Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Sikh Historical Shrines in Pakistan – District Lahore (Gurmukhi Version) By Dr. Tarunjit Singh Butalia, Punjabi Translation by Purva Masaud

ਜੀਵੇ ਸਾਂਝਾ ਪੰਜਾਬ ਵੱਲੋਂ ‘ਪਾਕਿਸਤਾਨ ਦੇ ਸਿੱਖ ਇਤਿਹਾਸਕ ਅਸਥਾਨ (ਜ਼ਿਲ੍ਹਾ ਲਾਹੌਰ)’ ਕਿਤਾਬਚਾ ਜਾਰੀ

ਜੀਵੇ ਸਾਂਝਾ ਪੰਜਾਬ ਵੱਲੋਂ ‘ਪਾਕਿਸਤਾਨ ਦੇ ਸਿੱਖ ਇਤਿਹਾਸਕ ਅਸਥਾਨ (ਜ਼ਿਲ੍ਹਾ ਲਾਹੌਰ)’ ਕਿਤਾਬਚਾ ਜਾਰੀ

ਚੰਡੀਗੜ੍ਹ: ਜੀਵੇ ਸਾਂਝਾ ਪੰਜਾਬ ਵੱਲੋਂ ਪਾਕਿਸਤਾਨ ਵਿੱਚ ਸਥਿਤ ਸਿੱਖਾਂ ਦੇ ਇਤਿਹਾਸਕ ਅਤੇ ਧਾਰਮਿਕ ਅਸਥਾਨਾਂ ਨਾਲ ਪਾਠਕਾਂ ਨੂੰ ਜਾਣੂ ਕਰਵਾਉਣ ਦੇ ਉਦੇਸ਼ ਨਾਲ ਨਵਾਂ ਕਿਤਾਬਚਾ ‘ਪਾਕਿਸਤਾਨ ਦੇ ਸਿੱਖ ਇਤਿਹਾਸਕ ਅਸਥਾਨ (ਜ਼ਿਲ੍ਹਾ ਲਾਹੌਰ)’ ਜਾਰੀ ਕੀਤਾ ਗਿਆ ਹੈ।

Sikh Historical Shrines in Pakistan – District Lahore (Gurmukhi Version) By Dr. Tarunjit Singh Butalia, Punjabi Translation by Purva Masaud

ਜ਼ਿਕਰਯੋਗ ਹੈ ਕਿ ਇਹ ਕਿਤਾਬਚਾ ਪਹਿਲਾਂ ਅਪ੍ਰੈਲ 2025 ਵਿੱਚ ਡਾ. ਤਰੁਨਜੀਤ ਸਿੰਘ ਬੁਤਾਲੀਆ ਵੱਲੋਂ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਪਾਠਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਇਸ ਦਾ ਪੰਜਾਬੀ ਅਨੁਵਾਦ ਪੁਰਵਾ ਮਸੂਦਾ ਵੱਲੋਂ ਕੀਤਾ ਗਿਆ ਹੈ, ਜਿਸ ਰਾਹੀਂ ਇਹ ਜਾਣਕਾਰੀ ਪੰਜਾਬੀ ਪਾਠਕਾਂ ਤੱਕ ਵੀ ਪਹੁੰਚ ਸਕੇਗੀ।

ਇਹ ਕਿਤਾਬਚਾ ਖ਼ਾਸ ਤੌਰ ’ਤੇ ਲਾਹੌਰ ਜ਼ਿਲ੍ਹੇ ਵਿੱਚ ਸਥਿਤ ਸਿੱਖਾਂ ਦੇ ਪਵਿੱਤਰ ਗੁਰਧਾਮਾਂ, ਇਤਿਹਾਸਕ ਅਸਥਾਨਾਂ ਅਤੇ ਉਨ੍ਹਾਂ ਨਾਲ ਜੁੜੀ ਇਤਿਹਾਸਕ ਵਿਰਾਸਤ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ। ਇਸ ਵਿੱਚ ਲਾਹੌਰ ਜ਼ਿਲ੍ਹੇ ਨਾਲ ਸਬੰਧਤ ਸਿੱਖ ਇਤਿਹਾਸਕ ਅਸਥਾਨਾਂ ਦਾ ਵੇਰਵਾ, ਉਨ੍ਹਾਂ ਦੀ ਮੌਜੂਦਾ ਸਥਿਤੀ, ਸਥਾਨ/ਟਿਕਾਣਾ ਅਤੇ ਇਤਿਹਾਸਕ ਮਹੱਤਤਾ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ।

ਕਿਤਾਬਚੇ ਰਾਹੀਂ ਪਾਠਕ ਲਾਹੌਰ ਜ਼ਿਲ੍ਹੇ ਵਿੱਚ ਮੌਜੂਦ ਸਿੱਖ ਵਿਰਾਸਤ ਨਾਲ ਸਬੰਧਤ ਅਸਥਾਨਾਂ ਬਾਰੇ ਇੱਕ ਥਾਂ ’ਤੇ ਮੁੱਢਲੀ ਅਤੇ ਲਾਹੇਵੰਦ ਜਾਣਕਾਰੀ ਹਾਸਲ ਕਰ ਸਕਣਗੇ। ਇਹ ਉਪਰਾਲਾ ਸਿੱਖ ਇਤਿਹਾਸ ਅਤੇ ਵਿਰਾਸਤੀ ਅਸਥਾਨਾਂ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਦੇ ਨਾਲ-ਨਾਲ ਸਰਹੱਦ ਤੋਂ ਪਾਰ ਸਥਿਤ ਸਿੱਖ ਵਿਰਾਸਤ ਨੂੰ ਸਮਝਣ ਵਿੱਚ ਵੀ ਸਹਾਇਕ ਹੋਵੇਗਾ।

ਕਿਤਾਬਚੇ ਨੂੰ ਇਸ ਲਿੰਕ ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ: https://jeevaysanjhapunjab.com/publications/

Sikh Historical Shrines in Pakistan – District Lahore

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵਿਖੇ 3 ਨਵੰਬਰ ਨੂੰ ਸਿੱਖ ਨਸਲਕੁਸ਼ੀ 1984 ਬਾਰੇ ਸੈਮੀਨਾਰ ਅਤੇ ‘ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ’ ਕਿਤਾਬ ਲੜੀ ਦਾ ਚੌਥਾ ਭਾਗ ਜਾਰੀ ਕੀਤਾ ਜਾਵੇਗਾ।
ਪਾਕਿਸਤਾਨ ਤੋਂ 49 ਸਿੱਖ ਸ਼ਰਧਾਲੂਆਂ ਦਾ ਜਥਾ ਧਾਰਮਿਕ ਯਾਤਰਾ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਪੁੱਜਿਆ ਅਤੇ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਇਆ। ਸ਼੍ਰੋਮਣੀ ਕਮੇਟੀ ਵੱਲੋਂ ਜਥੇ ਦਾ ਸਵਾਗਤ ਕਰਦਿਆਂ ਸ਼ਰਧਾਲੂਆਂ ਨੂੰ
ਸਮਾਗਮ 2 ਅਕਤੂਬਰ 2026 ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਗੁਰਦੁਆਰਾ ਕਲਗੀਧਰ ਸਾਹਿਬ, ਅਰਬਨ ਅਸਟੇਟ, ਫੇਜ਼-3, ਪਟਿਆਲਾ ਵਿਖੇ ਸਿੱਖ ਸੰਗਤਾਂ ਅਤੇ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੇ ਪਰਿਵਾਰ
ਬਾਬਾ ਫਰੀਦ ਆਗਮ ਪੁਰਬ ਮੌਕੇ ਮਿਸਲ ਸਤਲੁਜ ਵੱਲੋਂ ਫਰੀਦਕੋਟ ਵਿਖੇ ਤੀਜਾ ਸਰਦਾਰ ਚੜ੍ਹਤ ਸਿੰਘ ਨਿਸ਼ਾਨੇਬਾਜ਼ੀ ਕੱਪ ਕਰਵਾਇਆ ਗਿਆ। ਇਸ ਵਿੱਚ ਵੱਖ-ਵੱਖ ਸੂਬਿਆਂ ਦੇ ਨਿਸ਼ਾਨੇਬਾਜ਼ਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: