Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੁਲਿਸ ਦੀ ਗੋਲੀ ਨਾਲ ਖਨੌਰੀ ਵਿਖੇ 21 ਸਾਲਾਂ ਦਾ ਨੌਜਵਾਨ ਸ਼ਹੀਦ; ਦੋ ਹੋਰ ਜਖਮੀ

ਪੁਲਿਸ ਦੀ ਗੋਲੀ ਨਾਲ ਖਨੌਰੀ ਵਿਖੇ 21 ਸਾਲਾਂ ਦਾ ਨੌਜਵਾਨ ਸ਼ਹੀਦ; ਦੋ ਹੋਰ ਜਖਮੀ

ਪਟਿਆਲਾ (ਸਿੱਖ ਸਿਆਸਤ ਖਬਰਾਂ): ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਖਨੌਰੀ ਵਿਖੇ ਪੁਲਿਸ ਵੱਲੋਂ ਚਲਾਈ ਗੋਲੀ ਨਾਲ 21 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ ਹੈ।

ਇਸ ਜਖਮੀ ਨੌਜਵਾਨ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਆਂਦਾ ਗਿਆ ਸੀ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨਿਆ ਗਿਆ।

ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਨੌਜਵਾਨ ਦੇ ਗਿੱਚੀ ਵਿੱਚ ਗੋਲੀ ਲੱਗੀ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਘਟਨਾ ਦੇ ਚਸ਼ਮਦੀਦਾਂ ਨੇ ਸਿੱਖ ਸਿਆਸਤ ਨਾਲ ਫੋਨ ਉੱਤੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਨੌਜਵਾਨ ਪੁਲਿਸ ਅਤੇ ਫੌਜੀ ਦਸਤਿਆਂ ਵੱਲੋਂ ਬਣਾਏ ਗਏ ਨਾਕੇ ਤੋਂ ਕਰੀਬ 100 ਮੀਟਰ ਦੀ ਦੂਰੀ ਉੱਤੇ ਸੀ ਜਿੱਥੇ ਕਿ ਕਿਸਾਨ ਯੂਨੀਅਨਾਂ ਵੱਲੋਂ ਆਪਣੇ ਤੌਰ ਉੱਤੇ ਰੱਸਾ ਲਗਾਇਆ ਹੋਇਆ ਸੀ ਤਾਂ ਕਿ ਕੋਈ ਇਸ ਤੋਂ ਅੱਗੇ ਨਾ ਜਾਵੇ।

ਇਕ ਚਸ਼ਮਦੀਦ ਨੇ ਸਿੱਖ ਸਿਆਸਤ ਨੂੰ ਦੱਸਿਆ ਕਿ ਪੁਲਿਸ ਨਾਕੇ ਵੱਲੋਂ ਸਾਦੀ ਵਰਦੀ ਵਿੱਚ ਕੁਝ ਲੋਕਾਂ ਵੱਲੋਂ ਨੌਜਵਾਨਾਂ ਨੂੰ ਭੜਕਾਉਣ ਲਈ ਗੰਦੇ ਇਸ਼ਾਰੇ ਕੀਤੇ ਜਾ ਰਹੇ ਸਨ ਅਤੇ ਨਾਅਰੇ ਲਗਾਏ ਜਾ ਰਹੇ ਸਨ। ਜਦੋਂ ਨੌਜਵਾਨ ਇਨਾ ਹਰਕਤਾਂ ਦੇ ਪ੍ਰਤੀਕਰਮ ਵਿੱਚ ਅੱਗੇ ਵਧਣ ਦਾ ਯਤਨ ਕਰਦੇ ਸਨ ਤਾਂ ਉਹ ਸਾਦਾਵਰਦੂ ਲੋਕ ਪਿੱਛੇ ਹੋ ਜਾਂਦੇ ਸਨ ਅਤੇ ਪੁਲਿਸ ਵੱਲੋਂ ਨੌਜਵਾਨਾਂ ਉੱਤੇ ਗੋਲਾਬਾਰੀ ਕੀਤੀ ਜਾਂਦੀ ਸੀ।

ਪ੍ਰਤੱਖਦਰਸ਼ੀਆਂ ਅਨੁਸਾਰ ਇਸ ਮੌਕੇ ਤਿੰਨ ਨੌਜਵਾਨਾਂ ਦੇ ਗੋਲੀਆਂ ਲੱਗੀਆਂ ਜਿਨਾਂ ਵਿੱਚੋਂ ਦੋ ਨੌਜਵਾਨਾਂ ਦੇ ਪੱਟ ਅਤੇ ਗੋਡੇ ਉੱਪਰ ਗੋਲੀ ਲੱਗੀ ਜਦ ਕਿ ਤੀਸਰੇ ਨੌਜਵਾਨ ਦੀ ਪੁਲਿਸ ਨਾਕੇ ਵੱਲ ਪਿੱਠ ਹੋਣ ਕਰਕੇ ਗਿੱਚੀ ਵਿੱਚ ਗੋਲੀ ਲੱਗੀ, ਜੋ ਕਿ ਸ਼ਹੀਦ ਹੋ ਗਿਆ।

ਸ਼ਹੀਦ ਨੌਜਵਾਨ ਸ਼ੁਭਕਰਨ ਸਿੰਘ

ਸ਼ਹੀਦ ਹੋਏ ਨੌਜਵਾਨ ਦਾ ਨਾਮ ਸ਼ੁਭਕਰਨ ਸਿੰਘ ਹੈ ਅਤੇ ਉਸ ਦੀ ਉਮਰ 21 ਸਾਲ ਸੀ। ਪ੍ਰਤੱਖਦਰਸ਼ੀਆਂ ਅਨੁਸਾਰ ਜਿਸ ਵੇਲੇ ਪੁਲਿਸ ਵੱਲੋਂ ਗੋਲੀ ਚਲਾਈ ਗਈ ਉਸ ਵੇਲੇ ਕੋਈ ਵੀ ਟਰੈਕਟਰ ਜਾਂ ਨੌਜਵਾਨ ਪੁਲਿਸ ਨਾਕੇ ਦੇ ਨੇੜੇ ਨਹੀਂ ਸੀ ਸਿਰਫ ਇੱਕ ਪਾਣੀ ਵਾਲਾ ਕੈਂਟਰ ਪੁਲਿਸ ਨਾਕੇ ਤੋਂ ਕਰੀਬ 70 ਕੁ ਮੀਟਰ ਦੂਰ ਖੜਾ ਸੀ। ਜਿਸ ਮੌਕੇ ਸ਼ੁਭਕਰਨ ਸਿੰਘ ਦੇ ਗੋਲੀ ਵੱਜੀ ਉਸ ਵੇਲੇ ਉਸ ਦੇ ਹੱਥ ਵਿੱਚ ਅੱਥਰੂ ਗੈਸ ਦੇ ਗੋਲਿਆਂ ਤੋਂ ਬਚਣ ਲਈ ਗਿੱਲੀ ਬੋਰੀ ਫੜੀ ਹੋਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬੀਤੇ ਦਿਨ ਤ੍ਰਿਕਾਲਾਂ ਵੇਲੇ ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ‘ਚ ਪੁਲਿਸ ਕਾਮਿਆਂ ਨੂੰ ਵਰਤ ਕੇ ਸ਼ੰਭੂ ਅਤੇ ਖਨੌਰੀ ਹੱਦ ਤੋਂ ਮੋਰਚਾ ਜ਼ਬਰੀ ਚੱਕ ਦਿੱਤਾ ਗਿਆ। ਕੇਂਦਰ ਅਤੇ ਪੰਜਾਬ ਸਰਕਾਰ ਦੇ
ਪੰਜਾਬ ਦੇ ਕਿਰਸਾਨ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਅਤੇ ਕਿਸਾਨ ਮਜਦੂਰ ਸੰਘਰਸ਼ ਮੋਰਚਾ ਦੇ ਸੱਦੇ ਉੱਤੇ 13 ਫਰਵਰੀ 2024 ਤੋਂ ਪੰਜਾਬ ਤੇ ਹਰਿਆਣਾ ਦਰਮਿਆਨ ਸੰਭੂ ਅਤੇ ਖਨੌਰੀ ਸਰਹੱਦਾਂ ਉੱਤੇ ਡਟੇ ਹੋਏ
ਮਨਦੀਪ ਸਿੰਘ ਇਕ ਨੌਜਵਾਨ ਪੰਜਾਬੀ ਪੱਤਰਕਾਰ ਹੈ। ਉਸ ਨੇ ਪਹਿਲੇ ਕਿਸਾਨ ਮੋਰਚੇ ਵੇਲੇ ਵੀ ਦਿੱਲੀ ਦੇ ਬਾਰਡਰਾਂ ਉੱਤੇ ਪੱਤਰਕਾਰੀ ਕੀਤੀ ਸੀ। ਮਨਦੀਪ ਸਿੰਘ ਮੌਜੂਦਾ ਕਿਸਾਨ ਮੋਰਚੇ ਵਿਚ ਪਹਿਲੇ ਦਿਨ ਤੋਂ
ਖਨੌਰੀ ਬਾਰਡਰ ਉੱਤੇ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਇਕ ਨੌਜਵਾਨ ਦੇ ਗੰਭੀਰ ਜਖਮੀ ਹੋਣ ਦੀ ਪੁਸ਼ਟੀ ਪਰਤੱਖਦਰਸ਼ੀਆਂ ਨੇ ਸਿੱਖ ਸਿਆਸਤ ਨਾਲ ਫੋਨ ਉੱਤੇ ਸਾਂਝੀ ਕੀਤੀ ਹੈ। ਜਖਮੀ ਨੌਜਵਾਨ ਨੂੰ ਐਂਬੂਲੈਂਸ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: