Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸੀਬੀਐਸਈ ਪੇਪਰ ਲੀਕ ਕਾਂਡ ਵਿਚ ਗੂਗਲ ਨੇ ਪੁਲਿਸ ਨੂੰ ਦਿੱਤਾ ਅਹਿਮ ਸਬੂਤ

ਸੀਬੀਐਸਈ ਪੇਪਰ ਲੀਕ ਕਾਂਡ ਵਿਚ ਗੂਗਲ ਨੇ ਪੁਲਿਸ ਨੂੰ ਦਿੱਤਾ ਅਹਿਮ ਸਬੂਤ

ਦਿੱਲੀ: ਸੀਬੀਐਸਈ ਦੇ ਪੇਪਰ ਲੀਕ ਕਾਂਡ ਵਿੱਚ ਗੂਗਲ ਨੇ ਦਿੱਲੀ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਸੀਬੀਐਸਈ ਚੇਅਰਪਰਸਨ ਅਨੀਤਾ ਕਰਵਲ ਨੂੰ ਚੇਤਾਵਨੀ ਵਜੋਂ ਮੇਲ ਭੇਜਣ ਵਾਲੇ ਵਿਅਕਤੀ ਨਾਲ ਸਬੰਧਤ ਵੇਰਵੇ ਦੇ ਦਿੱਤੇ ਹਨ। ਪੁਲੀਸ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਜਾਂਚ ਟੀਮ ਮੇਲ ਭੇਜਣ ਵਾਲੇ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਸ ਨੂੰ ਪ੍ਰਸ਼ਨ ਪੱਤਰ ਕਿੱਥੋਂ ਮਿਲਿਆ ਅਤੇ ਇਸ ਗਰੋਹ ਵਿੱਚ ਮੁੱਖ ਦੋਸ਼ੀ ਕੌਣ ਹੈ। ਇਸ ਵਿਅਕਤੀ ਨੇ ਈਮੇਲ ਆਈਡੀ ’dev0532@gmail.com’ ਰਾਹੀਂ ਕਰਵਲ ਨੂੰ 28 ਮਾਰਚ ਨੂੰ ਦਸਵੀਂ ਦਾ ਗਣਿਤ ਦਾ ਪੇਪਰ ਲੀਕ ਹੋਣ ਬਾਰੇ ਸਾਵਧਾਨ ਕੀਤਾ ਸੀ। ਇਸ ਤੋਂ ਇਲਾਵ ਟੀਮ ਇਕ ਸਕੂਲ ਪ੍ਰਿੰਸੀਪਲ, ਸੀਬੀਐਸਈ ਮੁਲਾਜ਼ਮ ਅਤੇ ਇੱਕ ਹੋਰ ਵਿਅਕਤੀ ਤੋਂ ਵੀ ਪੁੰਛਗਿੱਛ ਕਰ ਰਹੀ ਹੈ। ਪੁਲੀਸ ਸੱਤ ਅਧਿਆਪਕਾਂ ਦੇ ਬੈਂਕ ਖਾਤਿਆਂ ਦੀ ਵੀ ਪੜਤਾਲ ਕਰ ਰਹੀ ਹੈ।

ਸੀਬੀਐਸਈ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ ਤੇ ਮਾਪੇ

ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਨੇ ਕੈਲੇਫੋਰਨੀਆ ਵਿੱਚ ਵੱਟਸਐਪ ਦੇ ਹੈੱਡਕੁਆਰਟਰ ਨੂੰ ਵੀ ਲਿਖਿਆ ਹੈ ਤਾਂ ਜੋ ਡਿਲੀਟ ਕੀਤੀ ਚੈਟ ਦੇ ਵੇਰਵੇ ਹਾਸਲ ਕੀਤੇ ਜਾ ਸਕਣ। ਇਸ ਦੌਰਾਨ ਪੁਲੀਸ ਦੇ ਵਿਸ਼ੇਸ਼ ਕਮਿਸ਼ਨਰ ਆਰਪੀ ਉਪਾਧਿਆਇ ਨੇ ਦੱਸਿਆ ਕਿ ਪੇਪਰ ਲੀਕ ਮਾਮਲੇ ਵਿੱਚ ਸਿੱਟ ਨੇ ਹੁਣ ਤੱਕ 53 ਵਿਦਿਆਰਥੀਆਂ ਅਤੇ ਸੱਤ ਅਧਿਆਪਕਾਂ ਤੋਂ ਪੁੱਛਗਿੱਛ ਕੀਤੀ ਹੈ।

ਦੂਜੇ ਪਾਸੇ ਸੀਬੀਐਸਈ ਦੇ ਦਸਵੀਂ ਤੇ 12ਵੀਂ ਜਮਾਤ ਦੇ ਦੋ ਪਰਚੇ ਲੀਕ ਹੋਣ ਦੇ ਮਾਮਲੇ ਵਿੱਚ ਵਿਦਿਆਰਥੀਆਂ ਦਾ ਗੁੱਸਾ ਠੰਢਾ ਹੋਣ ਦਾ ਨਾਂ ਨਹੀਂ ਲੈ ਰਿਹਾ। ਦਿੱਲੀ ਦੇ ਯਮੁਨਾ ਪਾਰ ਦੇ ਪ੍ਰੀਤ ਵਿਹਾਰ ਇਲਾਕੇ ਵਿੱਚ ਸੀਬੀਐਸਈ ਦੇ ਮੁੱਖ ਦਫ਼ਤਰ ਨੇੜੇ ਦੋ ਦਰਜਨ ਤੋਂ ਵੱਧ ਵਿਦਿਆਰਥੀ ਇਕੱਠੇ ਹੋਏ ਤੇ ਉਨ੍ਹਾਂ ਸੀਬੀਐਸਈ ਦੇ ਮਾੜੇ ਪ੍ਰਬੰਧ ਖ਼ਿਲਾਫ਼ ਰੋਹ ਪ੍ਰਗਟਾਇਆ। ਇਸ ਦੌਰਾਨ ਇਸ ਮਾਮਲੇ ਦੀ ਪੜਤਾਲ ਕਰ ਰਹੀ ਟੀਮ ਆਉੂਟਰ ਦਿੱਲੀ ਦੇ ਕਈ ਸਕੂਲਾਂ ਤੇ ਕੋਚਿੰਗ ਕੇਂਦਰਾਂ ਵਿੱਚ ਜਾ ਰਹੀ ਹੈ। ਉਧਰ, ਝਾਰਖੰਡ ਪੁਲੀਸ ਨੇ ਪੇਪਰ ਲੀਕ ਦੇ ਸਬੰਧ ਵਿੱਚ ਅੱਜ ਇਕ ਪ੍ਰਾਈਵੇਟ ਕੋਚਿੰਗ ਕੇਂਦਰ ਦੇ ਦੋ ਡਾਇਰੈਕਟਰਾਂ ਸਮੇਤ ਛੇ ਹੋਰਨਾਂ ਨੂੰ ਹਿਰਾਸਤ ਵਿੱਚ ਲਿਆ ਹੈ।

ਕੌਮੀ ਰਾਜਧਾਨੀ ਵਿੱਚ ਨੌਜਵਾਨਾਂ ਵੱਲੋਂ ਹੱਥਾਂ ਵਿੱਚ ਤਖ਼ਤੀਆਂ ਤੇ ਪੋਸਟਰ ਲੈ ਕੇ ਦਫ਼ਤਰ ਨੇੜੇ ਪੁੱਜਣ ਤੋਂ ਪੁਲੀਸ ਤੁਰੰਤ ਹਰਕਤ ਵਿੱਚ ਆਈ ਤੇ ਉਨ੍ਹਾਂ ਨੂੰ ਦਫ਼ਤਰ ਤੋਂ ਦੂਰ ਲੈ ਗਈ। ਪੁਲੀਸ ਅਧਿਕਾਰੀਆਂ ਮੁਤਾਬਕ ਕੁੱਝ ਵਿਦਿਆਰਥੀ ਅੱਜ ਸੀਬੀਐਸਈ ਦੇ ਦਫ਼ਤਰ ਅੱਗੇ ਖੜ੍ਹੇ ਹੋਏ ਤੇ ਵਿਕਾਸ ਮਾਰਗ ਦੀ ਆਵਾਜਾਈ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਤੁਰੰਤ ਉੱਥੋਂ ਹਟਾ ਦਿੱਤਾ ਗਿਆ। ਦਿੱਲੀ ਵਿਚ ਪ੍ਰਾਈਵੇਟ ਸਕੂਲਾਂ ਦੀ ਜਥੇਬੰਦੀ ਨੈਸ਼ਨਲ ਇੰਡੀਪੈਂਡੈਂਟ ਸਕੂਲਜ਼ ਅਲਾਇੰਸ ਦੇ ਪ੍ਰਧਾਨ ਕੁਲਭੂਸ਼ਨ ਸ਼ਰਮਾ ਨੇ ਦੋਸ਼ ਲਾਇਆ ਕਿ ਸਰਕਾਰ ਬੋਰਡ ਦੀਆਂ ਪ੍ਰੀਖਿਆਵਾਂ ਸਾਫ਼ ਸੁਥਰੇ ਢੰਗ ਨਾਲ ਕਰਾਉਣ ’ਚ ਨਾਕਾਮ ਰਹੀ ਹੈ ਤੇ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਇਸ ਕਾਂਡ ਕਾਰਨ ਦੇਸ਼ ਭਰ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਹੋਣਾ ਪਿਆ ਹੈ। ਇਸ ਦੌਰਾਨ, ਬਾਰ੍ਹਵੀਂ ਕਲਾਸ ਦੇ ਚੋਣਵੇਂ ਹਿੰਦੀ ਵਿਸ਼ੇ ਦਾ ਫ਼ਰਜ਼ੀ ਪੇਪਰ ਅੱਜ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਤੇ ਸੀਬੀਐਸਈ ਨੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਨਾ ਫੈਲਾਉਣ ਲਈ ਕਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ 'ਚ ਜਲੰਧਰ ਸਥਿਤ ਆਰਮੀ ਪਬਲਿਕ ਸਕੂਲ ਵਿੱਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਨੂੰ ਹਾਸ਼ੀਏ 'ਤੇ ਧਕੇਲਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 5 ਮਈ ਤੋਂ ਇਸ ਸਕੂਲ
ਮਸ਼ੀਨੀ ਸੂਝ, (ਆਰਟੀਫਿਸ਼ੀਅਲ ਇੰਟੈਲੀਜਂਸ) ਜਿਸ ਨੂੰ ਆਮ ਤੌਰ ਉੱਤੇ ਏਆਈ ਕਿਹਾ ਜਾਂਦਾ ਹੈ, ਦੀ ਹੁਣ ਫੌਜੀ ਮਨੋਰਥਾਂ ਵਾਸਤੇ ਹਥਿਆਰ ਬਣਾਉਣ ਲਈ ਵਰਤੋਂ ਕਰਨ ਦੀ ਦੌੜ ਤੇਜ ਹੋਣ ਜਾ ਰਹੀ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: