ਚੰਡੀਗੜ੍ਹ: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਨੈਸ਼ਨਲ ਐਲਿਜੀਬਿਲਟੀ ਟੈਸਟ (ਨੈੱਟ) ਵਿੱਚ ਕਈ ਬਦਲਾਅ ਕੀਤੇ ਹਨ। ਇਸ ਵਰ੍ਹੇ ਟੈਸਟ ਅੱਠ ਜੁਲਾਈ ਨੂੰ ਨਵੇਂ ਪੈਟਰਨ ਦੇ ਆਧਾਰ ’ਤੇ ਲਿਆ ਜਾਵੇਗਾ। ਇਸ ਵਾਸਤੇ 6 ਮਾਰਚ ਤੋਂ 5 ਅਪਰੈਲ ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਫ਼ੀਸ ਭਰਵਾਉਣ ਦੀ ਆਖ਼ਰੀ ਤਰੀਕ 6 ਅਪਰੈਲ ਰੱਖੀ ਗਈ ਹੈ।
ਨੈੱਟ ਦੇ ਬਦਲੇ ਪੈਟਰਨ ਤਹਿਤ ਉਮਰ ਹੱਦ 28 ਤੋਂ ਵਧਾ ਕੇ 30 ਸਾਲ ਕਰ ਦਿੱਤੀ ਗਈ ਹੈ।ਇਸ ਵਾਰ ਤੋਂ ਸਿਰਫ਼ ਨੈੱਟ ਅਤੇ ਜੇਆਰਐੱਫ ਲਈ ਦੋ ਪੇਪਰ ਲਏ ਜਾਣਗੇ, ਜਦੋਂਕਿ ਇਸ ਤੋਂ ਪਹਿਲਾਂ ਤਿੰਨ ਪੇਪਰ ਲਏ ਜਾਂਦੇ ਸਨ।ਇਹ ਦੋਵੇ ਪੇਪਰ ਅਬਜੈਕਟਿਵ ਹੋਣਗੇ। ਪਹਿਲੇ ਪੇਪਰ ਵਿੱਚ ਅਬਜੈਕਟਿਵ ਟਾਈਪ ਪੰਜਾਹ ਪ੍ਰਸ਼ਨ ਹੋਣਗੇ ਤੇ ਹਰੇਕ ਪ੍ਰਸ਼ਨ 2 ਅੰਕਾਂ ਦਾ ਹੋਵੇਗਾ। ਇਸ ਵਿੱਚ ਸਾਰੇ ਪ੍ਰਸ਼ਨ ਹੱਲ ਕਰਨੇ ਲਾਜ਼ਮੀ ਕੀਤੇ ਗਏ ਹਨ। ਦੂਜਾ ਪੇਪਰ ਵਿਿਦਆਰਥੀ ਦੇ ਵਿਸ਼ੇ ਦਾ ਹੋਵੇਗਾ ਇਸ ਵਿੱਚ ਵੀ 100 ਸੁਆਲ ਅਬਜੈਕਟਿਵ ਟਾਈਪ ਪੁੱਛੇ ਜਾਣਗੇ ਅਤੇ ਹਰੇਕ ਸੁਆਲ ਦੋ ਨੰਬਰਾਂ ਦਾ ਹੋਵੇਗਾ।
ਪਹਿਲਾ ਪੇਪਰ ਸਵੇਰੇ 9:30 ਤੋਂ 10:30 ਤੱਕ ਲਿਆ ਜਾਵੇਗਾ, ਜਦੋਂਕਿ ਦੂਜੇ ਪੇਪਰ ਦਾ ਸਮਾਂ 11 ਤੋਂ 1 ਵਜੇ ਤੱਕ ਰੱਖਿਆ ਗਿਆ ਹੈ। ਪਹਿਲਾ ਪੇਪਰ ਆਮ ਗਿਆਨ ਨਾਲ ਸਬੰਧਤ ਹੋਵੇਗਾ। ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਕੋਈ ਵੀ ਫ਼ੈਸਲਾ ਬਦਲਿਆ ਨਹੀਂ ਗਿਆ।
ਪਿਛਲੀ ਵਾਰ ਨੈੱਟ ਦੇ ਇਮਤਿਹਾਨ ਵਿੱਚ ਨੌਂ ਲੱਖ ਤੀਹ ਹਜ਼ਾਰ ਉਮੀਦਵਾਰ ਬੈਠੇ ਸਨ। ਯੂਨੀਵਰਸਿਟੀ ਅਤੇ ਕਾਲਜ ਵਿੱਚ ਅਧਿਆਪਕ ਦੀ ਨੌਕਰੀ ਲਈ ਨੈੱਟ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਵੇਂ ਕੋਰਸ ਵਰਕ ਨਾਲ ਪੀਐੱਚ.ਡੀ ਕਰਨ ਵਾਲਿਆਂ ਨੂੰ ਨੈੱਟ ਤੋਂ ਛੋਟ ਦਿੱਤੀ ਗਈ ਹੈ।
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਨੈੱਟ ਵਾਸਤੇ ਜਾਰੀ ਨੋਟੀਫੀਕੇਸ਼ਨ ਦੀ ਕਾਪੀ ਹੇਠਾਂ ਦੇਖੋ।