Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਮਰੀਕਾ: ਫਰਜ਼ੀ ਯੋਜਨਾਵਾਂ ਰਾਹੀਂ 100 ਲੋਕਾਂ ਤੋਂ 33 ਲੱਖ ਡਾਲਰ ਠੱਗਣ ਵਾਲੇ ਭਾਰਤੀ ਨੂੰ 15 ਸਾਲ ਦੀ ਸਜ਼ਾ

ਅਮਰੀਕਾ: ਫਰਜ਼ੀ ਯੋਜਨਾਵਾਂ ਰਾਹੀਂ 100 ਲੋਕਾਂ ਤੋਂ 33 ਲੱਖ ਡਾਲਰ ਠੱਗਣ ਵਾਲੇ ਭਾਰਤੀ ਨੂੰ 15 ਸਾਲ ਦੀ ਸਜ਼ਾ

ਨਿਊਯਾਰਕ: ਫਰਜ਼ੀ ਯੋਜਨਾਵਾਂ ਰਾਹੀਂ 100 ਤੋਂ ਵੱਧ ਨਿਵੇਸ਼ਕਾਂ ਨਾਲ 33 ਲੱਖ ਡਾਲਰ ਦੀ ਠੱਗੀ ਮਾਰਨ ਵਾਲੇ ਭਾਰਤੀ ਨਵੀਨ ਸ਼ੰਕਰ ਸੁਬਰਾਮਨੀਅਮ ਜ਼ੇਵੀਅਰ (44) ਨੂੰ 15 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਫਲੋਰੀਡਾ ਦਾ ਵਸਨੀਕ ਜ਼ੇਵੀਅਰ ਐਸੈਕਸ ਹੋਲਡਿੰਗਜ਼ ਦਾ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਸੀ ਅਤੇ ਇਸ ਰਾਹੀਂ ਉਸ ਨੇ ਦੋ ਫਰਜ਼ੀ ਯੋਜਨਾਵਾਂ ਕੱਢੀਆਂ ਸਨ। ਅਮਰੀਕੀ ਜ਼ਿਲ੍ਹਾ ਜੱਜ ਡੈਰਿਨ ਗੇਲਜ਼ ਨੇ ਮਿਆਮੀ ’ਚ ਕੱਲ ਉਸ ਨੂੰ 15 ਵਰ੍ਹਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ। ਪਹਿਲੀ ਯੋਜਨਾ ’ਚ ਕਰੀਬ 100 ਨਿਵੇਸ਼ਕ ਸ਼ਾਮਲ ਸਨ ਜਿਨ੍ਹਾਂ ਨੂੰ ਚਿੱਲੀ ਦੀ ਖਾਣ ਦੇ 30 ਲੱਖ ਡਾਲਰ ਦੇ ਸ਼ੇਅਰ ਵੇਚੇ ਗਏ।

ਪ੍ਰਤੀਕਾਤਮਕ ਤਸਵੀਰ
ਪ੍ਰਤੀਕਾਤਮਕ ਤਸਵੀਰ

ਦੂਜੀ ਯੋਜਨਾ ਤਹਿਤ ਸਾਊਥ ਕੈਰੋਲਿਨਾ ਦੀ ਸਨਅਤੀ ਜਾਇਦਾਦ ਦੇ ਨਾਲ-ਨਾਲ ਸਨਅਤੀ ਵਿਕਾਸ ਫੰਡਾਂ ਰਾਹੀਂ 12 ਲੱਖ ਡਾਲਰ ਇਕੱਠੇ ਕੀਤੇ ਗਏ। ਐਸੈਕਸ ਹੋਲਡਿੰਗਜ਼ ’ਚ 2010 ਤੋਂ 2014 ਦੌਰਾਨ ਕੰਮ ਕਰਦਿਆਂ ਉਸ ਨੇ ਫ਼ਰਜ਼ੀ ਵਿੱਤੀ ਦਸਤਾਵੇਜ਼ ਬਣਾਏ ਅਤੇ ਸਥਿਰ ਦਰਾਂ ’ਤੇ ਵਿਆਜ ਦੇਣ ਦਾ ਵਾਅਦਾ ਕਰਦਿਆਂ ਲੋਕਾਂ ਨੂੰ ਕੰਪਨੀ ’ਚ ਨਿਵੇਸ਼ ਕਰਨ ਲਈ ਉਕਸਾਇਆ। ਜ਼ੇਵੀਅਰ ਨੇ ਜ਼ਿਆਦਾਤਰ ਪੈਸਾ ਫਜ਼ੂਲਖ਼ਰਚੀ ਅਤੇ ਪਤਨੀ ਦੇ ਗਹਿਣਿਆਂ, ਵੱਡੀਆਂ ਗੱਡੀਆਂ, ਕਾਸਮੈਟਿਕ ਸਰਜਰੀ ਅਤੇ ਹੋਰ ਖ਼ਰਚਿਆਂ ’ਤੇ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: