Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜੋੜ ਮੇਲ ਨੂੰ ਗੁਰਮਰਿਯਾਦਾ ਅਨੁਸਾਰ ਮਨਾਉਣ ਸਬੰਧੀ ਮਤਾ ਪਾਸ

ਜੋੜ ਮੇਲ ਨੂੰ ਗੁਰਮਰਿਯਾਦਾ ਅਨੁਸਾਰ ਮਨਾਉਣ ਸਬੰਧੀ ਮਤਾ ਪਾਸ

ਮਸਤੂਆਣਾ ਸਾਹਿਬ –  ਪਿਛਲੇ 1 ਸਾਲ ਤੋਂ ਜੋੜ ਮੇਲਿਆਂ ਦੀ ਹਾਲਤ ਨੂੰ ਰਵਾਇਤ ਅਨੁਸਾਰ ਕਰਨ ਦੇ ਲਈ ਸੰਗਤਾਂ ਅਤੇ ਸਿੱਖ ਜਥਾ ਮਾਲਵਾ ਵੱਲੋਂ ਹੰਭਲਾ ਮਾਰਿਆ ਜਾ ਰਿਹਾ ਹੈ ਇਸੇ ਤਹਿਤ ਸ. ਜਸਵੰਤ ਸਿੰਘ ਖਹਿਰਾ (ਸਕੱਤਰ ਅਕਾਲ ਕਾਲਜ ਕੌਂਸਲ), ਬਾਬਾ ਹਰਬੇਅੰਤ ਸਿੰਘ (ਮੁੱਖ ਸੇਵਾਦਾਰ, ਗੁਰਦੁਆਰਾ ਸਾਹਿਬ ਮਾਤਾ ਭੋਲੀ ਕੌਰ ਜੀ) ਅਤੇ ਬਾਬਾ ਦਰਸ਼ਨ ਸਿੰਘ (ਮੁੱਖ ਸੇਵਾਦਾਰ, ਗੁਰਦੁਆਰਾ ਅੰਗੀਠਾ ਸਾਹਿਬ) ਨੂੰ ਕੁਝ ਸਮਾਂ ਪਹਿਲਾ ਸੰਗਤ ਦੇ ਹੁਕਮ ਦੀਆਂ ਲਿਖਤੀ ਅਤੇ ਮਤੇ ਦੀਆਂ ਕਾਪੀਆਂ ਸੌਪੀਆਂ ਗਈਆਂ ਸਨ। ਬਾਬਾ ਹਰਬੇਅੰਤ ਸਿੰਘ (ਮੁੱਖ ਸੇਵਾਦਾਰ, ਗੁਰਦੁਆਰਾ ਸਾਹਿਬ ਮਾਤਾ ਭੋਲੀ ਕੌਰ ਜੀ) ਅਤੇ ਬਾਬਾ ਦਰਸ਼ਨ ਸਿੰਘ (ਮੁੱਖ ਸੇਵਾਦਾਰ, ਗੁਰਦੁਆਰਾ ਅੰਗੀਠਾ ਸਾਹਿਬ) ਵੱਲੋਂ ਸੰਗਤਾਂ ਦਾ ਹੁਕਮ ਮੰਨਦਿਆਂ ਹੋਇਆ ਜੋੜ ਮੇਲਿਆਂ ਨੂੰ ਰਵਾਇਤ ਅਨੁਸਾਰ ਮਨਾਉਣ ਦਾ ਮਤਾ ਪਾ ਦਿੱਤਾ ਗਿਆ ਸੀ ਅਤੇ ਹੁਣ ਬੀਤੇ ਦਿਨੀਂ ਅਕਾਲ ਕਾਲਜ ਕੌਂਸਲ ਦੇ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ ਅਤੇ ਸਮੂਹ ਕੌਂਸਲ ਮੈਂਬਰਾਂ ਵਲੋਂ ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਨੂੰ ਗੁਰਮਰਿਯਾਦਾ ਅਨੁਸਾਰ ਮਨਾਉਣ ਸਬੰਧੀ ਮਤਾ ਪਾਸ ਕੀਤਾ ਗਿਆ।

ਟਰੈਕਟਰਾਂ ’ਤੇ ਡੈੱਕ, ਲੰਗਰਾਂ ਵਿੱਚ ਸਪੀਕਰ ਅਤੇ ਗੁਰਦੁਆਰਾ ਸਾਹਿਬਾਨ ਦੀ ਹਦੂਦ ਅੰਦਰ ਗੁਰਮਤਿ ਤੋਂ ਉਲਟ ਦੁਕਾਨਾਂ ਬਾਬਤ ਅਕਾਲ ਕਾਲਜ ਕੌਂਸਲ ਵੱਲੋਂ ਕੀਤੀ ਗਈ ਮੀਟਿੰਗ ਦੌਰਾਨ ਫੈਸਲੇ ਲਏ ਗਏ। ਇਸ ਸਬੰਧੀ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਸਣੇ ਹੋਰ ਮੈਂਬਰਾਂ ਨੇ ਦੱਸਿਆ ਕਿ ਵੀਹਵੀਂ ਸਦੀ ਦੀ ਮਹਾਨ ਸ਼ਖਸੀਅਤ ਬਾਬਾ ਅਤਰ ਸਿੰਘ ਦੀ ਯਾਦ ਵਿੱਚ ਹਰ ਸਾਲ 30, 31 ਜਨਵਰੀ ਅਤੇ 1 ਫਰਵਰੀ ਨੂੰ ਮਸਤੂਆਣਾ ਸਾਹਿਬ ਵਿਖੇ ਜੋੜ ਮੇਲ ਹੁੰਦਾ ਹੈ।

ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

ਅਕਾਲ ਕਾਲਜ ਕੌਂਸਲ ਵੱਲੋਂ ਮਤਾ ਪਾਉਂਦਿਆਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਸਾਲਾਨਾ ਜੋੜ ਮੇਲ ਦੌਰਾਨ ਹਰ ਇਕ ਪੰਡਾਲ ਦੇ ਸਪੀਕਰਾਂ ਦੀ ਅਵਾਜ਼ ਸਿਰਫ਼ ਪੰਡਾਲ ਤੱਕ ਸੀਮਤ ਰੱਖਣ ਦਾ ਪ੍ਰਬੰਧ ਕੀਤਾ ਜਾਵੇ। ਇਸ ਲਈ ਯੂਨਿਟਾਂ ਵਾਲੇ ਸਪੀਕਰਾਂ ਦੀ ਥਾਂ ਬਕਸਿਆਂ ਵਾਲੇ ਸਪੀਕਰਾਂ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾਵੇ। ਇਸ ਤੋਂ ਇਲਾਵਾ ਮਤੇ ਵਿੱਚ ਕਿਹਾ ਗਿਆ ਹੈ ਕਿ ਵੱਖ ਵੱਖ ਪਿੰਡਾਂ ਵੱਲੋਂ ਸਜਾਏ ਜਾਂਦੇ ਲੰਗਰਾਂ ਵਿਚ, ਸਪੀਕਰ ਨਾ ਲਗਾਏ ਜਾਣ ਅਤੇ ਇਕ ਲੰਗਰ ਪਿੱਛੇ ਸਿਰਫ਼ ਇਕ ਜਾਂ ਦੋ ਸਾਧਨਾਂ (ਟਰੈਕਟਰ-ਟਰਾਲੀ ਜਾਂ ਜੀਪ ਆਦਿ) ਨੂੰ ਹੀ ਆਉਣ ਦਿੱਤਾ ਜਾਵੇ।

ਮਤੇ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜੋੜ-ਮੇਲੇ ਅੰਦਰ ਟਰੈਕਟਰਾਂ ਤੇ ਡੈੱਕ ਨਾ ਲਗਾਏ ਜਾਣ। ਕੌਂਸਲ ਸਕੱਤਰ ਜਸਵੰਤ ਸਿੰਘ ਖਹਿਰਾ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਮਤਿਆਂ ਦਾ ਉਤਾਰਾ ਡੀਸੀ ਅਤੇ ਐਸਐਸਪੀ ਸੰਗਰੂਰ ਨੂੰ ਭੇਜ ਕੇ ਮਤਿਆਂ ਨੂੰ ਲਾਗੂ ਕਰਾਉਣ ਲਈ ਪ੍ਰਸਾਸ਼ਨ ਤੋਂ ਸਹਿਯੋਗ ਦੀ ਮੰਗ ਕੀਤੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਕਾਲ ਕਾਲਜ ਕੌਂਸਲ ਦੇ ਪ੍ਰਬੰਧਕ ਅਤੇ ਸਿੱਖ ਜਥਿਆਂ ਦੇ ਨੁਮਾਇੰਦਿਆਂ ਨੇ ਸਾਂਝੇ ਤੌਰ ’ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ 99ਵੀਂ ਯਾਦ ਦੌਰਾਨ
ਮਸਤੂਆਣਾ ਸਾਹਿਬ ਦੇ ਜੋੜ ਮੇਲੇ ਦਾ ਮਾਹੌਲ ਗੁਰਮਤਿ ਅਨੁਸਾਰੀ ਕਰਨ ਦੀ ਬੀਤੇ ਵਰ੍ਹੇ ਸ਼ੁਰੂ ਹੋਈ ਮੁਹਿੰਮ ਇਸ ਸਾਲ ਵੀ ਸਫਲਤਾ ਨਾਲ ਜਾਰੀ ਹੈ। ਇਸ ਮੁਹਿੰਮ ਨੂੰ ਜੋੜ ਮੇਲੇ ਦੇ ਸਾਰੇ
ਬੀਤੇ ਸਮੇਂ ਵਿਚ ਸਿੱਖ ਧਾਰਮਿਕ ਤੇ ਇਤਿਹਾਸਕ ਜੋੜ-ਮੇਲਾਂ ਵਿਚ ਸਿੱਖੀ ਰੰਗਤ ਦੀ ਥਾਂ ਦੁਨਿਆਵੀ ਰੰਗ-ਤਮਾਸ਼ਿਆਂ ਦਾ ਪ੍ਰਭਾਵ ਵਧਣ ਕਰਕੇ ਇਹਨਾ ਜੋੜ-ਮੇਲਾਂ ਦੇ ਮਹੌਲ ਵਿਚ ਵਿਗਾੜ ਆਏ ਹਨ।
ਇਲਾਕੇ ਦੀ ਸਿੱਖ ਸੰਗਤ, ਮਸਤੂਆਣਾ ਸਾਹਿਬ ਦੇ ਪ੍ਰਬੰਧਕ ਅਤੇ ਪੰਥ ਸੇਵਾ ਵਿੱਚ ਵਿਚਰ ਰਹੇ ਸਿੱਖ ਜਥਿਆਂ ਵਲੋਂ ਸਾਂਝੀ ਪੱਤਰਕਾਰ ਮਿਲਣੀ ਵਿੱਚ ਮਸਤੂਆਣਾ ਸਾਹਿਬ ਵਿਖੇ ਇਸ ਵਾਰ ਦੇ ਜੋੜ ਮੇਲੇ ਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: