Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜਾਧਵ ਦੀ ਫਾਂਸੀ ਰੁਕਵਾਉਣ ਲਈ ਅਸੀਂ ਪਾਕਿਸਤਾਨ ਫੌਜ ਮੁਖੀ ਜਰਨਲ ਬਾਜਵਾ ਨਾਲ ਮੁਲਾਕਾਤ ਕਰਾਂਗੇ: ਮਾਨ

ਜਾਧਵ ਦੀ ਫਾਂਸੀ ਰੁਕਵਾਉਣ ਲਈ ਅਸੀਂ ਪਾਕਿਸਤਾਨ ਫੌਜ ਮੁਖੀ ਜਰਨਲ ਬਾਜਵਾ ਨਾਲ ਮੁਲਾਕਾਤ ਕਰਾਂਗੇ: ਮਾਨ

ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੀ ਪਾਰਟੀ ਦੇ ਮੁੱਖ ਦਫਤਰ ਫਤਿਹਗੜ੍ਹ ਸਾਹਿਬ ਤੋਂ ਇਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਹਿੰਦੁਸਤਾਨੀ ਜਾਸੂਸ ਕੁਲਭੂਸ਼ਣ ਜਾਧਵ ਨੂੰ ਫਾਂਸੀ ਦੀ ਸਜ਼ਾ ਤੋਂ ਬਚਾਉਣ ਲਈ ਉਹ ਪਾਕਿਸਤਾਨ ਫੌਜ ਦੇ ਮੁੱਖ ਜਨਰਲ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਕਰਨੀ ਚਾਹੁੰਦੇ ਹਨ। ਸ. ਮਾਨ ਨੇ ਕਿਹਾ ਕਿ ਕਿਸੇ ਵੀ ਇਨਸਾਨ ਨੂੰ ਇਸ ਦੁਨੀਆਂ ਵਿਚ ਜਨਮ ਦੇਣ ਅਤੇ ਉਸਦੀ ਜਾਨ ਲੈਣ ਦਾ ਹੱਕ ਕੇਵਲ ਤੇ ਕੇਵਲ ਇਕ ਅਕਾਲ ਪੁਰਖ ਕੋਲ ਹੈ। ਇਸੇ ਸੋਚ ਅਧੀਨ ਅਸੀਂ ਕੌਮਾਂਤਰੀ ਪੱਧਰ ‘ਤੇ ਮੌਤ ਦੀ ਸਜ਼ਾ ਨੂੰ ਸਮੁੱਚੇ ਮੁਲਕਾਂ ਵਿਚ ਖ਼ਤਮ ਕਰਨ ਦੇ ਹੱਕ ਵਿਚ ਹਾਂ। ਪਰ ਹੁਣ ਭਾਰਤ ਦੇ ਹੁਕਮਰਾਨਾਂ ਵੱਲੋਂ ਜਾਧਵ ਦੀ ਫ਼ਾਂਸੀ ਨੂੰ ਖ਼ਤਮ ਕਰਵਾਉਣ ਲਈ ਨਿਮਰਤਾ ਵਰਤਣ ਦੀ ਥਾਂ ਧਮਕੀਆਂ ਜਾਂ ਕੋਝੇ ਤਰੀਕਿਆ ਦੀ ਵਰਤੋਂ ਕੀਤੀ ਜਾ ਰਹੀ ਹੈ, ਇਹ ਤਾਂ ਜਾਧਵ ਨੂੰ ਫਾਂਸੀ ਵੱਲ ਧੱਕਣ ਦੇ ਅਮਲ ਹਨ।

ਸਿਮਰਨਜੀਤ ਸਿੰਘ ਮਾਨ (ਫਾਈਲ ਫੋਟੋ)
ਸਿਮਰਨਜੀਤ ਸਿੰਘ ਮਾਨ (ਫਾਈਲ ਫੋਟੋ)

ਹੁਣ ਜਦੋਂ ਕੁਲਭੂਸ਼ਣ ਜਾਧਵ ਦਾ ਕੇਸ ਪਾਕਿਸਤਾਨ ਫੌਜ ਦੇ ਮੁਖੀ ਜਨਰਲ ਬਾਵਜਾ ਕੋਲ ਪਹੁੰਚ ਚੁੱਕਿਆ ਹੈ ਤਾਂ ਅਸੀਂ ਆਪਣੇ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੇ ਪੁਰਾਤਨ ਮਜ਼ਬੂਤ ਰਿਸ਼ਤੇ ਅਤੇ ਸਹਿਚਾਰ ਦੇ ਨਾਤੇ ਜਰਨਲ ਬਾਜਵਾ ਨੂੰ ਮਿਲਕੇ ਜਾਧਵ ਦੀ ਫਾਂਸੀ ਨੂੰ ਖ਼ਤਮ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਵਾਂਗੇ। ਸਾਨੂੰ ਪੂਰਾ ਭਰੋਸਾ ਹੈ ਕਿ ਜਦੋਂ ਵੀ ਅਸੀਂ ਜਰਨਲ ਕਮਰ ਜਾਵੇਦ ਬਾਜਵਾ ਨਾਲ ਇਸ ਵਿਸ਼ੇ ‘ਤੇ ਗੱਲਬਾਤ ਕਰਾਂਗੇ, ਤਾਂ ਉਹ ਸਾਡੇ ਪੁਰਾਤਨ ਸਮਾਜਿਕ ਅਤੇ ਮਨੁੱਖਤਾ ਪੱਖੀ ਰਿਸ਼ਤਿਆਂ ਨੂੰ ਧਿਆਨ ਹੋਏ ਜਾਧਵ ਦੇ ਪਰਿਵਾਰ ਵੱਲੋਂ ਕੀਤੀ ਗਈ ਮਰਸੀ (ਦਯਾ) ਅਪੀਲ ਨੂੰ ਪ੍ਰਵਾਨ ਕਰਦੇ ਹੋਏ ਜਾਧਵ ਦੀ ਫਾਂਸੀ ਜਰਨਲ ਸਾਹਿਬ ਅਤੇ ਪਾਕਿਸਤਾਨ ਹਕੂਮਤ ਜ਼ਰੂਰ ਰੱਦ ਕਰ ਦੇਵੇਗੀ।

ਸਬੰਧਤ ਖ਼ਬਰ:

ਭਾਰਤੀ ਜਾਸੂਸ ਕੁਲਭੂਸ਼ਣ ਜਾਧਵ ਨੇ ਪਾਕਿਸਤਾਨ ਫੌਜ ਮੁਖੀ ਜਨਰਲ ਬਾਜਵਾ ਕੋਲ ਕੀਤੀ ਰਹਿਮ ਦੀ ਅਪੀਲ …

ਸ. ਮਾਨ ਨੇ ਇਸ ਮੌਕੇ ਜਾਰੀ ਬਿਆਨ ‘ਚ ਇਹ ਵੀ ਕਿਹਾ ਕਿ ਪਾਕਿਸਤਾਨ ਇਕ ਅਜ਼ਾਦ ਮੁਲਕ ਹੈ, ਜਿਸ ਨੂੰ ਭਾਰਤ ਗਿੱਦੜ ਭਬਕੀਆਂ ਮਾਰਕੇ ਜਾਧਵ ਦੀ ਫਾਂਸੀ ਰੁਕਵਾਉਣਾ ਚਾਹੁੰਦਾ ਹੈ, ਅਜਿਹੀਆਂ ਹਰਕਤਾਂ ਨਾਲ ਇਹ ਜਾਧਵ ਨੂੰ ਨਹੀਂ ਬਚਾਅ ਸਕਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰੱਖੜ ਪੁੰਨਿਆਂ ਮੌਕੇ ਲੰਘੀ 29 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਪੰਜਾਬ ਵਿੱਚ 1 ਜੂਨ ਨੂੰ ਇੰਡੀਅਨ ਪਾਰਲੀਮੈਂਟ (ਲੋਕ ਸਭਾ) ਦੇ ਮੈਂਬਰਾਂ ਦੀ ਚੋਣ ਵਾਸਤੇ ਵੋਟਾਂ ਪੈਣ ਜਾ ਰਹੀਆਂ ਹਨ। ਇਸ ਦੌਰਾਨ ਸਿੱਖਾਂ ਅਤੇ ਪੰਜਾਬ ਦੀ ‘ਸਿੱਖ ਵੋਟ ਰਾਜਨੀਤੀ’ ਵਿੱਚ ਰੁਚੀ
ਬਲਬੀਰ ਸਿੰਘ ਨਾਮੀ ਇਸ ਜਾਸੂਸ ਦੇ ਮਾਮਲੇ ਵਿੱਚ ਜਰਮਨ ਸਰਕਾਰ ਵੱਲੋਂ ਫਰੈਂਕਫਰਟ ਦੀ ਫੈਡਰਲ ਸਟੇਟ ਸਕਿਊਰਿਟੀ ਅਦਾਲਤ ਵਿੱਚ ਇਸ ਗੱਲ ਦੇ ਸਬੂਤ ਪੇਸ਼ ਕੀਤੇ ਜਾਣਗੇ ਕਿ ਭਾਰਤ ਦੀ ਖੁਫੀਆ ਏਜੰਸੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: