Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜੰਗਲ ਰਾਜ ਬਣਨ ਦੀ ਕਗਾਰ ’ਤੇ ਪਹੁੰਚ ਚੁਕੈ ਪੰਜਾਬ: ਕੈਪਟਨ ਅਮਰਿੰਦਰ

ਜੰਗਲ ਰਾਜ ਬਣਨ ਦੀ ਕਗਾਰ ’ਤੇ ਪਹੁੰਚ ਚੁਕੈ ਪੰਜਾਬ: ਕੈਪਟਨ ਅਮਰਿੰਦਰ

ਪਟਿਆਲਾ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ’ਚ ਕਾਨੂੰਨ ਤੇ ਵਿਵਸਥਾ ਦੀ ਵਿਗੜ ਰਹੀ ਸਥਿਤੀ ਅਤੇ ਸੂਬੇ ’ਚ ਵਧ ਰਹੇ ਸੰਗਠਿਤ ਅਪਰਾਧ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਅਜਿਹੇ ’ਚ ਸੂਬਾ ਜੰਗਲ ਰਾਜ ਦੀ ਕਗਾਰ ’ਤੇ ਪਹੁੰਚ ਚੁਕਾ ਹੈ।

ਇਥੇ ਜਾਰੀ ਬਿਆਨ ’ਚ ਚੇਤਾਵਨੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਸੰਗਠਿਤ ਅਪਰਾਧ ਨਾ ਸਿਰਫ ਸੰਸਥਾਗਤ ਬਣਦਾ ਜਾ ਰਿਹਾ ਹੈ, ਬਲਕਿ ਇਹ ਚਮਕ ਦਮਕ ਦਾ ਜ਼ਰੀਆ ਵੀ ਬਣਦਾ ਜਾ ਰਿਹਾ ਹੈ, ਜੋ ਸੂਬੇ ਲਈ ਖ਼ਤਰਨਾਕ ਹੈ। ਇਸ ਦੌਰਾਨ ਉਨ੍ਹਾਂ ਨੇ ਪੁਲਿਸ ਮੁਖੀ ਸੁਰੇਸ਼ ਅਰੋੜਾ ਵਲੋਂ ਰੋਜ਼ਾਨਾ ਵਾਪਰ ਰਹੀਆਂ ਹੱਤਿਆ, ਅਗਵਾ, ਲੁੱਟ ਦੀਆਂ ਘਟਨਾਵਾਂ ਦੇ ਸਬੰਧ ’ਚ ਦਿੱਤੇ ਬਿਆਨਾਂ ’ਤੇ ਪ੍ਰਤੀਕਰਮ ਜਾਹਰ ਕੀਤਾ।

captain amrinder

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਪਰਾਧਿਕ ਗੈਂਗਾਂ ’ਚ ਕਾਨੂੰਨ ਦਾ ਡਰ ਖਤਮ ਹੋ ਚੁਕਾ ਹੈ ਤੇ ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਪਟਿਆਲਾ ’ਚ ਇਕ ਸਕੂਲੀ ਵਿਿਦਆਰਥਣ ਨੂੰ ਅਗਵਾ ਕੀਤੇ ਜਾਣ ਦਾ ਜ਼ਿਕਰ ਕੀਤਾ, ਜਿਸਦੇ ਮਾਪਿਆਂ ਨੂੰ ਉਸਨੂੰ ਸੁਰੱਖਿਅਤ ਛੁਡਾਉਣ ਖਾਤਰ ਵੱਡੀ ਰਕਮ ਅਦਾ ਕਰਨੀ ਪਈ। ਕੈਪਟਨ ਨੇ ਕਿਹਾ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ ਕਿਊਂਕਿ ਅਕਾਲੀਆਂ ਨੇ ਪੁਲਿਸ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ ਤੇ ਸੰਗਠਿਤ ਗੈਂਗਾਂ ਵਲੋਂ ਹੱਤਿਆਵਾਂ ਅਤੇ ਅਗਵਾ ਕਰਨ ਵਰਗੀਆਂ ਵਾਰਦਾਤਾਂ ਰੋਜ਼ਾਨਾ ਦੇ ਮਾਮਲੇ ਬਣ ਚੁਕੇ ਹਨ। ਇਸ ਲੜੀ ਹੇਠ ਐਸ.ਐਚ.ਓ. ਤੇ ਡੀ.ਐਸ.ਪੀ. ਰੈਂਕ ਦੇ ਅਫਸਰ ਐਸ.ਐਸ.ਪੀ. ਦੀ ਬਜਾਏ ਲੋਕਲ ਅਕਾਲੀ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੂੰ ਰਿਪੋਰਟ ਕਰ ਰਹੇ ਹਨ।

ਉਨ੍ਹਾਂ ਨੇ ਹੇਠਲੇ ਪੱਧਰ ਦੇ ਪੁਲਿਸ ਅਫਸਰਾਂ ਦੀਆਂ ਰੋਜ਼ਾਨਾ ਹੋਣ ਵਾਲੀਆਂ ਬਦਲੀਆਂ ਦਾ ਵੀ ਜ਼ਿਕਰ ਕੀਤਾ ਹੈ, ਅਜਿਹੇ ’ਚ ਕਿਵੇਂ ਕੋਈ ਪੁਲਿਸ ਤੋਂ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਨ ਦੀ ਉਮੀਦ ਕਰ ਸਕਦਾ ਹੈ?

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ’ਚ ਡਰ ਦੇ ਸਹਿਮ ਦਾ ਮਾਹੌਲ ਬਣਾਇਆ ਹੋਇਆ ਹੈ। ਕੋਈ ਵੀ ਤੁਹਾਨੂੰ ਤੁਹਾਡੀ ਕਾਰ ’ਚ ਲੁੱਟ ਸਕਦਾ ਹੈ ਤੇ ਪੈਸਿਆਂ ਲਈ ਤੁਹਾਨੂੰ ਅਗਵਾ ਕਰ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਿੱਲੀ ਤਖਤ ਪੰਜਾਬ ਦੇ ਸੂਬੇਦਾਰ ਨੂੰ ਪੂਰਾ ਮਿੱਥ ਕੇ ਠਿੱਠ ਕਰ ਰਿਹਾ ਹੈ। ਦਿੱਲੀ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿੱਚ ਭਖੇ ਹੋਏ ਸੰਘਰਸ਼ ਦੌਰਾਨ ਜਦੋਂ ਪੰਜਾਬ ਦੇ ਮੌਜੂਦਾ ਸੂਬੇਦਾਰ
ਪਿਛਲੇ ਚਾਰ ਦਹਾਕਿਆਂ ਵਿੱਚ ਇਹ ਪਹਿਲੀ ਵਾਰ ਵਾਪਰਿਆ ਹੈ ਕਿ ਪੰਜਾਬ ਦੇ ਮੰਤਰੀਆਂ ਦੇ ਕਰਕੇ ‘ਅਸਲ ਸ਼ਾਸਨ’ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਮੁੱਖ ਸਕੱਤਰ ਨੂੰ ਅਹੁਦੇ ਤੋਂ ਹਟਾਣਾ ਪਿਆ ਹੈ।
ਸਾਲ 1991 ਵਿੱਚ ਭਾਈ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਤੇ ਕਤਲ ਕਰਨ ਦੇ ਮਾਮਲੇ ਵਿੱਚ 29 ਸਾਲ ਬਾਅਦ ਕਾਨੂੰਨ ਦੀ ਦਾੜ੍ਹ ਹੇਠ ਆਏ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਪੁਲਿਸ ਸੁਮੇਧ
ਪੰਜਾਬ ਵਿੱਚ ਅਚਨਚੇਤ ਹੀ ਕਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵਿੱਚ ਬੇਹਿਸਾਬ ਵਾਧਾ ਕਿਵੇਂ ਹੋ ਗਿਆ? ਤਖਤ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਦੇ ਦਰਸ਼ਨਾਂ ਕਾਰਣ ਉਥੇ ਫਸ ਗਈਆਂ ਸੰਗਤਾਂ ਦੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: