Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕੈਲੇਫੋਰਨੀਆਂ ਦੇ ਸਿੱਖਾਂ ਨੇ ਜਾਤ ਵਿਰੋਧੀ ਬਿੱਲ ਦੀ ਕੀਤੀ ਹਮਾਇਤ

ਕੈਲੇਫੋਰਨੀਆਂ ਦੇ ਸਿੱਖਾਂ ਨੇ ਜਾਤ ਵਿਰੋਧੀ ਬਿੱਲ ਦੀ ਕੀਤੀ ਹਮਾਇਤ

ਚੰਡੀਗੜ੍ਹ –  ਇਹਨਾਂ ਦਿਨਾਂ ‘ਚ ਕੈਲੇਫੋਰਨੀਆ ਵਿੱਚ ਇੱਕ ਬਿੱਲ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਵਿੱਚ ਜਾਤ ਨੂੰ ਲੈ ਕੇ ਕੋਈ ਕਿਸੇ ਨਾਲ ਵਿਤਕਰਾ ਨਹੀਂ ਕਰ ਸਕਦਾ। ਕੁਝ ਸਮਾਂ ਪਹਿਲਾਂ  ਇੱਥੋਂ ਦੀਆਂ ਕੰਪਿਊਟਰ ਅਤੇ ਆਈ ਟੀ ਕੰਪਨੀਆਂ ਵਿੱਚ ਭਾਰਤ ਉੱਚ ਜਾਤੀ ਖ਼ਾਸ ਕਰ ਬ੍ਰਾਹਮਣ ਵੱਲੋਂ ਨੀਵੇਂ ਸਮਝੀਆਂ ਜਾਤੀਆਂ ਖ਼ਾਸ ਕਰ ਦਲਿਤ ਭਾਈਚਾਰੇ ਨਾਲ ਵਿਤਕਰੇ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਇਸ ਮਸਲੇ ਨੂੰ ਗੰਭੀਰਤਾ ਨਾਲ ਲੈਦੇ ਹੋਏ ਰਾਜ ਦੀ ਸੈਨੇਟਰ ਆਈਸ਼ਾ ਵਹਾਬ ਨੇ ਇੱਕ ਬਿੱਲ ਪੇਸ਼ ਕੀਤਾ ਜਿਸ ਨਾਲ ਨੌਕਰੀਆਂ ਵਿੱਚ ਇਹ ਵਿਤਕਰਾ ਕਰਣ ਵਾਲੇ ਨੂੰ ਸਜ਼ਾ ਮਿਲ ਸਕੇਗੀ। ਸੈਨੇਟ ਵਿੱਚ ਇਹ ਬਿੱਲ 34-1 ਵੋਟਾਂ ਨਾਲ ਪਾਸ ਹੋ ਗਿਆ ਹੈ ਅਤੇ ਇਹ ਬਿੱਲ ਅਸੈਂਬਲੀ ਚੋ ਪਾਸ ਹੋਣਾ ਬਾਕੀ ਹੈ।

ਕੈਲੇਫੋਰਨੀਆਂ ਵਿੱਚ ਵਸਦੇ ਸਿੱਖਾਂ ਵੱਲੋਂ ਵੀ ਦਲਿਤ ਅਤੇ ਭਾਰਤ ਦੀਆਂ ਹੋਰ ਘੱਟ-ਗਿਣਤੀਆਂ ਨਾਲ ਹੁੰਦੇ ਇਸ ਵਿਤਕਰੇ  ਤੇ  ਜਾਤ ਵਿਰੋਧੀ ਬਿੱਲ ਦੀ ਹਮਾਇਤ ਕੀਤੀ ਹੈ।

ਕੈਲੇਫੋਰਨੀਆਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਅਤੇ ਸੰਸਥਾਵਾਂ ਇਸ ਬਿੱਲ ਦੀ ਹਮਾਇਤ ਤੇ ਉੱਤਰ ਆਈਆਂ ਹਨ।

