦੇ ਮਾੜੇ ਸਮੇ ਦੌਰਾਨ ਗਿਣਤੀ ਦੇ ਹੀ ਲੋਕਾਂ ਨੇ ਸਿੱਖਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਪਰ ਬਹੁ-ਗਿਣਤੀ ਹਿੰਦੂ ਵਰਗ ਨੇ ਸਿਧੇ ਜਾਂ ਅਸਿਧੇ ਤਰੀਕੇ ਨਾਲ ਇਸ ਨਸ਼ਲਕੁਸ਼ੀ ਵਿਚ ਆਪਣੀ ਹਿੱਸੇਦਾਰੀ ਪਾਈ । ਇਹ ਪੂਰਾ ਸਾਕਾ ਬਹੁ-ਗਿਣਤੀ ਦੀ ‘ਖਾਮੋਸ਼ ਪ੍ਰਵਾਨਗੀ’ (ਸ਼ਲਿੲਨਟ ਅਪਪਰੋਵੳਲ) ਤੋਂ ਬਿਨਾ ਸੰਭਵ ਨਹੀਂ ਸੀ ਹੋ ਸਕਦਾ। ਪ੍ਰਧਾਨ-ਮੰਤਰੀ ਰਜੀਵ ਗਾਂਧੀ ਦੇ ਇਸ ਬਹਾਦੁਰੀ ਭਰੇ ਕਾਰਨਾਮੇ ਤੋਂ ਖੁਸ਼ ਹੋ ਕੇ ਹਿੰਦੁਸਤਾਨ ਦੀ ਬਹੁਗਿਣਤੀ ਜਨਤਾ ਨੇ ਅਗਲੀਆਂ ਹੀ ਚੌਣਾਂ ਵਿਚ ਪੂਰਨ ਬਹੁਮਤ ਦੇ ਨਾਲ ਓਸ ਨੂੰ ਦੁਬਾਰਾ ਪ੍ਰਧਾਨ-ਮੰਤਰੀ ਬਣਾ ਕੇ ਇਸ ਬਹਾਦੁਰੀ ਦਾ ਤੋਹਫ਼ਾ ਦੇ ਦਿੱਤਾ।

ਅੱਜ ਇਸ ਸਾਕੇ ਦੇ 29 ਸਾਲ ਮਗਰੋਂ ਵੀ ਇੰਝ ਜਾਪਦਾ ਹੈ ਕਿ ਜਿਵੇਂ ਕੱਲ ਦੀ ਹੀ ਗੱਲ ਹੋਵੇ। ਸਿੱਖਾਂ ਦੀ ਸਮੂਹਕ ਯਾਦ ਵਿਚ ਉਹ ਜ਼ਖ਼ਮ ਅਜ ਵੀ ਤਰੋ-ਤਾਜ਼ਾ ਹਨ। ਆਧੁਨਿਕ ਸਿੱਖ ਇਤਿਹਾਸ ਦਾ ਇਹ ਖ਼ੂਨੀ ਸਾਕਾ ਨਾ ਹੀ ਭੁੱਲਣਯੋਗ ਹੈ ਤੇ ਨਾ ਹੀ ਬਖ਼ਸ਼ਣਯੋਗ ਹੈ ਅਤੇ ਸਿੱਖ ਕੌਮ ਰਹਿੰਦੀ ਦੁਨੀਆ ਤਕ ਇਸ ਤ੍ਰਾਸਦੀ ਨੂੰ ਯਾਦ ਰੱਖੇਗੀ।

ਬੰਗਲੌਰ ਦੀਆਂ ਸੰਗਤਾਂ ਨੇ ਗੁਰੂਦੁਆਰਾ ਸਾਹਿਬ ਅਲਸੂਰ ਵਿਖੇ ਉਨ੍ਹਾਂ ਕਤਲ ਹੋਏ ਬੇਦੋਸ਼ੇ ਸਿੱਖ ਵੀਰ-ਭੈਣਾਂ ਦੀ ਯਾਦ ਵਿਚ ਇਕ ਵਿਸ਼ੇਸ਼ ਉਪਰਾਲਾ ਕੀਤਾ ਜਿਸ ਵਿਚ ਸੰਗਤ ਵੱਲੋਂ 3 ਨਵੰਬਰ, 2013 ਨੂੰ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ ਅਤੇ ਬਾਅਦ ਵਿਚ ਸਮੂਹਿਕ ਅਰਦਾਸ ਵੀ ਕੀਤੀ ਗਈ।

ਸੰਗਤਾਂ ਵੱਲੋਂ ਮੋਮਬੱਤੀਆਂ ਤੇ ਦੀਵੇ ਬਾਲ ਕੇ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ। ਵਿਸ਼ੇਸ਼ ਦੀਵਾਨ ਸਜਾਏ ਗਏ ਅਤੇ ਗ੍ਰੰਥੀ ਜੀ ਨੇ ਸੰਬੰਧਤ ਇਤਿਹਾਸ ਦੀ ਕਥਾ ਵੀ ਕੀਤੀ।

ਬੰਗਲੌਰ ਦੀ ਸਿੱਖ ਸੰਗਤ ਨੇ ਇਸ ਦਿਨ ਪਟਾਕੇ ਚਲਾਉਣ ਤੋਂ ਵੀ ਪਰਹੇਜ਼ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਰਤ ਅੰਦਰ ਸਿੱਖ ਕੌਮ ਦੀ ਸਥਿਤੀ ਬਾਰੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਮਝ (Perception) ਰਵਾਇਤੀ ਸਿੱਖ ਸੋਚਣੀ ਨਾਲੋਂ ਅਹਿਮ ਰੂਪ ਵਿਚ ਅਲੱਗ ਸੀ।
ਜਿਕਰਯੋਗ ਹੈ ਕਿ ਇਹਨਾਂ ਦੋਸ਼ੀਆਂ ਵਿਰੁੱਧ 1993 ਵਿੱਚ ਵੀ ਕੇਸ ਚੱਲਿਆ ਸੀ ਜੋ ਕਿ 1994 ਵਿੱਚ ਬੰਦ ਕਰ ਦਿੱਤਾ ਗਿਆ ਸੀ, ਸਾਲ 2016 ਤੋਂ ਇਹ ਕੇਸ ਮੁੜ ਅਦਾਲਤ ਵਿੱਚ ਚਲਾਇਆ
ਲੰਘੇ ਸ਼ੁੱਕਰਵਾਰ (24 ਅਗਸਤ ਨੂੰ) ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਬਰਤਾਨੀਆ ਦੀ ਪਾਰਲੀਮੈਂਟ ਵਿੱਚ ਸਵਾਲ-ਜਾਵਬ ਦੌਰਾਨ ਇਹ ਗੱਲ ਕਹੀ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਵਿੱਚ ਕਾਂਗਰਸ ਪਾਰਟੀ ਸ਼ਾਮਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਪੱਤਰ ਲਿਖ ਕੇ ਹੋਂਦ ਚਿੱਲੜ ਸਿੱਖ ਕਤਲੇਆਮ (ਨਵੰਬਰ 1984) ਵਿਚ ਸ਼ਾਮਲ ਪੁਲਿਸ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: