ਅੰਮ੍ਰਿਤਸਰ (13 ਫਰਵਰੀ, 2010) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੰਦੀਪ ਸਿੰਘ ਕਨੇਡੀਅਨ ਤੇ ਯੂਥ ਆਗੂਆਂ-ਰਾਜਵਿੰਦਰ ਸਿੰਘ, ਗੁਰਵਿੰਦਰ ਸਿੰਘ ਲਾਲੀ, ਲਾਲ ਸਿੰਘ, ਗੁਰਪ੍ਰੀਤ ਸਿੰਘ ਅਤੇ ਨਰਿੰਦਰਪਾਲ ਸਿੰਘ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਯੂ. ਪੀ. ਬਿਹਾਰ ਵਿਚੋਂ ਲੇਬਰ ਦੇ ਰੂਪ ਵਿਚ ਆ ਰਹੇ ਲੋਕਾਂ ’ਤੇ ਤੁਰੰਤ ਰੋਕ ਲਗਾਏ ਜਾਣ ਅਤੇ ਇਨ੍ਹਾਂ ਲੋਕਾ ਵਲੋਂ ਪੰਜਾਬ ਵਿਚ ਜ਼ਮੀਨਾਂ ਜਾਇਦਾਾਂ ਖਰੀਦਣ, ਰਾਸ਼ਨ ਕਾਰਡ ਆਦਿ ਬਣਾਉਣ ਤੇ ਪਾਬੰਦੀ ਦੀ ਮੰਗ ਕੀਤੀ ਹੈ।ਇਸਦੇ ਨਾਲ ਹੀ ਉਨ੍ਹਾਂ ਇਸ ਆਵਾਸ ਨੂੰ ਪੰਜਾਬ ਲਈ ਇੱਕ ਆਫ਼ਤ ਦੱਸਦਿਆਂ ਪੰਜਾਬ ਦੇ ਸਮੁੱਚੇ ਭਾਈਚਾਰਿਆਂ ਨੂੰ ਇਸ ਪ੍ਰਤੀ ਸੁਚੇਤ ਹੋ ਜਾਣ ਦਾ ਸੱਦਾ ਦਿੱਤਾ ਹੈ।