ਜਕਾਰਾ ਦੇ ਭਾਈ ਨੈਣਦੀਪ ਸਿੰਘ ਨੇ ਕਿਹਾ ਕਿ ਸਿੱਖ ਸਿਧਾਂਤ ਦੀ ਨਜ਼ਰ ਵਿੱਚ ਅਸੀਂ ਜਾਤੀ ਵਿਤਕਰਾ ਕਰਣ ਵਾਲੀ ਕੌਮ ਨਾਲ ਨਹੀਂ ਖੜ੍ਹ ਸਕਦੇ। ਉਹਨਾਂ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਕੁੱਝ ਸ਼ਰਾਰਤੀ ਅਨਸਰਾਂ ਨੇ ਯੂਬਾ ਸਿਟੀ ਦੇ ਕੁਝ ਗੁਰੂ ਘਰਾਂ ਦੇ ਪ੍ਰਬੰਧਕਾਂ  ਨੂੰ ਬਿੱਲ ਦੇ ਵਿਰੁੱਧ ਗੁੰਮਰਾਹ ਕਰਕੇ ਇਸ ਬਿੱਲ ਦੀ ਵਿਰੋਧਤਾ ਕਰਵਾਈ ਗਈ ਸੀ ਪਰ ਅੱਜ ਸਾਰੇ ਗੁਰਦੂਆਰਿਆਂ ਦੇ ਪ੍ਰਬੰਧਕਾਂ  ਨੇ ਇਕੱਠੇ ਹੋ ਕੇ ਇਸ ਬਿੱਲ ਦੀ ਹਮਾਇਤ ਕਰਣ ਦਾ ਫੈਸਲਾ ਲਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਸਾਕਾ ਨਕੋਦਰ 1986 ਦੌਰਾਨ ਸ਼ਹੀਦ ਹੋਣ ਵਾਲੇ ਸਿੰਘਾਂ ਦੀ ਯਾਦ ਵਿੱਚ ਸੈਨ ਹੋਜ਼ੇ , ਕੈਲੀਫ਼ੋਰਨੀਆ ਵਿਖੇ ਇੱਕ ਸ਼ਹੀਦੀ ਸਮਾਗਮ ਹੋਇਆ। ਸ਼ਹੀਦ
ਅਮਰੀਕਾ ਵਿਚ ਪ੍ਰਵਾਸੀ ਸਮਾਜ ਦੇ ਮਨੁੱਖੀ ਹੱਕਾਂ ਦੇ ਮਸਲਿਆਂ ਦੇ ਨਾਲ-ਨਾਲ ਅਮਰੀਕਾ ਰਹਿੰਦੇ ਸਿੱਖਾਂ ਉੱਤੇ ਪੈਂਦੇ ਇਸਦੇ ਅਸਰ ਅਤੇ ਵੱਖੋ-ਵੱਖਰੀਆਂ ਸਮਾਜਕ ਚੁਣੌਤੀਆਂ ਬਾਰੇ ਗਿਆਨਪੂਰਨ ਸਮਝ ਵਿਕਸਤ ਕਰਨ ਲਈ ਖੌਜ ਕਾਰਜ
ਅਜਿਹੀਆਂ ਬੀਬੀਆਂ ਬਹੁਤ ਘੱਟ ਹੁੰਦੀਆਂ ਨੇ ਜੋ ਆਪਣੇ ਸਿਰੜ ਉਤੇ ਸਦਾ ਪਹਿਰਾ ਦੇਂਦੀਆਂ ਨੇ। ਬੀਬੀ ਜੀ ਦੀ ਕੁਰਬਾਨੀ ਨੂੰ ਪੰਥ ਸਦਾ ਯਾਦ ਰਖੇਗਾ। ਇਹ ਵੀ ਇਕ ਵੈਰਾਗ ਮਈ ਪਲ ਸੀ
ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਹਰਮਿੰਦਰ ਸਿੰਘ ਸ਼ਾਮ ਚੁਰਾਸੀ, ਭਾਈ ਬਲਧੀਰ ਸਿੰਘ ਫੌਜੀ ਰਾਮਗੜ੍ਹ ਅਤੇ ਭਾਈ ਝਲਮਣ ਸਿੰਘ ਰਾਜੋਵਾਲ ਗੋਰਸੀਆਂ ਦੀ 4 ਫਰਵਰੀ 1986 ਵਾਲੇ ਦਿਨ ਨਕੋਦਰ ਵਿਚ ਸ੍ਰੀ ਗੁਰੂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: