Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Google Ai Weapons

ਗੂਗਲ ਨੇ ਏਆਈ ਹਥਿਆਰਾਂ ਵਾਲੀ ਦੌੜ ਵਿੱਚ ਸ਼ਾਮਿਲ ਨਾ ਹੋਣ ਦਾ ਐਲਾਨ ਵਾਪਸ ਲਿਆ

ਗੂਗਲ ਨੇ ਏਆਈ ਹਥਿਆਰਾਂ ਵਾਲੀ ਦੌੜ ਵਿੱਚ ਸ਼ਾਮਿਲ ਨਾ ਹੋਣ ਦਾ ਐਲਾਨ ਵਾਪਸ ਲਿਆ

ਚੰਡੀਗੜ੍ਹ: ਮਸ਼ੀਨੀ ਸੂਝ, (ਆਰਟੀਫਿਸ਼ੀਅਲ ਇੰਟੈਲੀਜਂਸ) ਜਿਸ ਨੂੰ ਆਮ ਤੌਰ ਉੱਤੇ ਏਆਈ ਕਿਹਾ ਜਾਂਦਾ ਹੈ, ਦੀ ਹੁਣ ਫੌਜੀ ਮਨੋਰਥਾਂ ਵਾਸਤੇ ਹਥਿਆਰ ਬਣਾਉਣ ਲਈ ਵਰਤੋਂ ਕਰਨ ਦੀ ਦੌੜ ਤੇਜ ਹੋਣ ਜਾ ਰਹੀ ਹੈ। ਇਸ ਨਾਲ ਜੰਗ ਦੇ ਅਰਥ ਬੁਨਿਆਦੀ ਤੌਰ ਉੱਤੇ ਬਦਲ ਜਾਣ ਦੇ ਅਸਾਰ ਹਨ। ਸਵੈਚਾਲਤ ਹਥਿਆਰਾਂ ਅਤੇ ਮਸ਼ੀਨੀ ਸੂਝ ਰਾਹੀਂ ਦੁਸ਼ਮਣ ਜਾਂ ਨਿਸ਼ਾਨਾ ਬਣਾਏ ਜਾਣ ਵਾਲੇ ਲੋਕਾਂ ਦੀ ਸ਼ਨਾਖਤ ਕਰਨ ਵਾਲਾ ਇਹ ਪ੍ਰਬੰਧ ਮਨੁੱਖਤਾ ਵਾਸਤੇ ਇੱਕ ਵੱਡਾ ਖਤਰਾ ਬਣ ਸਕਦਾ ਹੈ।

ਬਿਜਾਲੀ ਤਕਨੀਕਾਂ ਦੇ ਵੱਡੇ ਅਦਾਰੇ ਗੂਗਲ ਵੱਲੋਂ ਸਾਲ 2018 ਵਿੱਚ ਇਹ ਐਲਾਨ ਕੀਤਾ ਗਿਆ ਸੀ ਕਿ ਗੂਗਲ ਵੱਲੋਂ ਬਣਾਈ ਜਾ ਰਹੀ ਮਸ਼ੀਨੀ ਸੂਝ (ਆਰਟੀਫਿਸ਼ੀਅਲ ਇੰਟੈਲੀਜੈਂਸ) ਦੀ ਵਰਤੋਂ ਫੌਜੀ ਮਨੋਰਥਾਂ ਅਤੇ ਹਥਿਆਰ ਬਣਾਉਣ ਵਾਸਤੇ ਨਹੀਂ ਕੀਤੀ ਜਾਵੇਗੀ। ਪਰ ਹੁਣ ਗੂਗਲ ਆਪਣੇ ਇਸ ਐਲਾਨ ਤੋਂ ਪਿੱਛੇ ਹਟ ਗਈ ਹੈ।

Google Ai Weapons

ਬੀਤੇ ਸਾਲਾਂ ਦੌਰਾਨ ਗੂਗਲ ਉੱਪਰ ਫੌਜੀ (ਮਿਲਟਰੀ) ਸਮਝੌਤਿਆਂ ਤਹਿਤ ਏਆਈ ਦੀ ਵਰਤੋਂ ਮਸ਼ੀਨੀ ਸੂਝ ਵਾਲੇ ਹਥਿਆਰ ਤਿਆਰ ਕਰਨ ਲਈ ਕਰਨ ਵਾਸਤੇ ਦਬਾਅ ਵੱਧਦਾ ਜਾ ਰਿਹਾ ਸੀ।

ਸਾਲ 2017 ਵਿੱਚ ਵੀ ਅਜਿਹੀ ਸਥਿਤੀ ਬਣੀ ਸੀ ਜਦੋਂ ਅਮਰੀਕਾ ਦੇ ਫੌਜੀ ਵਿਭਾਗ ਵੱਲੋਂ ਗੂਗਲ ਨਾਲ ਏਆਈ ਦੀ ਵਰਤੋਂ ਹਥਿਆਰ ਬਣਾਉਣ ਵਾਸਤੇ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਸੀ। ਉਸ ਵੇਲੇ ਗੂਗਲ ਦੇ ਕਈ ਮੁਲਾਜ਼ਮਾਂ ਅਤੇ ਅਹੁਦੇਦਾਰਾਂ ਵੱਲੋਂ ਇਸ ਦਾ ਡਟਵਾਂ ਵਿਰੋਧ ਕੀਤਾ ਗਿਆ ਅਤੇ ਕੁਝ ਪ੍ਰਮੁੱਖ ਅਹੁਦੇਦਾਰਾਂ ਨੇ ਇਸ ਸੰਭਾਵੀ ਫੈਸਲੇ ਵਿਰੁੱਧ ਆਪਣੇ ਅਸਤੀਫੇ ਦੇ ਦਿੱਤੇ ਸਨ। ਇਸ ਤੋਂ ਬਾਅਦ ਸਾਲ 2018 ਵਿੱਚ ਗੂਗਲ ਨੇ ਆਪਣੇ ਨੈਤਿਕ ਨਿਯਮਾਂ ਤਹਿਤ ਇਹ ਐਲਾਨ ਕੀਤਾ ਸੀ ਕਿ ਗੂਗਲ ਵੱਲੋਂ ਬਣਾਈ ਜਾ ਰਹੀ ਏਆਈ ਦੀ ਵਰਤੋਂ ਹਥਿਆਰ ਬਣਾਉਣ ਵਾਸਤੇ ਨਹੀਂ ਕੀਤੀ ਜਾਵੇਗੀ। ਪਰ ਹੁਣ ਵੱਧ ਦੇ ਦਬਾਅ ਤਹਿਤ ਗੂਗਲ ਵੱਲੋਂ ਆਪਣਾ ਫੈਸਲਾ ਵਾਪਸ ਲੈ ਲਿਆ ਗਿਆ ਹੈ।

ਮਸ਼ੀਨੀ ਸੂਝ ਦੇ ਮਾਮਲੇ ਵਿੱਚ ਗੂਗਲ ਦੇ ਇੱਕ ਵੱਡੇ ਸਰੀਕ ਅਦਾਰੇ “ਓਪਨ ਏਆਈ” ਵੱਲੋਂ ਪਹਿਲਾਂ ਹੀ ਬਨਾਉਟੀ ਸੂਝ ਦੀ ਵਰਤੋਂ ਹਥਿਆਰ ਬਣਾਉਣ ਵਾਸਤੇ ਕੀਤੀ ਜਾ ਰਹੀ ਹੈ। ਪਹਿਲਾਂ ਓਪਨ ਏਆਈ ਨੇ ਵੀ ਇਹੀ ਐਲਾਨ ਕੀਤਾ ਸੀ ਕਿ ਉਹ ਮਸ਼ੀਨੀ ਸੂਝ ਦੀ ਵਰਤੋਂ ਹਥਿਆਰ ਬਣਾਉਣ ਵਾਸਤੇ ਨਹੀਂ ਕਰਨਗੇ ਪਰ ਬਾਅਦ ਵਿੱਚ ਇਹ ਮੱਦ ਚੁੱਪ-ਚਪੀਤੇ ਹੀ ਹਟਾ ਦਿੱਤੀ ਗਈ।

ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਮਸ਼ੀਨੀ ਸੂਝ ਉੱਤੇ ਅਧਾਰਤ ਆਪਣੇ ਆਪ ਫੈਸਲਾ ਲੈ ਕੇ ਚੱਲਣ ਵਾਲੇ ਹਥਿਆਰ ਤਿਆਰ ਕੀਤੇ ਜਾਂਦੇ ਹਨ ਤਾਂ ਇਹ ਮਨੁੱਖਤਾ ਵਾਸਤੇ ਵੱਡਾ ਖਤਰਾ ਹੋ ਸਕਦਾ ਹੈ ਅਤੇ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਇਹਨਾਂ ਮਸ਼ੀਨੀ ਹਥਿਆਰਾਂ ਵੱਲੋਂ ਬਿਨਾਂ ਕਿਸੇ ਮਨੁੱਖੀ ਦਖਲ ਤੋਂ ਆਪਣੇ ਆਪ ਹੀ ਸੰਭਾਵੀ ਨਿਸ਼ਾਨਿਆ ਜਾਂ ਦੁਸ਼ਮਣਾਂ ਦੀ ਸ਼ਨਾਖਤ ਕਰਕੇ ਉਹਨਾਂ ਉੱਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਜਾਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸੀਬੀਐਸਈ ਦੇ ਪੇਪਰ ਲੀਕ ਕਾਂਡ ਵਿੱਚ ਗੂਗਲ ਨੇ ਦਿੱਲੀ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਸੀਬੀਐਸਈ ਚੇਅਰਪਰਸਨ ਅਨੀਤਾ ਕਰਵਲ ਨੂੰ ਚੇਤਾਵਨੀ ਵਜੋਂ ਮੇਲ ਭੇਜਣ ਵਾਲੇ ਵਿਅਕਤੀ ਨਾਲ ਸਬੰਧਤ ਵੇਰਵੇ ਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: