ਚੰਡੀਗੜ੍ਹ: ਪੰਜਾਬ ਪੁਲਿਸ ਨੂੰ ਹਾਈ-ਟੈਕ ਕਰਨ ਦੀ ਨੀਤੀ ਤਹਿਤ ਖਾਸ ਕਿਸਮ ਦੀਆਂ ਐਨਕਾਂ ਦਿੱਤੀਆਂ ਜਾ ਰਹੀਆਂ ਹਨ ਜੋ ਵਿਅਕਤੀ ਦੇ ਚਿਹਰੇ ਨੂੰ ਪਛਾਣ ਕੇ ਉਸਦੀ ਸਾਰੀ ਜਾਣਕਾਰੀ ਦੱਸਣਗੀਆਂ।
ਭਾਰਤ ਵਿਚ ਪੰਜਾਬ ਪੁਲਿਸ ਇਸ ਤਕਨੀਕ ਨੂੰ ਵਰਤਣ ਵਾਲੀ ਪਹਿਲੀ ਪੁਲਿਸ ਹੋਵੇਗੀ। ਇਸ ਪ੍ਰੋਜੈਕਟ ਨੂੰ ਗੁੜਗਾਂਓ ਦੀ ਇਕ ਕੰਪਨੀ ਵਲੋਂ ਪੂਰਾ ਕੀਤਾ ਜਾ ਰਿਹਾ ਹੈ ਤੇ 80000 ਦੇ ਕਰੀਬ ਅਜਿਹੇ ਵਿਅਕਤੀਆਂ ਦੀ ਜਾਣਕਾਰੀ ਇਨ੍ਹਾਂ ਹਾਈ-ਟੈਕ ਐਨਕਾਂ ਨਾਲ ਸਬੰਧਿਤ ਸਰਵਰ ਵਿਚ ਫੀਡ ਕੀਤੀ ਜਾ ਚੁੱਕੀ ਹੈ ਜਿਹਨਾਂ ਦਾ ਕੋਈ ਪੁਰਾਣਾ ਅਪਰਾਧਿਕ ਪਿਛੋਕੜ ਹੈ।