Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖੀ ਮਰਿਯਾਦਾ ਅਤੇ ਸਿਧਾਂਤਾਂ ਨੂੰ ਅਸ਼ਲੀਲ ਗੀਤਾਂ, ਫਿਲਮਾਂ ਤੇ ਨਾਟਕਾਂ ‘ਚ ਰੋਲਿਆ ਜਾ ਰਿਹਾ: ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ

ਸਿੱਖੀ ਮਰਿਯਾਦਾ ਅਤੇ ਸਿਧਾਂਤਾਂ ਨੂੰ ਅਸ਼ਲੀਲ ਗੀਤਾਂ, ਫਿਲਮਾਂ ਤੇ ਨਾਟਕਾਂ ‘ਚ ਰੋਲਿਆ ਜਾ ਰਿਹਾ: ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ

ਅੰਮ੍ਰਿਤਸਰ: ਅਕਾਲ ਪੁਰਖ ਦੇ ਸਰਗੁਨ ਸਰੂਪ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਅਤੇ ਵਹਿਮਾਂ ਭਰਮਾਂ ਚ ਫਸੇ, ਭੁੱਲੇ ਭਟਕੇ ਲੋਕਾਂ ਨੂੰ ਸੱਚ ਧਰਮ ਦਾ ਮਾਰਗ ਦਿਖਾਇਆ। ਇਸੇ ਤਰ੍ਹਾਂ ਬਾਕੀ ਗੁਰੂ ਸਾਹਿਬਾਨਾਂ ਨੇ ਵੀ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸੁਧਾਰ ਕਰਕੇ ਸੰਸਾਰ ਚ ਕ੍ਰਾਂਤੀ ਵੀ ਲਿਆਂਦੀ ਅਤੇ ਸਭ ਪਾਸੇ ਸਿੱਖ ਧਰਮ ਦਾ ਬੋਲਬਾਲਾ ਕਰਕੇ ਸਾਨੂੰ ਮਰਿਯਾਦਾ, ਸਿਧਾਂਤ, ਪ੍ਰਪੰਰਾਵਾਂ ਅਤੇ ਨਿਆਰੀ ਪਹਿਚਾਣ ਬਖਸ਼ਿਸ਼ ਕੀਤੀ। ਜਿਸ ਉੱਤੇ ਖ਼ਾਲਸਾ ਪੰਥ ਲੰਮੇਂ ਸਮੇਂ ਤੋਂ ਪਹਿਰਾ ਦਿੰਦਾ ਆ ਰਿਹਾ ਹੈ। ਪਰ ਅੱਜ ਫਿਲਮੀ ਨਾਇਕ ਅਤੇ ਪੰਜਾਬੀ ਗਾਇਕ ਸਭਿਆਚਾਰ ਦੇ ਨਾਮ ਤੇ ਟੀ ਵੀ ਚੈੱਨਲਾਂ, ਗੀਤਾਂ, ਫਿਲਮਾਂ, ਨਾਟਕਾਂ ਰਾਹੀਂ ਸਿੱਖੀ ਸਿਧਾਂਤਾਂ ਨੂੰ ਰੋਲਣ ਚ ਕੋਈ ਕਸਰ ਨਹੀਂ ਛੱਡ ਰਹੇ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕੀਤਾ। ਉਹਨਾਂ ਕਿਹਾ ਕਿ ਦਿਨੋ-ਦਿਨ ਸਿੱਖ ਪੰਥ ਤੇ ਦੁਸ਼ਮਣ ਜਮਾਤਾਂ ਵਲੋਂ ਕਿਸੇ ਗਹਿਰੀ ਸਾਜਿਸ਼ ਅਧੀਨ ਸਿੱਧੇ ਜਾਂ ਅਸਿੱਧੇ ਤੌਰ ਤੇ ਬਾਰ-ਬਾਰ ਹਮਲੇ ਕੀਤੇ ਅਤੇ ਕਰਵਾਏ ਜਾ ਰਹੇ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਫਿਲਮਾਂ ਜਾਂ ਗੀਤਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਾਵਾਂ ਲੈਂਦੇ ਹੋਏ ਦਿਖਾਉਣਾ ਅਤੇ ਫਿਰ ਨਾਲ ਹੀ ਗਾਣਿਆਂ ਚ ਮੀਟ, ਸ਼ਰਾਬਾਂ, ਆਸ਼ਕੀ ਦੀਆਂ ਗੱਲਾਂ ਕਰਨੀਆਂ। ਇਹ ਸਭ ਹਰਕਤਾਂ ਅਸਹਿਣਯੋਗ ਹਨ, ਜਿਸ ਨੂੰ ਸਮੁੱਚਾ ਖ਼ਾਲਸਾ ਪੰਥ ਅਤੇ ਖਾਸ ਕਰਕੇ ਜਾਗਦੀ ਜਮੀਰ ਵਾਲੇ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।

ਸਿੱਖੀ ਮਰਿਯਾਦਾ ਅਤੇ ਸਿਧਾਂਤਾਂ ਨੂੰ ਅਸ਼ਲੀਲ ਗੀਤਾਂ, ਫਿਲਮਾਂ ਤ6 ਨਾਟਕਾਂ 'ਚ ਰੋਲਿਆ ਜਾ ਰਿਹਾ: ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ
ਸਿੱਖੀ ਮਰਿਯਾਦਾ ਅਤੇ ਸਿਧਾਂਤਾਂ ਨੂੰ ਅਸ਼ਲੀਲ ਗੀਤਾਂ, ਫਿਲਮਾਂ ਤ6 ਨਾਟਕਾਂ ‘ਚ ਰੋਲਿਆ ਜਾ ਰਿਹਾ: ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ

ਉਹਨਾਂ ਕਿਹਾ ਕਿ ਇਹ ਅਸ਼ਲੀਲ ਗਾਇਕਾਂ ਦਾ ਟੋਲਾ ਸਿਰਫ ਤੇ ਸਿਰਫ ਸਭਿਆਚਾਰ ਦੇ ਨਾਮ ਦਾ ਗਲਤ ਇਸਤੇਮਾਲ ਕਰਕੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਵੀ ਇੱਕ ਗਾਣੇ ਚ ਦਿਖਾਇਆ ਸੀ ਕਿ ਪਿੰਡ ਚ ਇੱਕ ਗੁੰਡਾ ਆਸ਼ਕੀ ਕਰਨ ਆਉਂਦਾ ਹੈ, ਪਿਆਰ ਦੇ ਨਾਮ ਤੇ ਪੰਜਾਬ ਦੀ ਧੀ ਭੈਣ ਨੂੰ ਸ਼ਰੇਆਮ ਚੁੱਕਣ ਆਉਂਦਾ ਹੈ ਅਤੇ ਓਸ ਬਾਰੇ ਪਿੰਡ ਦੇ ਗੁਰਦੁਆਰੇ ਚੋਂ ਹੀ ਅਨਾਊਂਸਮੈਂਟ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਇੱਕ ਹੋਰ ਗੀਤ ਚ ਨਿਸ਼ਾਨ ਸਾਹਿਬ ਦੇ ਨੇੜੇ ਗੁਰਦੁਆਰੇ ਦੇ ਅੰਦਰ ਹੀ ਆਸ਼ਕੀ ਕਰਦੇ ਦਿਖਾਇਆ ਗਿਆ ਸੀ।

ਉਹਨਾਂ ਕਿਹਾ ਕਿ ਮੌਜੂਦਾ ਸਿੱਖ ਸੰਘਰਸ਼ ਦੀ ਚੜ੍ਹਤ ਦੇ ਦਿਨਾਂ ਦੌਰਾਨ ਵੀ ਚਮਕੀਲਾ ਨਾਮ ਤਾਂ ਸਖਸ਼ ਸਮਾਜ ਚ ਸ਼ਰੇਆਮ ਅਸ਼ਲੀਲਤਾ ਫੈਲਾਉਣ ਦਾ ਨੀਚ ਕੰਮ ਕਰ ਰਿਹਾ ਸੀ, ਜੋ ਸਾਡੇ ਪੰਜਾਬੀ ਸਭਿਆਚਾਰ ਦੇ ਨਾਮ ਤੇ ਇੱਕ ਕਾਲਾ ਧੱਬਾ ਬਣ ਚੁੱਕਾ ਸੀ। ਖਾੜਕੂ ਸਿੰਘਾਂ ਨੇ ਖ਼ਾਲਸਾਈ ਰਵਾਇਤਾਂ ਅਨੁਸਾਰ ਸਦਾ ਲਈ ਉਸ ਦੀ ਅਸ਼ਲੀਲਤਾ ਭਰੀ ਅਵਾਜ ਬੰਦ ਕਰ ਦਿੱਤੀ ਸੀ। ਫਿਰ ਹੁਣ ਹਣੀ ਸਿੰਘ, ਸਾਗਰ ਆਦਿ ਵਰਗੇ ਅਨੇਕਾਂ ਹੀ ਅਖੌਤੀ ਗਾਇਕ ਪੰਜਾਬੀਆਂ ਦਾ ਮਜਾਕ ਉਡਾਉਣ ਚ ਮੋਹਰੀ ਰੋਲ ਅਦਾ ਕਰਨ ਤੇ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਇਹਨਾਂ ਸਾਰੇ ਲੋਕਾਂ ਨੂੰ ਆਪਣੀਆਂ ਮਾੜੀਆਂ ਹਰਕਤਾਂ ਤੋਂ ਬਾਜ ਆ ਜਾਣਾ ਚਾਹੀਦਾ ਹੈ ਅਤੇ ਪੰਜਾਬ ਵਿੱਚ ਵੱਸਦੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਵੀ ਬੇਨਤੀ ਹੈ ਕਿ ਇਹਨਾਂ ਲੋਕਾਂ ਨੂੰ ਕਬੱਡੀ, ਮੇਲੇ, ਅਖਾੜਿਆਂ ਚ ਬੁਲਾਉਣਾ ਤੁਰੰਤ ਬੰਦ ਕਰਨ।

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਾਡੀ ਸਭ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਵੱਧ ਰਹੇ ਪਤਿਤਪੁਣੇ ਅਤੇ ਅਸ਼ਲੀਲਤਾਂ ਨੂੰ ਠੋਸ ਕਦਮ ਚੁੱਕ ਕੇ ਠੱਲ ਪਾਈਏ ਅਤੇ ਇਹਨਾਂ ਲੋਕਾਂ ਦਾ ਪੰਜਾਬ ਦੀ ਪਾਵਨ ਧਰਤੀ ਤੋਂ ਖਾਸ ਕਰਕੇ ਬਾਈਕਾਟ ਕਰੀਏ। ਉਹਨਾਂ ਕਿਹਾ ਕਿ ਐਮੀ ਵਿਰਕ ਗਾਇਕ ਨੂੰ ਵੀ ਖ਼ਾਲਸਾ ਪੰਥ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਪੰਜਾਬ ਦੇ ਮਰ ਰਹੇ ਕਿਸਾਨ, ਨੇਤਾਵਾਂ ਦੀ ਵੱਧ ਰਹੀ ਭ੍ਰਿਸ਼ਟਾਚਾਰੀ, ਪੰਜਾਬੀਆਂ ਦੀ ਬੇਰੁਜਗਾਰੀ, ਨਸ਼ਾ ਸਮੱਗਰਾਂ ਦੀ ਗੁੰਡਾਗਰਦੀ, ਸਿੱਖ ਕੌਮ ਨਾਲ ਹੋ ਰਹੇ ਧੱਕਿਆਂ ਬਾਰੇ ਗਾਉਣਾ ਸ਼ੁਰੂ ਕਰਨਾ ਚਾਹੀਦਾ ਹੈ। ਇਸ ਮੌਕੇ ਜਨਰਲ ਸਕੱਤਰ ਭਾਈ ਮੇਜਰ ਸਿੰਘ ਕੰਗ, ਜਿਲ੍ਹਾ ਪ੍ਰਧਾਨ ਗਿਆਨੀ ਸਿਮਰਨਜੀਤ ਸਿੰਘ ਮਾਨ, ਜਿਲ੍ਹਾ ਮੀਤ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਟੋਨੀ ਆਦਿ ਫ਼ੈਡਰੇਸ਼ਨ ਵਰਕਰ ਸ਼ਾਮਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਯੂਥ ਫੈੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਇਕ ਲਿਖਤੀ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਬਾਦਲਾਂ ਦੇ ਚਹੇਤੇ ਅਤੇ ਸਿੱਖਾਂ ਦਾ ਕਾਤਲ ਸੁਮੇਧ ਸੈਣੀ ਜੋ ਸ਼ਹੀਦ ਭਾਈ ਬਲਵੰਤ ਸਿੰਘ ਮੁਲਤਾਨੀ ਦੇ
ਨਿਹੰਗ ਸਿੰਘਾਂ ਅਤੇ ਪੁਲਿਸ ਦੌਰਾਨ ਹੋਈ ਝੜਪ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲਿਖਣ-ਬੋਲਣ ਵਾਲੇ ਇੱਕ ਦਰਜਨ ਦੇ ਕਰੀਬ ਸਿੱਖ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ ਹੈ ਤੇ ਉਹਨਾਂ ਉੱਤੇ
ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਲਈ ਭਾਰਤੀ ਏਜੰਸੀਆਂ ਦੀ ਸਹਿਮਤੀ ਨਾਲ ਬਣਾਈ ਗਈ ਫਿਲਮ ‘ਬਲੈਕੀਆ’ ਵਿੱਚ ਬੜੀ ਚਲਾਕੀ ਨਾਲ ਪੰਜਾਬ ਦੀ ਬਰਬਾਦੀ ਦਾ ਸਿਹਰਾ ਖਾੜਕੂਆਂ ਸਿਰ ਮੜ੍ਹਿਆ
ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁਖੀ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਯਾਦ ਵਿਚ ‘ਪਹਿਲਾ ਸ਼ਹੀਦੀ ਦਿਹਾੜਾ’ ਜਿਲ੍ਹਾ ਜਲੰਧਰ ਦੇ ਪਿੰਡ ਡੱਲੀ (ਭੋਗਪੁਰ) ਦੇ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਗਿਆ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: