Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਜਪਾ 2019 ਤੱਕ ਰਾਮ ਮੰਦਰ ਬਣਾ ਦਿੱਤਾ ਜਾਵੇਗਾ: ਆਰ. ਐੱਸ. ਐੱਸ

ਭਾਜਪਾ 2019 ਤੱਕ ਰਾਮ ਮੰਦਰ ਬਣਾ ਦਿੱਤਾ ਜਾਵੇਗਾ: ਆਰ. ਐੱਸ. ਐੱਸ

articles17902
ਦੱਤਾਤਰੇ ਹੋਸਬਾਲੇ

ਲਖਨਊ (17 ਅਕਤੂਬਰ, 2014): ਅਯੋਧਿਆ ‘ਚ ਰਾਮ ਮੰਦਰ ਉਸਾਰੀ ਦਾ ਰਾਗ ਇਕ ਵਾਰ ਫਿਰ ਛੇੜਦਿਆਂ ਰਾਸ਼ਟਰੀ ਸਵੈਮਸੇਵਮ ਸੰਘ (ਆਰ.ਐਸ.ਐਸ.) ਨੇ ਅੱਜ ਕਿਹਾ ਕਿ ਇਹ ਮੁੱਦਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਚੋਣ ਮਨੋਰਥ ਪੱਤਰ ‘ਚ ਰਿਹਾ ਹੈ ਅਤੇ ਕੇਂਦਰ ਸਰਕਾਰ ਕੋਲ ਇਸ ਲਈ 2019 ਤਕ ਦਾ ਸਮਾਂ ਹੈ।

ਸੰਘ ਦੇ ਸੰਯੁਕਤ ਜਨਰਲ ਸਕੱਤਰ ਦੱਤਾਤਰੇ ਹੋਸਬਾਲੇ ਨੇ ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ‘ਚ ਕਿਹਾ, ”ਰਾਮ ਮੰਦਰ ਦਾ ਮੁੱਦਾ ਤਾਂ ਪਹਿਲਾਂ ਹੀ ਭਾਜਪਾ ਦੇ ਚੋਣ ਮਨੋਰਥ ਪੱਤਰ ‘ਚ ਹੈ। ਰਾਮ ਮੰਦਰ ਤਾਂ ਦੇਸ਼ ਦੇ ਏਜੰਡੇ ‘ਤੇ ਹੈ, ਦੇਸ਼ ਹਿਤ ‘ਚ ਹੈ। ਅਸੀਂ ਰਾਮ ਮੰਦਰ ਉਸਾਰੀ ਲਈ ਧਰਮ ਆਚਾਰੀਆਂ ਅਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਅੰਦੋਲਨ ਦੀ ਹਮਾਇਤ ਕਰਦੇ ਰਹੇ ਹਾਂ।”

ਇਹ ਪੁੱਛੇ ਜਾਣ ‘ਤੇ ਕਿ ਭਾਜਪਾ ਪੂਰਨ ਬਹੁਮਤ ਦੀ ਸਰਕਾਰ ਬਣਨ ‘ਤੇ ਮੰਦਰ ਉਸਾਰੀ ਦਾ ਰਾਹ ਸਾਫ਼ ਕਰਨ ਲਈ ਕਾਨੂੰਨ ਬਣਾਉਣ ਦੀ ਗੱਲ ਕਰਦੀ ਰਹੀ ਹੈ ਅਤੇ ਹੁਣ ਭਾਜਪਾ ਦੀ ਬਹੁਮਤ ਦੀ ਸਰਕਾਰ ਬਣਨ ‘ਤੇ ਕੀ ਸੰਘ ਇਸ ਬਾਬਤ ਕੋਈ ਮੰਗ ਕਰੇਗਾ, ਹੋਸਬਾਲੇ ਨੇ ਕਿਹਾ, ”ਸਰਕਾਰ ਦੀਆਂ ਅਪਣੀਆਂ ਪਹਿਲਾਂ ਹਨ, ਸਰਕਾਰ ਉਨ੍ਹਾਂ ਅਨੁਸਾਰ ਕੰਮ ਕਰੇਗੀ, ਅਜੇ ਉਸ ਕੋਲ 2019 ਤਕ ਦਾ ਸਮਾਂ ਹੈ।”

ਹੋਸਬਾਲੇ ਆਰ.ਐਸ.ਐਸ. ਦੀ ਅੱਜ ਇੱਥੇ ਸ਼ੁਰੂ ਹੋਈ ਤਿੰਨ ਦਿਨਾਂ ਦੀ ਕੁੱਲ ਭਾਰਤੀ ਕਾਰਜਕਾਰੀ ਮੰਡਲ ਦੀ ਬੈਠਕ ਬਾਰੇ ਜਾਣਕਾਰੀ ਦੇਣ ਲਈ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਤਿੰਨ ਦਿਨਾਂ ਤਕ ਚੱਲਣ ਵਾਲੀ ਬੈਠਕ ਦੀ ਸ਼ੁਰੂਆਤ ਸੰਘ ਮੁਖੀ ਮੋਹਨ ਭਾਗਵਤ ਨੇ ਕੀਤੀ। ਇਸ ਬੈਠਕ ‘ਚ ਸ਼ਾਮਲ ਹੋਣ ਲਈ ਸੰਘ ਅਹੁਦੇਦਾਰਾਂ ਅਤੇ ਸਵੈਮਸੇਵਕਾਂ ਤੋਂ ਇਲਾਵਾ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੀ ਆਇਆ ਹੈ, ਜੋ ਵਿਸ਼ੇਸ਼ ਸੱਦੇ ‘ਤੇ ਅੱਜ ਬੈਠਕ ‘ਚ ਹਾਜ਼ਰ ਰਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਭਾਜਪਾ ਦਾ ਮੂਲ ਆਧਾਰ ਬ੍ਰਾਹਮਣਵਾਦੀ ਵੰਡ ਦੇ ਸਿਧਾਂਤ 'ਤੇ ਟਿਕਿਆ ਹੋਇਆ ਹੈ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।
ਬਾਦਲ ਦਲ-ਭਾਜਪਾ ਦਰਮਿਆਨ ਗੱਠਜੋੜ ਲਈ ਗੱਲਬਾਤ ਚੱਲਦੇ ਹੋਣ ਦੀਆਂ ਅਟਕਲਾਂ ਦੀ ਪੁਸ਼ਟੀ ਕਰਦਿਆਂ ਭਾਪਜਾ ਆਗੂ ਅਮਿਤ ਸ਼ਾਹ ਨੇ ਬੀਤੇ ਦਿਨ ਦਿੱਲੀ ਵਿਖੇ ਇਸ ਵਿਸ਼ੇ ਵਾਰੇ ਇਕ ਸਿੱਧੇ ਸਵਾਲ ਦੇ ਜਵਾਬ
ਪਿਛਲੇ ਸਮੇਂ ਦੌਰਾਨ ਇੰਡੀਆ ਦੇ ਰਾਜਨੀਤਕ ਗਲਿਆਰਿਆਂ ਵਿਚ ਜੋ ਘਟਨਾਵਾਂ ਵਾਪਰੀਆਂ ਹਨ ਉਨ੍ਹਾਂ ਤੋਂ ਇਹ ਸਵਾਲ ਖਾਸ ਤੌਰ 'ਤੇ ਉਭਰ ਕੇ ਆ ਰਹੇ ਹਨ ਅਤੇ ਇਸਤੋਂ ਇਹ ਸਿਧ ਹੋ ਰਿਹਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: