Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
MILK LASSI

ਪੰਜਾਬੀ ਸੱਭਿਆਚਾਰ ਉੱਤੇ ਇੱਕ-ਪਾਸੜ ਅਸਰ?

ਪੰਜਾਬੀ ਸੱਭਿਆਚਾਰ ਉੱਤੇ ਇੱਕ-ਪਾਸੜ ਅਸਰ?

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਪੰਜਾਬੀ ਵਿਭਾਗ ਮੁਖੀ,  ਡਾ. ਸਿਕੰਦਰ ਸਿੰਘ ਨੇ ਕਨੇਡਾ ਦੇ ਔਟਵਾ ਸ਼ਹਿਰ ਦੀ ਇੱਕ ਹੱਟੀ ਦੇ ਖਾਨੇ ਦੀ ਤਸਵੀਰ ਸਾਂਝੀ ਕਰਦਿਆਂ ਪੰਜਾਬੀ ਸੱਭਿਆਚਾਰ ਉੱਤੇ ਪੈ ਰਹੇ ਇੱਕ-ਪਾਸੜ ਅਸਰ ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬੀ ਖਾਣਾ ਅਤੇ ਪੰਜਾਬੀ ਸੱਭਿਆਚਾਰ ਦੇ ਹੋਰ ਅਨੇਕਾਂ ਪੱਖ ਵਿਦੇਸ਼ਾਂ ਤੱਕ ਪਹੁੰਚੇ ਹਨ, ਪਰ ਸੱਭਿਆਚਾਰਕ ਅਸਰ ਦੇ ਨੁਕਤੇ ਤੋਂ ਇਸ ਵਰਤਾਰੇ ਨੂੰ ਕੇਵਲ ਦੁਵੱਲੇ ਸੱਭਿਆਚਾਰਕ ਵਟਾਂਦਰੇ ਵਜੋਂ ਨਹੀਂ ਵੇਖਿਆ ਜਾ ਸਕਦਾ। ਡਾ. ਸਿਕੰਦਰ ਸਿੰਘ ਨੇ ਕੁਝ ਅਹਿਮ ਨੁਕਤੇ ਸਾਂਝੇ ਕੀਤੇ ਹਨ ਜੋ ਅਸੀ ਸਿੱਖ ਸਿਆਸਤ ਦੇ ਪਾਠਕਾਂ ਨਾਲ ਇੰਨ-ਬਿੰਨ ਸਾਂਝੇ ਕਰ ਰਹੇ ਹਾਂ

ਕਨੇਡਾ ਦੇ ਔਟਵਾ ਸ਼ਹਿਰ ਦੀ ਇੱਕ ਹੱਟੀ ਦੇ ਖਾਨੇ ਦੀ ਤਸਵੀਰ
ਕਨੇਡਾ ਦੇ ਔਟਵਾ ਸ਼ਹਿਰ ਦੀ ਇੱਕ ਹੱਟੀ ਦੇ ਖਾਨੇ ਦੀ ਤਸਵੀਰ

1. ਪੰਜਾਬ ਵਿੱਚ ਵਲਾਇਤੀ ਖਾਣਾ ਇੰਨਾ ਵੱਧ ਗਿਆ ਕਿ ਹਰ ਸ਼ਹਿਰ ਪਿੰਡ ਵਿੱਚ ਇਹ ਪੰਜਾਬੀ ਸੱਭਿਆਚਾਰ ਦਾ ਹਿੱਸਾ ਬਣ ਰਿਹਾ ਹੈ।

2. ਇਸ ਇਤਰਾਜ ਦਾ ਉੱਤਰ ਤਸਵੀਰ ਵਿੱਚੋਂ ਮਿਲਦਾ ਹੈ ਕਿ ਜੇ ਵਿਦੇਸ਼ੀ ਖਾਣਾ ਪੰਜਾਬ ਵਿੱਚ ਆਇਆ ਹੈ ਤਾਂ ਪੰਜਾਬ ਦਾ ਖਾਣਾ ਵੀ ਵਿਦੇਸ਼ਾਂ ਵਿੱਚ ਭਰਪੂਰ ਮਿਲਦਾ ਹੈ।

3. ਪਰ ਵਿਡਾਣ ਇਹ ਹੈ ਕਿ ਦੋਵਾਂ ਥਾਵਾਂ ਉੱਤੇ ਵਿਦੇਸ਼ੀ ਅਤੇ ਦੇਸੀ ਖਾਣੇ ਮੌਜੂਦ ਹੋਣ ਦੀ ਹਾਲਤ ਵਿੱਚ ਦੋਵਾਂ ਸੱਭਿਆਚਾਰਾਂ ਦੇ ਖਾਣੇ ਨੂੰ ਖਾ ਕੇਵਲ ਪੰਜਾਬੀ ਜਾਂ ਭਾਰਤੀ ਲੋਕ ਹੀ ਰਹੇ ਹਨ।

4. ਬੇਸ਼ੱਕ ਵਲਾਇਤਾਂ ਵਿੱਚ ਪੰਜਾਬੀ ਜਾਂ ਭਾਰਤੀ ਖਾਣਾ ਮਿਲਦਾ ਹੈ ਪਰ ਅੰਗਰੇਜ਼ ਲੋਕ ਉੱਥੇ ਪੰਜਾਬੀ ਜਾਂ ਭਾਰਤੀ ਖਾਣਾ ਉਸ ਤਰ੍ਹਾਂ ਨਹੀਂ ਖਾਂਦੇ ਜਿਵੇਂ ਸਾਡੇ ਲੋਕ ਇਧਰ ਵਿਦੇਸ਼ੀ ਖਾਣਾ ਖਾ ਰਹੇ ਹਨ।

5. ਆਮ ਕਰਕੇ ਅੰਗਰੇਜ ਲੋਕਾਂ ਦੀਆਂ ਖਾਣ ਦੀਆਂ ਆਦਤਾਂ ਉਨਾਂ ਦੀ ਰਵਾਇਤ ਨਾਲ ਪੀਡੇ ਰੂਪ ਵਿੱਚ ਜੁੜੀਆਂ ਹੋਈਆਂ ਹਨ। ਉਹਨਾਂ ਦੇ ਰਵਾਇਤੀ ਖਾਣੇ ਜੋ ਡਬਲਰੋਟੀ ਵਿੱਚ ਮਾਸ ਪਾ ਕੇ ਅਤੇ ਹੋਰ ਕੁਝ ਤਰੀਕਿਆਂ ਨਾਲ ਬਣਦੇ ਸਨ ਉਹਨਾਂ ਨੇ ਉਹਨਾਂ ਨੂੰ ਨਵਿਆ ਕੇ ਅੱਜ ਦੇ ਸੱਭਿਆਚਾਰ ਵਿੱਚ ਸਭ ਤੋਂ ਚੰਗੇ ਬਣਾ ਧਰਿਆ ਹੈ।

6. ਇਸ ਲਈ ਵੇਖਣ ਵਾਲੀ ਗੱਲ ਇਹ ਹੈ ਕਿ ਬੇਸ਼ੱਕ ਪੰਜਾਬ ਅਤੇ ਵਿਦੇਸ਼ਾਂ ਵਿੱਚ ਦੋਵਾਂ ਤਰ੍ਹਾਂ ਦੇ ਖਾਣੇ ਮੌਜੂਦ ਹਨ ਪਰ ਖਾਣ ਦੀਆਂ ਆਦਤਾਂ ਨੂੰ ਕੇਵਲ ਵਿਦੇਸ਼ੀ ਖਾਣੇ ਹੀ ਬਦਲ ਰਹੇ ਹਨ। ਸਾਡੇ ਖਾਣੇ ਵਿਦੇਸ਼ਾਂ ਵਿੱਚ ਉਹਨਾਂ ਦੀਆਂ ਖਾਣ ਦੀਆਂ ਆਦਤਾਂ ਨੂੰ ਨਹੀਂ ਬਦਲ ਰਹੇ।

7. ਇਸ ਲਈ ਸੱਭਿਆਚਾਰਕ ਅਸਰ ਦੇ ਨੁਕਤੇ ਉੱਤੋਂ ਵੇਖਿਆ ਜਾਵੇ ਤਾਂ ਇਹ ਸੱਭਿਆਚਾਰਕ ਅਸਰ ਦੁਵੱਲਾ ਨਹੀਂ ਕੇਵਲ ਇੱਕ ਪਾਸੜ ਹੈ। ਪੰਜਾਬ ਕੇਵਲ ਅਸਰ ਕਬੂਲ ਰਿਹਾ ਹੈ ਅਸਰ ਪਾ ਨਹੀਂ ਰਿਹਾ।

8. ਇਸ ਲਈ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਸੱਭਿਆਚਾਰ ਅੰਦਰ ਹੋਰ ਵਧੇਰੇ ਗੈਰਪੰਜਾਬੀ ਤਰੀਕਾਕਾਰ ਨਾਲ ਤਬਦੀਲੀਆਂ ਵਾਪਰਨ ਦੀ ਸੰਭਾਵਨਾ ਹੈ।

9. ਜੇ ਪੰਜਾਬੀ ਲੋਕਾਂ ਦਾ ਖਾਣ ਅਤੇ ਖਾਣ ਦੀਆਂ ਆਦਤਾਂ ਆਪਣੀ ਰਵਾਇਤ ਤੋਂ ਵੱਡੇ ਪੱਧਰ ਤੱਕ ਜਾਂ ਮੂਲੋਂ ਹੀ ਬਦਲ ਗਈਆਂ ਤਾਂ ਪੰਜਾਬੀ ਸੱਭਿਆਚਾਰ ਆਪਣੀ ਵੱਡੀ ਵਿਰਾਸਤ ਗੁਆ ਬੈਠੇਗਾ।

10. ਇਸ ਨਾਲ ਪੰਜਾਬੀ ਸੱਭਿਆਚਾਰ, ਪੰਜਾਬੀ ਬੋਲੀ ਵਿੱਚ ਇੱਕ ਵੱਡਾ ਵੱਢ ਪੈ ਜਾਵੇਗਾ ਜਿਸ ਨੂੰ ਆਉਣ ਵਾਲੀਆਂ ਪੀੜੀਆਂ ਲਈ ਪੂਰਨਾ ਮੁਸ਼ਕਲ ਹੋ ਜਾਵੇਗਾ।

11. ਸੱਚੇ ਪਾਤਸ਼ਾਹ ਖੈਰ ਕਰੇ ਕਿ ਪੰਜਾਬੀ ਲੋਕ ਉਦਮ ਨਾਲ ਆਪਣੀ ਰਵਾਇਤ ਨੂੰ ਅੱਜ ਦੇ ਹਾਣ ਦੀ ਬਣਾ ਕੇ ਦੱਸਣ ਦੇ ਸਮਰੱਥ ਹੋ ਸਕਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: