Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਯੂਨਾਈਟਿਡ ਸਿਖਸ ਨੇ ਨਰਾਇਣ ਦਾਸ ਦੇ ਖਿਲਾਫ ਅੰਮ੍ਰਿਤਸਰ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ

ਯੂਨਾਈਟਿਡ ਸਿਖਸ ਨੇ ਨਰਾਇਣ ਦਾਸ ਦੇ ਖਿਲਾਫ ਅੰਮ੍ਰਿਤਸਰ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ

ਅੰਮ੍ਰਿਤਸਰ: ਯੂਨਾਈਟਿਡ ਸਿਖਸ ਨੇ ਅੱਜ ਅੰਮ੍ਰਿਤਸਰ ਦੇ ਆਈ. ਜੀ. ਪੀ. ਕਮ ਕਮਿਸ਼ਨਰ ਦੇ ਕੋਲ ਇਕ ਫੋਜਦਾਰੀ ਸ਼ਿਕਾਇਤ ਦਰਜ ਕਰਵਾਈ ਹੈ। ਇਹ ਸ਼ਿਕਾਇਤ, ਅਖੋਤੀ “ਸੰਤ” ਨਰਾਇਣ ਦਾਸ ਦੇ ਖਿਲਾਫ ਕੀਤੀ ਗਈ ਹੈ, ਜਿਸਨੇ ਪੰਜਵੇਂ ਸਿੱਖ ਗੁਰੂ, ਗੁਰੂ ਅਰਜਨ ਸਾਹਿਬ ਜੀ ਦੇ ਖਿਲਾਫ ਅਪ-ਸ਼ਬਦ ਬੋਲੇ ਹਨ, ਜਿਸ ਕਰਕੇ ਸਿੱਖ ਧਾਰਮਿਕ ਭਾਵਨਾਂਵਾਂ ਨੂੰ ਠੇਸ ਪਹੁੰਚੀ ਹੈ।

ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਮੇਜਰ ਸਿੰਘ ਅਤੇ ਯੁਨਾਇਟਡ ਸਿੱਖਸ ਦੇ ਵਕੀਲ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਨਰਾਇਣ ਦਾਸ ਖਿਲਾਫ ਸ਼ਿਕਾਇਤ ਸੌਂਪਦੇ ਹੋਏ

ਪਿਛਲੇ ਹਫਤੇ ਮੱਕੜਜਾਲ (ਇੰਟਰਨੈਟ) ਤੇ ਇਕ ਵੀਡੀਓ ਫੈਲੀ ਸੀ ਉਸ ਵਿਚ ਨਰਾਇਣ ਦਾਸ ਨੇ ਨਾ ਸਿਰਫ ਗੁਰਬਾਣੀ ਦੀ ਅਖੰਡਤਾ ਤੇ ਸਵਾਲ ਚੁੱਕੇ ਸਨ ਸਗੋਂ ਗੁਰੂ ਅਰਜਨ ਜੀ ਦੀ ਸ਼ਹਾਦਤ ਬਾਰੇ ਵੀ ਗਲਤ ਬਿਆਨੀਆਂ ਕੀਤੀਆਂ ਸਨ।

ਇਸ ਖਬਰ ਨੂੰ ਤੁਸੀਂ ਅੰਗਰੇਜ਼ੀ ਵਿੱਚ ਹੋਰ ਵਧੇਰੇ ਵਿਸਤਾਰ ਵਿੱਚ ਪੜ੍ਹ ਸਕਦੇ ਹੋ:

UNITED SIKHS FILES CRIMINAL COMPLAINT AGAINST NARAYAN DASS FOR OFFENSIVE REMARKS ABOUT SIKH GURUS

ਇਹ ਸ਼ਿਕਾਇਤ ਭਾਰਤੀ ਦੰਡਾਵਲੀ ਦੀ ਧਾਰਾ 153 (ਏ), 153 (ਬੀ), 292, 293, 295 (ਏ) 298 ਅਤੇ 500 ਹੇਠ, ਨਰਾਇਣ ਦਾਸ ਅਤੇ ਸੋਸ਼ਲ ਮੀਡੀਆ ਸਾਈਟਾਂ ਦੇ ਡਾਇਰੇਕਟਰਾਂ, ਏਜੇਂਟਾਂ, ਅਧਿਕਾਰਿਆਂ, ਨੁਮਾਂਇੰਦਿਆਂ ਅਤੇ ਕਰਮਚਾਰੀਆਂ ਦੇ ਵਿਰੁੱਧ, ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਭਾਈ ਮੇਜਰ ਸਿੰਘ ਵੱਲੋਂ ਯੂਨਾਈਟਿਡ ਸਿਖਸ ਦੇ ਵਕੀਲ ਸੰਦੀਪ ਗੋਰਸੀ ਅਤੇ ਨੀਤੂ ਸਿੰਘ ਨੇ ਦਾਇਰ ਕੀਤੀ ਹੈ।

ਇਸ ਸ਼ਿਕਾਇਤ ਨੂੰ ਭਾਰਤੀ ਪ੍ਰਧਾਨ ਮੰਤਰੀ, ਪੰਜਾਬ ਦੇ ਮੁਖਮੰਤਰੀ, ਭਾਰਤ ਦੇ ਘਰੇਲੂ ਮਾਮਲਿਆਂ ਦੇ ਮੰਤਰੀ ਅਤੇ ਅੰਮ੍ਰਿਤਸਰ ਦੇ ਡੀ.ਸੀ ਨੂੰ ਵੀ ਭੇਜੀ ਗਈ ਹੈ।
ਕੌਮਾਂਤਰੀ ਗੈਰਸਰਕਾਰੀ ਸੰਸਥਾ ਯੁਨਾਇਟਡ ਸਿੱਖਸ ਨੇ ਇਸ ਬਾਰੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਹੈ ਕਿ ਇਸ ਵੀਡੀਓ ਨਾਲ “ਭਾਰਤ ਦੇ ਧਰਮ ਨਿਰਪੱਖਤਾ ਨੂੰ ਖਤਰਾ ਹੈ, ਜਿਸ ਨਾਲ ਸਿੱਖਾਂ ਅਤੇ ਸਿਵਲ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ”। ਸੰਸਥਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ “ਨਰਾਇਣ ਦਾਸ ਵਿਰੁੱਧ ਕਾਰਵਾਈ ਕਰਨ ਤੋਂ ਪਹਿਲਾਂ ਉਡੀਕ ਨਾ ਕਰਨ ਕਿ ਹੋਰ ਨੁਕਸਾਨ ਹੋ ਜਾਵੇ”।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਮਿਸਲ ਸਤਲੁਜ ਵੱਲੋਂ ਹਰੀਕੇ ਪੱਤਣ ਵਿਖੇ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਸਮਰਪਿਤ ਅਰਦਾਸ ਕੀਤੀ ਗਈ ਅਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਲਈ ਕੀਤੇ ਸੰਘਰਸ਼ ਨੂੰ ਯਾਦ ਕੀਤਾ ਗਿਆ।
ਸਿੱਖ ਜਥਾ ਮਾਲਵਾ ਨੇ 2008 ਅਤੇ 2026 ਦੇ ਸਤਿਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੋਧਾਂ ਵਾਲੀ ਪਹੁੰਚ ਗੈਰ-ਸਿਧਾਂਤਕ ਹੈ। ਜਥੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ
ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਦੇ ਪੰਚ ਪ੍ਰਧਾਨੀ ਜਥੇ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿੱਚ ਸਰਕਾਰੀ ਦਖਲ ਵਧਾਉਣ ਦੇ ਯਤਨਾਂ ਅਤੇ ਪੰਜਾਬ ਦੀ ਵੋਟ-ਸਿਆਸਤ ਨਾਲ ਜੁੜੇ ਵਿਵਾਦਾਂ ਕਾਰਨ
ਪੰਚ ਪ੍ਰਧਾਨੀ ਜਥੇ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਵਿੱਚ ਸਾਹਮਣੇ ਆਈ ਸਾਜ਼ਿਸ਼ ਦੀ ਤਰਜ਼ 'ਤੇ ਹੁਣ ਭਾਰਤੀ ਏਜੰਸੀਆਂ ਪੰਜਾਬ ਵਿੱਚ ਵੀ ਸਿੱਖ ਸ਼ਖਸੀਅਤਾਂ, ਪੰਜਾਬ ਹਿਤੈਸ਼ੀਆਂ ਅਤੇ ਕਿਸਾਨ ਆਗੂਆਂ ਨੂੰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: