Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਮਰੀਕਾ ਵਿਚ 2 ਕਾਲੇ ਨੌਜਵਾਨਾਂ ਦੀ ਮੌਤ ਦੇ ਵਿਰੋਧ ‘ਚ ਹੋਏ ਪ੍ਰਦਰਸ਼ਨ ‘ਚ 5 ਪੁਲਿਸ ਵਾਲੇ ਮਾਰੇ ਗਏ

ਅਮਰੀਕਾ ਵਿਚ 2 ਕਾਲੇ ਨੌਜਵਾਨਾਂ ਦੀ ਮੌਤ ਦੇ ਵਿਰੋਧ ‘ਚ ਹੋਏ ਪ੍ਰਦਰਸ਼ਨ ‘ਚ 5 ਪੁਲਿਸ ਵਾਲੇ ਮਾਰੇ ਗਏ

ਹਿਊਸਟਨ: ਅਮਰੀਕੀ ਰਾਜ ਮਿਨੇਸੋਟਾ ਅਤੇ ਲੁਈਸੀਆਨਾ ‘ਚ ਹਾਲ ‘ਚ ਪੁਲਿਸ ਦੀ ਗੋਲੀਬਾਰੀ ‘ਚ 2 ਕਾਲੇ ਨੌਜਵਾਨਾਂ ਦੀ ਮੌਤ ਦੇ ਵਿਰੋਧ ‘ਚ ਡਲਾਸ ‘ਚ ਹੋ ਰਹੇ ਇਕ ਪ੍ਰਦਰਸ਼ਨ ਦੌਰਾਨ ਬੰਦੂਕਧਾਰੀਆਂ ਨੇ ਪੰਜ ਪੁਲਿਸ ਅਧਿਕਾਰੀਆਂ ਦਾ ਗੋਲੀਆਂ ਮਾਰ ਕੇ ਕਤਕ ਕਰ ਦਿੱਤਾ ਅਤੇ 6 ਹੋਰਨਾਂ ਨੂੰ ਜ਼ਖਮੀ ਕਰ ਦਿੱਤਾ। ਇਕ ਸਮਾਚਾਰ ਪੱਤਰ ਦੀ ਰਿਪੋਰਟ ਅਨੁਸਾਰ, ਪੁਲਿਸ ਮੁਖੀ ਡੇਵਿਡ ਓ ਬ੍ਰਾਊਨ ਨੇ ਕਿਹਾ ਕਿ ਹਮਲੇ ਨੂੰ ਚਾਰ ਸ਼ੱਕੀਆਂ ਵੱਲੋਂ ਬੰਦੂਕਾਂ ਨਾਲ ਅੰਜਾਮ ਦਿੱਤਾ ਗਿਆ ਜੋ ਪ੍ਰਦਰਸ਼ਨ ਵਾਲੀ ਥਾਂ ‘ਤੇ ਲੁਕ ਕੇ ਬੈਠੇ ਹੋਏ ਸਨ। ਬਾਅਦ ‘ਚ ਪੁਲਿਸ ਨੇ ਬਿਆਨ ਦਿੱਤਾ ਕਿ ਡਲਾਸ ਐਸ. ਡਬਲਿਊ. ਏ. ਟੀ. ਅਧਿਕਾਰੀਆਂ ਨਾਲ ਹੋਈ ਗੋਲੀਬਾਰੀ ‘ਚ ਸ਼ਾਮਿਲ ਇਕ ਸ਼ੱਕੀ ਹਿਰਾਸਤ ‘ਚ ਹੈ ਅਤੇ ਇਕ ਵਿਅਕਤੀ ਨੇ ਆਤਮ-ਸਮਰਪਣ ਕਰ ਦਿੱਤਾ ਹੈ।

ਡਾਲਾਸ ਦੇ ਹਸਪਤਾਲ ਸਾਹਮਣੇ ਪੁਲਿਸ
ਡਾਲਾਸ ਦੇ ਹਸਪਤਾਲ ਸਾਹਮਣੇ ਪੁਲਿਸ

ਉਨ੍ਹਾਂ ਕਿਹਾ ਕਿ ਬੰਬ ਵਿਰੋਧੀ ਦਸਤੇ ਨੇ ਇਕ ਸ਼ੱਕੀ ਪੈਕੇਟ ਬਰਾਮਦ ਕੀਤਾ ਹੈ। ਟੈਕਸਾਸ ਦੇ ਡਲਾਸ ‘ਚ ਮਿਨੇਸੋਟਾ ਰਾਜ ‘ਚ ਫਿਲਾਂਦੋ ਕੈਸਟਾਈਲ ਅਤੇ ਇਕ ਦਿਨ ਪਹਿਲਾਂ ਲੁਈਸੀਆਨਾ ਰਾਜ ‘ਚ ਐਲਟਨ ਸਟਰਿਲੰਗ ਨਾਮੀਂ ਨੌਜਵਾਨ ਦੀ ਪੁਲਿਸ ਗੋਲੀਬਾਰੀ ‘ਚ ਹੋਈ ਮੌਤ ਦੇ ਵਿਰੋਧ ‘ਚ ਪ੍ਰਦਰਸ਼ਨ ਹੋ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਮਾਰੇ ਗਏ ਚਾਰ ਪੁਲਿਸ ਅਧਿਕਾਰੀ ਡਲਾਸ ਪੁਲਿਸ ਦੇ ਅਧਿਕਾਰੀ ਸਨ ਅਤੇ ਪੰਜਵਾਂ ਡਲਾਸ ਏਰੀਆ ਰੈਪਿਡ ਟ੍ਰਾਂਜ਼ਿਟ ਬਲ ਤੋਂ ਸੀ। ਟ੍ਰਾਂਜ਼ਿਟ ਏਜੰਸੀ ਨੇ ਪੰਜਵੇਂ ਪੀੜਤ ਦੀ ਪਛਾਣ ਬੈ੍ਰਾਟ ਥਾਂਪਸਨ (43) ਦੇ ਰੂਪ ‘ਚ ਹੋਈ ਹੈ।

ਬਰਾਕ ਓਬਾਮਾ ਨੇ ਕਿਹਾ ਇਕੋ ਅਪਰਾਧ ਦੇ ਦੋਸ਼ੀ ਕਾਲੇ ਲੋਕਾਂ ਨੂੰ ਗੋਰੇ ਲੋਕਾਂ ਦੇ ਮੁਕਾਬਲੇ ‘ਚ 10 ਫ਼ੀਸਦੀ ਲੰਬੀ ਸਜ਼ਾ ਮਿਲਣ ਦੀ ਸੰਭਾਵਨਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ‘ਜੇਕਰ ਇਨ੍ਹਾਂ ਅੰਕੜਿਆਂ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਅਫ਼ਰੀਕੀ-ਅਮਰੀਕੀ ਅਤੇ ਹਿਸਪਾਨਵੀ ਲੋਕਾਂ ਦੀ ਆਬਾਦੀ ਜੋ ਕੁੱਲ ਆਬਾਦੀ ‘ਚ ਸਿਰਫ਼ 30 ਫ਼ੀਸਦੀ ਹੈ, ਜੇਲ੍ਹ ਦੇ ਪਿੱਛੇ ਬੰਦ ਲੋਕਾਂ ‘ਚ ਉਨ੍ਹਾਂ ਦੀ ਗਿਣਤੀ ਅੱਧੇ ਤੋਂ ਵੀ ਜ਼ਿਆਦਾ ਹੈ, ਜੋ ਤੱਥ ਹੈ’।

ਓਬਾਮਾ ਨੇ ਕਿਹਾ ਕਿ ‘ਜਦ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਤਾਂ ਤਾਂ ਵੱਡੀ ਗਿਣਤੀ ‘ਚ ਸਾਡੇ ਸਾਥੀ ਨਾਗਰਿਕਾਂ ਨੂੰ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੀ ਚਮੜੀ ਦੇ ਰੰਗ ਕਾਰਨ ਉਨ੍ਹਾਂ ਦੇ ਨਾਲ ਬਰਾਬਰ ਦਾ ਵਿਵਹਾਰ ਨਹੀਂ ਹੋ ਰਿਹਾ ਜੋ ਕਿ ਤਕਲੀਫ਼ ਦੇਣ ਵਾਲਾ ਹੈ’। ਉਨ੍ਹਾਂ ਅੱਗੇ ਕਿਹਾ ਕਿ ‘ਜਦੋਂ ਲੋਕ ਕਹਿੰਦੇ ਹਨ ਕਿ ਕਾਲਿਆਂ ਦਾ ਜੀਵਨ ਮਹੱਤਵ ਰੱਖਦਾ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਕਿਸੇ ਦੂਸਰੇ ਭਾਈਚਾਰੇ ਦਾ ਜੀਵਨ ਮਹੱਤਵ ਨਹੀਂ ਰੱਖਦਾ ਬਲਕਿ ਇਸ ਦਾ ਇਹ ਮਤਲਬ ਹੈ ਕਿ ਸਾਰੀਆਂ ਜ਼ਿੰਦਗੀਆਂ ਮਹੱਤਵ ਰੱਖਦੀਆਂ ਹਨ ਪਰ ਮੌਜੂਦਾ ਸਮੇਂ ‘ਚ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਕਾਲੇ ਲੋਕਾਂ ਦੇ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸ਼ਿਕਾਰ ਬਣਨ ਦੀ ਸ਼ੰਕਾ ਜ਼ਿਆਦਾ ਹੁੰਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 32ਵਾਂ ਖਾਲਸਾਈ ਜਲੌਅ (ਸਿੱਖ ਡੇਅ ਪਰੇਡ), ਜੋ ਕਿ ਅਪਰੈਲ ਮਹੀਨੇ ਦੇ ਆਖਰੀ ਸ਼ਨਿੱਚਰਵਾਰ ਨੂੰ ਕੱਢਿਆ ਜਾਂਦਾ ਹੈ, ਇਸ
ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਨਾਮਜ਼ਦ ਕਰਨ ਲਈ ਅਮਰੀਕਾ ਵੱਲੋਂ ਸੰਯੁਕਤ ਰਾਸ਼ਟਰ ’ਚ ਦਿੱਤੀ ਗਈ ਤਜਵੀਜ਼ ਨੂੰ ਰੋਕੇ ਜਾਣ ’ਤੇ ਚੀਨ ਨੇ ਆਪਣੇ ਫ਼ੈਸਲੇ ਨੂੰ ਸਹੀ ਠਹਿਰਾਇਆ
ਸਿਆਟਲ ਪੁਲਿਸ ਨੇ ਮਾਈਕ੍ਰੋ ਬਲਾਗਿੰਗ ਵੈਬਸਾਈਟ ਟਵਿਟਰ 'ਤੇ ਕਿਹਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਦੀ ਹੈਰਾਨ ਕਰ ਦੇਣ ਵਾਲੀ ਜਿੱਤ ਦੇ ਵਿਰੋਧ 'ਚ ਹੋ
ਅਮਰੀਕੀ ਸਿੱਖ 'ਤੇ ਬੁਰੀ ਤਰ੍ਹਾਂ ਹਮਲਾ ਕਰਨ ਅਤੇ ਉਸ ਨੂੰ ਅੱਤਵਾਦੀ ਅਤੇ ਬਿਨ ਲਾਦੇਨ ਆਖਣ ਪਿੱਛੋਂ ਨਫਰਤੀ ਅਪਰਾਧ ਦੇ ਦੋਸ਼ਾਂ ਅਧਨਿ ਇਕ ਅਮਰੀਕੀ ਨਾਬਾਲਗ ਨੂੰ ਦੋ ਸਾਲਾ ਕਾਨੂੰਨੀ ਨਿਗਾਰਨੀ ਵਿੱਚ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: