Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਗੂਗਲ ਵੱਲੋਂ ਆਪਣੇ ਬਨਾਉਟੀ ਸੂਝ ਪ੍ਰਬੰਧ (AI) ਨੂੰ ਸਿੱਖਿਅਤ ਕਰਨ ਵਿਚ ਅਦਾਰਾ ਸਿੱਖ ਸਿਆਸਤ ਦੇ ਬਿਜਾਲ ਮੰਚਾਂ ਤੋਂ ਵੀ ਲਈ ਗਈ ਮਦਦ

ਗੂਗਲ ਵੱਲੋਂ ਆਪਣੇ ਬਨਾਉਟੀ ਸੂਝ ਪ੍ਰਬੰਧ (AI) ਨੂੰ ਸਿੱਖਿਅਤ ਕਰਨ ਵਿਚ ਅਦਾਰਾ ਸਿੱਖ ਸਿਆਸਤ ਦੇ ਬਿਜਾਲ ਮੰਚਾਂ ਤੋਂ ਵੀ ਲਈ ਗਈ ਮਦਦ

ਚੰਡੀਗੜ੍ਹ – ਗੂਗਲ ਵੱਲੋਂ ਆਪਣੇ ਬਨਾਉਟੀ ਸੂਝ ਪ੍ਰਬੰਧ (AI) ਨੂੰ ਸਿੱਖਿਅਤ (Train) ਕਰਨ ਵਿਚ ਅਦਾਰਾ ਸਿੱਖ ਸਿਆਸਤ ਦੇ ਬਿਜਾਲ ਮੰਚਾਂ (ਵੈਬਸਾਈਟਾਂ) ਤੋਂ ਵੀ ਮਦਦ ਲਈ ਗਈ ਹੈ। ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਨੇ ਕੁਝ ਸੰਖੇਪ ਜਾਣਕਾਰੀ ਸਾਂਝੀ ਕੀਤੀ ਹੈ।

ਅਦਾਰਾ ਸਿੱਖ ਸਿਆਸਤ ਦੇ ਮੰਚ ਅਤੇ “AI”

੧. ਪਿਛਲੇ ਕਰੀਬ ਤਿੰਨ ਸਾਲ ਤੋਂ ਅਦਾਰਾਂ ਸਿੱਖ ਸਿਆਸਤ ਤੇ ਬਿਜਾਲ-ਮੰਚਾਂ (ਵੈਬਸਾਈਟਾਂ) ਨੂੰ ਇੰਡੀਆ ਵਿਚ ਖੁੱਲ੍ਹਣ ਤੋਂ ਰੋਕਿਆ ਜਾ ਰਿਹਾ ਹੈ। ਇਹ ਰੋਕ ਇੰਡੀਆ ਦੀ ਸਰਕਾਰ ਨੇ ਲਗਾਈ ਹੈ। ਇਹਨਾ ਮੰਚਾਂ ਨੂੰ ਚੱਲਦਾ ਰੱਖਣ ਉੱਤੇ ਖਰਚ ਤਕਰੀਬਨ ਰੋਕ ਤੋਂ ਪਹਿਲਾਂ ਦੀ ਤਰ੍ਹਾਂ ਹੀ ਆ ਰਿਹਾ ਹੈ।

. ਰੋਕ ਕਾਰਨ ਪਾਠਕਾਂ ਦੀ ਗਿਣਤੀ ਵਿਚ ਕਰੀਬ 85% ਕਮੀ ਆਈ ਹੈ ਅਤੇ ਹੁਣ ਕਾਰਜ ਵੀ ਪਹਿਲਾਂ ਵਾਂਗ ਨਹੀਂ ਕਰ ਹੋ ਰਿਹਾ।

੩. ਬੜੀ ਵਾਰ ਸੋਚਿਆ ਕਿ ਕੀ ਇਹਨਾਂ ਮੰਚਾਂ ਨੂੰ ਬੰਦ ਕਰ ਦਿੱਤਾ ਜਾਵੇ? ਫਿਰ ਸੋਚੀਦਾ ਹੈ ਕਿ ਕਰੀਬ ਡੇਢ ਦਹਾਕੇ ਦੀ ਮਿਹਨਤ ਹੈ। ਬੰਦ ਨਹੀਂ ਕਰ ਸਕਦੇ। ਸੋ ਚੱਲਦਾ ਰੱਖ ਰਹੇ ਹਾਂ।

੪. ਅੱਜ ਇਕ ਸੁਹਿਰਦ ਸੱਜਣ ਨੇ ਵਾਸ਼ਿੰਗਟਨ ਪੋਸਟ ਅਖਬਾਰ ਵੱਲੋਂ ਇਕ ਰਿਪੋਰਟ ਵਿਚ ਦਿੱਤੇ ਇਕ ਤਕਨੀਕੀ ਸੰਦ (ਟੂਲ) ਦੀ ਤੰਦ ਸਾਂਝੀ ਕੀਤੀ ਜਿਸ ਨੂੰ ਵਰਤ ਕੇ ਪਤਾ ਲੱਗਾ ਕਿ ਗੂਗਲ ਵੱਲੋਂ ਆਪਣੇ ਬਨਾਉਟੀ ਸੂਝ ਪ੍ਰਬੰਧ (AI) ਨੂੰ ਸਿਖਾਉਣ (train ਕਰਨ) ਵਾਸਤੇ ਸਿੱਖ ਸਿਆਸਤ ਦੀਆਂ ਵੈਬਸਾਈਟਾਂ ਤੋਂ ਵੀ ਮਦਦ ਲਈ ਗਈ ਹੈ।

. ਅਦਾਰਾ ਸਿੱਖ ਸਿਆਸਤ ਦੀਆਂ ਵੈਬਸਾਈਟਾਂ ਉੱਤੇ ਪੰਜਾਬ, ਸਿੱਖਾਂ ਅਤੇ ਮਨੁੱਖੀ ਹੱਕਾਂ ਬਾਰੇ ਜੋ ਸਮਗਰੀ ਛਪੀ ਹੈ ਉਹ ਦੁਨੀਆਂ ਭਰ ਦੇ ਖੋਜੀਆਂ, ਮਨੁੱਖੀ ਹੱਕਾਂ ਦੇ ਵਕੀਲਾਂ ਅਤੇ ਸਰਕਾਰਾਂ ਵੱਲੋਂ ਵਰਤੀ ਜਾਂਦੀ ਹੈ, ਇਸ ਗੱਲ ਦੀ ਸਾਨੂੰ ਪਹਿਲਾਂ ਹੀ ਜਾਣਕਾਰੀ ਸੀ, ਜਿਸ ਦਾ ਪ੍ਰਮਾਣ ਸਰਕਾਰੀ ਦਸਤਾਵੇਜਾਂ, ਖੋਜ ਪੱਤਰਾਂ ਅਤੇ ਨਾਮੀ ਅਦਾਰਿਆਂ ਵੱਲੋਂ ਛਪੀਆਂ ਕਿਤਾਬਾਂ ਵਿਚ ਸਿੱਖ ਸਿਆਸਤ ਤੇ ਛਪੀਆਂ ਲਿਖਤਾਂ ਦੇ ਹਵਾਲਿਆਂ ਤੋਂ ਮਿਲ ਜਾਂਦਾ ਹੈ। ਹੁਣ “AI” ਵਿਚ ਵੀ ਇਹ ਜਾਣਕਾਰੀ ਵਰਤੇ ਜਾਣ ਦੀ ਗੱਲ ਸਾਹਮਣੇ ਆਈ ਹੈ।

੬. ਇਸ ਸਭ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਨੇ ਇਹ ਮੰਚ ਕਿਉਂ ਪਹਿਲੀਆਂ ਵਿਚ ਰੋਕੇ।

. ਬੇਸ਼ੱਕ ਰੋਕਾਂ ਨੇ ਸਾਡੇ ਕਾਰਜ ਉੱਤੇ ਅਸਰ ਪਾਇਆ ਹੈ ਪਰ ਅਸੀਂ ਆਪਣਾ ਕਾਰਜ ਗੁਰੂ ਓਟ ਸਦਕਾ ਜਾਰੀ ਰੱਖਾਂਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬੀ ਫੋਂਟ ਕਨਵਰਟਰ ਵਿੱਚ ‘ਗੋਲਡ’ ਅਤੇ ‘ਨੂਰ’ ਫੋਂਟ ਸ਼ਾਮਲ ਕੀਤੇ ਗਏ ਹਨ। ਇਹ ਮੁਫ਼ਤ ਤੇ ਨਿੱਜਤਾ-ਪੱਖੀ ਸੇਵਾ ਪੁਰਾਣੇ ਪੰਜਾਬੀ ਫੋਂਟਾਂ ਨੂੰ ਯੂਨੀਕੋਡ ਸਮੇਤ ਹੋਰਨਾਂ ਫੋਂਟਾਂ ਵਿੱਚ ਬਦਲਣ ਦੀ ਸਹੂਲਤ ਦਿੰਦੀ
ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਵੱਲੋਂ 27 ਜੂਨ 2026 ਦਿਨ ਸ਼ਨਿੱਚਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ 36 ਸਥਿਤ ਪੀਪਲਸ ਕਨਵੈਂਸ਼ਨ ਸੈਂਟਰ ਵਿਖੇ “ਅਕਾਲ ਤਖਤ: ਸਿਧਾਂਤ ਅਤੇ ਸੰਸਥਾਨ” ਵਿਸ਼ੇ ਉੱਪਰ ਇੱਕ ਵਿਚਾਰ ਚਰਚਾ ਕਰਵਾਈ
ਚਾਰ ਸੰਘਰਸ਼ਮਈ ਜਥੇਬੰਦੀਆਂ ਵੱਲੋਂ 29 ਅਪ੍ਰੈਲ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਜਾਵੇਗੀ ਉਪਰੰਤ ਸੰਘਰਸ਼ ਦੀ ਭਵਿੱਖ ਦੀ ਰਣਨੀਤੀ ਨੂੰ ਦਰਸਾਉਂਦਾ ਨੀਤੀਗਤ ਦਸਤਾਵੇਜ਼ ਸਕੱਤਰੇਤ ਦੇ ਬਾਹਰ ਜਾਰੀ ਕੀਤਾ ਜਾਵੇਗਾ।
ਕਿਤਾਬ "ਸਿੱਖ ਰਾਜ ਦਾ ਖਿਆਲ" ੧੯੪੬ ਵਿੱਚ ਲਿਖੇ ਗਏ ਦਸਤਾਵੇਜ਼ "THE IDEA OF SIKH STATE" ਦਾ ਪੰਜਾਬੀ ਅਨੁਵਾਦ ਹੈ। ਇਹ ਦਸਤਾਵੇਜ਼ ਖਾਸ ਹਾਲਾਤਾਂ ਵਿੱਚ ਦੋ ਸਿੱਖ ਲੇਖਕਾਂ ਸ. ਗੁਰਚਰਨ ਸਿੰਘ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: