ਤਰਨ ਤਾਰਨ: ਆਮ ਆਦਮੀ ਪਾਰਟੀ ਦੀ ਤਰਨ ਤਾਰਨ ਵਿਖੇ ਰਸੂਲਪੁਰ ਨਹਿਰਾਂ ਦੇ ਨਜ਼ਦੀਕ ਰੈਲੀ ਵਿਚ ਬੀਤੇ ਦਿਨ ਖੁਨੀ ਟਕਰਾਅ ਹੋ ਗਿਆ। ਰੈਲੀ ਵਿਚ ਉਸਮਾ ਕਾਂਡ ਨਾਲ ਸਬੰਧਿਤ ਹਰਭਿੰਦਰ ਕੌਰ ਉਸਮਾ ਆਪਣੇ ਸਮਰਥਕਾਂ ਸਮੇਤ ਕਾਲੀਆਂ ਝੰਡੀਆਂ ਲੈ ਕੇ ਰੈਲੀ ਤੋਂ ਥੋੜ੍ਹੀ ਦੂਰ ਪਰਦਰਸ਼ਨ ਕੀਤਾ ਤੇ ਸੜਕ ‘ਤੇ ਹੀ ਖੜ੍ਹੇ ‘ਆਪ’ ਦੇ ਵਲੰਟੀਅਰਾਂ ਨਾਲ ਉਨ੍ਹਾਂ ਦਾ ਟਕਰਾਅ ਹੋ ਗਿਆ। ਇਸ ਟਕਰਾਅ ਵਿਚ ਜਿਸ ‘ਚ ‘ਆਪ’ ਨਾਲ ਸਬੰਧਿਤ ਤਿੰਨ ਵਲੰਟੀਅਰਾਂ ਦੇ ਸੱਟਾਂ ਲੱਗੀਆਂ, ਜਦਕਿ ਦੂਜੇ ਪਾਸੇ ਕੁਝ ਵਿਅਕਤੀਆਂ ‘ਤੇ ਸੱਟਾਂ ਲੱਗੀਆ।

ਮੌਕੇ ‘ਤੇ ਹਾਜ਼ਰ ਪੁਲਿਸ ਹਰਭਿੰਦਰ ਕੌਰ ਤੇ ਉਸਦੇ ਕੁਝ ਸਮੱਰਥਕਾਂ ਨੂੰ ਆਪਣੀ ਗੱਡੀ ‘ਚ ਬਿਠਾ ਕੇ ਥਾਣੇ ਲੈ ਆਈ। ਤਰਨਤਾਰਨ ਵਿਖੇ ਕੁਝ ਸਮਾਂ ਪਹਿਲਾਂ ਇਕ ਪੈਲੇਸ ਦੇ ਬਾਹਰ ਪੁਲਿਸ ਮੁਲਾਜ਼ਮਾਂ ਤੇ ਪਿੰਡ ਉਸਮਾ ਦੀ ਰਹਿਣ ਵਾਲੀ ਹਰਭਿੰਦਰ ਦੀ ਹੋਈ ਝੜਪ ਦੌਰਾਨ ਪੁਲਿਸ ਵੱਲੋਂ ਹਰਭਿੰਦਰ ਦੀ ਕੀਤੀ ਮਾਰ-ਕੁਟਾਈ ਦੇ ਮਾਮਲੇ ‘ਚ ਇਕ ਵਿਅਕਤੀ ਦੇ ਖ਼ਲਾਫ਼ ਵੀ ਕੇਸ ਦਰਜ ਕੀਤਾ ਗਿਆ, ਜੋ ਇਸ ਸਮੇਂ ਆਮ ਆਦਮੀ ਪਾਰਟੀ ਦਾ ਆਗੂ ਹੈ ਜਿਸ ਵਿਰੁਧ ਹਰਭਿੰਦਰ ਕੌਰ ਤੇ ਉਸ ਦੇ ਸਮਰਥਕ ਪਰਦਰਸ਼ਨ ਕਰ ਰਹੇ ਸਨ।