Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

Stop Cartoon Movies or Films on Sikh Gurus

ਇਹ ਬੁੱਤ ਨੇ ਤਕਨੀਕ ਦੇ ਬਿਜਲੀ ਨਾ' ਖਿੱਚੀ ਲੀਕ ਦੇ ਨਵੇਂ ਜ਼ਮਾਨੇ ਨਵੀਆਂ ਗੱਲਾਂ ਆਉਂਦੇ ਨੇ ਲੋਕੀ ਚੀਕ ਦੇ
ਪਿਛਲੇ ਕੁਝ ਵਰ੍ਹਿਆਂ ਤੋਂ ਲਗਾਤਾਰ ਕੁਝ ਵਪਾਰੀ ਵਿਰਤੀ ਦੇ ਲੋਕ ਇਹ ਦੌੜ ਵਿਚ ਪਏ ਹਨ ਕਿ ਅਸੀਂ ਨਵੇਂ ਮਾਧਿਅਮਾਂ ਰਾਹੀਂ ਸਿੱਖੀ ਦਾ ਪ੍ਰਚਾਰ ਕਰਨਾ ਹੈ ਕਿਉਂਕਿ ਅੱਜ ਦੇ ਨਿਆਣੇ ਸਿੱਖ ਇਤਿਹਾਸ ਤੋਂ ਜਾਣੂ ਨਹੀਂ। ਉਹਨਾਂ ਮੁਤਾਬਿਕ ਇਹ ਸਭ ਤੋਂ ਵਧੀਆ ਤਰੀਕਾ ਹੈ ਜੋ ਸਿੱਖੀ ਨੂੰ ਪ੍ਰਫੁੱਲਤ ਕਰੇਗਾ ਅਤੇ ਆਉਣ ਵਾਲੀ ਜਵਾਨੀ ਨੂੰ ਸਿੱਖੀ ਦੇ ਰਾਹ ਉੱਤੇ ਲੈ ਆਵੇਗਾ।
ਮਨੋਰੰਜਨ ਦੇ ਰਾਹ ਤਰੀਕੇ ਤਾਂ ਸਦੀਆਂ ਤੋਂ ਚਲਦੇ ਆ ਰਹੇ ਹਨ ਪਰ ਬਿਜਲੀ ਦੇ ਰੰਗੀਲ ਰੌਸ਼ਨ ਪਰਛਾਵਿਆਂ ਨੇ ਮਨੁੱਖ ਨੂੰ ਹਜਾਰਾਂ ਸਾਲਾਂ ਮਗਰੋਂ ਫਿਰ ਤੋਂ ਕੁਦਰਤੀ ਅੱਗ ਦੀ ਖੋਜ ਵਾਂਗ ਅਚੰਭਤ ਕਰ ਦਿੱਤਾ ਹੈ।ਪਿਛਲੀ ਸਦੀ ਤੋਂ ਲੋਕਾਂ ਲਈ ਇਹ ਅਚੰਭਾ ਵੱਡਾ ਹੀ ਹੋ ਰਿਹਾ ਹੈ। ਪੁਰਾਣੇ ਗਰੰਥਾਂ ਵਿਚ ਚਾਰ ਭਾਂਤ ਦੀ ਅੱਗ ਦਾ ਜਿਕਰ ਸੀ ਪਰ ਇਹ ਅੱਗ ਓਹਨਾ ਅੱਗਾਂ ਤੋਂ ਵੱਖਰੀ ਹੈ। ਅਸਲ ਵਿਚ ਇਹ ਅੱਗ ਉਹ ਜਾਦੂ ਹੈ ਜਿਸਦੀ ਬੰਦੇ ਨੂੰ ਸਦੀਆਂ ਤੋਂ ਭਾਲ ਸੀ। ਇਹ ਅੱਗ ਚਾਨਣਾ ਵੀ ਕਰਦੀ ਹੈ ਪਰ ਅਲਾਦੀਨ ਦੇ ਚਿਰਾਗ ਵਿਚੋਂ ਨਿਕਲਣ ਵਾਲਾ ਸੁਪਨ ਸੰਸਾਰ ਵੀ ਸਿਰਜਦੀ ਹੈ। ਪਰਦੇ ਜਾਂ ਸ਼ੀਸ਼ੇ ਉਤੇ ਤੈਰਦੇ ਰੰਗੀਲ ਰੌਸ਼ਨੀ ਦੇ ਪਰਛਾਵਿਆਂ ਪਿਛੇ ਮਨੁੱਖ ਕਿਸ ਹੱਦ ਤੱਕ ਉਲਾਰ ਹੋ ਜਾਂਦਾ ਹੈ ਇਹਦੇ ਤੋਂ ਪਰਛਾਵਿਆਂ ਦੇ ਅਸਰ ਦਾ ਪਤਾ ਵੀ ਲਗਦਾ ਹੈ ਅਤੇ ਬੰਦੇ ਦੀ ਹਸਤੀ ਦਾ ਅੰਦਾਜਾ ਵੀ ਲਗਦਾ ਹੈ। ਪੁਰਾਣੇ ਵੇਲਿਆਂ ਵਿਚ ਇਹ ਅੰਦਾਜਾ ਨਹੀਂ ਲੱਗ ਸਕਦਾ ਸੀ ਕਿ ਬੰਦਾ ਪਰਛਾਵੇ ਦੇ ਅਸਰ ਹੇਠ ਵੀ ਏਨਾ ਜਿਆਦਾ ਆ ਸਕਦਾ ਹੈ। ਇਹ ਅੱਗ ਦੇ ਅਸਰ ਤੋਂ ਅੰਦਾਜਾ ਲੱਗ
ਕਿਸੇ ਅਸਲੀ ਸ਼ੈਅ ਦੀ ਅਣਹੋਂਦ ਵਿੱਚ ਹੀ ਮਨੁੱਖ ਨੂੰ ਨਕਲੀ ਦੀ ਲੋੜ ਪੈਂਦੀ ਹੈ। ਸਿੱਖਾਂ ਨੂੰ ਗੁਰੂ ਸਾਹਿਬ ਅਤੇ ਸ਼ਹੀਦਾਂ ਦੀ ਨਕਲ ਜਾਂ ਕਾਲਪਨਿਕ ਪਰਛਾਵੇ ਦੀ ਲੋੜ ਕਿਉਂ ਹੈ? ਕੀ ਸਿੱਖਾਂ ਦਾ ਧਰਮ ਨਿਭਾਉਣ ਅਤੇ ਅਮਲਾਂ ਨਾਲ ਇਤਿਹਾਸ ਸਿਰਜਣ ਦਾ ਯਕੀਨ ਟੁੱਟ ਗਿਆ ਹੈ ਜੋ ਨਕਲ ਜਾਂ ਕਲਪਨਾ ਦੇ ਆਸਰੇ ਆਪਣੇ ਧਰਮ ਇਤਿਹਾਸ ਨੂੰ ਖੜ੍ਹਾ ਕਰਨਾ ਚਾਹੁੰਦੇ ਹਨ?
ਸੱਭਿਅਤਾ ਦੇ ਮੁੱਢ ਤੋਂ ਹੀ ਮਨੁਖ ਦੀ ਬਹੁ ਰੰਗੀ ਤ੍ਰਿਪਤੀ ਲਈ ਅਨੇਕਾਂ ਹੀ ਕਿਸਮ ਦੇ ਸਾਧਨ ਪੈਦਾ ਹੁੰਦੇ ਆਏ ਹਨ। ਇਹਨਾਂ ਵਿਚ ਹੀ ਮਨੋੋਰੰਜਨ ਦੇ ਸਾਧਨ ਆ ਜਾਂਦੇ ਹਨ। ਇਹਨਾਂ ਨੂੰ ਕਦੇ ਵੀ ਸਥਾਨ ਅਤੇ ਸਮੇਂ ਪਖੋਂ ਸਦੀਵਤਾ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਹੈ। ਅਜਿਹੀ ਤ੍ਰਿਪਤੀ ਅਤੇ ਉਸ ਦੇ ਸੋਮੇ ਵਕਤੀ ਹੁੰਦੇ ਹਨ।
ਅਸਲ ਗੱਲ ਇਹ ਹੈ ਕਿ ਸਿੱਖ ਸਿਧਾਂਤ, ਇਤਿਹਾਸ ਅਤੇ ਪਰੰਪਰਾ ਅਨੁਸਾਰ ਕੋਈ ਮਨੁੱਖ ਗੁਰੂ ਦਾ ਸਵਾਂਗ ਨਹੀਂ ਰਚ ਸਕਦਾ। ਜਦੋਂ ਸਵਾਂਗ ਦੀ ਮਨਾਹੀ ਹੈ ਫਿਰ ਇਹ ਕਿਸੇ ਰੂਪ ਵਿੱਚ ਹੋਵੇ ਜਾਂ ਨਾ ਹੋਵੇ ਉਹਦੇ ਬਾਰੇ ਬਹਿਸ ਕਾਹਦੇ ਵਾਸਤੇ? ਇਹ ਮਨੁੱਖੀ ਅਤੇ ਬਿਜਲ ਪਰਛਾਵੇਂ ਦੇ ਫਰਕ ਦੇ ਰੌਲੇ ਦੀ ਸੰਭਾਵਨਾ ਆਈ ਹੀ ਕਿਥੋਂ? ਇਹ ਮੂਲ ਵਿਚਾਰਣ ਵਾਲੀ ਗੱਲ ਹੈ।
ਸਿੱਖ ਕੌਮ ਭਾਰਤੀ ਰਾਜ ਅਤੇ ਸਨਾਤਨੀ ਤਾਕਤਾਂ ਦੇ ਰਾਜਨੀਤਕ ਦਾਬੇ ਦਾ ਸ਼ਿਕਾਰ ਹੈ। ਰਾਜਨੀਤਕ ਦਾਬਾ ਤਿੰਨ ਤਕਨੀਕਾਂ ਰਾਹੀਂ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਪਹਿਲੀ ਤਕਨੀਕ ਫ਼ੌਜੀ ਤਾਕਤ ਅਤੇ ਇਨਾਮ ਦੇਣ ਦੀ ਨੀਤੀ ਰਾਹੀਂ ਵਰਤੋਂ ਵਿਚ ਲਿਆਂਦੀ ਜਾਂਦੀ ਹੈ। ਦੂਜੀ ਤਕਨੀਕ ਦੀ ਵਰਤੋਂ ਕਰਕੇ ਅਧੀਨ ਕੌਮ ਦੇ ਸਮਾਜਕ, ਆਰਥਕ ਅਤੇ ਰਾਜਨੀਤਕ ਸਾਧਨਾਂ ਦੀ ਵੰਡ ਕਰਨ ਵਾਲੇ ਮਹੱਤਵਪੂਰਨ ਢਾਂਚਿਆਂ ਉੱਪਰ ਕਬਜਾ ਕਰ ਲਿਆ ਜਾਂਦਾ ਹੈ। ਰਾਜਨੀਤਕ ਦਾਬੇ ਦੀ ਤੀਜੀ ਤਕਨੀਕ ਬੇਹੱਦ ਖਤਰਨਾਕ ਹੁੰਦੀ ਹੈ, ਜਿਸਨੂੰ ਰਾਜਨੀਤੀ ਵਿਗਆਨ ਦੀ ਭਾਸ਼ਾ ਵਿੱਚ ‘ਮਨੁੱਖੀ ਸੋਚ ਉੱਪਰ ਕਬਜਾ ਕਰਨ ਦੀ ਵਿਧੀ’ ਵੀ ਕਿਹਾ ਜਾਂਦਾ ਹੈ। ਇਸ ਵਿਧੀ ਰਾਹੀਂ ਕਿਸੇ ਕੌਮ ਦੀ ਪਛਾਣ ਨੂੰ ਸਦੀਵੀ ਰੂਪ ਦੇਣ ਵਾਲੇ ਸੋਮਿਆਂ, ਚਿੰਨ੍ਹਾਂ, ਢਾਂਚਿਆਂ, ਹਸਤੀਆਂ, ਧਾਰਮਿਕ ਅਤੇ ਸਭਿਆਚਾਰਕ ਮਹੱਤਤਾ ਵਾਲੀਆਂ ਥਾਵਾਂ, ਲੋਕ-ਗੀਤਾਂ, ਗਿਆਨ ਦੇ ਸੋਮੇ ਗ੍ਰੰਥਾਂ ਅਤੇ ਪੁਰਾਤਨ ਹੱਥ-ਲਿਖਤਾਂ ਆਦਿ ਨੂੰ ਖਤਮ ਕੀਤਾ ਜਾਂਦਾ ਹੈ। ਇਨ੍ਹਾਂ ਤਿੰਨਾਂ ਤਕਨੀਕਾਂ ਦੀ ਸਿੱਖਾਂ ਖਿਲਾਫ ਵਰਤੋਂ ਭਾਰਤੀ ਰਾਜ ਅਤੇ ਸਨਾਤਨੀ ਤਾਕਤਾਂ ਵੱਲੋਂ ਲਗਾਤਾਰ ਜਾਰੀ ਹੈ।
ਸ਼ਪਸ਼ਟ ਹੈ ਕਿ ਸਿੱਕੇ ਦੀ ਅਪਣੀ ਕੋਈ ਹਸਤੀ ਜਾ ਸੁਹਿਰਦਤਾ ਨਹੀ ਹੈ, ੳਹ ਤਾ ਸਿਰਫ ਲੁਕਵੀਂ ਸਿੱਖ ਵਿਰੋਧੀ ਤਾਕਤ ਦਾ ਪਾਲਿਆ ਸੱਪ ਹੈ, ਜੋ ਪਹਿਲਾ ਤੋ ਹੀ ਅਥਾਹ ਤਣਾਅ 'ਚ ਅਤੇ ਅਪਣੀ ਮੌਲਿਕਤਾ ਤੋ ਦੂਰ ਵਿਚਰ ਰਹੀ ਸਿੱਖ ਮਾਨਸਿਕਤਾ ਨੂੰ ਡੱਸਣਾ ਚਾਹੁੰਦਾ ਹੈ। ਇਸ ਤੋ ਪਹਿਲਾ ਕਿ ਸਿੱਕਾ ਨਾਮੀ ਵਰਮੀ ਚੋ ਅਣਗਿਣਤ ਸਪੋਲੀਏ ਨਿਕਲ ਆਉਣ, ਇਸਦੀ ਸਿਰੀ ਏਥੇ ਹੀ ਫੇਹ ਦੇਣੀ ਵਾਜਬ ਹੈ।
‘ਨਾਨਕ ਸ਼ਾਹ ਫਕੀਰ’ ਫਿਲਮ ਸਿੱਖ ਭਾਈਚਾਰੇ ਦੇ ਵਿਰੋਧ ਦੇ ਬਾਵਜੂਦ ਵੀ ਪੰਜਾਬ ਨੂੰ ਛੱਡ ਕੇ ਮੁਲਕ ਭਰ ਵਿਚ ਰਲੀਜ਼ ਹੋਈ। ਇਸ ਫਿਲਮ ’ਤੇ ਪਾਬੰਦੀ ਲਾਉਣ ਜਾਂ ਨਾ ਲਗਾਉਂਣ ਬਾਰੇ ਪੱਖੀ ਅਤੇ ਵਿਰੋਧੀ ਦੋਵੇਂ ਧਿਰਾਂ ਵਲੋਂ ਮਨੁੱਖੀ ਅਜ਼ਾਦੀ ਨਾਲ ਜੋੜ ਕੇ ਆਪੋ ਆਪਣੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ।
-ਕਰਮਜੀਤ ਸਿੰਘ
ਚੰਡੀਗੜ੍ਹ"ਨਾਨਕ ਸ਼ਾਹ ਫਕੀਰ" ਨਾਮੀ ਫਿਲਮ ਦੇ ਹਵਾਲੇ ਨਾਲ ਸਿੱਖ ਗੁਰੂ ਸਾਹਿਬਾਨ ਦੀ ਨਾਟਕੀ ਪੇਸ਼ਕਾਰੀ ਦੇ ਰੁਝਾਨ ਦੇ ਪੱਖ-ਵਿਰੋਧ ਵਿਚ ਚਰਚਾ ਬੀਤੇ ਦਿਨਾਂ ਦੌਰਾਨ ਭਖੀ ਹੋਈ ਹੈ। ਸਿੱਖ ਸਿਧਾਂਤ ਤੇ ਗੁਰਬਾਣੀ ਦੀ ਰੌਸ਼ਨੀ ਵਿਚ ਇਸ ਚਰਚਾ ਦੀ ਬਹੁਤੀ ਥਾਂ ਨਹੀਂ ਬਣਦੀ ਕਿਉਂਕਿ ਫਿਲਮ ਦੇ ਹੱਕ ਵਿਚ ਆਏ ਲੇਖਕ/ ਬੁਲਾਰੇ/ ਪੱਤਰਕਾਰ ਵੀ ਇਹ ਮੰਨਦੇ ਹਨ ਕਿ ਸਿੱਖ ਗੁਰੂ ਸਾਹਿਬਾਨ ਨੇ ਮਨੁੱਖਾਂ ਨੂੰ ਬੁੱਤਾਂ ਨਾਲੋਂ ਤੋੜਕੇ 'ਸਬਦ' ਦੇ ਲੜ੍ਹ ਲਾਇਆ ਹੈ। ਪਰ ਫਿਰ ਵੀ ਉਹ ਅਖੀਰੀ ਰੂਪ ਸਿੱਖਾਂ ਨੂੰ ਬੁਤ-ਪ੍ਰਸਤੀ ਵੱਲ ਧੱਕਣ ਦੇ ਇਨ੍ਹਾਂ ਸੁਚੇਤ/ਅਚੇਤ ਯਤਨਾਂ ਦੇ ਹੱਕ ਵਿਚ ਆ ਖੜ੍ਹਦੇ ਹਨ, ਜਿਸ ਕਾਰਨ ਇਸ ਚਰਚਾ ਨੇ ਆਪਣੀ ਥਾਂ ਬਣਾ ਲਈ ਹੈ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।