Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਡਾ. ਅੰਬੇਦਕਰ ਅਤੇ ਰੰਘਰੇਟਿਆ ਪ੍ਰਤੀ ਭਾਜਪਾ ਤੇ ਆਰ.ਐਸ.ਐਸ. ਦਾ ਹੇਜ ਮਹਿਜ ਚੋਣ ਢਕਵੰਜ: ਮਾਨ

ਡਾ. ਅੰਬੇਦਕਰ ਅਤੇ ਰੰਘਰੇਟਿਆ ਪ੍ਰਤੀ ਭਾਜਪਾ ਤੇ ਆਰ.ਐਸ.ਐਸ. ਦਾ ਹੇਜ ਮਹਿਜ ਚੋਣ ਢਕਵੰਜ: ਮਾਨ

ਫ਼ਤਹਿਗੜ੍ਹ ਸਾਹਿਬ: ਅੱਜ ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਾਨ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਕਿਹਾ ਗਿਆ ਹੈ ਕਿ ਭਾਜਪਾ ਅਤੇ ਆਰ.ਐਸ.ਐਸ. ਵੱਲੋਂ ਡਾ. ਅੰਬੇਦਕਰ ਸਾਹਿਬ ਅਤੇ ਰੰਘਰੇਟਿਆਂ ਪ੍ਰਤੀ ਉੱਠਿਆ ਹੇਜ ਵਕਤੀ ਹਿੱਤਾਂ ਤੋਂ ਪ੍ਰੇਰਿਤ ਹੈ। ੳਨ੍ਹਾਂ ਕਿਹਾ ਕਿ ਇਹ ਹੇਜ ਮਹਿਜ਼ ਚੋਣ ਢਕਵੰਜ ਹੈ।

ਸ. ਮਾਨ ਨੇ ਕਿਹਾ ਕਿ ਡਾ. ਅੰਬੇਦਕਰ ਨੇ ਹਿੰਦ ਦੇ ਵਿਧਾਨ ਵਿਚ ਗ਼ਰੀਬਾਂ, ਰੰਘਰੇਟਿਆਂ ਅਤੇ ਮਜ਼ਲੂਮਾਂ ਦੇ ਹੱਕ-ਹਕੂਕਾ ਨੂੰ ਸੁਰੱਖਿਅਤ ਕਰਨ ਲਈ ਮਜ਼ਬੂਤ ਪ੍ਰਬੰਧ ਕੀਤੇ ਸਨ ਪਰ ਹਿੰਦੂਤਵੀ ਬਹੁਗਿਣਤੀ ਨੇ ਵਿਧਾਨ ਵਿਚ ਸੈਕੜਿਆਂ ਵਾਰ ਤਬਦੀਲੀਆ ਕਰਕੇ ਡਾ. ਅੰਬੇਦਕਰ ਦੇ ਵੱਲੋਂ ਇਸ ਵਿਧਾਨ ਰਾਹੀ ਸਿਰਜੇ ਜਾਣ ਵਾਲੇ ਬਰਾਬਰਤਾ ਅਤੇ ਅੱਛੇ ਸਮਾਜ ਦੀ ਭਾਵਨਾ ਨੂੰ ਬਿਲਕੁਲ ਖ਼ਤਮ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਜਦੋਂ 1950 ਵਿਚ ਇਹ ਵਿਧਾਨ ਲਾਗੂ ਹੋਇਆ ਸੀ ਤਾਂ ਆਰ.ਐਸ.ਐਸ. ਇਸ ਵਿਧਾਨ ਨੂੰ ਬਿਲਕੁਲ ਨਹੀਂ ਸੀ ਮੰਨਦੀ ਕਿਉਂਕਿ ਇਹ ਹਿੰਦੂਤਵੀ ਜਥੇਬੰਦੀ ਮਨੂੰ ਸਿਮਰਤੀ ਨੂੰ ਮੰਨਦੀ ਹੈ, ਜਿਸ ਅਨੁਸਾਰ ਮਜਲੂਮਾਂ ਦੇ ਕੋਈ ਹੱਕ ਨਹੀਂ ਸਨ। ਲੇਕਿਨ ਅੱਜ ਆਪਣੀ ਵੋਟ ਸਿਆਸਤ ਨੂੰ ਮੁੱਖ ਰੱਖਦੇ ਹੋਏ ਭਾਜਪਾ ਤੇ ਆਰ. ਐਸ. ਐਸ. ਆਦਿ ਫਿਰਕੂ ਜਮਾਤਾਂ ਡਾ. ਅੰਬੇਦਕਰ ਸਾਹਿਬ ਦੀ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਪ੍ਰਸੰਸ਼ਾਂ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਇਹਨਾਂ ਫਿਰਕੂ ਹੁਕਮਰਾਨਾਂ ਦੇ ਮਨ ਵਿਚ ਅੱਜ ਵੀ ਮਨੂੰ ਸਿਮਰਤੀ ਦੀ ਮਨੁੱਖਤਾ ਵਿਰੋਧੀ ਸੋਚ ਪ੍ਰਬਲ ਹੈ ਅਤੇ ਉਸ ਨੂੰ ਅਮਲੀ ਰੂਪ ਦੇਣਾ ਚਾਹੁੰਦੇ ਹਨ।

ਡਾ. ਬੀਮ ਰਾਓ ਅੰਬੇਦਕਰ
ਡਾ. ਬੀਮ ਰਾਓ ਅੰਬੇਦਕਰ

ਸ. ਮਾਨ ਨੇ ਕਿਹਾ ਕਿ ਆਪਣੇ ਮਨਸੂਬਿਆਂ ਦੀ ਪੂਰਤੀ ਲਈ ਭਾਜਪਾ ਤੇ ਆਰ. ਐਸ. ਐਸ. ਡਾ. ਅੰਬੇਦਕਰ ਅਤੇ ਰੰਘਰੇਟਿਆਂ ਪ੍ਰਤੀ ਬਣਾਉਟੀ ਪਿਆਰ ਅਤੇ ਸਤਿਕਾਰ ਜਤਾ ਰਹੀਆਂ ਹਨ। ਮਾਨ ਦਲ ਦੇ ਮੁਖੀ ਨੇ ਅੱਗੇ ਦਾਅਵਾ ਕੀਤਾ ਕਿ ਭਾਜਪਾ ਤੇ ਆਰ. ਐਸ. ਐਸ. ਵਰਗੀਆਂ ਵਿਰਕੂ ਜਮਾਤਾਂ ਕਦੀ ਵੀ ਰੰਘਰੇਟਿਆ ਅਤੇ ਗ਼ਰੀਬਾਂ ਨੂੰ ਭਰਮਾ ਕੇ ਉਨ੍ਹਾਂ ਦੀਆਂ ਵੋਟਾਂ ਪ੍ਰਾਪਤ ਨਹੀਂ ਕਰ ਸਕਣਗੀਆਂ।

ਸ. ਮਾਨ ਨੇ ਅੰਤ ਵਿਚ ਹਿੰਦ ਵਿਚ ਵੱਸਣ ਵਾਲੇ ਰੰਘਰੇਟਿਆ, ਗ਼ਰੀਬਾਂ, ਮਜ਼ਲੂਮਾਂ, ਲਤਾੜੇ ਵਰਗਾਂ ਨੂੰ ਉਚੇਚੇ ਤੌਰ ਤੇ ਅਪੀਲ ਕਰਦੇ ਹੋਏ ਕਿਹਾ ਕਿ ਬੀਜੇਪੀ, ਆਰ.ਐਸ.ਐਸ. ਆਦਿ ਹਿੰਦੂਤਵ ਜਮਾਤਾਂ ਨੇ ਨਾ ਬੀਤੇ ਸਮੇਂ ਵਿਚ, ਨਾ ਅਜੋਕੇ ਸਮੇਂ ਵਿਚ ਉਪਰੋਕਤ ਵਰਗਾਂ ਨੂੰ ਬਰਾਬਰਤਾ ਦੇ ਹੱਕ ਅਤੇ ਇਨਸਾਫ ਦਿੱਤਾ ਅਤੇ ਨਾ ਹੀ ਇਹ ਭਵਿੱਖ ਵਿਚ ਅਜਿਹਾ ਆਪਣੀ ਸੌੜੀ ਸੋਚ ਕਾਰਨ ਕਰ ਸਕਣਗੇ। ਇਸ ਲਈ ਉਪਰੋਕਤ ਵਰਗ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਇਸ ਦੀਆਂ ਸਹਿਯੋਗੀ ਜਥੇਬੰਦੀਆਂ ਜੋ ਗੁਰੂ ਸਾਹਿਬਾਨ ਦੀ ਸਰਬੱਤ ਦੇ ਭਲੇ ਵਾਲੀ ਮਨੁੱਖਤਾ ਪੱਖੀ ਸੋਚ ਨੂੰ ਲੈਕੇ ਇਥੇ ਸਮੱੁਚੇ ਵਰਗਾਂ ਦਾ ਸਾਂਝਾ ਬਰਾਬਰਤਾ ਦੀ ਸੋਚ ਵਾਲਾ ਰਾਜ ਪ੍ਰਬੰਧ ਕਾਇਮ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਆਉਣ ਵਾਲੀਆਂ ਅਸੈਬਲੀ ਅਤੇ ਐਸ.ਜੀ.ਪੀ.ਸੀ. ਦੀਆਂ ਚੋਣਾਂ ਵਿਚ ਇਮਾਨਦਾਰੀ ਨਾਲ ਸਾਥ ਦੇਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰੱਖੜ ਪੁੰਨਿਆਂ ਮੌਕੇ ਲੰਘੀ 29 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਪੰਜਾਬ ਵਿੱਚ 1 ਜੂਨ ਨੂੰ ਇੰਡੀਅਨ ਪਾਰਲੀਮੈਂਟ (ਲੋਕ ਸਭਾ) ਦੇ ਮੈਂਬਰਾਂ ਦੀ ਚੋਣ ਵਾਸਤੇ ਵੋਟਾਂ ਪੈਣ ਜਾ ਰਹੀਆਂ ਹਨ। ਇਸ ਦੌਰਾਨ ਸਿੱਖਾਂ ਅਤੇ ਪੰਜਾਬ ਦੀ ‘ਸਿੱਖ ਵੋਟ ਰਾਜਨੀਤੀ’ ਵਿੱਚ ਰੁਚੀ
ਕਸ਼ਮੀਰ ਅੰਦਰ ਭਾਰਤ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ, ਫਾਸਾਵਾਦੀ ਹਕੂਮਤ ਵੱਲੋਂ ਰਾਜ ਨੂੰ ਮਿਲੇ ਵਿਸ਼ੇਸ਼ ਰੁਤਬੇ ਅਤੇ ਅਧਿਕਾਰਾਂ ਨੂੰ ਤਾਨਾਸ਼ਾਹੀ ਰਵੱਈਏ ਨਾਲ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: